ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਆਰਿਫ਼ ਅਤੇ ਸਾਰਸ ਨੂੰ ਲੈ ਕੇ ਕੀਤਾ ਜਾ ਰਿਹਾ ਵਾਇਰਲ ਦਾਅਵਾ ਗ਼ਲਤ ਹੈ। ਸਾਰਸ ਅਜੇ ਵੀ ਵਨ ਵਿਭਾਗ ਕੋਲ ਹੀ ਹੈ। ਆਰਿਫ ਨੇ ਖੁਦ ਸਾਰਸ ਦੇ ਵਾਪਸ ਆਉਣ ਦੀਆਂ ਗੱਲਾਂ ਦਾ ਖੰਡਨ ਕੀਤਾ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸਾਰਸ ਨਾਲ ਦੋਸਤੀ ਨੂੰ ਲੈ ਕੇ ਸੁਰਖੀਆਂ ‘ਚ ਆਏ ਮੁਹੰਮਦ ਆਰਿਫ ਗੁਰਜਰ ਦੀ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਪੋਸਟ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਜ਼ਿਆਦਾ ਦਿਨ ਵਨ ਵਿਭਾਗ ਸਾਰਸ ਨੂੰ ਅਪਣੇ ਕੋਲ ਨਹੀਂ ਰੱਖ ਸਕਿਆ। ਸਾਰਸ ਫਿਰ ਤੋਂ ਆਰਿਫ਼ ਕੋਲ ਵਾਪਸ ਆ ਗਿਆ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ। ਸਾਰਸ ਅਜੇ ਵੀ ਵਨ ਵਿਭਾਗ ਦੇ ਕੋਲ ਹੀ ਹੈ।
ਫੇਸਬੁੱਕ ਯੂਜ਼ਰ ਪ੍ਰਦੀਪ ਕਸ਼ਯਪ ਨੇ 24 ਮਾਰਚ 2023 (ਆਰਕਾਈਵ ਲਿੰਕ) ਨੂੰ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ, “ਸਾਰਸ ਆਖਰਕਾਰ ਪਹੁੰਚ ਹੀ ਗਿਆ ਆਰਿਫ ਕੇ ਕੋਲ… ਮੁਹੱਬਤ ਜ਼ਿੰਦਾਬਾਦ… ਇਹ ਦੇਖ ਕੇ ਇਨਸਾਨ ਨੂੰ ਸਮਝਣਾ ਚਾਹੀਦਾ ਹੈ ਕਿ ਮੁਹੱਬਤ ਅੱਜ ਵੀ ਜ਼ਿੰਦਾ ਹੈ। ਜਦੋਂ ਇੱਕ ਬੇਜੁਬਾਨ ਪੰਛੀ ਇਨਸਾਨ ਨੂੰ ਇੰਨਾ ਪਿਆਰ ਕਰ ਸਕਦਾ ਹੈ। ਤਾਂ ਫਿਰ ਇਹ ਦੇਖ ਕੇ ਵੀ ਇਨਸਾਨ ਇਨਸਾਨ ਨਾਲ ਨਫਰਤ ਕਿਉਂ ਕਰਦਾ ਹੈ।”
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਸੰਬੰਧਿਤ ਕੀਵਰਡਸ ਦੇ ਨਾਲ ਗੂਗਲ ‘ਤੇ ਖੋਜ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਵਾਲੀ ਕੋਈ ਭਰੋਸੇਯੋਗ ਮੀਡੀਆ ਰਿਪੋਰਟ ਨਹੀਂ ਮਿਲੀ। 27 ਮਾਰਚ 2023 ਨੂੰ ਨਿਊਜ਼ 18 ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਸਾਰਸ ਦਾ ਨਵਾਂ ਘਰ ਕਾਨਪੁਰ ਜ਼ੂਲੋਜੀਕਲ ਪਾਰਕ ਹੈ, ਜਿੱਥੇ ਇਸ ਸਮੇਂ ਉਸਨੂੰ ਡਾਕਟਰਾਂ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ। ਰਿਪੋਰਟ ਵਿੱਚ ਕਾਨਪੁਰ ਜ਼ੂਲੋਜੀਕਲ ਪਾਰਕ ਦੇ ਪੀਆਰਓ ਵਿਸ਼ਵਜੀਤ ਸਿੰਘ ਤੋਮਰ ਦਾ ਬਿਆਨ ਵੀ ਲਗਾਇਆ ਗਿਆ ਹੈ। ਕਾਨਪੁਰ ਜ਼ੂਲੋਜੀਕਲ ਪਾਰਕ ਦੇ ਪੀਆਰਓ ਵਿਸ਼ਵਜੀਤ ਸਿੰਘ ਤੋਮਰ ਦਾ ਕਹਿਣਾ ਹੈ, ਕਿ ਸਾਰਸ ਤਣਾਅ ਵਿੱਚ ਹੈ। ਉਹ ਨਵੀਂ ਥਾਂ ‘ਤੇ ਆਇਆ ਹੈ, ਜਿਸ ਕਾਰਨ ਕੁਝ ਸਮੱਸਿਆ ਆ ਰਹੀ ਹੈ। ਕੁਝ ਦਿਨਾਂ ਵਿੱਚ ਉਹ ਸਿਹਤਮੰਦ ਅਤੇ ਸਾਧਾਰਨ ਹੋ ਜਾਵੇਗਾ।
ਜਾਂਚ ਦੌਰਾਨ ਸਾਨੂੰ ਦਾਅਵੇ ਨਾਲ ਸਬੰਧਿਤ ਇਕ ਹੋਰ ਰਿਪੋਰਟ ਪਤ੍ਰਿਕਾ ਦੀ ਵੈੱਬਸਾਈਟ ‘ਤੇ 24 ਮਾਰਚ 2023 ਨੂੰ ਪ੍ਰਕਾਸ਼ਿਤ ਮਿਲੀ। ਰਿਪੋਰਟ ਦੇ ਅਨੁਸਾਰ, ਆਰਿਫ ਨੇ ਅਪਣੇ ਸੋਸ਼ਲ ਮੀਡਿਆ ‘ਤੇ ਇੱਕ ਪੋਸਟ ਜਾਰੀ ਕਰਦੇ ਹੋਏ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ। ਪੋਸਟ ‘ਚ ਸਾਰੇ ਦਾਅਵਿਆਂ ਦਾ ਖੰਡਨ ਕਰਦੇ ਹੋਏ ਆਰਿਫ ਨੇ ਲਿਖਿਆ, ”ਸੋਸ਼ਲ ਮੀਡੀਆ ਅਤੇ ਯੂ-ਟਿਊਬ ਚੈਨਲ ‘ਤੇ ਫਰਜ਼ੀ ਅਫਵਾਹਾਂ ਉਡਾਈਆ ਜਾ ਰਹੀਆ ਹਨ, ਕਿ ਮੇਰਾ ਮਤਲਬ ਆਰਿਫ ਦਾ ਸਾਰਸ ਮਿਲ ਗਿਆ ਹੈ, ਪਰ ਇਹ ਸਭ ਅਫਵਾਹ ਹੈ, ਅਜੇ ਵੀ ਮੇਰਾ ਦੋਸਤ, ਮੇਰਾ ਸਾਰਸ ਵਨ ਵਿਭਾਗ ਦੀ ਹਿਰਾਸਤ ‘ਚ ਹੈ।
ਵੱਧ ਜਾਣਕਾਰੀ ਲਈ ਅਸੀਂ ਆਰਿਫ ਨਾਲ ਸੰਪਰਕ ਕੀਤਾ। ਊਨਾ ਨੇ ਸਾਨੂੰ ਦੱਸਿਆ, “ਵਾਇਰਲ ਦਾਅਵਾ ਗ਼ਲਤ ਹੈ। ਸਾਰਸ ਅਜੇ ਵੀ ਵਨ ਵਿਭਾਗ ਕੋਲ ਹੈ। ਉਹ ਮੇਰੇ ਕੋਲ ਵਾਪਸ ਨਹੀਂ ਗਿਆ ਹੈ। ਸਾਰਸ ਨੂੰ ਆਪਣੇ ਕੋਲ ਰੱਖਣ ਲਈ ਵਨ ਵਿਭਾਗ ਵੱਲੋਂ ਮੈਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਮੈਂ ਕੱਲ੍ਹ ਆਪਣੇ ਸਾਰਸ ਦੋਸਤ ਨੂੰ ਮਿਲਣ ਲਈ ਕਾਨਪੁਰ ਚਿੜੀਆਘਰ ਗਿਆ ਸੀ। ਫਿਲਹਾਲ ਉਹ ਕੋਆਰੰਟਾਇਨ ਹੈ, ਇਸ ਲਈ ਮੈਂ ਉਸ ਨੂੰ ਮਿਲ ਨਹੀਂ ਪਾਇਆ ਹਾਂ। ਵਾਇਰਲ ਤਸਵੀਰ ਬਹੁਤ ਮਹੀਨੇ ਪੁਰਾਣੀ ਹੈ।”
ਕੀ ਹੈ ਪੂਰਾ ਮਾਮਲਾ ?
ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ 22 ਮਾਰਚ 2023 ਨੂੰ ਪ੍ਰਕਾਸ਼ਿਤ ਰਿਪੋਰਟ ਅਨੁਸਾਰ, ਮੰਡਖਾ ਨਿਵਾਸੀ ਮੁਹੰਮਦ. ਆਰਿਫ ਸਾਰਸ ਨਾਲ ਦੋਸਤੀ ਕਰਕੇ ਸੁਰਖੀਆਂ ਵਿੱਚ ਆਇਆ ਸੀ। ਕਰੀਬ ਇੱਕ ਸਾਲ ਪਹਿਲਾਂ ਆਰਿਫ਼ ਨੂੰ ਇੱਕ ਸਾਰਸ ਜੰਗਲ ਵਿੱਚ ਲਾਵਾਰਿਸ ਅਤੇ ਜ਼ਖ਼ਮੀ ਹਾਲਤ ਵਿੱਚ ਮਿਲਾ ਸੀ, ਜਿਸ ਤੋਂ ਬਾਅਦ ਆਰਿਫ਼ ਉਸ ਨੂੰ ਘਰ ਲੈ ਆਇਆ ਅਤੇ ਇਸ ਦੀ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ। ਸਾਰਸ ਦੇ ਠੀਕ ਹੋਣ ਤੋਂ ਬਾਅਦ ਦੋਹਾਂ ਦੀ ਦੋਸਤੀ ਗੂੜ੍ਹੀ ਹੁੰਦੀ ਚੱਲੀ ਗਈ। ਦੋਵੇਂ ਇਕੱਠੇ ਖਾਂਦੇ-ਪੀਂਦੇ ਅਤੇ ਘੁੰਮਦੇ ਸੀ, ਪਰ ਜਿਵੇਂ ਹੀ ਵਨ ਵਿਭਾਗ ਨੂੰ ਇਸਦੀ ਖਬਰ ਲੱਗੀ, ਉਹ ਸਾਰਸ ਨੂੰ ਆਪਣੇ ਨਾਲ ਲੈ ਗਏ।
ਵਾਇਰਲ ਪੋਸਟ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਪ੍ਰਦੀਪ ਕਸ਼ਯਪ ਦੀ ਪ੍ਰੋਫਾਈਲ ਨੂੰ ਅਸੀਂ ਸਕੈਨ ਕੀਤਾ। ਫੇਸਬੁੱਕ ‘ਤੇ ਯੂਜ਼ਰ ਦੇ 4,980 ਦੋਸਤ ਹਨ। ਉਹ ਇੱਕ ਵਿਚਾਰਧਾਰਾ ਤੋਂ ਪ੍ਰੇਰਿਤ ਹੈ। ਪ੍ਰੋਫਾਈਲ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਿਕ ਯੂਜ਼ਰ ਯੂ.ਪੀ. ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਆਰਿਫ਼ ਅਤੇ ਸਾਰਸ ਨੂੰ ਲੈ ਕੇ ਕੀਤਾ ਜਾ ਰਿਹਾ ਵਾਇਰਲ ਦਾਅਵਾ ਗ਼ਲਤ ਹੈ। ਸਾਰਸ ਅਜੇ ਵੀ ਵਨ ਵਿਭਾਗ ਕੋਲ ਹੀ ਹੈ। ਆਰਿਫ ਨੇ ਖੁਦ ਸਾਰਸ ਦੇ ਵਾਪਸ ਆਉਣ ਦੀਆਂ ਗੱਲਾਂ ਦਾ ਖੰਡਨ ਕੀਤਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।