Fact Check: ਨਿਰਭੈਆ ਕੇਸ ਦੀ ਵਕੀਲ ਸੀਮਾ ਕੁਸ਼ਵਾਹਾ ਨੂੰ ਲੈ ਕੇ ਗੁੰਮਰਾਹਕੁੰਨ ਦਾਅਵਾ ਹੋਇਆ ਵਾਇਰਲ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਸੀਮਾ ਸਮਰਿਧੀ ਕੁਸ਼ਵਾਹਾ ਨੂੰ ਅਜਿਹੀ ਕਿਸੇ ਵੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ, ਜਿਵੇਂ ਕਿ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ। ਅਸਲ ਵਿੱਚ ਪ੍ਰਤੀਸ਼ਠਿਤ ਸੰਸਥਾ ਜਾਂ ਸੰਗਠਨ ਵੱਲੋਂ ਅਜਿਹੀ ਕੋਈ ਸੂਚੀ ਜਾਰੀ ਨਹੀਂ ਕੀਤੀ ਗਈ ਹੈ।
- By: Pragya Shukla
- Published: May 24, 2022 at 02:32 PM
- Updated: May 24, 2022 at 02:37 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਨਿਰਭੈਆ ਕੇਸ ਨੂੰ ਲੜਨ ਵਾਲੀ ਵਕੀਲ ਸੀਮਾ ਕੁਸ਼ਵਾਹਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਵਿਸ਼ਵ ਦੀ ਛੇਵੀਂ ਸਭ ਤੋਂ ਪ੍ਰਤਿਭਾਸ਼ਾਲੀ ਔਰਤਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਸੀਮਾ ਸਮਰਿਧੀ ਕੁਸ਼ਵਾਹਾ ਨੂੰ ਅਜਿਹੀ ਕਿਸੇ ਵੀ ਸੂਚੀ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ, ਜਿਵੇਂ ਕਿ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ। ਅਸਲ ਵਿੱਚ ਕਿਸੇ ਵੀ ਪ੍ਰਤੀਸ਼ਠਿਤ ਸੰਸਥਾਨ ਜਾਂ ਸੰਗਠਨ ਵੱਲੋਂ ਅਜਿਹੀ ਕੋਈ ਸੂਚੀ ਜਾਰੀ ਨਹੀਂ ਕੀਤੀ ਗਈ ਹੈ।
ਕੀ ਹੈ ਵਾਇਰਲ ਪੋਸਟ ‘ਚ ?
ਫੇਸਬੁੱਕ ਯੂਜ਼ਰ ਆਵਾਜ਼ ਬਿਹਾਰ ਦੀ ਨੇ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ ਹੈ। ਜਿਸ ਤੇ ਲਿਖਿਆ ਹੈ, ਦਿੱਲੀ ਰੇਪ ਕੇਸ ਨਿਰਭੈਆ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਲੀ ਸੁਪਰੀਮ ਕੋਰਟ ਦੀ ਵਰਿਸ਼ਠ ਵਕੀਲ “ਸੀਮਾ ਸਮਰਿਧੀ ਕੁਸ਼ਵਾਹਾ” ਨੂੰ ਦੁਨੀਆ ਦੀ 6ਵੀਂ ਸਭ ਤੋਂ ਪ੍ਰਤਿਭਾਸ਼ਾਲੀ ਔਰਤ ਦੀ ਸੂਚੀ ‘ਚ ਸ਼ਾਮਲ ਹੋਣ ਤੇ ਹਾਰਦਿਕ ਸ਼ੁਭਕਾਮਨਾਵਾਂ।
ਇਸ ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਕਈ ਕੀਵਰਡਸ ਦੁਆਰਾ ਗੂਗਲ ਤੇ ਖੋਜ ਕੀਤੀ, ਪਰ ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਕੋਈ ਭਰੋਸੇਯੋਗ ਮੀਡੀਆ ਰਿਪੋਰਟ ਨਹੀਂ ਮਿਲੀ। ਸਰਚ ਕਰਨ ਤੇ ਅਸੀਂ ਪਾਇਆ ਕਿ ਬੀਬੀਸੀ, ਟਾਈਮ ਅਤੇ ਫੋਰਬਸ ਵਰਗੇ ਸਮਾਚਾਰ ਆਊਟਲੈਟਸ ਹਰ ਸਾਲ ਸਭ ਤੋਂ ਸ਼ਕਤੀਸ਼ਾਲੀ ਔਰਤਾਂ, ‘100 ਵੂਮੈਨ ਆਫ ਦੀ ਇਅਰ ‘, ਸਭ ਤੋਂ ਅਮੀਰ ਲੋਕ ਅਤੇ ਸਭ ਤੋਂ ਖੂਬਸੂਰਤ ਲੋਕਾਂ ਦੀਆਂ ਸੂਚੀਆਂ ਜਾਰੀ ਕਰਦੇ ਹਨ। ਪਰ ਸਭ ਤੋਂ ਪ੍ਰਤਿਭਾਸ਼ਾਲੀ ਔਰਤਾਂ ਨਾਲ ਸੰਬੰਧਿਤ ਕੋਈ ਸੂਚੀ ਜਾਰੀ ਨਹੀਂ ਕੀਤੀ ਗਈ ਹੈ। ਸਰਚ ਦੌਰਾਨ ਸਾਨੂੰ ਅਜਿਹੀ ਸੂਚੀ ਨਾਲ ਜੁੜੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਅਤੇ ਨਾ ਹੀ ਅਜਿਹੀ ਕਿਸੇ ਵੀ ਸੂਚੀ ਵਿੱਚ ਸੀਮਾ ਕੁਸ਼ਵਾਹਾ ਦਾ ਨਾਂ ਮਿਲਿਆ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸੀਮਾ ਕੁਸ਼ਵਾਹਾ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਖੰਗਾਲਣਾ ਸ਼ੁਰੂ ਕੀਤਾ , ਪਰ ਸਾਨੂੰ ਇੱਥੇ ਵੀ ਵਾਇਰਲ ਦਾਅਵੇ ਨਾਲ ਜੁੜੀ ਕੋਈ ਪੋਸਟ ਨਹੀਂ ਮਿਲੀ।
ਵਧੇਰੇ ਜਾਣਕਾਰੀ ਲਈ ਅਸੀਂ ਸੀਮਾ ਕੁਸ਼ਵਾਹਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਮੈਨੂੰ ਹਾਲ – ਫਿਲਹਾਲ ਵਿੱਚ ਅਜਿਹਾ ਕੋਈ ਖਿਤਾਬ ਨਹੀਂ ਮਿਲਿਆ ਹੈ। ਮੈਨੂੰ ਸਾਲ 2021 ਵਿੱਚ ‘Beauty With Brain Global Awards’ ਅਤੇ ‘Excellence in Women Empowerment’ ਸਰਟੀਫਿਕੇਟ ਮਿਲਿਆ ਸੀ। ਮੈਨੂੰ Excellence in Women Empowerment ਦੀ ਸੂਚੀ ਵਿੱਚ 6ਵੇਂ ਨਹੀਂ, ਬਲਕਿ ਦੂਜੇ ਥਾਂ ਤੇ ਰੱਖਿਆ ਗਿਆ ਸੀ। ਮੈਨੂੰ ਇਹ ਸਰਟੀਫਿਕੇਟ www.republicofwomen.org ਦੁਆਰਾ ਪ੍ਰਦਾਨ ਕੀਤਾ ਗਿਆ ਸੀ। ਕੋਰੋਨਾ ਕਾਰਨ ਇਹ ਸਮਾਗਮ ਨਹੀਂ ਹੋ ਪਾਇਆ ਸੀ। ਇਸ ਲਈ ਮੈਨੂੰ ਇਹ ਸਰਟੀਫਿਕੇਟ ਆਨਲਾਈਨ ਮੇਲ ਰਾਹੀਂ ਦਿੱਤਾ ਗਿਆ ਸੀ।
ਵਿਸ਼ਵਾਸ ਨਿਊਜ਼ ਨੇ ਜਾਂਚ ਦੇ ਆਖਰੀ ਪੜਾਅ ਵਿੱਚ ਉਸ ਪ੍ਰੋਫਾਈਲ ਦੇ ਪਿਛੋਕੜ ਦੀ ਜਾਂਚ ਕੀਤੀ, ਜਿਸਨੇ ਵਾਇਰਲ ਪੋਸਟ ਨੂੰ ਸਾਂਝਾ ਕੀਤਾ ਸੀ। ਅਸੀਂ ਪਾਇਆ ਕਿ ਯੂਜ਼ਰ ਨੂੰ 940 ਲੋਕ ਫੋਲੋ ਕਰਦੇ ਹਨ। ਇਹ ਪੇਜ 23 ਮਈ 2020 ਤੋਂ ਮੋਜੂਦ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਸੀਮਾ ਸਮਰਿਧੀ ਕੁਸ਼ਵਾਹਾ ਨੂੰ ਅਜਿਹੀ ਕਿਸੇ ਵੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ, ਜਿਵੇਂ ਕਿ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ। ਅਸਲ ਵਿੱਚ ਪ੍ਰਤੀਸ਼ਠਿਤ ਸੰਸਥਾ ਜਾਂ ਸੰਗਠਨ ਵੱਲੋਂ ਅਜਿਹੀ ਕੋਈ ਸੂਚੀ ਜਾਰੀ ਨਹੀਂ ਕੀਤੀ ਗਈ ਹੈ।
- Claim Review : ਦਿੱਲੀ ਰੇਪ ਕੇਸ ਨਿਰਭੈਆ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਲੀ ਸੁਪਰੀਮ ਕੋਰਟ ਦੀ ਵਰਿਸ਼ਠ ਵਕੀਲ
- Claimed By : ਆਵਾਜ਼ ਬਿਹਾਰ ਦੀ
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...