ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਪੰਜਾਬੀ ਗਾਇਕ ਬੱਬੂ ਮਾਨ ਦੀ ਮੌਤ ਨਾਲ ਜੁੜੀ ਪੋਸਟ ਫਰਜ਼ੀ ਹਨ, ਉਹ ਬਿਲਕੁਲ ਸਹੀ-ਸਲਾਮਤ ਹਨ। ਵਾਇਰਲ ਪੋਸਟ ਨੂੰ ਐਡਿਟ ਕਰ ਬਣਾਇਆ ਗਿਆ ਹੈ।
ਵਿਸ਼ਵਾਸ ਨਿਊਜ਼( ਨਵੀਂ ਦਿੱਲੀ )। ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਜਿਸ ਵਿੱਚ ਪੰਜਾਬੀ ਸਿੰਗਰ ਬੱਬੂ ਮਾਨ ਦੀ ਤਸਵੀਰ ਲੱਗੀ ਹੋਈ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਾਇਕ ਬੱਬੂ ਮਾਨ ਦੀ ਕਾਰ ਐਕਸੀਡੈਂਟ ਚ ਮੌਤ ਹੋ ਗਈ ਹੈ। ਯੂਜ਼ਰਸ ਇਸ ਖਬਰ ਨੂੰ ਸੱਚ ਮੰਨਦੇ ਹੋਏ ਵਾਇਰਲ ਕਰ ਰਹੇ ਹਨ। ਪੋਸਟ ‘ਤੇ ਜਗਬਾਣੀ ਦਾ ਲੋਗੋ ਲੱਗਿਆ ਹੋਇਆ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਬੱਬੂ ਮਾਨ ਦੀ ਮੌਤ ਨਾਲ ਜੁੜੀ ਖਬਰ ਫਰਜ਼ੀ ਸਾਬਤ ਹੋਈ। ਕਿਸੇ ਨੇ ਜਾਣਬੁੱਝ ਕੇ ਉਨ੍ਹਾਂ ਦੀ ਮੌਤ ਦੀ ਅਫਵਾਹ ਉਡਾਈ ਹੈ। ਜਿਸ ਤੋਂ ਬਾਅਦ ਲੋਕਾਂ ਨੇ ਬਿਨਾਂ ਸੋਚੇ ਸਮਝੇ ਇਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ। ਬੱਬੂ ਮਾਨ ਸਹੀ-ਸਲਾਮਤ ਹਨ, ਵਾਇਰਲ ਦਾਅਵਾ ਗ਼ਲਤ ਹੈ।
ਫੇਸਬੁੱਕ ਯੂਜ਼ਰ “ਗਾਂਧੀ ਖੰਨੇ ਆਲਾ” ਨੇ 13 ਜਨਵਰੀ ਨੂੰ ਇਹ ਪੋਸਟ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ,”ਵਧਾਈਆਂ ਹੋਣ ਮਿਤਰੋ ਵੰਡੋ ਲੱਡੂ ਸਾਲਾ ਕਾਮਰੇਡ ਡੱਬੂ ਗੰਦ ਮੁੱਕਾ ਗਿਆ ਨਰਕਾਂ ਚ ਆਪਣੇ ਬੁੜੀ ਬੁੜੇ ਕੋਲ।”
ਵਾਇਰਲ ਪੋਸਟ ‘ਤੇ ਲਿਖਿਆ ਹੋਇਆ ਹੈ: RIP ਪੰਜਾਬ ‘ਚ ਵਾਪਰਿਆ ਵੱਡਾ ਹਾਦਸਾ,ਨਹੀ ਰਹੇ ਪੰਜਾਬੀ ਗਾਇਕ ਬੱਬੂ ਮਾਨ ਕਾਰ ਐਕਸੀਡੈਂਟ ਚ ਹੋਈ ਮੌਤ।
ਫੇਸਬੁੱਕ ਤੇ ਕਈ ਹੋਰ ਯੂਜ਼ਰਸ ਵੀ ਇਸਨੂੰ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।
ਵਾਇਰਲ ਪੋਸਟ ਦੀ ਪੜਤਾਲ ਲਈ ਅਸੀਂ ਸਭ ਤੋਂ ਪਹਿਲਾ ਗੂਗਲ ‘ਤੇ ਸਰਚ ਕੀਤਾ। ਕੀਵਰਡਸ ਨਾਲ ਖੋਜ ਕਰਨ ‘ਤੇ ਸਾਨੂੰ ਵਾਇਰਲ ਪੋਸਟ ਦੀ ਪੁਸ਼ਟੀ ਕਰਨ ਵਾਲੀ ਇੱਕ ਵੀ ਭਰੋਸੇਯੋਗ ਮੀਡਿਆ ਰਿਪੋਰਟ ਨਹੀਂ ਮਿਲੀ। ਬੱਬੂ ਮਾਨ ਪੰਜਾਬ ਦੇ ਮਸ਼ਹੂਰ ਸਿੰਗਰ ਹਨ, ਜੇਕਰ ਉਨ੍ਹਾਂ ਨਾਲ ਅਜਿਹਾ ਕੁਝ ਹੋਇਆ ਹੁੰਦਾ ਤਾਂ, ਇਸ ਨਾਮ ਜੁੜੀ ਖਬਰ ਜ਼ਰੂਰ ਸੁਰਖੀਆਂ ਵਿੱਚ ਹੁੰਦੀ। ਪਰ ਸਾਨੂੰ ਅਜਿਹੀ ਕੋਈ ਵੀ ਖਬਰ ਨਹੀਂ ਮਿਲੀ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਬੱਬੂ ਮਾਨ ਦੇ ਸੋਸ਼ਲ ਮੀਡਿਆ ਹੈਂਡਲ ਨੂੰ ਖੰਗਾਲਿਆ। ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ‘ਤੇ 13 ਜਨਵਰੀ 2024 ਨੂੰ ਇੱਕ ਪੋਸਟ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਲੋਹੜੀ ਦੀ ਵਧਾਈ ਦਿੱਤੀ ਹੈ।
ਜਾਂਚ ਵਿੱਚ ਅੱਗੇ ਅਸੀਂ ਜਗਬਾਣੀ ਦੇ ਸੋਸ਼ਲ ਮੀਡਿਆ ਹੈਂਡਲ ਨੂੰ ਚੈੱਕ ਕੀਤਾ। ਉੱਥੇ ਵੀ ਸਾਨੂੰ ਅਜਿਹੀ ਕੋਈ ਪੋਸਟ ਨਹੀ ਮਿਲੀ, ਜੋ ਕਿ ਵਾਇਰਲ ਦਾਅਵੇ ਦੀ ਪੁਸ਼ਟੀ ਕਰਦੀ ਹੋਵੇ।
ਵੱਧ ਜਾਣਕਾਰੀ ਲਈ ਅਸੀਂ ਪੰਜਾਬੀ ਜਾਗਰਣ ਬਰਨਾਲਾ ਦੇ ਰਿਪੋਰਟਰ ਯਾਦਵਿੰਦਰ ਸਿੰਘ ਭੁੱਲਰ ਨਾਲ ਗੱਲ ਕੀਤੀ। ਉਨ੍ਹਾਂ ਨਾਲ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ। ਉਨ੍ਹਾਂ ਨੇ ਦਾਅਵੇ ਨੂੰ ਗ਼ਲਤ ਦੱਸਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬੱਬੂ ਮਾਨ ਸਹੀ-ਸਲਾਮਤ ਹਨ।
ਪੜਤਾਲ ਦੇ ਅੰਤ ਵਿੱਚ ਅਸੀਂ ਗ਼ਲਤ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਪੇਜ ਨੂੰ 471 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਪੰਜਾਬੀ ਗਾਇਕ ਬੱਬੂ ਮਾਨ ਦੀ ਮੌਤ ਨਾਲ ਜੁੜੀ ਪੋਸਟ ਫਰਜ਼ੀ ਹਨ, ਉਹ ਬਿਲਕੁਲ ਸਹੀ-ਸਲਾਮਤ ਹਨ। ਵਾਇਰਲ ਪੋਸਟ ਨੂੰ ਐਡਿਟ ਕਰ ਬਣਾਇਆ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।