ਵਿਸ਼ਵਾਸ ਨਿਊਜ਼ ਨੇ ਰੋਹਿਤ ਸ਼ਰਮਾ ਦੇ ਵਾਇਰਲ ਵੀਡੀਓ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਹਾਲ ਦਾ ਨਹੀਂ ਹੈ, ਬਲਕਿ ਸਾਲ 2020 ਦਾ ਹੈ। ਵੀਡੀਓ ਨੂੰ ਕੁਝ ਲੋਕ ਹੁਣ ਵਿਸ਼ਵ ਕੱਪ 2023 ਨਾਲ ਜੋੜ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡੇ ਗਏ ਵਿਸ਼ਵ ਕੱਪ ਕ੍ਰਿਕਟ 2023 ‘ਚ ਆਸਟ੍ਰੇਲੀਆ ਨੇ ਭਾਰਤ ਨੂੰ ਹਰਾ ਕੇ ਛੇਵੀਂ ਵਾਰ ਖਿਤਾਬ ਆਪਣੇ ਨਾਂ ਕੀਤਾ। ਜਿਸ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰੋਹਿਤ ਸ਼ਰਮਾ ਦਾ ਇਹ ਵੀਡੀਓ ਵਿਸ਼ਵ ਕੱਪ ਫਾਈਨਲ ‘ਚ ਹਾਰ ਤੋਂ ਬਾਅਦ ਦਾ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਦੌਰਾਨ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਿਆ। ਰੋਹਿਤ ਸ਼ਰਮਾ ਦਾ ਇਹ ਵੀਡੀਓ ਸਾਲ 2020 ਦਾ ਹੈ। ਜਦੋਂ ਰੋਹਿਤ ਸ਼ਰਮਾ ਨੇ ਸੁਰੇਸ਼ ਰੈਨਾ ਨਾਲ ਮੈਚ ਅਤੇ ਟੀਮ ਨੂੰ ਲੈ ਕੇ ਲਾਈਵ ਗੱਲਬਾਤ ਕੀਤੀ ਸੀ। ਉਸੇ ਵੀਡੀਓ ਨੂੰ ਹੁਣ ਹਾਲੀਆ ਵਿਸ਼ਵ ਕੱਪ ਦਾ ਦੱਸਦਿਆਂ ਸਾਂਝਾ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ‘‘આહીર ફેન ક્લબ મીડિયા ફાંગલી’ ਨੇ (ਆਰਕਾਈਵ ਲਿੰਕ) 20 ਨਵੰਬਰ ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ ਹੈ। ਇਸ ਪੋਸਟ ‘ਚ ਲਿਖਿਆ ਹੈ, ‘ਵਰਲਡ ਕੱਪ ਫਾਈਨਲ ‘ਚ ਸ਼ਰਮਨਾਕ ਹਾਰ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਦਾ ਵੀਡੀਓ ਅੱਗ ਦੇ ਵਾਂਗ ਹੋਇਆ ਵਾਇਰਲ, ਜਲਦੀ ਦੇਖੋ।”
ਸੋਸ਼ਲ ਮੀਡੀਆ ‘ਤੇ ਕਈ ਹੋਰ ਯੂਜ਼ਰਸ ਵੀ ਇਸ ਵੀਡੀਓ ਨੂੰ ਇਸੇ ਤਰ੍ਹਾਂ ਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਵਾਇਰਲ ਪੋਸਟ ਦੀ ਸੱਚਾਈ ਜਾਣਨ ਲਈ ਅਸੀਂ ਇਨਵਿਡ ਟੂਲ ਦੀ ਮਦਦ ਨਾਲ ਵੀਡੀਓ ਦੇ ਕਈ ਕੀਫ੍ਰੇਮ ਕੱਢੇ ਅਤੇ ਰਿਵਰਸ ਇਮੇਜ ਦੀ ਮਦਦ ਨਾਲ ਇਹਨਾਂ ਨੂੰ ਖੋਜਿਆ। ਸਾਨੂੰ ਵੀਡੀਓ ‘ਐਨਟੀਵੀ ਸਪੋਰਟਸ’ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲਿਆ। ਵੀਡੀਓ ਨੂੰ 12 ਮਈ 2020 ਨੂੰ ਅਪਲੋਡ ਕੀਤਾ ਗਿਆ ਸੀ। ਦਿੱਤੀ ਗਈ ਜਾਣਕਾਰੀ ਮੁਤਾਬਕ, ਵਾਇਰਲ ਵੀਡੀਓ ਰੋਹਿਤ ਸ਼ਰਮਾ ਅਤੇ ਸੁਰੇਸ਼ ਰੈਨਾ ਦੀ ਚੈਟ ਦਾ ਹੈ।
ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ‘ਸਪੋਰਟਸਕੀੜਾ ਕ੍ਰਿਕਟ’ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਵੀ ਵੀਡੀਓ ਅਪਲੋਡ ਮਿਲਾ। 12 ਮਈ 2020 ਨੂੰ ਅਪਲੋਡ ਵੀਡੀਓ ਵਿੱਚ ਵਾਇਰਲ ਵੀਡੀਓ ਦੇ ਹਿੱਸੇ ਨੂੰ ਸਾਫ ਦੇਖਿਆ ਜਾ ਸਕਦਾ ਹੈ। ਵੀਡੀਓ ਦੇ ਡਿਸਕ੍ਰਿਪਸ਼ਨ ਅਨੁਸਾਰ, ਰੋਹਿਤ ਸ਼ਰਮਾ ਨੇ ਲਾਈਵ ਸੈਸ਼ਨ ਵਿੱਚ ਰੈਨਾ ਨਾਲ ਆਈਪੀਐਲ, ਭਾਰਤੀ ਕ੍ਰਿਕਟ ਟੀਮ, ਵਿਸ਼ਵ ਕੱਪ ਜਿੱਤਣ ਅਤੇ ਐਮਐਸ ਧੋਨੀ ਬਾਰੇ ਗੱਲ ਕੀਤੀ।
ਇਸ ਬਾਰੇ ਅਸੀਂ ਦੈਨਿਕ ਜਾਗਰਣ ਦੇ ਖੇਡ ਸੰਵਾਦਦਾਤਾ ਅਭਿਸ਼ੇਕ ਤ੍ਰਿਪਾਠੀ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ, ‘ਰੋਹਿਤ ਸ਼ਰਮਾ ਦਾ ਇਹ ਵੀਡੀਓ ਪੁਰਾਣਾ ਹੈ। ਰੋਹਿਤ ਨੇ ਕਈ ਕ੍ਰਿਕਟਰਾਂ ਨਾਲ ਲਾਈਵ ਚੈਟ ਕੀਤੀ ਸੀ। ਵੀਡੀਓ ਉਸ ਸਮੇਂ ਦਾ ਹੈ।
ਜਾਂਚ ਦੇ ਅੰਤ ਵਿੱਚ ਅਸੀਂ ਪੁਰਾਣੇ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ આહીર ફેન ક્લબ મીડિયા ફાંગલી ਦੇ ਅਕਾਊਂਟ ਨੂੰ ਸਕੈਨ ਕੀਤਾ। ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ ਫੇਸਬੁੱਕ ‘ਤੇ ਯੂਜ਼ਰ ਨੂੰ 366 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਰੋਹਿਤ ਸ਼ਰਮਾ ਦੇ ਵਾਇਰਲ ਵੀਡੀਓ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਹਾਲ ਦਾ ਨਹੀਂ ਹੈ, ਬਲਕਿ ਸਾਲ 2020 ਦਾ ਹੈ। ਵੀਡੀਓ ਨੂੰ ਕੁਝ ਲੋਕ ਹੁਣ ਵਿਸ਼ਵ ਕੱਪ 2023 ਨਾਲ ਜੋੜ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।