Fact Check: ਸਾਊਦੀ ਅਰਬ ਦੇ ਹਰ ਖਿਡਾਰੀ ਨੂੰ ਮੈਚ ਜਿੱਤਣ ‘ਤੇ ਤੋਹਫੇ ਵੱਜੋਂ ਨਹੀਂ ਦਿੱਤੀ ਜਾ ਰਹੀ ਰੋਲਸ-ਰੋਇਸ, ਵਾਇਰਲ ਦਾਅਵਾ ਹੈ ਫਰਜ਼ੀ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਸਾਊਦੀ ਅਰਬ ਦੇ ਖਿਡਾਰੀ ਸਾਲੇਹ ਅਲਸ਼ੇਹਰੀ ਅਤੇ ਮੁੱਖ ਕੋਚ ਹਰਵੇ ਰੇਨਾਰਡ ਨੇ ਫੀਫਾ ਵਿਸ਼ਵ ਕੱਪ ‘ਚ ਅਰਜਨਟੀਨਾ ਨੂੰ ਹਰਾਉਣ ‘ਤੇ ਹਰ ਖਿਡਾਰੀ ਨੂੰ ਰੋਲਸ ਰਾਇਸ ਕਾਰ ਮਿਲਣ ਦੀਆਂ ਇਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। Fifa World Cup 2022 ਦੀ ਮੇਜ਼ਬਾਨੀ ਇਸ ਵਾਰ ਕਤਰ ਕਰ ਰਿਹਾ ਹੈ। ਹੁਣ ਇਸ ਨਾਲ ਜੋੜਦੇ ਹੋਏ ਇੱਕ ਪੋਸਟ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਜਨਟੀਨਾ ਨੂੰ ਪਹਿਲੇ ਮੈਚ ’ਚ ਹਰਾਉਣ ਦੇ ਇਨਾਮ ਵਜੋਂ ਸਾਊਦੀ ਅਰਬ ਦੇ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਨੇ ਸਾਊਦੀ ਫੁੱਟਬਾਲ ਟੀਮ ਦੇ ਸਾਰੇ ਖਿਡਾਰੀਆਂ ਨੂੰ ਵਤਨ ਵਾਪਸ ਪਰਤਣ’ਤੇ ਇੱਕ-ਇੱਕ RM6 Rolls Royce Phantom ਦੇਣ ਦਾ ਐਲਾਨ ਕੀਤਾ ਹੈ। ਇਹ ਦਾਅਵਾ ਟਵੀਟਰ ‘ਤੇ ਵੀ ਵਾਇਰਲ ਹੋ ਰਿਹਾ ਹੈ।

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ ਅਤੇ ਦਾਅਵੇ ਨੂੰ ਫਰਜ਼ੀ ਪਾਇਆ। ਸਾਊਦੀ ਅਰਬ ਦੇ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਦੇ ਵਲੋਂ ਸਾਊਦੀ ਟੀਮ ਦੇ ਖਿਲਾੜੀਆਂ ਨੂੰ ਅਰਜਨਟੀਨਾ ਨੂੰ ਪਹਿਲੇ ਮੈਚ ’ਚ ਹਰਾਉਣ ਦੇ ਇਨਾਮ ਵਜੋਂ RM6 Rolls Royce Phantom ਦੇਣ ਵਾਲੀ ਅਜਿਹੀ ਕੋਈ ਘੋਸ਼ਣਾ ਨਹੀਂ ਕੀਤੀ ਗਈ ਹੈ।

ਕੀ ਹੋ ਰਿਹਾ ਹੈ ਵਾਇਰਲ

ਫੇਸਬੁੱਕ ਪੇਜ ‘ਰੌਚਕ ਗੱਲਾਂ – Interesting Things’ ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ,’ਰਾਜਕੁਮਾਰ ਖ਼ੁਸ਼ ਹੂਆ!

