Fact Check: ਸ਼ਿਵ ਸੈਨਾ ਆਗੂ ਅਮਿਤ ਅਰੋੜਾ ਦੀ ਵਾਇਰਲ ਹੋ ਰਹੀਆਂ ਤਸਵੀਰਾਂ ਵੱਖ-ਵੱਖ ਮਾਮਲੇ ਦੀ ਹੈ, ਗ਼ਲਤ ਦਾਅਵੇ ਨਾਲ ਹੋ ਰਹੀ ਵਾਇਰਲ
ਵਿਸ਼ਵਾਸ ਨਿਊਜ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਫਰਜ਼ੀ ਪਾਇਆ ਗਿਆ। ਇਹ ਤਸਵੀਰਾਂ ਵੱਖ-ਵੱਖ ਮਾਮਲਿਆਂ ਦੀ ਹਨ, ਜਿਸਨੂੰ ਹੁਣ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਅਮਿਤ ਅਰੋੜਾ ਨੂੰ ਕਿਸੇ ਚਿੱਟੇ ਦੇ ਕੇਸ ‘ਚ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
- By: Jyoti Kumari
- Published: Sep 26, 2023 at 03:05 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਅਕਸਰ ਵਿਵਾਦਾਂ ‘ਚ ਰਹਿਣ ਵਾਲੇ ਸ਼ਿਵ ਸੈਨਾ ਨੇਤਾ ਅਮਿਤ ਅਰੋੜਾ ਦੀਆਂ ਕੁਝ ਤਸਵੀਰਾਂ ਦਾ ਕੋਲਾਜ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਿਤ ਅਰੋੜਾ ਨੂੰ 2 ਕਿਲੋ ਚਿੱਟੇ ਸਣੇ ਕਾਬੂ ਕੀਤਾ ਗਿਆ ਹੈ। ਤਸਵੀਰਾਂ ਵਿੱਚ ਅਮਿਤ ਅਰੋੜਾ ਨੂੰ ਪੁਲਿਸ ਦੀ ਗ੍ਰਿਫਤ ‘ਚ ਦੇਖਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਇਹ ਤਸਵੀਰਾਂ ਹਾਲ ਦੀ ਨਹੀਂ ਬਲਕਿ ਪੁਰਾਣੀ ਹੈ। ਅਸਲ ਵਿੱਚ ਵੱਖ-ਵੱਖ ਮਾਮਲਿਆਂ ਦੀਆਂ ਤਸਵੀਰਾਂ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਸ਼ਿਵ ਸੈਨਾ ਆਗੂ ਅਮਿਤ ਅਰੋੜਾ ਨੇ ਆਪ ਵੀ ਇਸ ਬਾਰੇ ਸਪਸ਼ਟੀਕਰਨ ਵੀਡੀਓ ਸ਼ੇਅਰ ਕੀਤਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਬਲਰਾਜ ਸਿੰਘ ਸੰਧੂ ਨੇ (ਆਰਕਾਈਵ ਲਿੰਕ )17 ਸਤੰਬਰ 2023 ਨੂੰ ਤਸਵੀਰਾਂ ਦੇ ਕੋਲਾਜ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ,”ਸ਼ਿਵ ਸੈਨਾ ਆਗੂ ਅਮਿਤ ਰੋੜਾ ਹਿੰਦੂ ਜੱਟ ਜੱਟਾਂ ਦੀ ਸੱਟ ਦੋ ਕਿੱਲੋ ਚਿੱਟੇ ਸਮੇਤ ਪੁਲਿਸ ਨੇਂ ਕੀਤਾ ਕਾਬੂ ਜੈਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ।”
ਪੜਤਾਲ
ਵਿਸ਼ਵਾਸ਼ ਨਿਊਜ਼ ਨੇ ਇੰਟਰਨੈੱਟ ਤੇ ਖੁੱਲੀ ਸਰਚ ਜ਼ਰੀਏ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਇਹ ਜਾਨਣਾ ਚਾਹੁੰਦੇ ਸੀ ਕਿ ਇਹ ਖ਼ਬਰ ਸੱਚ ਹੈ ਜਾ ਨਹੀਂ। ਸਰਚ ਦੇ ਦੌਰਾਨ ਸਾਨੂੰ ਅਜਿਹੀ ਕੋਈ ਪ੍ਰਮਾਣਿਕ ਰਿਪੋਰਟ ਨਹੀਂ ਮਿਲੀ, ਜੋ ਇਸ ਖ਼ਬਰ ਦੀ ਪੁਸ਼ਟੀ ਕਰਦੀ ਹੋਵੇ। ਜੇਕਰ ਅਜਿਹਾ ਕੁਝ ਵੀ ਹੋਇਆ ਹੁੰਦਾ ਤਾਂ ਇਸ ਨਾਲ ਜੁੜੀ ਖ਼ਬਰ ਕਿਤੇ ਨਾ ਕਿਤੇ ਜ਼ਰੂਰ ਮੌਜੂਦ ਹੁੰਦੀ,ਪਰ ਸਾਨੂੰ ਅਜਿਹੀ ਕੋਈ ਵੀ ਮੀਡਿਆ ਰਿਪੋਰਟ ਨਹੀਂ ਮਿਲੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਕੋਲਾਜ ਦੀਆਂ ਤਸਵੀਰਾਂ ਬਾਰੇ ਇੱਕ-ਇੱਕ ਕਰਕੇ ਸਰਚ ਕਰਨਾ ਸ਼ੁਰੂ ਕੀਤਾ।
ਪਹਿਲੀ ਤਸਵੀਰ :
ਅਸੀਂ ਸਭ ਤੋਂ ਪਹਿਲਾਂ ਅਮਿਤ ਅਰੋੜਾ ਦੀ ਪਹਿਲੀ ਤਸਵੀਰ, ਜਿਸ ਵਿੱਚ ਉਨ੍ਹਾਂ ਨੂੰ ਮੂੰਹ ‘ਤੇ ਕਾਲਾ ਕਪੜਾ ਬੰਨ੍ਹੇ ਦੇਖਿਆ ਜਾ ਸਕਦਾ ਹੈ ਉਸਨੂੰ ਸਰਚ ਕੀਤਾ। ਤਸਵੀਰ ਨੂੰ ਗੂਗਲ ਰਿਵਰਸ ਇਮੇਜ ਰਾਹੀ ਸਰਚ ਕਰਨ ‘ਤੇ ਸਾਨੂੰ ਤਸਵੀਰ ਨਾਲ ਜੁੜੀ ਖਬਰ ‘hindustantimes.com’ ਦੀ ਵੈਬਸਾਈਟ ‘ਤੇ ਮਿਲੀ। 24 ਜੂਨ 2016 ਨੂੰ ਪ੍ਰਕਾਸ਼ਿਤ ਖਬਰ ਮੁਤਾਬਕ, “ਸ਼ਿਵ ਸੈਨਾ ਪੰਜਾਬ (ਘਨੌਲੀ ਗਰੁੱਪ) ਦੇ ਯੂਥ ਵਿੰਗ ਦੇ ਆਗੂ ਅਮਿਤ ਅਰੋੜਾ ਨੂੰ ਆਪਣੇ ਆਪ ਤੇ ਝੂਠਾ ਹਮਲਾ ਦਿਖਾਉਣ ਦੇ ਮਾਮਲੇ ਵਿੱਚ ਪੁਲੀਸ ਨੂੰ ਗੁੰਮਰਾਹ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ।”
ਦੁੱਜੀ ਤਸਵੀਰ :
ਤਸਵੀਰ ਨੂੰ ਅਸੀਂ ਗੂਗਲ ਲੇਂਸ ਰਾਹੀ ਸਰਚ ਕੀਤਾ। ਸਾਨੂੰ ਤਸਵੀਰ ਨਾਲ ਜੁੜੀ ਖਬਰ ‘tribuneindia.com’ ਦੀ ਵੈਬਸਾਈਟ ‘ਤੇ ਮਿਲੀ। 26 ਅਗਸਤ 2016 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ, “ਪੰਜਾਬ ਸਰਕਾਰ ਵੱਲੋਂ ਆਰਐਸਐਸ ਆਗੂ ਬ੍ਰਿਗੇਡੀਅਰ ਜਗਦੀਸ਼ ਗਗਨੇਜਾ (ਲਾਲ) ’ਤੇ ਹੋਏ ਹਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੇ ਫੈਸਲੇ ਤੋਂ ਇੱਕ ਦਿਨ ਬਾਅਦ, ਜਲੰਧਰ ਕਮਿਸ਼ਨਰ ਨੇ ਅੱਜ ਹਮਲੇ ਵਿੱਚ ਸ਼ਾਮਿਲ ਹੋਣ ਦੇ ਸ਼ੱਕ ਵਿੱਚ ਲੁਧਿਆਣਾ ਜੇਲ੍ਹ ਦੇ ਚਾਰ ਕੈਦੀਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ।ਕੈਦੀਆਂ ਵਿੱਚ ਸ਼ਿਵ ਸੈਨਾ ਆਗੂ ਅਮਿਤ ਅਰੋੜਾ, ਉਨ੍ਹਾਂ ਦੀ ਘਰੇਲੂ ਸਹਾਇਕ ਮਣੀ, ਸਮਰ ਡਿਸੂਜ਼ਾ ਅਤੇ ਭਾਰਤੀ ਸੰਧੂ ਸ਼ਾਮਲ ਸਨ।”
ਤੀਜੀ ਤਸਵੀਰ :
ਜਾਂਚ ਵਿੱਚ ਅੱਗੇ ਅਸੀਂ ਕੋਲਾਜ ਦੀ ਤਿੱਜੀ ਤਸਵੀਰ ਬਾਰੇ ਸਰਚ ਕੀਤਾ। ਅਸੀਂ ਤਸਵੀਰ ਨੂੰ ਗੂਗਲ ਲੇਂਸ ਰਾਹੀਂ ਖੋਜਿਆ। ਸਾਨੂੰ ਵਾਇਰਲ ਤਸਵੀਰ ਨਾਲ ਜੁੜੀ ਖਬਰ ਕਈ ਨਿਊਜ ਵੈਬਸਾਈਟ ‘ਤੇ ਮਿਲੀ। bhaskar.com ਦੀ ਵੈਬਸਾਈਟ ‘ਤੇ ਸਾਲ 2022 ‘ਚ ਪਬਲਿਸ਼ ਖਬਰ ਮੁਤਾਬਕ,ਸ਼ਿਵ ਸੈਨਾ ਟਕਸਾਲੀ ਦੇ ਪ੍ਰਧਾਨ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਅਮਿਤ ਅਰੋੜਾ ਨੇ ਸੈਂਕੜੇ ਹਿੰਦੂ ਸਮਰਥਕਾਂ ਨਾਲ ਅੰਮ੍ਰਿਤਸਰ ਪਹੁੰਚਣਾ ਸੀ, ਪਰ ਸਵੇਰੇ ਹੀ ਪੰਜਾਬ ਪੁਲਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ‘ਚ ਹੀ ਰੋਕ ਲਿਆ।
ਟਾਇਮਸ ਆਫ ਇੰਡੀਆ ਵਿੱਚ ਵੀ ਤਸਵੀਰ ਨਾਲ ਜੁੜੀ ਖਬਰ ਨੂੰ ਪੜ੍ਹਿਆ ਜਾ ਸਕਦਾ ਹੈ। ਸਰਚ ਦੌਰਾਨ ਸਾਨੂੰ ਵਾਇਰਲ ਦਾਅਵੇ ਨੂੰ ਲੈ ਕੇ ਅਮਿਤ ਅਰੋੜਾ ਦਾ ਸਪਸ਼ਟੀਕਰਣ ਵੀਡੀਓ ਸਾਂਝਾ ਕੀਤਾ ਹੋਇਆ ਮਿਲਾ। Live ਆ ਕੇ ਅਮਿਤ ਅਰੋੜਾ ਨੇ ਕਿਹਾ ਕਿ ਵਾਇਰਲ ਤਸਵੀਰ ਹਾਲੀਆ ਨਹੀਂ ਬਲਕਿ 2016 ਦੀ ਹੈ।
ਦਾਅਵੇ ਦੀ ਪੁਸ਼ਟੀ ਲਈ ਅਸੀਂ ਦੈਨਿਕ ਜਾਗਰਣ ਲੁਧਿਆਣਾ ਦੇ ਚੀਫ ਰਿਪੋਰਟਰ ਭੁਪੇੰਦ੍ਰ ਭਾਟੀਆ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਪੋਸਟ ਦੇ ਲਿੰਕ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਦਾਅਵੇ ਨੂੰ ਗ਼ਲਤ ਦੱਸਿਆ ਹੈ।
ਅੰਤ ਵਿੱਚ ਅਸੀਂ ਪੁਰਾਣੀਆਂ ਤਸਵੀਰਾਂ ਦੇ ਕੋਲਾਜ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਯੂਜ਼ਰ ਮੁਕਤਸਰ ਪੰਜਾਬ ਦਾ ਰਹਿਣ ਵਾਲਾ ਹੈ। ਫੇਸਬੁੱਕ ‘ਤੇ ਯੂਜ਼ਰ ਨੂੰ 253 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਫਰਜ਼ੀ ਪਾਇਆ ਗਿਆ। ਇਹ ਤਸਵੀਰਾਂ ਵੱਖ-ਵੱਖ ਮਾਮਲਿਆਂ ਦੀ ਹਨ, ਜਿਸਨੂੰ ਹੁਣ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਅਮਿਤ ਅਰੋੜਾ ਨੂੰ ਕਿਸੇ ਚਿੱਟੇ ਦੇ ਕੇਸ ‘ਚ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
- Claim Review : ਅਮਿਤ ਅਰੋੜਾ ਨੂੰ 2 ਕਿਲੋ ਚਿੱਟੇ ਸਣੇ ਕਾਬੂ ਕੀਤਾ ਗਿਆ ਹੈ।
- Claimed By : ਬਲਰਾਜ ਸਿੰਘ ਸੰਧੂ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...