ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਗਿਆ ਹੈ। ਰੋਹਿਤ ਸ਼ਰਮਾ ਦਾ ਵਾਇਰਲ ਵੀਡੀਓ ਪੁਰਾਣਾ ਹੈ, ਇਸ ਦਾ ਮੌਜੂਦਾ ਹਾਲਾਤ ਨਾਲ ਕੋਈ ਲੈਣਾ
ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਮੁੰਬਈ ਇੰਡੀਅਨਜ਼ ਨੇ ਰੋਹਿਤ ਸ਼ਰਮਾ ਨੂੰ ਕਪਤਾਨੀ ਤੋਂ ਹਟਾ ਕੇ ਹਾਰਦਿਕ ਪੰਡਯਾ ਨੂੰ ਟੀਮ ਦਾ ਨਵਾਂ ਕਪਤਾਨ ਬਣਾਇਆ ਹੈ। ਇਸ ਦੌਰਾਨ ਰੋਹਿਤ ਸ਼ਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਗਿਆ ਹੈ ਕਿ ਹਾਰਦਿਕ ਪੰਡਯਾ ਦੇ ਕਪਤਾਨ ਬਣਨ ਤੋਂ ਬਾਅਦ ਰੋਹਿਤ ਸ਼ਰਮਾ ਨੇ ਇੱਕ ਭਾਵੁਕ ਵੀਡੀਓ ਸ਼ੇਅਰ ਕੀਤਾ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਗਿਆ। ਰੋਹਿਤ ਸ਼ਰਮਾ ਦਾ ਇਹ ਵੀਡੀਓ ਸਾਲ 2020 ਦਾ ਹੈ। ਜਦੋਂ ਰੋਹਿਤ ਸ਼ਰਮਾ ਨੇ ਆਰ ਅਸ਼ਵਿਨ ਨਾਲ ਆਪਣਾ ਆਈਪੀਐਲ ਅਨੁਭਵ ਸਾਂਝਾ ਕੀਤਾ ਸੀ। ਉਸੇ ਵੀਡੀਓ ਦੇ ਕੁਝ ਹਿੱਸੇ ਨੂੰ ਐਡਿਟ ਕਰ ਹੁਣ ਹਾਲੀਆ ਦੱਸਦਿਆਂ ਸਾਂਝਾ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ‘sinu_bhati143’ ਨੇ 19 ਦਸੰਬਰ ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ (ਆਰਕਾਈਵ ਲਿੰਕ)। ਇਸ ਪੋਸਟ ਵਿੱਚ ਲਿਖਿਆ ਹੈ, “ਹਾਰਦਿਕ ਪੰਡਯਾ ਨੂੰ ਕਪਤਾਨ ਬਣਾਉਣ ਤੋਂ ਬਾਅਦ ਰੋਹਿਤ ਸ਼ਰਮਾ ਦਾ ਰੀਐਕਸ਼ਨ।”
ਇਸੇ ਤਰ੍ਹਾਂ ਇੱਕ ਹੋਰ ਯੂਜ਼ਰ ‘ਦੀਪਕ ਕੁਮਾਰ’ ਨੇ ਵੀ ਰੋਹਿਤ ਸ਼ਰਮਾ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। 18 ਦਸੰਬਰ ਨੂੰ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਹੈ “ਰੋਹਿਤ ਸ਼ਰਮਾ ਰੋਂਦੇ ਹੋਏ LIVE ਆਏ! ਮੁੰਬਈ ਇੰਡੀਅਨਜ਼ ਤੋਂ ਕਪਤਾਨੀ ਜਾਣ ਦੇ ਬਾਅਦ ਭਾਵੁਕ ਰੋਹਿਤ ਸ਼ਰਮਾ!”
ਵਾਇਰਲ ਪੋਸਟ ਦੀ ਸੱਚਾਈ ਜਾਣਨ ਲਈ ਅਸੀਂ ਸੰਬੰਧਿਤ ਕੀਵਰਡਸ ਨਾਲ ਗੂਗਲ ‘ਤੇ ਖੋਜ ਕੀਤੀ। ਸਾਨੂੰ ‘NNIS Cricket’ ਨਾਮ ਦੇ ਯੂਟਿਊਬ ਚੈਨਲ ‘ਤੇ ਵੀਡੀਓ ਮਿਲਿਆ। 18 ਮਈ 2020 ਨੂੰ ਅਪਲੋਡ ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਅਨੁਸਾਰ, ਵੀਡੀਓ ਰੋਹਿਤ ਸ਼ਰਮਾ ਅਤੇ ਆਰ ਅਸ਼ਵਿਨ ਵਿਚਕਾਰ ਗੱਲਬਾਤ ਦਾ ਹੈ। ਵਾਇਰਲ ਵੀਡੀਓ ਦੇ ਹਿੱਸੇ ਨੂੰ 23 ਮਿੰਟ 22 ਸੈਕਿੰਡ ਤੋਂ ਲੈ ਕੇ 24 ਮਿੰਟ 32 ਸੈਕਿੰਡ ਦੇ ਵਿਚਕਾਰ ਦੇਖਿਆ ਜਾ ਸਕਦਾ ਹੈ।
ਵੀਡੀਓ ਨੂੰ ਹੋਰ ਯੂਟਿਊਬ ਚੈਨਲ ‘ਤੇ ਵੇਖਿਆ ਜਾ ਸਕਦਾ ਹੈ।
ਦੁੱਜਾ ਵੀਡੀਓ
ਜਾਂਚ ਵਿੱਚ ਅੱਗੇ ਅਸੀਂ ਰੋਹਿਤ ਸ਼ਰਮਾ ਦੇ ਦੂਜੇ ਵੀਡੀਓ ਦੀ ਜਾਂਚ ਕੀਤੀ। ਵੀਡੀਓ ਦਾ ਸਕਰੀਨਸ਼ਾਟ ਗੂਗਲ ਇਮੇਜ ‘ਤੇ ਅਪਲੋਡ ਕੀਤਾ। ਸਾਨੂੰ ਵੀਡੀਓ ਨਾਲ ਸਬੰਧਤ ਕਈ ਖਬਰਾਂ ਮਿਲੀਆਂ। ਦੈਨਿਕ ਜਾਗਰਣ ‘ਤੇ 13 ਦਸੰਬਰ 2023 ਨੂੰ ਛਪੀ ਖ਼ਬਰ ਵਿੱਚ ਵੀਡੀਓ ਨਾਲ ਜੁੜੀ ਖਬਰ ਮਿਲੀ। ਖਬਰ ਵਿੱਚ ਵੀਡੀਓ ਦੇ ਸਕਰੀਨਸ਼ਾਟ ਦੀ ਵਰਤੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ, ਵਰਲਡ ਕੱਪ 2023 ਦੇ ਫਾਈਨਲ ਵਿੱਚ ਭਾਰਤੀ ਟੀਮ ਆਸਟ੍ਰੇਲੀਆ ਤੋਂ ਹਾਰ ਗਈ ਸੀ। ਜਿਸਦੇ ਕਰੀਬ ਇਕ ਮਹੀਨੇ ਬਾਅਦ ਰੋਹਿਤ ਨੇ ਫਾਈਨਲ ‘ਚ ਮਿਲੀ ਹਾਰ ਤੋਂ ਬਾਅਦ ਰੋਹਿਤ ਨੇ ਆਪਣੇ ਮਨ ਦੀ ਗੱਲ ਕੀਤੀ।
ਵੀਡੀਓ ਨੂੰ ਨਿਊਜ਼ 24 ਸਪੋਰਟਸ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਵੀ ਦੇਖਿਆ ਜਾ ਸਕਦਾ ਹੈ। 13 ਦਸੰਬਰ 2023 ਨੂੰ ਅਪਲੋਡ ਕੀਤੇ ਗਏ ਵੀਡੀਓ ਵਿੱਚ ਦੱਸਿਆ ਗਿਆ ਸੀ ਕਿ ਕਪਤਾਨ ਰੋਹਿਤ ਸ਼ਰਮਾ ਨੇ ਵਿਸ਼ਵ ਕੱਪ ਵਿੱਚ ਹਾਰ ਤੋਂ ਬਾਅਦ ਆਪਣਾ ਪਹਿਲਾ ਇੰਟਰਵਿਊ ਦਿੱਤਾ।
ਇਸ ਵੀਡੀਓ ਸਬੰਧੀ ਅਸੀਂ ਦੈਨਿਕ ਜਾਗਰਣ ਦੇ ਖੇਡ ਪੱਤਰਕਾਰ ਅਭਿਸ਼ੇਕ ਤ੍ਰਿਪਾਠੀ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ, ਰੋਹਿਤ ਸ਼ਰਮਾ ਦਾ ਪਹਿਲਾ ਵੀਡੀਓ ਬਹੁਤ ਪੁਰਾਣਾ ਹੈ। ਜਦੋਂ ਕਿ ਦੂਜਾ ਵੀਡੀਓ ਵਿਸ਼ਵ ਕੱਪ ਤੋਂ ਬਾਅਦ ਦਿੱਤੇ ਗਏ ਪਹਿਲੇ ਇੰਟਰਵਿਊ ਦਾ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ ਫੇਸਬੁੱਕ ‘ਤੇ ਯੂਜ਼ਰ ਨੂੰ 8 ਹਜ਼ਾਰ ਤੋਂ ਜ਼ਿਆਦਾ ਲੋਕ ਫੋਲੋ ਕਰਦੇ ਹਨ। ਪ੍ਰੋਫਾਈਲ ‘ਤੇ ਮੌਜੂਦ ਜਾਣਕਾਰੀ ਮੁਤਾਬਕ ਯੂਜ਼ਰ ਰਾਜਸਥਾਨ ਦੇ ਬਾੜਮੇਰ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਗਿਆ ਹੈ। ਰੋਹਿਤ ਸ਼ਰਮਾ ਦਾ ਵਾਇਰਲ ਵੀਡੀਓ ਪੁਰਾਣਾ ਹੈ, ਇਸ ਦਾ ਮੌਜੂਦਾ ਹਾਲਾਤ ਨਾਲ ਕੋਈ ਲੈਣਾ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।