ਅਰਜਨਟੀਨਾ ਨੂੰ ਪਹਿਲੇ ਮੈਚ’ਚ ਹਰਾਉਣ ਦੇ ਇਨਾਮ ਵਜੋਂ ਸਾਊਦੀ ਅਰਬ ਦੇ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਨੇ ਸਾਊਦੀ ਫੁੱਟਬਾਲ ਟੀਮ ਦੇ ਸਾਰੇ ਖਿਡਾਰੀਆਂ ਨੂੰ ਵਾਪਸ ਵਤਨ ਪਰਤਣ’ਤੇ ਇੱਕ-ਇੱਕ RM6 Rolls Royce Phantom ਦੇਣ ਦਾ ਐਲਾਨ ਕੀਤਾ ਹੈ।- ਜੈਕਨਾਮਾ।’

ਫੇਸਬੁੱਕ ‘ਤੇ ਕਈ ਯੂਜ਼ਰਸ ਇਸ ਪੋਸਟ ਨੂੰ ਮਿਲਦੇ – ਜੁਲਦੇ ਦਾਅਵੇ ਨਾਲ ਵਾਇਰਲ ਕਰ ਰਹੇ ਹਨ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਅਰਬ ਦੇ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਅਤੇ ਸਾਊਦੀ ਫੁੱਟਬਾਲ ਟੀਮ ਬਾਰੇ ਵਾਇਰਲ ਦਾਅਵੇ ਦੀ ਸੱਚਾਈ ਜਾਨਣ ਲਈ ਅਸੀਂ ਗੂਗਲ ‘ਤੇ ਸੰਬੰਧਿਤ ਕੀਵਰਡ ਨਾਲ ਸਰਚ ਕੀਤਾ। ਸਰਚ ਦੌਰਾਨ ਸਾਨੂੰ ਇੱਕ ਪੱਤਰਕਾਰ ਵਲੋਂ ਦਾਅਵੇ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਦਾ ਵੀਡੀਓ ਟਵੀਟ ਕੀਤਾ ਮਿਲਾ। 26 ਨਵੰਬਰ 2022 ਨੂੰ ਕੀਤੇ ਵੀਡੀਓ ਟਵੀਟ ਵਿੱਚ ਸਾਊਦੀ ਅਰਬ ਟੀਮ ਦੇ ਖਿਡਾਰੀ ਸਾਲੇਹ ਅਲਸ਼ੇਹਰੀ ਨੇ ਵਾਇਰਲ ਦਾਅਵੇ ਦਾ ਖੰਡਨ ਕਰਦੇ ਹੋਏ ਕਿਹਾ ਕਿ, “ਇਹ ਦਾਅਵਾ ਫਰਜ਼ੀ ਹੈ ਅਤੇ ਅਸੀਂ ਇਥੇ ਆਪਣੇ ਦੇਸ਼ ਵਾਸਤੇ ਖੇਡਣ ਆਏ ਹਾਂ।”

https://twitter.com/kalafaldossry/status/1596351693272350720

ਇਕਨੌਮਿਕ ਟਾਇਮਜ਼ ਦੀ ਵੈਬਸਾਈਟ ‘ਤੇ 26 ਨਵੰਬਰ 2022 ਨੂੰ ਪ੍ਰਕਾਸ਼ਿਤ ਖਬਰ ਵਿੱਚ ਸਾਲੇਹ ਅਲਸ਼ੇਹਰੀ ਦਾ ਵਾਇਰਲ ਦਾਅਵੇ ਦਾ ਖੰਡਨ ਕਰਦੀ ਖਬਰ ਨੂੰ ਪੜ੍ਹਿਆ ਜਾ ਸਕਦਾ ਹੈ।

ਸਰਚ ਦੌਰਾਨ ਸਾਨੂੰ ਸਾਊਦੀ ਅਰਬ ਦੇ ਮੁੱਖ ਕੋਚ ਹਰਵੇ ਰੇਨਾਰਡ ਦਾ ਵਾਇਰਲ ਦਾਅਵੇ ਨੂੰ ਲੈ ਕੇ ਬਿਆਨ ਨਿਊ ਯੌਰਕ ਪੋਸਟ ਦੀ ਖਬਰ ਵਿੱਚ ਮਿਲਿਆ। ਸਾਊਦੀ ਟੀਮ ਦੇ ਕੋਚ ਨੇ ਵੀ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ। ਹੇਰਵੇ ਰੇਨਾਰਡ ਨੇ ਕਿਹਾ ਕਿ ,’ਸਾਡੇ ਕੋਲ ਬਹੁਤ ਗੰਭੀਰ ਫੈਡਰੇਸ਼ਨ ਅਤੇ ਖੇਡ ਮੰਤਰਾਲਾ ਹੈ ਅਤੇ ਇਹ ਇਸ ਸਮੇਂ ਕੁਝ ਪ੍ਰਾਪਤ ਕਰਨ ਦਾ ਸਮਾਂ ਨਹੀਂ ਹੈ। ਅਸੀਂ ਸਿਰਫ ਇੱਕ ਮੈਚ ਖੇਡਿਆ ਹੈ, ਦੋ ਬਹੁਤ ਮਹੱਤਵਪੂਰਨ ਗੇਮਾਂ ਹਨ ਅਤੇ ਅਸੀਂ ਕੁਝ ਹੋਰ ਦੀ ਉਮੀਦ ਕਰ ਰਹੇ ਹਾਂ।’

ਸਾਊਦੀ ਸਰਕਾਰ ਵਲੋਂ ਵੀ ਫੀਫਾ ਵਿਸ਼ਵ ਕੱਪ 2022 ਵਿੱਚ ਅਰਜਨਟੀਨਾ ਦੀ ਜਿੱਤ ਤੋਂ ਬਾਅਦ ਹਰੇਕ ਸਾਊਦੀ ਫੁੱਟਬਾਲ ਖਿਡਾਰੀ ਨੂੰ ਰੋਲਸ ਰਾਇਸ ਐਲਾਨਣ ਵਾਲਾ ਕੋਈ ਸਟੇਟਮੈਂਟ ਜਾਰੀ ਨਹੀਂ ਕੀਤੀ ਗਈ ਹੈ।

ਵਾਇਰਲ ਦਾਅਵੇ ਦੀ ਪੁਸ਼ਟੀ ਲਈ ਅਸੀਂ ਸਾਊਦੀ ਅਰਬ ਦੇ ਅਲ ਵਤਨ ਸਮਾਚਾਰ ਪੱਤਰ ਦੇ ਪੱਤਰਕਾਰ ਸਾਊਦ ਹਾਫਿਜ਼ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਸੱਚ ਨਹੀਂ ਹੈ। ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਪੂਰੀ ਤਰ੍ਹਾਂ ਅਫਵਾਹ ਦੱਸਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਸਾਊਦੀ ਅਰੇਬੀਆ ਅਤੇ ਅਰਜਨਟੀਨਾ ਦਾ ਪਹਿਲਾ ਮੈਚ 22 ਨਵੰਬਰ ਨੂੰ ਹੋਇਆ ਸੀ। ਸਾਊਦੀ ਅਰਬ ਨੇ ਇਸ ਗਰੁੱਪ C ਮੁਕਾਬਲੇ ਵਿੱਚ ਅਰਜਨਟੀਨਾ ਨੂੰ 2-1 ਨਾਲ ਹਰਾਇਆ ਸੀ।

ਪੜਤਾਲ ਦੇ ਅੰਤ ਵਿੱਚ ਅਸੀਂ ਫਰਜੀ ਪੋਸਟ ਕਰਨ ਵਾਲੇ ਪੇਜ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਲੱਗਿਆ ਕਿ ਇਸ ਪੇਜ ਨੂੰ 107,934 ਲੋਕ ਫੋਲੋ ਕਰਦੇ ਹਨ ਅਤੇ ਫੇਸਬੁੱਕ ‘ਤੇ ਇਸ ਪੇਜ ਨੂੰ 7 ਫਰਵਰੀ 2019 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਸਾਊਦੀ ਅਰਬ ਦੇ ਖਿਡਾਰੀ ਸਾਲੇਹ ਅਲਸ਼ੇਹਰੀ ਅਤੇ ਮੁੱਖ ਕੋਚ ਹਰਵੇ ਰੇਨਾਰਡ ਨੇ ਫੀਫਾ ਵਿਸ਼ਵ ਕੱਪ ‘ਚ ਅਰਜਨਟੀਨਾ ਨੂੰ ਹਰਾਉਣ ‘ਤੇ ਹਰ ਖਿਡਾਰੀ ਨੂੰ ਰੋਲਸ ਰਾਇਸ ਕਾਰ ਮਿਲਣ ਦੀਆਂ ਇਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts