Fact Check: ਸ਼ਾਹਰੁਖ ਖਾਨ ਦੀ ਤਸਵੀਰ ਨਾਲ ਛੇੜਛਾੜ ਕਰਕੇ ਕੀਤਾ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਬੋਲੀਵੁਡ ਅਭਿਨੇਤਾ ਸ਼ਾਹਰੁਖ ਖਾਨ ਨੂੰ ਵੇਖਿਆ ਜਾ ਸਕਦਾ ਹੈ। ਤਸਵੀਰ ਅੰਦਰ ਸ਼ਾਹਰੁਖ ਖਾਨ ਨੇ ਇੱਕ ਟੀ-ਸ਼ਰਟ ਪਾਈ ਹੋਈ ਹੈ ਜਿਸ ਉੱਤੇ ਲਿਖਿਆ ਹੈ, ‘Vote for MIM’। ਟੀ-ਸ਼ਰਟ ‘ਤੇ ਪਤੰਗ ਦਾ ਨਿਸ਼ਾਨ ਵੀ ਪ੍ਰਿੰਟਡ ਹੈ ਜਿਹੜੀ ਕਿ MIM ਮਤਲਬ ਮਜਲਿਸ-ਏ-ਈਥੈਆਦੁਲ ਮੁਸਲਮੀਨ ਦਾ ਚੋਣ ਨਿਸ਼ਾਨ ਹੈ। MIM ਅਸਦੁਦੀਨ ਓਵੈਸੀ ਦੀ ਪਾਰਟੀ ਹੈ। ਫੋਟੋ ਦੇ ਉੱਪਰ ਕੈਪਸ਼ਨ ਲਿਖਿਆ ਹੈ “ਓਵੈਸੀ ਦਾ ਸਮਰਥਨ ਕਰਦਾ ਸ਼ਾਹਰੁਖ ਖਾਨ। ਹਿੰਦੂਓਂ ਹੁਣ ਤਾਂ ਇੱਕ ਹੋ ਜਾਵੋ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਸਹੀ ਨਹੀਂ ਹੈ। ਸ਼ਾਹਰੁਖ ਕਾਹਨ ਦੀ ਤਸਵੀਰ ਨਾਲ ਛੇੜਛਾੜ ਕਰਕੇ ਉਸ ਉੱਤੇ ‘Vote for MIM’ ਅਤੇ ਪਤੰਗ ਦਾ ਨਿਸ਼ਾਨ ਬਣਾਇਆ ਗਿਆ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਤਸਵੀਰ ਵਿਚ ਬੋਲੀਵੁਡ ਅਭਿਨੇਤਾ ਸ਼ਾਹਰੁਖ ਖਾਨ ਨੂੰ ਵੇਖਿਆ ਜਾ ਸਕਦਾ ਹੈ। ਤਸਵੀਰ ਅੰਦਰ ਸ਼ਾਹਰੁਖ ਖਾਨ ਨੇ ਇੱਕ ਟੀ-ਸ਼ਰਟ ਪਾਈ ਹੋਈ ਹੈ ਜਿਸ ਉੱਤੇ ਲਿਖਿਆ ਹੈ, ‘Vote for MIM’। ਟੀ-ਸ਼ਰਟ ‘ਤੇ ਪਤੰਗ ਦਾ ਨਿਸ਼ਾਨ ਵੀ ਪ੍ਰਿੰਟਡ ਹੈ ਜਿਹੜੀ ਕਿ MIM ਮਤਲਬ ਮਜਲਿਸ-ਏ-ਈਥੈਆਦੁਲ ਮੁਸਲਮੀਨ ਦਾ ਚੋਣ ਨਿਸ਼ਾਨ ਹੈ। MIM ਅਸਦੁਦੀਨ ਓਵੈਸੀ ਦੀ ਪਾਰਟੀ ਹੈ। ਫੋਟੋ ਦੇ ਉੱਪਰ ਕੈਪਸ਼ਨ ਲਿਖਿਆ ਹੈ “ਓਵੈਸੀ ਦਾ ਸਮਰਥਨ ਕਰਦਾ ਸ਼ਾਹਰੁਖ ਖਾਨ। ਹਿੰਦੂਓਂ ਹੁਣ ਤਾਂ ਇੱਕ ਹੋ ਜਾਵੋ।

ਪੜਤਾਲ

ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਥੋੜਾ ਜਿਹਾ ਲੱਭਣ ‘ਤੇ ਸਾਨੂੰ http://bollywoodstarsphotos.blogspot.com ਨਾਂ ਦੇ ਇੱਕ ਬਲਾਗ ‘ਤੇ ਇਹ ਤਸਵੀਰ ਮਿਲੀ। ਇਸ ਤਸਵੀਰ ਅੰਦਰ ਸ਼ਾਹਰੁਖ ਖਾਨ ਨੇ ਸਾਦੀ ਸਫੇਦ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ। ਉਸ ਉੱਤੇ ਕੁੱਝ ਵੀ ਨਹੀਂ ਲਿਖਿਆ ਹੋਇਆ ਸੀ। ਇਸ ਤਸਵੀਰ ਨਾਲ ਕੈਪਸ਼ਨ ਲਿਖਿਆ ਸੀ “Shahrukh Khan’s Latest Stylish Pictures in a Cool Dude Style having a Spice Hair cut and Wearing a white T-shirt. Look at his body. Looking Pretty Nice. Pictures are taken from the Set of Akshay Kumar’s Movie Blue.” ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ “ਸ਼ਾਹਰੁਖ ਖਾਨ ਦੀ ਨਵੀਆਂ ਫੋਟੋਆਂ ਵਿਚ ਕੂਲ ਡੂਡ ਵਰਗੇ ਸਪਾਈਸ ਹੇਅਰ ਕੱਟ ਅਤੇ ਵ੍ਹਾਈਟ ਟੀ-ਸ਼ਰਟ ਪਾਏ ਹੋਏ। ਤਸਵੀਰਾਂ ਅਕਸ਼ੈ ਕੁਮਾਰ ਦੀ ਫਿਲਮ ਬਲੂ ਦੇ ਸੈੱਟ ਤੋਂ ਖਿੱਚੀਆਂ ਗਈਆਂ ਹਨ।”

ਅਸੀਂ ਇਨ੍ਹਾਂ ਕੀ-ਵਰਡ ਨਾਲ ਗੂਗਲ ਸਰਚ ਕੀਤਾ ਤਾਂ ਸਾਨੂੰ ਇਹ ਤਸਵੀਰਾਂ glamsham.com ਵੈੱਬਸਾਈਟ ‘ਤੇ ਵੀ ਮਿਲੀਆਂ।

ਤੁਹਾਨੂੰ ਦੱਸ ਦਈਏ ਕਿ ਅਕਸ਼ੈ ਕੁਮਾਰ ਦੀ ਫਿਲਮ ਬਲੂ 16 October 2009 ਨੂੰ ਰਿਲੀਜ਼ ਹੋਈ ਸੀ। ਜ਼ਾਹਿਰ ਹੈ ਕਿ ਇਹ ਤਸਵੀਰਾਂ ਹਾਲ-ਫਿਲਹਾਲ ਦੀ ਨਹੀਂ ਹਨ।

ਵੱਧ ਪੁਸ਼ਟੀ ਲਈ ਅਸੀਂ ਸ਼ਾਹਰੁਖ ਖਾਨ ਦੀ PR ਮੈਨੇਜਰ ਸ਼ਿਲਪਾ ਨਾਲ ਗੱਲ ਕੀਤੀ ਜਿਨ੍ਹਾਂ ਨੇ ਕਿਹਾ, “ਇਹ ਤਸਵੀਰ ਫਰਜ਼ੀ ਹੈ। ਇਸਨੂੰ ਫੋਟੋਸ਼ਾਪ ਨਾਲ ਬਦਲਿਆ ਗਿਆ ਹੈ।”

ਇਸ ਪੋਸਟ ਨੂੰ ਹਾਲ ਵਿਚ Nitin Jadhav ਨਾਂ ਦੇ ਇੱਕ ਫੇਸਬੁੱਕ ਯੂਜ਼ਰ ਦੁਆਰਾ ਸ਼ੇਅਰ ਕੀਤਾ ਗਿਆ ਸੀ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਤਸਵੀਰ ਸਹੀ ਨਹੀਂ ਹੈ। ਸ਼ਾਹਰੁਖ ਖਾਨ ਦੀ 2009 ਦੀ ਪੁਰਾਣੀ ਤਸਵੀਰ ਨਾਲ ਛੇੜਛਾੜ ਕਰਕੇ ਉਸ ਉੱਤੇ ‘Vote for MIM’ ਅਤੇ ਪਤੰਗ ਦਾ ਨਿਸ਼ਾਨ ਚਿਪਕਾਇਆ ਗਿਆ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts