FACT CHECK: ਤੇਲੰਗਾਨਾ ਦੇ ਸ਼ਿਵਲਿੰਗ ਨੂੰ ਸ਼੍ਰੀ ਲੰਕਾ ਦਾ ਦੱਸਕੇ ਕੀਤਾ ਜਾ ਰਿਹਾ ਹੈ ਵਾਇਰਲ
- By: Bhagwant Singh
- Published: Aug 1, 2019 at 02:34 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਵਿਚ ਇੱਕ ਸ਼ਿਵਲਿੰਗ ਨੂੰ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਦੁਨੀਆ ਦਾ ਸਬਤੋਂ ਵੱਡਾ ਸ਼ਿਵਲਿੰਗ ਹੈ ਅਤੇ ਇਹ ਸ਼੍ਰੀ ਲੰਕਾ ਅੰਦਰ ਪੈਂਦਾ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਸ਼ਿਵਲਿੰਗ ਅਸਲ ਵਿਚ ਤੇਲੰਗਾਨਾ ਦਾ ਹੈ ਜਿਸਨੂੰ ਲੰਕਾ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਵਾਇਰਲ ਤਸਵੀਰ ਵਿਚ ਇੱਕ ਸ਼ਿਵਲਿੰਗ ਨੂੰ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ “ਸ਼੍ਰੀ ਲੰਕਾ ਵਿਚ 108 ਫੁੱਟ ਦਾ ਸ਼ਿਵਲਿੰਗ ਬਣਕੇ ਤਿਆਰ ਹੋ ਗਿਆ ਹੈ। ਦੁਨੀਆ ਦਾ ਸਬਤੋਂ ਉੱਚਾ ਸ਼ਿਵਲਿੰਗ ਹੈ ਬੋਲੋ ਹਰ ਹਰ ਮਹਾਦੇਵ।”
ਪੜਤਾਲ
ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਫੋਟੋ ਨੂੰ ਗੂਗਲ ਰਿਵਰਸ ਰਿਵਰਸ ਇਮੇਜ ਵਿਚ ਸਰਚ ਕੀਤਾ। ਸਰਚ ਵਿਚ ਸਾਡੇ ਹੱਥ Shiva Shakthi Sai TV ਨਾਂ ਦੇ ਟਵਿੱਟਰ ਹੈਂਡਲ ਤੋਂ ਕੀਤਾ ਗਿਆ ਇੱਕ ਟਵੀਟ ਲੱਗਿਆ। ਇਸ ਟਵੀਟ ਨੂੰ Feb 5, 2018 ਨੂੰ ਪੋਸਟ ਕੀਤਾ ਗਿਆ ਸੀ। ਇਸ ਟਵੀਟ ਦਾ ਡਿਸਕ੍ਰਿਪਸ਼ਨ ਸੀ “63 Feet Veda sai mahalingeshwara prathista||#siddhaguru Sri Ramananada maharshi||#Ramaneshwaram, Nagireddypalli, bhongir”. ਅਤੇ ਨਾਲ ਹੀ 4 ਤਸਵੀਰਾਂ ਸ਼ੇਅਰ ਕੀਤੀ ਗਈਆਂ ਸਨ ਜਿਨ੍ਹਾਂ ਵਿਚੋਂ ਦੀ ਇੱਕ ਇਸ ਸ਼ਿਵਲਿੰਗ ਦੀ ਸੀ। ਇਸ ਪੋਸਟ ਵਿਚ ਇਸ ਸ਼ਿਵਲਿੰਗ ਦਾ ਵੱਖਰੇ ਐਂਗਲ ਵਾਲਾ ਫੋਟੋ ਸੀ।
ਫੋਟੋ ਵਿਚ ਲਿਖੇ ਡਿਸਕ੍ਰਿਪਸ਼ਨ ਅਨੁਸਾਰ ਇਹ ਤਸਵੀਰ 63 ਫੁੱਟ ਉੱਚੇ ਵੇਦਾਂ ਸਾਈਂ ਮਹਾਲਿੰਗੇਸ਼ਵਰ ਦੀ ਹੈ ਜਿਹੜਾ ਕਿ ਨਾਗਰੈੱਡੀਪੱਲੇ, ਭੋਂਗੀਰ ਅੰਦਰ ਪੈਂਦਾ ਹੈ। ਅਸੀਂ ਇੰਟਰਨੈੱਟ ‘ਤੇ ’63 Feet Veda Sai MahaLingeshwara’ ਕੀ-ਵਰਡ ਨਾਲ ਸਰਚ ਕੀਤਾ ਤਾਂ ਸਾਡੇ ਸਾਹਮਣੇ www.ramananandamaharshi.com ਵੈੱਬਸਾਈਟ ਦਾ ਇੱਕ ਪੇਜ ਖੁੱਲਿਆ ਜਿਸਵਿਚ ਇਸ ਤਸਵੀਰ ਦੀ ਵਰਤੋਂ ਕੀਤੀ ਗਈ ਸੀ। ਇਹ ਵੈੱਬਸਾਈਟ ਅਧਿਆਤਮ ਗੁਰੂ ਸ਼੍ਰੀ ਰਾਮਾਨੰਦ ਮਹਾਰਿਸ਼ੀ ਦੀ ਹੈ। ਇਸ ਪੇਜ ਅਨੁਸਾਰ ਇਹ “ਵੇਦ ਸਾਈਂ ਮਹਾ ਲਿੰਗੇਸ਼ਵਰ” ਹੈ ਅਤੇ ਇਹ 63 ਫੁੱਟ ਉੱਚਾ ਸ਼ਿਵਲਿੰਗ ਪਰਮਗੁਰੂ ਸ਼ਿਰਡੀ ਸਾਈਂ ਦੇ ਨਾਂ ਨੂੰ ਸਮਰਪਤ ਹੈ।
ਵੱਧ ਪੁਸ਼ਟੀ ਲਈ ਅਸੀਂ ਗੁਰੂ ਰਾਮਾਨੰਦ ਮਹਾਰਿਸ਼ੀ ਦੇ ਮੈਨੇਜਰ ਲਕਸ਼ਮਣ ਕੁਮਾਰ ਪਾਲਡੂਗੁ ਨਾਲ ਗੱਲ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਸ਼ਿਵਲਿੰਗ ਨਾਗਰੈੱਡੀਪੱਲੇ, ਭੋਂਗੀਰ, ਤੇਲੰਗਾਨਾ ਵਿਚ ਪੈਂਦਾ ਹੈ। ਉਨ੍ਹਾਂ ਨੇ ਸਾਡੇ ਨਾਲ ਇਸ ਸ਼ਿਵਲਿੰਗ ਦੀ ਲੋਕੇਸ਼ਨ ਵੀ ਸ਼ੇਅਰ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਸ ਸ਼ਿਵਲਿੰਗ ਦੀ ਉਚਾਈ 63 ਫੁੱਟ ਹੈ ਅਤੇ ਇਸਨੂੰ ਲੋਹੇ ਅਤੇ pop ਨਾਲ ਬਣਾਇਆ ਗਿਆ ਹੈ।
ਇਸਦੇ ਬਾਅਦ ਜਦੋਂ ਅਸੀਂ ਸਬਤੋਂ ਲੰਮੇ ਸ਼ਿਵਲਿੰਗ ਦੀ ਖੋਜ ਕੀਤੀ ਤਾਂ ਸਾਡੇ ਹੱਥ Indian Express ਦੀ ਇੱਕ ਖਬਰ ਲੱਗੀ ਜਿਸਤੋਂ ਸਾਨੂੰ ਪਤਾ ਚਲਿਆ ਕਿ ਭਾਰਤ ਵਿਚ ਸਬਤੋਂ ਲੰਮਾ ਸ਼ਿਵਲਿੰਗ ਕੇਰਲ ਅੰਦਰ ਮਹੇਸ਼ਵਰਮ ਸ਼੍ਰੀ ਪਾਰਵਤੀ ਮੰਦਰ ਦਾ 111.2 ਫੁੱਟ ਉੱਚਾ ਸ਼ਿਵਲਿੰਗ ਹੈ।
ਇਸ ਪੋਸਟ ਨੂੰ Usha Singh ਨਾਂ ਦੇ ਫੇਸਬੁੱਕ ਯੂਜ਼ਰ ਨੇ “चाणक्य, सुविचार और सुखी जीवन” ਨਾਂ ਦੇ ਫੇਸਬੁੱਕ ਗਰੁੱਪ ‘ਤੇ ਸ਼ੇਅਰ ਕੀਤਾ ਸੀ। ਇਸ ਪੇਜ ਦੇ ਕੁੱਲ 617,118 ਮੇਂਬਰ ਹਨ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਸ਼ਿਵਲਿੰਗ ਤੇਲੰਗਾਨਾ ਦਾ ਹੈ ਜਿਸਨੂੰ ਸ਼੍ਰੀ ਲੰਕਾ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।
- Claim Review : ਸ਼੍ਰੀ ਲੰਕਾ ਵਿਚ 108 ਫੁੱਟ ਦਾ ਸ਼ਿਵਲਿੰਗ ਬਣਕੇ ਤਿਆਰ ਹੋ ਗਿਆ ਹੈ। ਦੁਨੀਆ ਦਾ ਸਬਤੋਂ ਉੱਚਾ ਸ਼ਿਵਲਿੰਗ ਹੈ
- Claimed By : FB Page-चाणक्य, सुविचार और सुखी जीवन
- Fact Check : ਫਰਜ਼ੀ