ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਸ਼ਾਹਰੁਖ ਖਾਨ ਦੇ ਨਾਂ ‘ਤੇ ਵਾਇਰਲ ਹੋਇਆ ਦਾਅਵਾ ਫਰਜ਼ੀ ਪਾਇਆ ਗਿਆ। ਸ਼ਾਹਰੁਖ ਖਾਨ ਨੇ ਕਦੇ ਨਹੀਂ ਕਿਹਾ ਕਿ ਜੇਕਰ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਪਠਾਨ’ ਫਲਾਪ ਹੋਈ ਤਾਂ ਉਨ੍ਹਾਂ ਦਾ ਘਰ ਵਿੱਕ ਜਾਵੇਗਾ। ਵਾਇਰਲ ਦਾਅਵਾ ਗ਼ਲਤ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਇੱਕ ਸਕਰੀਨਸ਼ਾਟ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਸਕਰੀਨਸ਼ਾਟ ਦੇ ਉੱਤੇ ਅੰਗਰੇਜ਼ੀ ਵਿੱਚ BIG NEWS ਲਿਖਿਆ ਹੈ ਅਤੇ ਸਿਰਲੇਖ ਵਿੱਚ ਲਿਖਿਆ ਹੈ, ” ਪਠਾਨ ਨਹੀਂ ਚੱਲੀ ਤਾਂ ਬਿਕ ਜਾਵੇਗਾ ਮੇਰਾ ਘਰ ਮੰਨਤ: ਸ਼ਾਹਰੁਖ ਖਾਨ ਨੇ ਕੀਤੀ ਭਾਵਨਾਤਮਕ ਅਪੀਲ। ਸਕਰੀਨ ਸ਼ਾਟ ਵਿੱਚ ਅਭਿਨੇਤਾ ਸ਼ਾਹਰੁਖ ਖਾਨ ਅਤੇ ਇੱਕ ਘਰ ਦੀ ਤਸਵੀਰ ਲੱਗੀ ਹੋਈ ਹੈ। ਇਸ ਨੂੰ ਸੱਚ ਮੰਨਦੇ ਹੋਏ ਯੂਜ਼ਰਸ ਇਸ ਨੂੰ ਸ਼ਾਹਰੁਖ ਖਾਨ ਦੇ ਬਿਆਨ ਦੇ ਤੌਰ ‘ਤੇ ਸ਼ੇਅਰ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ। ਸ਼ਾਹਰੁਖ ਖਾਨ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਯੂਜ਼ਰ Summi Sushma Gupta ਨੇ 23 ਅਗਸਤ 2022 ਨੂੰ ਇੱਕ ਸਕ੍ਰੀਨਸ਼ੌਟ ਸਾਂਝਾ ਕੀਤਾ ਹੈ। ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ”ਇਸਦਾ ਘਰ ਵਿਕਵਾਉਣ ‘ਚ ਮਦਦ ਕਰੋ ਦੋਸਤਾਂ … ਸ਼ਾਹਰੁਖ ਖਾਨ ਨੇ ਇੱਕ ਵਾਰ ਸਟੇਜ ‘ਤੇ ਸੁਸ਼ਾਂਤ ਸਿੰਘ ਜੀ ਦਾ ਮਜ਼ਾਕ ਉਡਾਇਆ ਸੀ। ਉਸ ਸ਼ੋਅ ਨੂੰ ਦੇਖ ਕੇ ਮੈ ਬਹੁਤ ਦੁਖੀ ਹੋਇਆ ਸੀ। ਰੱਬ ਦੇ ਘਰ ਦੇਰ ਹੈ, ਹਨੇਰਾ ਨਹੀਂ…”
ਸਕਰੀਨਸ਼ਾਟ ‘ਤੇ ਸ਼ਾਹਰੁਖ ਖਾਨ ਦੀ ਤਸਵੀਰ ਦੇ ਨਾਲ ਲਿਖਿਆ ਹੈ: ਪਠਾਨ ਨਹੀਂ ਚੱਲੀ ਤਾਂ ਵਿੱਕ ਜਾਵੇਗਾ ਮੇਰਾ ਘਰ ਮੰਨਤ: ਸ਼ਾਹਰੁਖ ਖਾਨ ਦੀ ਭਾਵਨਾਤਮਕ ਅਪੀਲ। ਪੋਸਟ ਦੇ ਕੰਟੇੰਟ ਨੂੰ ਬਦਲਿਆ ਨਹੀਂ ਗਿਆ ਹੈ। ਲਿਖੀ ਫੇਸਬੁੱਕ ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਸੰਬੰਧਿਤ ਕੀਵਰਡਸ ਨਾਲ ਗੂਗਲ ‘ਤੇ ਖੋਜ ਕੀਤੀ। ਜਾਂਚ ਦੌਰਾਨ ਸਾਨੂੰ bignews.co ਨਾਮ ਦੀ ਵੈੱਬਸਾਈਟ ‘ਤੇ ਵਾਇਰਲ ਸਕ੍ਰੀਨਸ਼ਾਟ ਵਾਲਾ ਇੱਕ ਲੇਖ ਮਿਲਿਆ। ਇਹ ਉਹ ਹੀ ਲੇਖ ਹੈ ਜਿਸ ਦਾ ਸਕਰੀਨ ਸ਼ਾਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। 24 ਮਾਰਚ, 2022 ਨੂੰ ਪ੍ਰਕਾਸ਼ਿਤ ਆਰਟੀਕਲ ਵਿੱਚ ਕਿਸੇ ਨਿਊਜ਼ ਚੈਨਲ ਦੀ ਪੜਤਾਲ ਦਾ ਹਵਾਲਾ ਦਿੰਦੇ ਹੋਏ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਗਿਆ ਹੈ।
ਅਸੀਂ ਇੱਕ ਵਾਰ ਫਿਰ ਤੋਂ ਗੂਗਲ ਸਰਚ ਦਾ ਸਹਾਰਾ ਲਿਆ ਅਤੇ ਦਾਅਵੇ ਬਾਰੇ ਸਰਚ ਕੀਤਾ। ਸਰਚ ‘ਚ ਅਜਿਹੀ ਕੋਈ ਵੀ ਖਬਰ ਨਹੀਂ ਮਿਲੀ, ਜਿਸ ਦਾ ਦਾਅਵਾ ਸੋਸ਼ਲ ਮੀਡੀਆ ‘ਤੇ ਵਾਇਰਲ ਪੋਸਟ ‘ਚ ਕੀਤਾ ਜਾ ਰਿਹਾ ਹੈ, ਜਦਕਿ ਸ਼ਾਹਰੁਖ ਖਾਨ ਨਾਲ ਜੁੜੀ ਇੰਨ੍ਹੀ ਵੱਡੀ ਖਬਰ ਹਰ ਮੀਡੀਆ ਅਦਾਰੇ ਦੀਆਂ ਸੁਰਖੀਆਂ ‘ਚ ਜ਼ਰੂਰ ਹੁੰਦੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਅਭਿਨੇਤਾ ਸ਼ਾਹਰੁਖ ਖਾਨ ਦੇ ਸੋਸ਼ਲ ਮੀਡੀਆ ਹੈਂਡਲ ਨੂੰ ਖੰਗਾਲਣਾ ਸ਼ੁਰੂ ਕੀਤਾ । ਸਾਨੂੰ ਉਨ੍ਹਾਂ ਦੇ ਟਵਿੱਟਰ ਹੈਂਡਲ ‘ਤੇ ਫਿਲਮ ਪਠਾਨ ਨੂੰ ਲੈ ਕੇ ਕੀਤੇ ਗਏ ਕਈ ਟਵੀਟ ਮਿਲੇ ਪਰ ਵਾਇਰਲ ਪੋਸਟ ਨਾਲ ਸੰਬੰਧਿਤ ਕੋਈ ਟਵੀਟ ਨਹੀਂ ਮਿਲਿਆ। ਫੇਸਬੁੱਕ ਅਕਾਊਂਟ ਅਤੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਅਜਿਹੀ ਕੋਈ ਪੋਸਟ ਨਹੀਂ ਮਿਲੀ।
ਵਿਸ਼ਵਾਸ ਨਿਊਜ਼ ਨੇ ਇੱਕ ਵਾਰ ਪਹਿਲਾਂ ਵੀ ਇਸ ਨਾਲ ਮਿਲਦੇ – ਜੁਲਦੇ ਦਾਅਵੇ ਦੀ ਜਾਂਚ ਕੀਤੀ ਹੈ। ਪਹਿਲਾਂ ਅਸੀਂ ਇਸ ਦਾਅਵੇ ਬਾਰੇ ਜਾਣਨ ਲਈ ਦੈਨਿਕ ਜਾਗਰਣ ਦੀ ਰਿਪੋਰਟਰ ਸਮਿਤਾ ਸ਼੍ਰੀਵਾਸਤਵ ਨਾਲ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ, ਸ਼ਾਹਰੁਖ ਖਾਨ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਫਿਲਹਾਲ ਉਹ ਪਠਾਨ ਫਿਲਮ ਦੀ ਸ਼ੂਟਿੰਗ ਲਈ ਦੇਸ਼ ਤੋਂ ਬਾਹਰ ਹਨ।”
ਇਸਦੀ ਹੋਰ ਪੁਸ਼ਟੀ ਲਈ ਸ਼ਾਹਰੁਖ ਖਾਨ ਦੀ ਟੀਮ ਨਾਲ ਸੰਪਰਕ ਕੀਤਾ। ਸ਼ਾਹਰੁਖ ਦੀ ਟੀਮ ਨੇ ਵੀ ਇਸ ਨੂੰ ਫਰਜ਼ੀ ਦੱਸਿਆ ਹੈ।
ਜਾਂਚ ਦੇ ਅੰਤ ਵਿੱਚ ਅਸੀਂ ਫਰਜ਼ੀ ਪੋਸਟ ਨੂੰ ਸਾਂਝਾ ਕਰਨ ਵਾਲੀ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਾ ਕਿ ਯੂਜ਼ਰ ਗੁਮਲਾ, ਝਾਰਖੰਡ ਦੀ ਰਹਿਣ ਵਾਲੀ ਹੈ। ਯੂਜ਼ਰ ਜਨਵਰੀ 2017 ਤੋਂ ਫੇਸਬੁੱਕ ‘ਤੇ ਸਰਗਰਮ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਸ਼ਾਹਰੁਖ ਖਾਨ ਦੇ ਨਾਂ ‘ਤੇ ਵਾਇਰਲ ਹੋਇਆ ਦਾਅਵਾ ਫਰਜ਼ੀ ਪਾਇਆ ਗਿਆ। ਸ਼ਾਹਰੁਖ ਖਾਨ ਨੇ ਕਦੇ ਨਹੀਂ ਕਿਹਾ ਕਿ ਜੇਕਰ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਪਠਾਨ’ ਫਲਾਪ ਹੋਈ ਤਾਂ ਉਨ੍ਹਾਂ ਦਾ ਘਰ ਵਿੱਕ ਜਾਵੇਗਾ। ਵਾਇਰਲ ਦਾਅਵਾ ਗ਼ਲਤ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।