Fact Check: ਸਲਮਾਨ ਖਾਨ ਨੇ ਆਪਣੇ ਗਾਣੇ ਨੂੰ ਨਹੀਂ ਸਮਰਪਿਤ ਕੀਤਾ ਕਾਂਗਰਸ ਦੀ ‘ਭਾਰਤ ਜੋੜੋ’ ਯਾਤਰਾ ਨੂੰ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਦੇ ਪੁਰਾਣੇ ਗਾਣੇ ਨੂੰ ‘ਭਾਰਤ ਜੋੜੋ’ ਯਾਤਰਾ ਦਾ ਦੱਸਣ ਵਾਲਾ ਵਾਇਰਲ ਦਾਅਵਾ ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਗ਼ਲਤ ਨਿਕਲਿਆ। ਅਭਿਨੇਤਾ ਸਲਮਾਨ ਖਾਨ ਦਾ ਇਹ ਗੀਤ ਯਾਤਰਾ ਤੋਂ ਦੋ ਸਾਲ ਪਹਿਲਾਂ 25 ਮਈ 2020 ਨੂੰ ਰਿਲੀਜ਼ ਹੋਇਆ ਸੀ। ਇਸ ਦਾ ਭਾਰਤ ਜੋੜੋ ਯਾਤਰਾ ਨਾਲ ਕੋਈ ਸਬੰਧ ਨਹੀਂ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਕਾਂਗਰਸ ਦੀ ‘ਭਾਰਤ ਜੋੜੋ ‘ ਯਾਤਰਾ ਦੌਰਾਨ ਸਲਮਾਨ ਖਾਨ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ‘ਚ ਇੱਕ ਵੀਡੀਓ ਦਾ ਇਸਤੇਮਾਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਕਾਂਗਰਸ ਦੀ ‘ਭਾਰਤ ਜੋੜੋ’ ਯਾਤਰਾ ਨੂੰ ਸਮਰਥਨ ਕਰਦੇ ਹੋਏ ਆਪਣਾ ਗੀਤ ‘ਭਾਈ-ਭਾਈ’ ਸਮਰਪਿਤ ਕੀਤਾ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਅਦਾਕਾਰ ਸਲਮਾਨ ਖਾਨ ਦਾ ਇਹ ਗੀਤ ਯਾਤਰਾ ਤੋਂ ਦੋ ਸਾਲ ਪਹਿਲਾਂ 25 ਮਈ 2020 ਨੂੰ ਰਿਲੀਜ਼ ਹੋਇਆ ਸੀ। ਇਸ ਦਾ ‘ਭਾਰਤ ਜੋੜੋ’ ਯਾਤਰਾ ਨਾਲ ਕੋਈ ਸਬੰਧ ਨਹੀਂ ਹੈ। ਸਲਮਾਨ ਖਾਨ ਨੇ ਇਹ ਗੀਤ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਨੂੰ ਸਮਰਪਿਤ ਨਹੀਂ ਕੀਤਾ ਹੈ।

ਕੀ ਹੈ ਵਾਇਰਲ ਪੋਸਟ ‘ਚ?

ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਫੇਸਬੁੱਕ ਯੂਜ਼ਰ ‘ਪੁਸ਼ਕਰ ਸਿੰਘ’ ਨੇ ਕੈਪਸ਼ਨ ‘ਚ ਲਿਖਿਆ, ‘Salman Khan भाई ने ये गीत Bharat Jodo Yatra को समर्पित किया | हिंदू मुस्लिम सिख ईसाई सब अपने हैं भाई भाई |’

ਵਾਇਰਲ ਪੋਸਟ ਦਾ ਦਾਅਵਾ ਇੱਥੇ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸ ਨੂੰ ਸੱਚ ਮੰਨ ਕੇ ਦੂਜੇ ਯੂਜ਼ਰਸ ਵੀ ਇਸ ਨੂੰ ਵਾਇਰਲ ਕਰ ਰਹੇ ਹਨ। ਇਸ ਪੋਸਟ ਦਾ ਆਰਕਾਈਵ ਵਰਜਨ ਇੱਥੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ‘ਤੇ ਸਬੰਧਿਤ ਕੀਵਰਡਸ ਨਾਲ ਸਰਚ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ 25 ਮਈ 2020 ਨੂੰ ਅਦਾਕਾਰ ਸਲਮਾਨ ਖਾਨ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਅਪਲੋਡ ਕੀਤਾ ਗਿਆ ਵਾਇਰਲ ਵੀਡੀਓ ਮਿਲਿਆ। ਵੀਡੀਓ ਦੇ ਨਾਲ ਲਿਖਿਆ ਸੀ, ‘ਈਦ ਦੇ ਮੌਕੇ ‘ਤੇ ਤੁਹਾਡੇ ਸਾਰਿਆਂ ਲਈ ਖਾਸ ਤੋਹਫਾ। ਭਾਈ ਭਾਈ ਦੀ ਸੁਣੋ ਅਤੇ ਭਾਈਚਾਰਾ ਫੈਲਾਓ। ਸਾਰਿਆਂ ਨੂੰ ਈਦ ਮੁਬਾਰਕ। ‘ ਪੂਰਾ ਵੀਡੀਓ ਇੱਥੇ ਦੇਖੋ।

ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਜੁੜੀਆਂ ਕਈ ਖ਼ਬਰਾਂ ਮਿਲੀਆਂ। 26 ਮਈ, 2020 ਨੂੰ ਦੈਨਿਕ ਜਾਗਰਣ ਡਾਟ ਕਾਮ ‘ਤੇ ਵਾਇਰਲ ਵੀਡੀਓ ਨਾਲ ਸੰਬੰਧਿਤ ਖਬਰ ਵਿੱਚ ਦੱਸਿਆ ਗਿਆ , ‘ਸਲਮਾਨ ਖਾਨ ਨੇ ਈਦ ਦੇ ਮੌਕੇ ‘ਤੇ ਆਪਣੇ ਪ੍ਰਸ਼ੰਸਕਾਂ ਲਈ ਆਪਣਾ ‘ਭਾਈ ਭਾਈ’ ਗੀਤ ਰਿਲੀਜ਼ ਕੀਤਾ। ਸਲਮਾਨ ਨੇ ਇਸ ਗੀਤ ਨੂੰ 25 ਮਈ ਨੂੰ ਆਪਣੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਸੀ। ਇੱਥੇ ਪੂਰੀ ਖ਼ਬਰ ਪੜ੍ਹੋ।

ਅਸੀਂ ਸਲਮਾਨ ਖਾਨ ਦੇ ਸੋਸ਼ਲ ਮੀਡੀਆ ਹੈਂਡਲ ਵੀ ਚੈੱਕ ਕੀਤੇ ਕਿ ਕੀ ਸਲਮਾਨ ਨੇ ‘ਭਾਰਤ ਜੋੜੋ’ ਯਾਤਰਾ ਬਾਰੇ ਕੋਈ ਅਜਿਹੀ ਪੋਸਟ ਸਾਂਝੀ ਕੀਤੀ ਹੈ। ਸਾਨੂੰ ਅਜਿਹੀ ਕੋਈ ਪੋਸਟ ਨਹੀਂ ਮਿਲੀ। ਅਸੀਂ ਵਾਇਰਲ ਦਾਅਵੇ ਲਈ ਗੂਗਲ ਸਰਚ ਵੀ ਕੀਤੀ। ਸਾਨੂੰ ਕਿਤੇ ਵੀ ਦਾਅਵੇ ਨਾਲ ਸੰਬੰਧਿਤ ਕੋਈ ਖ਼ਬਰ ਪ੍ਰਕਾਸ਼ਿਤ ਨਹੀਂ ਮਿਲੀ।

ਵਧੇਰੇ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ, ਮੁੰਬਈ ਵਿਖੇ ਮਨੋਰੰਜਨ ਕਵਰ ਕਰਨ ਵਾਲੀ ਸੀਨੀਅਰ ਪੱਤਰਕਾਰ ਸਮਿਤਾ ਸ਼੍ਰੀਵਾਸਤਵ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਪੋਸਟ ਦਾ ਲਿੰਕ ਵੀ ਸਾਂਝਾ ਕੀਤਾ ਹੈ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਇਹ ਵੀਡੀਓ ਸਲਮਾਨ ਖਾਨ ਨੇ ਪਨਵੇਲ ਸਥਿਤ ਆਪਣੇ ਫਾਰਮ ਹਾਊਸ ‘ਤੇ ਸ਼ੂਟ ਕੀਤਾ ਹੈ। ਵੀਡੀਓ ਪੁਰਾਣੀ ਹੈ।

ਖਬਰਾਂ ਮੁਤਾਬਕ 7 ਸਤੰਬਰ ਨੂੰ ਸ਼ੁਰੂ ਹੋਈ ਕਾਂਗਰਸ ਦੀ ‘ਭਾਰਤ ਜੋੜੋ’ ਯਾਤਰਾ ਵਿੱਚ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦਾ ਲੰਬਾ ਸਫਰ 150 ਦਿਨਾਂ ‘ਚ ਪੂਰਾ ਕੀਤਾ ਜਾਵੇਗਾ। ਇਸ ‘ਭਾਰਤ ਜੋੜੋ’ ਯਾਤਰਾ ਦੌਰਾਨ ਮਾਰਚ, ਰੈਲੀਆਂ ਅਤੇ ਜਨ ਸਭਾਵਾਂ ਵੀ ਹੋਣਗੀਆਂ, ਜਿਸ ਵਿੱਚ ਸੀਨੀਅਰ ਕਾਂਗਰਸੀ ਆਗੂ ਸ਼ਾਮਲ ਹੋਣਗੇ।

ਜਾਂਚ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ‘ਚ ਪਤਾ ਲੱਗਾ ਕਿ ਫੇਸਬੁੱਕ ‘ਤੇ ਯੂਜ਼ਰ ਨੂੰ 3 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਕਿਸੇ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਹੈ।

ਨਤੀਜਾ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਦੇ ਪੁਰਾਣੇ ਗਾਣੇ ਨੂੰ ‘ਭਾਰਤ ਜੋੜੋ’ ਯਾਤਰਾ ਦਾ ਦੱਸਣ ਵਾਲਾ ਵਾਇਰਲ ਦਾਅਵਾ ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਗ਼ਲਤ ਨਿਕਲਿਆ। ਅਭਿਨੇਤਾ ਸਲਮਾਨ ਖਾਨ ਦਾ ਇਹ ਗੀਤ ਯਾਤਰਾ ਤੋਂ ਦੋ ਸਾਲ ਪਹਿਲਾਂ 25 ਮਈ 2020 ਨੂੰ ਰਿਲੀਜ਼ ਹੋਇਆ ਸੀ। ਇਸ ਦਾ ਭਾਰਤ ਜੋੜੋ ਯਾਤਰਾ ਨਾਲ ਕੋਈ ਸਬੰਧ ਨਹੀਂ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts