ਦੀਵਾਲੀ ਦੇ ਮੌਕੇ ‘ਤੇ ਦੀਵਾ ਜਗਾਉਂਦੇ ਹੋਏ ਰਿਸ਼ੀ ਸੁਨਕ ਦੀ ਇਹ ਤਸਵੀਰ ਕਰੀਬ ਦੋ ਸਾਲ ਪੁਰਾਣੀ ਹੈ। ਨਵੰਬਰ 2020 ਵਿੱਚ ਉਨ੍ਹਾਂ ਨੇ ਆਪਣੇ ਘਰ ਦੇ ਬਾਹਰ ਦੀਵੇ ਜਗਾਏ ਸਨ। ਇਸ ਫੋਟੋ ਦਾ ਹਾਲ -ਫਿਲਹਾਲ ਨਾਲ ਕੋਈ ਸਬੰਧ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਕੁਝ ਯੂਜ਼ਰਸ ਇਸ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਰਿਸ਼ੀ ਸੁਨਕ ਨੇ ਅੱਜ ਬ੍ਰਿਟੇਨ ਦੀ ਸੰਸਦ ਦੇ ਦਰਵਾਜ਼ੇ ‘ਤੇ ਦੀਵਾ ਜਗਾਇਆ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਫੋਟੋ ਕਰੀਬ 2 ਸਾਲ ਪੁਰਾਣੀ ਹੈ, ਇਸ ਦਾ ਹਾਲ – ਫਿਲਹਾਲ ਨਾਲ ਕੋਈ ਸਬੰਧ ਨਹੀਂ ਹੈ। ਨਵੰਬਰ 2020 ਵਿੱਚ ਰਿਸ਼ੀ ਸੁਨਕ ਨੇ ਲੰਡਨ ਵਿੱਚ ਆਪਣੇ ਘਰ ਦੀ ਦਹਿਲੀਜ਼ ‘ਤੇ ਰੰਗੋਲੀ ਬਣਾਈ ਸੀ ਅਤੇ ਚਾਰ ਦੀਵੇ ਜਗਾਏ ਸਨ।
ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਯੂਜ਼ਰ ਪਰਮਾਨੰਦ ਚੌਧਰੀ (ਆਰਕਾਈਵ ਲਿੰਕ) ਨੇ 24 ਅਕਤੂਬਰ ਨੂੰ ਫੋਟੋ ਪੋਸਟ ਕਰਦੇ ਹੋਏ ਲਿਖਿਆ,
200 साल की गुलामी का जवाब आज एक भारतीय मूल के ऋषि सुनक ने ब्रिटेन की संसद के दरवाजे पर जलाया दीप!!!
दीपावली के पावन दिन पर आज ऋषि सनक ब्रिटेन के प्रधानमंत्री बने।
ऋषि सनक को बधाई और शुभकामनाएं।
जय श्री राम
ਪੜਤਾਲ
ਵਾਇਰਲ ਫੋਟੋ ਦੀ ਪੜਤਾਲ ਲਈ ਅਸੀਂ ਇਸਨੂੰ ਗੂਗਲ ਰਿਵਰਸ ਇਮੇਜ ਨਾਲ ਸਰਚ ਕੀਤਾ। ਸਾਨੂੰ ਇਹ ਫੋਟੋ 13 ਨਵੰਬਰ 2020 ਨੂੰ rediff.com ‘ਤੇ ਪ੍ਰਕਾਸ਼ਿਤ ਖਬਰ ਵਿੱਚ ਮਿਲੀ। ਇਸ ਵਿੱਚ ਲਿਖਿਆ ਹੈ ਕਿ 40 ਸਾਲਾ ਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਦੀਵਾਲੀ ਦੇ ਮੌਕੇ ‘ਤੇ ਆਪਣੀ 11 ਡਾਊਨਿੰਗ ਸਟ੍ਰੀਟ ਸਥਿਤ ਰਿਹਾਇਸ਼ ਦੇ ਬਾਹਰ ਦੀਵੇ ਜਗਾਏ। ਉਨ੍ਹਾਂ ਦਾ ਵਿਆਹ ਇਨਫੋਸਿਸ ਦੇ ਕੋ-ਫਾਊਂਡਰ ਨਰਾਇਣ ਮੂਰਤੀ ਦੀ ਧੀ ਅਕਸ਼ਤਾ ਮੂਰਤੀ ਨਾਲ ਹੋਇਆ ਹੈ।
‘theguardian.com ‘ਚ ਪ੍ਰਕਾਸ਼ਿਤ ਇੱਕ ਰਿਪੋਰਟ ‘ਚ ਵੀ ਵਾਇਰਲ ਤਸਵੀਰ ਨਾਲ ਮਿਲਦੀ-ਜੁਲਦੀ ਫੋਟੋ ਛਪੀ ਹੈ। ਰਿਪੋਰਟ ਨੂੰ ਛਪੇ ਹੋਏ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਰਿਸ਼ੀ ਸੁਨਕ ਨੇ ਪੰਜ ਦਿਨਾਂ ਦੇ ਦੀਪ ਉਤਸਵ ਦੀ ਸ਼ੁਰੂਆਤ ਵਿੱਚ ਆਪਣੇ ਨਿਵਾਸ ਦੇ ਬਾਹਰ ਦੀਵੇ ਜਗਾਏ।
ਵਧੇਰੇ ਜਾਣਕਾਰੀ ਲਈ ਅਸੀਂ ਲੰਡਨ ਸਥਿਤ ਪੱਤਰਕਾਰ ਨਾਓਮੀ ਕੈਂਟਨ ਨਾਲ ਸੰਪਰਕ ਕੀਤਾ। ਉਨ੍ਹਾਂ ਦਾ ਕਹਿਣਾ ਹੈ, ‘ਇਹ ਨਵੰਬਰ 2020 ਦੀ ਫੋਟੋ ਹੈ, ਜਦੋਂ ਉਹ ਚਾਂਸਲਰ ਸੀ। ਇਹ 11 ਨੰਬਰ ਦੇ ਬਾਹਰ ਦੀ ਫੋਟੋ ਹੈ, ਜਿੱਥੇ ਚਾਂਸਲਰ ਰਹਿੰਦੇ ਹਨ। ਡਾਊਨਿੰਗ ਸਟ੍ਰੀਟ ‘ਤੇ ਬੀਤੀ ਰਾਤ ਕੋਈ ਜਗਮਗਾਹਟ ਨਹੀਂ ਹੋਈ ਕਿਉਂਕਿ ਸੁਨਕ ਦੇ ਪ੍ਰਧਾਨਮੰਤਰੀ ਬਣਨ ਦਾ ਉਦੋਂ ਤੱਕ ਅਧਿਕਾਰਤ ਤੌਰ ‘ਤੇ ਐਲਾਨ ਨਹੀਂ ਹੋਇਆ ਸੀ।
25 ਅਕਤੂਬਰ 2022 ਨੂੰ News.sky ਵਿੱਚ ਛਪੀ ਖਬਰ ਮੁਤਾਬਕ, ਰਿਸ਼ੀ ਸੁਨਕ ਹੁਣ ਅਧਿਕਾਰਤ ਤੌਰ ‘ਤੇ ਪ੍ਰਧਾਨ ਮੰਤਰੀ ਬਣ ਗਏ ਹਨ।
ਪੁਰਾਣੀ ਫੋਟੋ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ‘ਪਰਮਾਨੰਦ ਚੌਧਰੀ‘ ਦੀ ਪ੍ਰੋਫਾਈਲ ਨੂੰ ਅਸੀਂ ਸਕੈਨ ਕੀਤਾ। ਉਹ ਸਤੰਬਰ 2011 ਤੋਂ ਫੇਸਬੁੱਕ ‘ਤੇ ਸਰਗਰਮ ਹਨ ਅਤੇ ਇੱਕ ਵਿਚਾਰਧਾਰਾ ਨਾਲ ਪ੍ਰੇਰਿਤ ਹਨ।
ਨਤੀਜਾ: ਦੀਵਾਲੀ ਦੇ ਮੌਕੇ ‘ਤੇ ਦੀਵਾ ਜਗਾਉਂਦੇ ਹੋਏ ਰਿਸ਼ੀ ਸੁਨਕ ਦੀ ਇਹ ਤਸਵੀਰ ਕਰੀਬ ਦੋ ਸਾਲ ਪੁਰਾਣੀ ਹੈ। ਨਵੰਬਰ 2020 ਵਿੱਚ ਉਨ੍ਹਾਂ ਨੇ ਆਪਣੇ ਘਰ ਦੇ ਬਾਹਰ ਦੀਵੇ ਜਗਾਏ ਸਨ। ਇਸ ਫੋਟੋ ਦਾ ਹਾਲ -ਫਿਲਹਾਲ ਨਾਲ ਕੋਈ ਸਬੰਧ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।