Fact Check : ਅਰਜੁਨ ਐਵਾਰਡ ਨਾਲ ਵਾਇਰਲ ਸ਼ਿਖਰ ਧਵਨ ਦੀ ਤਸਵੀਰ ਪੁਰਾਣੀ ਹੈ, ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਸ਼ਿਖਰ ਧਵਨ ਨੂੰ ਹਾਲ ਹੀ ਵਿੱਚ ਅਰਜੁਨ ਐਵਾਰਡ ਮਿਲਣ ਦਾ ਦਾਅਵਾ ਗ਼ਲਤ ਹੈ। ਅਸਲ ਵਿੱਚ ਸ਼ਿਖਰ ਧਵਨ ਨੂੰ ਸਾਲ 2021 ਵਿੱਚ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਕੁਝ ਲੋਕ ਪੁਰਾਣੀਆਂ ਤਸਵੀਰਾਂ ਨੂੰ ਹਾਲੀਆ ਦੱਸ ਕੇ ਗੁੰਮਰਾਹਕੁੰਨ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ।

Fact Check : ਅਰਜੁਨ ਐਵਾਰਡ ਨਾਲ ਵਾਇਰਲ ਸ਼ਿਖਰ ਧਵਨ ਦੀ ਤਸਵੀਰ ਪੁਰਾਣੀ ਹੈ, ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਸ਼ਿਖਰ ਧਵਨ ਨਾਲ ਜੁੜੀ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ‘ਚ ਉਨ੍ਹਾਂ ਨੂੰ ਅਰਜੁਨ ਐਵਾਰਡ ਨਾਲ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸ ਪੋਸਟ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਹਾਲ ਹੀ ‘ਚ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਪੋਸਟ ‘ਤੇ ਲੋਕ ਉਨ੍ਹਾਂ ਨੂੰ ਵਧਾਈ ਵੀ ਦੇ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ। ਦਰਅਸਲ ਸ਼ਿਖਰ ਧਵਨ ਨੂੰ ਸਾਲ 2021 ਵਿੱਚ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਕੁਝ ਲੋਕ ਸ਼ਿਖਰ ਧਵਨ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਹਾਲੀਆ ਦੱਸ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ ਭਾਰਤੀ ਫੌਜੀ–ਵੰਦੇ ਮਾਤਰਮ ਨੇ 3 ਸਤੰਬਰ 2024 ਨੂੰ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ ਹੈ,”शिखर धवन को मिला अर्जुन अवार्ड मगर फिर भी कोई बधाई नहीं देता…शिखर धवन को अर्जुन अवार्ड मिलना एक बड़ी उपलब्धि है! उन्हें हार्दिक बधाई और शुभकामनाएं!शिखर धवन एक प्रतिभाशाली क्रिकेटर हैं और उनकी मेहनत और समर्पण ने उन्हें इस मुकाम तक पहुंचाया है। अर्जुन अवार्ड एक उच्च सम्मान है जो उनकी उपलब्धियों को मान्यता देता है।उनकी उपलब्धि को नजरअंदाज करना या बधाई न देना उचित नहीं है। हमें उनकी सफलता का जश्न मनाना चाहिए और उन्हें उनकी मेहनत के लिए बधाई देनी चाहिए!”

ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਸੰਬੰਧਿਤ ਕੀਵਰਡਸ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ dailyexcelsior.com ਦੀ ਵੈੱਬਸਾਈਟ ‘ਤੇ ਤਸਵੀਰ ਨਾਲ ਸਬੰਧਤ ਖ਼ਬਰ ਮਿਲੀ। 13 ਨਵੰਬਰ 2021 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ, ਭਾਰਤੀ ਟੀਮ ਦੇ ਬੱਲੇਬਾਜ਼ ਸ਼ਿਖਰ ਧਵਨ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਸਰਚ ਦੌਰਾਨ ਸਾਨੂੰ ਪ੍ਰੈਸੀਡੈਂਟ ਆਫ ਇੰਡੀਆ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਇੱਕ ਵੀਡੀਓ ਮਿਲਿਆ। 13 ਨਵੰਬਰ 2021 ਨੂੰ ਅਪਲੋਡ ਵੀਡੀਓ ਵਿੱਚ, ਸ਼ਿਖਰ ਧਵਨ ਨੂੰ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਅਰਜੁਨ ਐਵਾਰਡ ਲੈਂਦੇ ਦੇਖਿਆ ਜਾ ਸਕਦਾ ਹੈ।

ਸ਼ਿਖਰ ਧਵਨ ਨੇ ਆਪਣੇ ਵੈਰੀਫਾਈਡ ਐਕਸ ਹੈਂਡਲ ਤੋਂ ਵਾਇਰਲ ਤਸਵੀਰ ਸ਼ੇਅਰ ਕੀਤੀ ਸੀ। ਫੋਟੋ 14 ਨਵੰਬਰ 2021 ਨੂੰ ਸ਼ੇਅਰ ਕੀਤੀ ਗਈ ਸੀ ਅਤੇ ਲਿਖਿਆ ਗਿਆ ਸੀ, “ਤੁAap sabhi ke pyaar aur saath ke bina ye possible nahi ho pata. Ye ek bohot hi unbelievable feeling hoti hai Jab aapka hard work acknowledge kara jaata hai aur mai sab logo ke liye apna Bohot bohot abhaar vyakt karna chahta hu.”

ਸਰਚ ਦੌਰਾਨ ਸਾਨੂੰ Ministry of Youth Affairs & Sports ਦੀ ਵੈੱਬਸਾਈਟ ‘ਤੇ ਅਰਜੁਨ ਐਵਾਰਡ ਬਾਰੇ ਜਾਣਕਾਰੀ ਮਿਲੀ। ਜਾਣਕਾਰੀ ਮੁਤਾਬਕ ਸ਼ਿਖਰ ਧਵਨ ਨੂੰ ਸਾਲ 2021 ‘ਚ ਅਰਜੁਨ ਐਵਾਰਡ ਮਿਲਿਆ ਸੀ।

ਸ਼ਿਖਰ ਧਵਨ ਨਾਲ ਜੁੜੀਆਂ ਹੋਰ ਖਬਰਾਂ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ।

ਅਸੀਂ ਦੈਨਿਕ ਜਾਗਰਣ ਦੇ ਖੇਡ ਸੰਪਾਦਕ ਅਭਿਸ਼ੇਕ ਤ੍ਰਿਪਾਠੀ ਨਾਲ ਪੋਸਟ ਸਾਂਝੀ ਕੀਤੀ। ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਗਲਤ ਦੱਸਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਿਖਰ ਧਵਨ ਨੂੰ ਸਾਲ 2021 ਵਿੱਚ ਅਰਜੁਨ ਐਵਾਰਡ ਮਿਲਿਆ ਸੀ।

ਅੰਤ ਵਿੱਚ ਅਸੀਂ ਗਲਤ ਪੋਸਟ ਸ਼ੇਅਰ ਕਰਨ ਵਾਲੇ ਪੇਜ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਇਸ ਪੇਜ ਨੂੰ ਲਗਭਗ 8 ਲੱਖ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਸ਼ਿਖਰ ਧਵਨ ਨੂੰ ਹਾਲ ਹੀ ਵਿੱਚ ਅਰਜੁਨ ਐਵਾਰਡ ਮਿਲਣ ਦਾ ਦਾਅਵਾ ਗ਼ਲਤ ਹੈ। ਅਸਲ ਵਿੱਚ ਸ਼ਿਖਰ ਧਵਨ ਨੂੰ ਸਾਲ 2021 ਵਿੱਚ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਕੁਝ ਲੋਕ ਪੁਰਾਣੀਆਂ ਤਸਵੀਰਾਂ ਨੂੰ ਹਾਲੀਆ ਦੱਸ ਕੇ ਗੁੰਮਰਾਹਕੁੰਨ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts