Fact Check: ਵਾਇਰਲ ਤਸਵੀਰ ‘ਚ ਦਿਖ ਰਿਹਾ ਸਿੱਖ ਨੌਜਵਾਨ ਭਗਤ ਸਿੰਘ ਨਹੀਂ ਹੈ, 1919 ਦੀ ਤਸਵੀਰ ਗਲਤ ਦਾਅਵੇ ਨਾਲ ਵਾਇਰਲ

ਜਲ੍ਹਿਆਂਵਾਲਾ ਬਾਗ ਦੇ ਸਾਕੇ ਤੋਂ ਬਾਅਦ ਪੰਜਾਬ ਵਿੱਚ ਲਗਾਏ ਗਏ ਮਾਰਸ਼ਲ ਲਾਅ ਦੌਰਾਨ ਪੁਲਿਸ ਦੇ ਜ਼ੁਲਮਾਂ ​​ਨੂੰ ਦਰਸਾਉਂਦੀ ਤਸਵੀਰ ਨੂੰ ਭਗਤ ਸਿੰਘ ਦੀ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਤਸਵੀਰ ‘ਚ ਨਜ਼ਰ ਆ ਰਿਹਾ ਨੌਜਵਾਨ ਭਗਤ ਸਿੰਘ ਨਹੀਂ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਇੱਕ ਬਲੈਕ ਐਂਡ ਵ੍ਹਾਈਟ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਵਿੱਚ ਇੱਕ ਆਦਮੀ ਦੇ ਹੱਥ-ਪੈਰ ਰੱਸੀ ਨਾਲ ਬੰਨ੍ਹੇ ਹੋਏ ਹਨ ਅਤੇ ਵਰਦੀ ਪਹਿਨੇ ਇੱਕ ਵਿਅਕਤੀ ਉਸਨੂੰ ਕੋੜੇ ਮਾਰ ਰਿਹਾ ਹੈ। ਵਾਇਰਲ ਤਸਵੀਰ ਦੇ ਉੱਪਰ ਇੱਕ ਅਖਬਾਰ ਦੀ ਕਟਿੰਗ ਵੀ ਲੱਗੀ ਹੋਈ ਹੈ, ਜਿਸ ‘ਤੇ ਲਿਖਿਆ ਹੈ- ‘ਅਸੈਂਬਲੀ ਵਿੱਚ ਡੱਟ ਕੇ ਵਿਰੋਧ ਕੀਤਾ ਸੀ।” ਹੁਣ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਦੱਸਿਆ ਜਾ ਰਿਹਾ ਹੈ ਕਿ ਤਸਵੀਰ ‘ਚ ਪੁਲਿਸ ਅਫਸਰ ਵੱਲੋਂ ਜਿਸ ਨੌਜਵਾਨ ਦੀ ਕੁੱਟਮਾਰ ਕੀਤੀ ਜਾ ਰਹੀ ਹੈ, ਉਹ ਕੋਈ ਹੋਰ ਨਹੀਂ ਸਗੋਂ ਸਵਤੰਤਰਤਾ ਸੇਨਾਨੀ ਭਗਤ ਸਿੰਘ ਹੈ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਜਲ੍ਹਿਆਂਵਾਲਾ ਬਾਗ ਹਤਿਆਕਾਂਡ ਤੋਂ ਬਾਅਦ ਪੰਜਾਬ ਵਿੱਚ ਲਗਾਏ ਗਏ ਮਾਰਸ਼ਲ ਲਾਅ ਦੌਰਾਨ ਔਪਨਿਵੇਸ਼ਿਕ ਕਾਲੀਨ ਪੁਲਿਸ ਅੱਤਿਆਚਾਰ ਨੂੰ ਦਰਸਾਉਂਦੀ ਤਸਵੀਰ ਨੂੰ ਸਵਤੰਤਰਤਾ ਸੇਨਾਨੀ ਭਗਤ ਸਿੰਘ ਦੀ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਅਵਿਰਲ ਪੋਸਟ ਵਿੱਚ

ਫੇਸਬੁੱਕ ਯੂਜ਼ਰ ‘राजीववादी स्वदेशी चिकित्सा’ ਨੇ ਵਾਇਰਲ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਦੇ ਨਾਲ ਲਿਖਿਆ ਹੈ, ”ਅਜ਼ਾਦੀ ਦੇ ਲਈ ਕੋੜੇ ਖਾਂਦੇ ਭਗਤ ਸਿੰਘ ਜੀ ਦੀ ਤਸਵੀਰ ਉਸ ਸਮੇਂ ਦੇ ਅਖਬਾਰ ‘ਚ ਛਪੀ ਸੀ ਤਾਂ ਕਿ ਭਾਰਤ ‘ਚ ਕੋਈ ਹੋਰ ਭਗਤ ਸਿੰਘ ਨਾ ਬਣੇ, ਕੀ ਤੁਹਾਡੇ ਕੋਲ ਗਾਂਧੀ-ਨਹਿਰੂ ਦੀ ਅਜਿਹੀ ਕੋਈ ਤਸਵੀਰ ਹੈ? ਫਿਰ ਮੈਂ ਉਨ੍ਹਾਂ ਨੂੰ ਰਾਸ਼ਟਰ ਪਿਤਾ ਕਿਵੇਂ ਮੰਨ ਸਕਦਾ ਹਾਂ? ਕਿਵੇਂ ਮੰਨ ਲਵਾਂ ਕਿ ਚਰਖੇ ਨੇ ਆਜ਼ਾਦੀ ਦਿਲਾਈ?”

ਇਸਨੂੰ ਸੱਚ ਮੰਨ ਕੇ ਦੂੱਜੇ ਯੂਜ਼ਰਸ ਵੀ ਇਸਨੂੰ ਵਾਇਰਲ ਕਰ ਰਹੇ ਹਨ। ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਤਸਵੀਰ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ਰਿਵਰਸ ਇਮੇਜ ਰਾਹੀਂ ਫੋਟੋ ਸਰਚ ਕੀਤੀ। ਇਸ ਦੌਰਾਨ ਸਾਨੂੰ bylinetimes.com ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇੱਕ ਆਰਟੀਕਲ ਵਿੱਚ ਵਾਇਰਲ ਤਸਵੀਰ ਮਿਲੀ। 8 ਅਪ੍ਰੈਲ 2019 ਨੂੰ ਪ੍ਰਕਾਸ਼ਿਤ ਆਰਟੀਕਲ ਵਿੱਚ ਤਸਵੀਰ ਦੇ ਨਾਲ ਕੈਪਸ਼ਨ ਲਿਖਿਆ ਗਿਆ ਸੀ, ‘Indians were flogged following the Amritsar Massacre in 1919 ” ਪੰਜਾਬੀ ਅਨੁਵਾਦ: 1919 ਵਿੱਚ ਅੰਮ੍ਰਿਤਸਰ ਨਰਸੰਹਾਰ ਦੇ ਬਾਅਦ ਭਾਰਤੀਆਂ ਨੂੰ ਕੋੜੇ ਮਾਰੇ ਗਏ।

ਨਿਊਜ਼ ਸਰਚ ਵਿੱਚ ਸਾਨੂੰ 17 ਅਪ੍ਰੈਲ 2019 ਨੂੰ sabrangindia.in ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇੱਕ ਆਰਟੀਕਲ ਮਿਲਿਆ, ਜਿਸ ਵਿੱਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਪ੍ਰਕਾਸ਼ਿਤ ਆਰਟੀਕਲ ਦਾ ਸਿਰਲੇਖ ਸੀ ‘100 years after the Jallianwala Bagh, documents recording the repression and resistance remain hidden in the National Archives’। ਤਸਵੀਰ ਦੇ ਨਾਲ ਦਿੱਤੀ ਗਈ ਜਾਣਕਾਰੀ ਵਿੱਚ ਇਸਨੂੰ 1919 ਦਾ ਦੱਸਿਆ ਗਿਆ।

ਵਾਇਰਲ ਤਸਵੀਰ ਸਾਨੂੰ ਇਤਿਹਾਸਕਾਰ ਮਨਨ ਅਹਿਮਦ ਦੁਆਰਾ 10 ਫਰਵਰੀ 2019 ਨੂੰ ਕੀਤੇ ਟਵੀਟ ਵਿੱਚ ਸ਼ੇਅਰ ਮਿਲੀ। ਟਵੀਟ ‘ਚ ਵਾਇਰਲ ਤਸਵੀਰ ਦੇ ਨਾਲ ਕਈ ਹੋਰ ਤਸਵੀਰਾਂ ਵੀ ਸ਼ੇਅਰ ਕੀਤੀਆਂ ਗਈਆਂ ਸੀ। ਇੱਥੇ ਟਵੀਟ ਵੇਖੋ।

https://twitter.com/sepoy/status/1094661101734776832

ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਹੋਇਆ ਸੀ ਅਤੇ ਵਾਇਰਲ ਤਸਵੀਰ 1919 ਦੀ ਹੈ। ਉਸ ਸਮੇਂ ਭਗਤ ਸਿੰਘ ਦੀ ਉਮਰ 10-12 ਸਾਲ ਦੇ ਕਰੀਬ ਸੀ, ਜਦੋਂਕਿ ਤਸਵੀਰ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਇੱਕ ਨੌਜਵਾਨ ਹੈ। ਇੱਥੋਂ ਸਪਸ਼ਟ ਹੈ ਕਿ ਤਸਵੀਰ ਭਗਤ ਸਿੰਘ ਦੀ ਨਹੀਂ ਹੈ।

ਇਸ ਤੋਂ ਪਹਿਲਾਂ ਵੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਉਦੋਂ ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਇਸ ਨੂੰ ਗਲਤ ਪਾਇਆ ਸੀ। ਵਿਸ਼ਵਾਸ ਨਿਊਜ਼ ਦੀ ਇਹ ਤੱਥ ਜਾਂਚ ਇੱਥੇ ਪੜ੍ਹੀ ਜਾ ਸਕਦੀ ਹੈ।

ਵਿਸ਼ਵਾਸ ਨਿਊਜ਼ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰ ਦੀ ਪੁਸ਼ਟੀ ਕਰਨ ਲਈ ‘Shaheed Bhagat Singh Centenary Foundation’ ਦੇ ਚੇਅਰਮੈਨ ਅਤੇ ਸ਼ਹੀਦ ਭਗਤ ਸਿੰਘ ਦੀ ਭੈਣ ਅਮਰ ਕੌਰ ਦੇ ਪੁੱਤਰ ਪ੍ਰੋਫੈਸਰ ਜਗਮੋਹਨ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ, ‘ਇਹ ਤਸਵੀਰ ਅਪ੍ਰੈਲ 1919 ਵਿਚ ਹੋਏ ਜਲਿਆਂਵਾਲਾ ਬਾਗ ਸਾਕੇ ਤੋਂ ਬਾਅਦ 16 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਚ ਲਾਗੂ ਹੋਏ ਮਾਰਸ਼ਲ ਲਾਅ ਦੇ ਸਮੇਂ ਦੀ ਹੈ ਅਤੇ ਅਤੇ ਇਸ ਵਿੱਚ ਦਿਖਾਈ ਦੇਣ ਵਾਲਾ ਸਿੱਖ ਨੌਜਵਾਨ ਭਗਤ ਸਿੰਘ ਨਹੀਂ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਤਸਵੀਰ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਾ ਕਿ ਫੇਸਬੁੱਕ ‘ਤੇ ਯੂਜ਼ਰ ਨੂੰ ਦੋ ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਫੇਸਬੁੱਕ ‘ਤੇ ਯੂਜ਼ਰ ਦੇ 4 ਹਜ਼ਾਰ ਤੋਂ ਵੱਧ ਦੋਸਤ ਹਨ।

ਨਤੀਜਾ: ਜਲ੍ਹਿਆਂਵਾਲਾ ਬਾਗ ਦੇ ਸਾਕੇ ਤੋਂ ਬਾਅਦ ਪੰਜਾਬ ਵਿੱਚ ਲਗਾਏ ਗਏ ਮਾਰਸ਼ਲ ਲਾਅ ਦੌਰਾਨ ਪੁਲਿਸ ਦੇ ਜ਼ੁਲਮਾਂ ​​ਨੂੰ ਦਰਸਾਉਂਦੀ ਤਸਵੀਰ ਨੂੰ ਭਗਤ ਸਿੰਘ ਦੀ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਤਸਵੀਰ ‘ਚ ਨਜ਼ਰ ਆ ਰਿਹਾ ਨੌਜਵਾਨ ਭਗਤ ਸਿੰਘ ਨਹੀਂ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts