Fact Check: ਸ਼ਾਹਰੁਖ ਖਾਨ ਦੇ 2016 ਦੇ ਇੰਟਰਵਿਊ ਨੂੰ ਗਲਤ ਸੰਦਰਭ ਵਿੱਚ ਸਾਂਝਾ ਕੀਤਾ ਜਾ ਰਿਹਾ ਹੈ

ਵਿਸ਼ਵਾਸ ਨਿਊਜ਼ ਨੇ ਸ਼ਾਹਰੁਖ ਖਾਨ ਦੇ ਵੀਡੀਓ ਬਾਰੇ ਵਾਇਰਲ ਦਾਅਵੇ ਦੀ ਜਾਂਚ ਕੀਤੀ, ਜੋ ਗੁੰਮਰਾਹਕੁੰਨ ਨਿਕਲਿਆ। ਵਾਇਰਲ ਵੀਡੀਓ ਹਾਲ ਦਾ ਨਹੀਂ ਸਗੋਂ ਸਾਲ 2016 ਦਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਆਪਣੀਆਂ ਆਉਣ ਵਾਲੀਆਂ ਫਿਲਮਾਂ ਬਾਰੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਸੋਸ਼ਲ ਬਾਈਕਾਟ ਤੋਂ ਡਰ ਨਹੀਂ ਲਗਦਾ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਵੀਡੀਓ ਹਾਲ ਦੀ ਨਹੀਂ ਸਗੋਂ ਸਾਲ 2016 ਦੀ ਹੈ। ਜਿਸ ਨੂੰ ਲੋਕ ਹੁਣ ਗਲਤ ਸੰਦਰਭ ਵਿੱਚ ਸਾਂਝਾ ਕਰ ਰਹੇ ਹਨ।

ਕੀ ਹੈ ਵਾਇਰਲ ਪੋਸਟ ‘ਚ ?

ਫੇਸਬੁੱਕ ਯੂਜ਼ਰ Boycott Bollywood Nepotism- Justice for Shushant Singh Rajput ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ”SRK on social boycott of his films.” ਹਾਲ ਹੀ ‘ਚ ਚਲ ਰਹੇ ਬਾਲੀਵੁੱਡ ਬਾਈਕਾਟ ਟ੍ਰੇਂਡ ਦੇ ਵਿਚਕਾਰ ਲੋਕ ਇਸ ਵੀਡੀਓ ਨੂੰ ਇਹ ਸਮਝ ਕੇ ਵਾਇਰਲ ਕਰ ਰਹੇ ਹਨ ਕਿ ਸ਼ਾਹਰੁਖ ਖਾਨ ਨੇ ਇਹ ਬਿਆਨ ਆਪਣੀ ਆਉਣ ਵਾਲੀ ਫਿਲਮ ਪਠਾਨ ਨੂੰ ਲੈ ਕੇ ਦਿੱਤਾ ਹੈ।

ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

1.19 ਮਿੰਟ ਦੇ ਵਾਇਰਲ ਵੀਡੀਓ ਵਿੱਚ, ਸ਼ਾਹਰੁਖ ਖਾਨ ਕੋਮਲ ਨਾਹਟਾ ਦੇ ਨਾਲ ਇੱਕ ਟਾਕ ਸ਼ੋਅ ਵਿੱਚ ਹਨ ਅਤੇ ਕਹਿੰਦੇ ਹਨ, “ਅਨੁਵਾਦ ਕੀਤਾ.. ਕਈ ਵਾਰ ਇਹ ਚੰਗਾ ਹੁੰਦਾ ਹੈ ਯਾਰ ਕੋਮਲ… ਜੇਕਰ ਫਿਲਮ ਤੁਹਾਡੀ ਉਮੀਦ ਅਨੁਸਾਰ ਨਹੀਂ ਚੱਲਦੀ ਹੈ ਤਾਂ ਤੁਸੀਂ ਬਹਾਨਾ ਲੱਭਦੇ ਹੋ … ਇਹ ਬਹਾਨਾ ਹੈ… ਕਹਿ ਦੋ ਕਿ ਸਮਾਜਿਕ ਬਹਿਸ਼ਕਾਰ ਦੇ ਕਾਰਨ ਅਜਿਹਾ ਹੋਇਆ ਹੈ…”ਨਾਹਟਾ ਫਿਰ ਆਪਣਾ ਸਵਾਲ ਜਾਰੀ ਰੱਖਦੇ ਹੋਏ ਸ਼ਾਹਰੁਖ ਖਾਨ ਨੂੰ ਪੁੱਛਦੇ ਹਨ। ਕੀ ਅਜੇ ਵੀ ਫਿਲਮਾਂ ਦੇ ਬਾਈਕਾਟ ਦਾ ਡਰ ਹੈ? ਇਸ ‘ਤੇ ਖਾਨ ਜਵਾਬ ਦਿੰਦੇ ਹਨ, “…ਮੈਂ ਘਮੰਡ ਨਹੀਂ ਕਰ ਰਿਹਾ ਹਾਂ , ਪਰ ਮੈਂ ਅਜਿਹੀਆਂ ਹਵਾਵਾਂ ਨਾਲ ਉਡਣ ਵਾਲਾ ਨਹੀਂ ਹਾਂ … ਇਹਨਾਂ ਹਵਾਵਾਂ ਨਾਲ ਸਿਰਫ ਝਾੜੀਆਂ ਹਿਲਦੀਆਂ ਹਨ … ਸਤਿਕਾਰ ਨਾਲ … ਕੁਝ ਲੋਕਾਂ ਨੂੰ ਪਹਿਲਾਂ ਕੀਤੀ ਗਏ ਕਮੇੰਟ੍ਸ ਨਾਲ ਸਮੱਸਿਆ ਹੋ ਸਕਦੀ ਹੈ … ਉਹ ਖੁਸ਼ ਹੋ ਜਾਣਗੇ. …ਉਹ ਖੁਸ਼ ਹੋ ਜਾਂਦੇ ਹਨ …ਸਾਡੇ ਕਰਕੇ…ਪਰ ਇਸ ਦੇਸ਼ ਵਿੱਚ, ਭਾਰਤ ਵਿੱਚ, ਮੈਨੂੰ ਜੋ ਪਿਆਰ ਮਿਲਦਾ ਹੈ, ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ, ਬਹੁਤ ਘੱਟ ਲੋਕਾਂ ਨੂੰ ਏਨਾ ਪਿਆਰ ਮਿਲਦਾ ਹੈ। ਇੱਕ ਟਿੱਪਣੀ ਜਾਂ ਕੁਝ ਚੀਜ਼ਾਂ ਨਾਲ ਪਿਆਰ ਕਮਜ਼ੋਰ ਨਹੀਂ ਹੋਵੇਗਾ … ਲੋਕ ਸਮਝਦੇ ਹਨ ਕਿ ਕੀ ਸਹੀ ਹੈ ਜਾਂ ਗਲਤ… ਮੈਨੂੰ ਨਹੀਂ ਲੱਗਦਾ ਕਿ ਬਹਿਸ਼ਕਾਰ ਦੇ ਰੁਝਾਨ ਨੇ ਮੈਨੂੰ ਜਾਂ ਮੇਰੀ ਫਿਲਮ ਨੂੰ ਪ੍ਰਭਾਵਿਤ ਕੀਤਾ ਹੈ ਜਾਂ ਕਦੇ ਵੀ ਮੈਨੂੰ ਪ੍ਰਭਾਵਿਤ ਕਰਨਗੇ ”।

ਲੋਕ ਇਸ ਵੀਡੀਓ ਨੂੰ ਹਾਲੀਆ ਦੱਸਦੇ ਹੋਏ ਉਨ੍ਹਾਂ ਦੀ ਆਉਣ ਵਾਲੀ ਫਿਲਮ ਪਠਾਨ ਨਾਲ ਜੋੜ ਕੇ ਸ਼ੇਅਰ ਕਰ ਰਹੇ ਹਨ।

ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ਰਿਵਰਸ ਇਮੇਜ ਸਰਚ ਕਰ ਇਸ ਵੀਡੀਓ ਨੂੰ ਲੱਭਿਆ। ਵੀਡੀਓ ‘ਚ ‘Zee etc’ ਦਾ ਲੋਗੋ ਦੇਖਿਆ ਜਾ ਸਕਦਾ ਹੈ। ਇਸ ਲਈ ਅਸੀਂ ਗੂਗਲ ਰਿਵਰਸ ਇਮੇਜ ‘ਤੇ ‘Zee etc’ ਸ਼ਾਹਰੁਖ ਖਾਨ ਅਤੇ ਕੋਮਲ ਨਾਹਟਾ ਕੀਵਰਡ ਵੀ ਜੋੜੇ। ਸਾਨੂੰ ਇਹ ਵੀਡੀਓ 2016 ਵਿੱਚ dailymotion.com ‘ਤੇ ਅੱਪਲੋਡ ਮਿਲਿਆ। ਵੀਡੀਓ ‘ਚ ਉਹ ਆਪਣੀ ਆਉਣ ਵਾਲੀ ਫਿਲਮ ‘ਫੈਨ’ ਬਾਰੇ ਗੱਲ ਕਰ ਰਹੇ ਸਨ।

ਸਾਨੂੰ 2016 ਵਿੱਚ ETC ਬਾਲੀਵੁੱਡ ਦੇ ਅਧਿਕਾਰਤ ਫੇਸਬੁੱਕ ਪੇਜ ‘ਤੇ ਅਪਲੋਡ ਕੀਤੀ ਗਈ ਇਸ ਇੰਟਰਵਿਊ ਦਾ ਇੱਕ ਸਨਿੱਪੇਟ ਵੀ ਮਿਲਿਆ। ਸਾਫ਼ ਹੈ ਕਿ ਇਹ ਵੀਡੀਓ ਹਾਲੀਆ ਨਹੀਂ ਸਗੋਂ 2016 ਦਾ ਹੈ।

ਇਸ ਸਬੰਧੀ ਅਸੀਂ ਸੀਨੀਅਰ ਮਨੋਰੰਜਨ ਪੱਤਰਕਾਰ ਪਰਾਗ ਛਾਪੇਕਰ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਵੀ ਇਹ ਪੁਸ਼ਟੀ ਕੀਤੀ ਕਿ ਵੀਡੀਓ 2016 ਦਾ ਹੈ।

ਕੀਵਰਡ ਸਰਚ ਕਰਨ ਤੋਂ ਬਾਅਦ ਵੀ, ਸਾਨੂੰ ਸ਼ਾਹਰੁਖ ਖਾਨ ਦਾ ਅਜਿਹਾ ਕੋਈ ਤਾਜ਼ਾ ਬਿਆਨ ਨਹੀਂ ਮਿਲਿਆ।ਵਿਸ਼ਵਾਸ ਨਿਊਜ਼ ਨੇ ਹਾਲ ਹੀ ਵਿੱਚ ਬਾਲੀਵੁੱਡ ਬਾਈਕਾਟ ਨੂੰ ਲੈ ਕੇ ਕਈ ਫ਼ੈਕ੍ਟ ਚੈੱਕ ਕੀਤੇ ਹਨ। ਇਨ੍ਹਾਂ ਨੂੰ ਇੱਥੇ ਪੜ੍ਹਿਆ ਜਾ ਸਕਦਾ ਹੈ।

ਜਾਂਚ ਦੇ ਅੰਤ ਵਿੱਚ ਵਿਸ਼ਵਾਸ ਨਿਊਜ਼ ਨੇ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਇਸ ਸਮੂਹ ਦੇ 124.8K ਮੈਂਬਰ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਸ਼ਾਹਰੁਖ ਖਾਨ ਦੇ ਵੀਡੀਓ ਬਾਰੇ ਵਾਇਰਲ ਦਾਅਵੇ ਦੀ ਜਾਂਚ ਕੀਤੀ, ਜੋ ਗੁੰਮਰਾਹਕੁੰਨ ਨਿਕਲਿਆ। ਵਾਇਰਲ ਵੀਡੀਓ ਹਾਲ ਦਾ ਨਹੀਂ ਸਗੋਂ ਸਾਲ 2016 ਦਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts