Fact Check: ਮਾਸਕੋ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਦਫਤਰ ਬੰਦ ਹੋਣ ਦੀ ਅਫਵਾਹ

ਖਬਰ ਲਿਖੇ ਜਾਣ ਤੱਕ ਵਿਸ਼ਵ ਸਿਹਤ ਸੰਗਠਨ ਨੇ ਮਾਸਕੋ ਵਿੱਚ ਆਪਣੇ ਦਫਤਰ ਬੰਦ ਨਹੀਂ ਕੀਤੇ ਹਨ। ਸੋਸ਼ਲ ਮੀਡੀਆ ‘ਤੇ ਫਰਜ਼ੀ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ। ਹਾਲਾਂਕਿ, ਸੰਗਠਨ ਦੇ ਵਿਸ਼ੇਸ਼ ਸੈਸ਼ਨ ਵਿਚ ਰੂਸ ਵਿੱਚ ਸਥਿਤ ਗੈਰ-ਸੰਚਾਰੀ ਰੋਗਾਂ ਦੇ ਦਫਤਰ ਨੂੰ ਬੰਦ ਕਰਨ ‘ਤੇ ਵਿਚਾਰ ਕੀਤਾ ਗਿਆ ਸੀ, ਪਰ ਅਜੇ ਤੱਕ ਇਸ ਤੇ ਕੋਈ ਫੈਸਲਾ ਨਹੀਂ ਹੋਇਆ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਰੂਸ-ਯੂਕਰੇਨ ਯੁੱਧ ਅਜੇ ਵੀ ਜਾਰੀ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ। ਇਸ ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਮੁਖੀ ਟੇਡਰੋਸ ਅਡਾਨੋਮ ਘੇਬਰੇਅਸਸ (Tedros Adhanom Ghebreyesus) ਦੀ ਫੋਟੋ ਦੇ ਨਾਲ ਲਿਖਿਆ ਹੋਇਆ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਮਾਸਕੋ ਵਿੱਚ ਆਪਣੇ ਦਫ਼ਤਰ ਬੰਦ ਕਰ ਦਿੱਤੇ ਹਨ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ। ਖਬਰ ਲਿਖੇ ਜਾਣ ਤੱਕ WHO ਨੇ ਮਾਸਕੋ ਵਿੱਚ ਆਪਣੇ ਦਫ਼ਤਰ ਬੰਦ ਨਹੀਂ ਕੀਤੇ ਹਨ। ਇਹ ਸਿਰਫ਼ ਇੱਕ ਅਫਵਾਹ ਹੈ।

ਕੀ ਹੈ ਵਾਇਰਲ ਪੋਸਟ ਵਿੱਚ

ਫੇਸਬੁੱਕ ਯੂਜ਼ਰ Cindy Patterson (ਆਰਕਾਈਵ ਲਿੰਕ) ਨੇ 27 ਜੁਲਾਈ ਨੂੰ ਇਹ ਪੋਸਟ ਕੀਤਾ ਸੀ ‘ਤੇ ਲਿਖਿਆ ਹੋਇਆ ਹੈ, #Russia expels the world health organisation and closes its offices in Moscow. (ਰੂਸ ਨੇ ਵਿਸ਼ਵ ਸਿਹਤ ਸੰਗਠਨ ਨੂੰ ਨਿਸ਼ਕਾਸਿਤ ਕੀਤਾ। WHO ਨੇ ਮਾਸਕੋ ਵਿੱਚ ਆਪਣੇ ਦਫ਼ਤਰ ਬੰਦ ਕਰ ਦਿੱਤੇ।)

ਪੜਤਾਲ

ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਇਸ ਨੂੰ ਕੀਵਰਡਸ ਨਾਲ ਸਰਚ ਕੀਤਾ, ਪਰ ਕਿਸੇ ਵੀ ਭਰੋਸੇਯੋਗ ਵੈੱਬਸਾਈਟ ‘ਤੇ ਇਸ ਤਰ੍ਹਾਂ ਦੀ ਕੋਈ ਖ਼ਬਰ ਨਹੀਂ ਮਿਲੀ। ਹਾਂ, 10 ਮਈ ਨੂੰ ਤਾਸ ਵਿੱਚ ਛਪੀ ਖਬਰ ਦਾ ਲਿੰਕ ਮਿਲਿਆ। ਇਸ ਦੇ ਅਨੁਸਾਰ, ਯੂਰਪ ਦੇ ਡਬਲਯੂਐਚਓ ਦੇ ਰੀਜਨਲ ਆਫ਼ਿਸ ਵਿੱਚ ਇੱਕ ਵਿਸ਼ੇਸ਼ ਸੈਸ਼ਨ ਦੌਰਾਨ ਇੱਕ ਪ੍ਰਸਤਾਵ ਆਇਆ। ਇਸ ਵਿੱਚ ਮਾਸਕੋ ਸਥਿਤ ਗੈਰ-ਸੰਚਾਰੀ (ਨਨ ਕਮਿਊਨੀਕੇਸ਼ਨ) ਰੋਗਾਂ ਦੇ ਦਫਤਰ ਨੂੰ ਸੰਭਾਵਿਤ ਬੰਦ ਕਰਨ ਤੇ ਵਿਚਾਰ ਕੀਤਾ ਗਿਆ।

ਇਸ ਤੋਂ ਬਾਅਦ ਅਸੀਂ WHO ਯੂਰਪ ਦੀ ਵੈੱਬਸਾਈਟ ‘ਤੇ ਇਸ ਬਾਰੇ ਖੋਜ ਕੀਤੀ। ਇਸ ਵਿੱਚ ਸਾਨੂੰ ਮਾਸਕੋ ਵਿੱਚ ਦਫ਼ਤਰ ਨੂੰ ਬੰਦ ਕਰਨ ਬਾਰੇ ਕੋਈ ਪ੍ਰੈਸ ਰਿਲੀਜ਼ ਜਾਂ ਬਿਆਨ ਨਹੀਂ ਮਿਲਿਆ।

ਅਸੀਂ ਇਸ ਬਾਰੇ ਵਿਸ਼ਵ ਸਿਹਤ ਸੰਗਠਨ ਯੂਰਪ ਦੇ ਬੁਲਾਰੇ ਭਾਨੂ ਭਟਨਾਗਰ ਨਾਲ ਸੰਪਰਕ ਕੀਤਾ। ਉਨ੍ਹਾਂ ਦਾ ਕਹਿਣਾ ਹੈ, ‘ਇਹ ਝੂਠ ਹੈ। ਰੂਸ ਵਿੱਚ ਸਾਡਾ ਦਫ਼ਤਰ ਅਤੇ ਨਨ ਕਮਿਊਨੀਕੇਸ਼ਨ ਰੋਗਾਂ ਦਾ ਦਫ਼ਤਰ ਬੰਦ ਨਹੀਂ ਹੋਇਆ ਹੈ।’

ਅਸੀਂ ਫੇਸਬੁੱਕ ਯੂਜ਼ਰ ‘ਸਿੰਡੀ ਪੈਟਰਸਨ’ ਦੇ ਪ੍ਰੋਫਾਈਲ ਨੂੰ ਸਕੈਨ ਕੀਤਾ ਜਿਸ ਨੇ ਫਰਜ਼ੀ ਪੋਸਟ ਸ਼ੇਅਰ ਕੀਤੀ ਸੀ। ਉਨ੍ਹਾਂ ਦੇ 725 ਦੋਸਤ ਹਨ।

ਨਤੀਜਾ: ਖਬਰ ਲਿਖੇ ਜਾਣ ਤੱਕ ਵਿਸ਼ਵ ਸਿਹਤ ਸੰਗਠਨ ਨੇ ਮਾਸਕੋ ਵਿੱਚ ਆਪਣੇ ਦਫਤਰ ਬੰਦ ਨਹੀਂ ਕੀਤੇ ਹਨ। ਸੋਸ਼ਲ ਮੀਡੀਆ ‘ਤੇ ਫਰਜ਼ੀ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ। ਹਾਲਾਂਕਿ, ਸੰਗਠਨ ਦੇ ਵਿਸ਼ੇਸ਼ ਸੈਸ਼ਨ ਵਿਚ ਰੂਸ ਵਿੱਚ ਸਥਿਤ ਗੈਰ-ਸੰਚਾਰੀ ਰੋਗਾਂ ਦੇ ਦਫਤਰ ਨੂੰ ਬੰਦ ਕਰਨ ‘ਤੇ ਵਿਚਾਰ ਕੀਤਾ ਗਿਆ ਸੀ, ਪਰ ਅਜੇ ਤੱਕ ਇਸ ਤੇ ਕੋਈ ਫੈਸਲਾ ਨਹੀਂ ਹੋਇਆ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts