Fact Check : ਭਾਜਪਾ ਆਗੂ ਬਲਵਿੰਦਰ ਗਿੱਲ ਦੀ ਮੌਤ ਦੀ ਉਡੀ ਅਫਵਾਹ, ਭਰਤੀ ਹਨ ਹਸਪਤਾਲ ਵਿੱਚ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਭ੍ਰਮਕ ਹੈ। ਭਾਜਪਾ ਆਗੂ ਬਲਵਿੰਦਰ ਗਿੱਲ ਸਹੀ ਸਲਾਮਤ ਹਨ। ਉਨ੍ਹਾਂ ਦੀ ਮੌਤ ਨੂੰ ਲੈ ਕੇ ਵਾਇਰਲ ਹੋ ਰਿਹਾ ਇਹ ਦਾਅਵਾ ਬਿਲਕੁਲ ਗ਼ਲਤ ਹੈ। ਫ਼ੈਕ੍ਟ ਚੈੱਕ ਲਿਖੇ ਜਾਣ ਤਕ ਬਲਵਿੰਦਰ ਗਿੱਲ ਹਸਪਤਾਲ ਵਿੱਚ ਹੀ ਦਾਖ਼ਲ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਅੰਮ੍ਰਿਤਸਰ ਤੋਂ ਭਾਜਪਾ ਆਗੂ ਬਲਵਿੰਦਰ ਗਿੱਲ ‘ਤੇ 17 ਅਪ੍ਰੈਲ 2023 ਨੂੰ ਅਣਪਛਾਤੇ ਬਾਇਕ ਸਵਾਰਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ ਅਤੇ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਖਬਰ ਤੋਂ ਬਾਅਦ ਸੋਸ਼ਲ ਮੀਡਿਆ ‘ਤੇ ਕੁਝ ਯੂਜ਼ਰਸ ਇੱਕ ਪੋਸਟ ਨੂੰ ਸ਼ੇਅਰ ਕਰ ਦਾਅਵਾ ਕਰਨ ਲੱਗੇ ਕਿ ਬਲਵਿੰਦਰ ਗਿੱਲ ਦੀ ਮੌਤ ਹੋ ਗਈ ਹੈ। ਵਾਇਰਲ ਪੋਸਟ ਵਿੱਚ ਬਲਵਿੰਦਰ ਗਿੱਲ ਦੀ ਤਸਵੀਰ ਲੱਗੀ ਹੋਈ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਭ੍ਰਮਕ ਪਾਇਆ। ਭਾਜਪਾ ਆਗੂ ਬਲਵਿੰਦਰ ਗਿੱਲ ਸਹੀ ਸਲਾਮਤ ਹਨ। ਉਨ੍ਹਾਂ ਦੀ ਮੌਤ ਨੂੰ ਲੈ ਕੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਬਿਲਕੁਲ ਗ਼ਲਤ ਹੈ। ਇਹ ਫ਼ੈਕ੍ਟ ਚੈੱਕ ਲਿਖੇ ਜਾਣ ਤੱਕ ਬਲਵਿੰਦਰ ਗਿੱਲ ਹਸਪਤਾਲ ਵਿੱਚ ਭਰਤੀ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ‘Daljit Chatha ‘ ਨੇ 17 ਅਪ੍ਰੈਲ ਨੂੰ ਇਹ ਪੋਸਟ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ, “ਬਦਲਾਅ!! ਲਗਦਾ ਇਹਨਾਂ ਦਾ ਬਦਲਾਅ ਸਿਰਫ ਕਤਲ ਕਰਵਾਉਣ ਲਈ ਹੀ ਸੀ।”

ਵਾਇਰਲ ਪੋਸਟ ਉੱਤੇ ਲਿਖਿਆ ਹੋਇਆ ਹੈ : RIP ਪੰਜਾਬ BJP SC ਮੋਰਚਾ ਦੇ ਜਨਰਲ ਸਕੱਤਰ ਬਲਵਿੰਦਰ ਗਿੱਲ ਦਾ ਹੋਇਆ ਹੋਇਆ ਕਤਲ। ਘਰ ‘ਚ ਦੋ ਅਣਪਛਾਤੇ ਬਾਈਕ ਸਵਾਰ ਵਿਅਕਤੀਆਂ ਨੇ ਮਾਰੀਆਂ ਗੋਲੀਆਂ , ਜੰਡਿਆਲਾ ਗੁਰੂ ਇਲਾਕੇ ਦਾ ਰਹਿਣ ਵਾਲਾ ਸੀ Bjp ਆਗੂ।

ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਨੇ ਇਸ ਪੋਸਟ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ। ਇਸ ਪੋਸਟ ਦਾ ਆਰਕਾਈਵ ਵਰਜਨ ਇੱਥੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਦਾਅਵੇ ਦੀ ਪੜਤਾਲ ਲਈ ਅਸੀਂ ਸਭ ਤੋਂ ਪਹਿਲਾ ਸਬੰਧਿਤ ਕੀ-ਵਰਡ ਨਾਲ ਇਸ ਬਾਰੇ ਗੂਗਲ ‘ਤੇ ਸਰਚ ਕੀਤਾ। ਸਾਨੂੰ ਭਾਜਪਾ ਆਗੂ ਬਲਵਿੰਦਰ ਗਿੱਲ ਦੀ ਮੌਤ ਨਾਲ ਜੁੜੀ ਕੋਈ ਖਬਰ ਕਿਸੇ ਵੀ ਮੀਡਿਆ ਸੰਸਥਾਨ ‘ਤੇ ਪ੍ਰਕਾਸ਼ਿਤ ਨਹੀਂ ਮਿਲੀ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਬਲਵਿੰਦਰ ਗਿੱਲ ਦੇ ਉੱਤੇ ਹੋਏ ਹਮਲੇ ਬਾਰੇ ਸਰਚ ਕੀਤਾ। ਇਸ ਦੌਰਾਨ ਸਾਨੂੰ ਇੰਗਲਿਸ਼ ਦੈਨਿਕ ਜਾਗਰਣ ਦੀ ਵੈਬਸਾਈਟ ਵਿੱਚ ਬਲਵਿੰਦਰ ਗਿੱਲ ਉੱਤੇ ਹੋਏ ਹਮਲੇ ਨੂੰ ਲੈ ਕੇ 17 ਅਪ੍ਰੈਲ 2023 ਨੂੰ ਇੱਕ ਖਬਰ ਪ੍ਰਕਾਸ਼ਿਤ ਮਿਲੀ। ਖਬਰ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਿਕ, ਭਾਜਪਾ ਐਸਸੀ ਮੋਰਚਾ ਦੇ ਜਨਰਲ ਸਕੱਤਰ ਬਲਵਿੰਦਰ ਗਿੱਲ ਨੂੰ ਰਵਿਵਾਰ ਨੂੰ ਉਨ੍ਹਾਂ ਦੇ ਘਰ ‘ਚ ਗੋਲੀ ਮਾਰੀ ਗਈ। ਹਥਿਆਰਬੰਦ ਲੋਕ ਬਲਵਿੰਦਰ ਗਿੱਲ ਦੇ ਘਰ ਦਾਖ਼ਲ ਹੋ ਗਏ ‘ਤੇ ਉਨ੍ਹਾਂ ਉੱਤੇ ਗੋਲੀਆਂ ਚਲਾ ਦਿੱਤੀਆਂ। ਖਬਰ ਵਿੱਚ ਕੇਡੀ ਹਸਪਤਾਲ ਦੇ ਡਾਕਟਰ ਰਣਧੀਰ ਦਾ ਬਿਆਨ ਵੀ ਮੌਜੂਦ ਹੈ। ਡਾਕਟਰ ਰਣਧੀਰ ਦੇ ਦਿੱਤੇ ਬਿਆਨ ਅਨੁਸਾਰ , ਗੋਲੀ ਭਾਜਪਾ ਨੇਤਾ ਦੀ ਠੋਡੀ ‘ਤੇ ਲੱਗੀ, ਜਿਸ ਨਾਲ ਉਨ੍ਹਾਂ ਦਾ ਚਿਹਰਾ ਜਖਮੀ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਉਨ੍ਹਾਂ ਦੀ ਹੇਠਲੀ ਹੱਡੀ ਵੀ ਟੁੱਟ ਗਈ ਹੈ। ਬਾਅਦ ਵਿੱਚ ਉਨ੍ਹਾਂ ਨੇ ਕਿਹਾ ਕਿ ਭਾਜਪਾ ਆਗੂ ਖਤਰੇ ਤੋਂ ਬਾਹਰ ਹੈ।

Jansatta ਦੀ ਵੈਬਸਾਈਟ ਉੱਤੇ 17 ਅਪ੍ਰੈਲ 2023 ਨੂੰ ਇੱਕ ਖਬਰ ਮਿਲੀ ਜਿਸਦੇ ਵਿਚ ਦੱਸਿਆ ਗਿਆ ਕਿ ਆਗੂ ਦੇ ਚਿਹਰੇ ਦੀ ਹੇਂਠਲੀ ਹੱਡੀ ਟੁੱਟ ਗਈ ਹੈ ਅਤੇ ਆਗੂ ਹੁਣ ਬਿਲਕੁਲ ਠੀਕ ਹਨ ਤੇ ਉਨ੍ਹਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ।

ਫੇਸਬੁੱਕ ਪੇਜ ‘ਅੰਮ੍ਰਿਤਸਰ ਪੇਜ‘ ਨੇ ਵੀ ਭਾਜਪਾ ਆਗੂ ਬਲਵਿੰਦਰ ਗਿੱਲ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। 18 ਅਪ੍ਰੈਲ 2023 ਨੂੰ ਸ਼ੇਅਰ ਵੀਡੀਓ ਵਿੱਚ ਬਲਵਿੰਦਰ ਗਿੱਲ ਤੇ ਯੂਨੀਅਨ ਮਨਿਸਟਰ ਸੋਮ ਪ੍ਰਕਾਸ਼ ਨੂੰ ਦੇਖਿਆ ਜਾ ਸਕਦਾ ਹੈ।

ਵੱਧ ਜਾਣਕਾਰੀ ਲਈ ਅਸੀਂ ਕੇਡੀ ਹਸਪਤਾਲ ਵਿਚ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਵਾਇਰਲ ਦਾਅਵਾ ਗ਼ਲਤ ਹੈ। ਬਲਵਿੰਦਰ ਗਿੱਲ ਦੀ ਹਾਲਤ ਠੀਕ ਹੈ।

ਹੋਰ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਅੰਮ੍ਰਿਤਸਰ ਬਿਊਰੋ ਚੀਫ ਵਿਪਿਨ ਕੁਮਾਰ ਰਾਣਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ।ਬਲਵਿੰਦਰ ਗਿੱਲ ਦੀ ਹਾਲਤ ਠੀਕ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਭ੍ਰਮਕ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਲਗਿਆ ਕਿ ਯੂਜ਼ਰ ਜਲੰਧਰ ਦਾ ਰਹਿਣ ਵਾਲਾ ਹੈ। ਯੂਜ਼ਰ ਨੂੰ 1 ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਭ੍ਰਮਕ ਹੈ। ਭਾਜਪਾ ਆਗੂ ਬਲਵਿੰਦਰ ਗਿੱਲ ਸਹੀ ਸਲਾਮਤ ਹਨ। ਉਨ੍ਹਾਂ ਦੀ ਮੌਤ ਨੂੰ ਲੈ ਕੇ ਵਾਇਰਲ ਹੋ ਰਿਹਾ ਇਹ ਦਾਅਵਾ ਬਿਲਕੁਲ ਗ਼ਲਤ ਹੈ। ਫ਼ੈਕ੍ਟ ਚੈੱਕ ਲਿਖੇ ਜਾਣ ਤਕ ਬਲਵਿੰਦਰ ਗਿੱਲ ਹਸਪਤਾਲ ਵਿੱਚ ਹੀ ਦਾਖ਼ਲ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts