ਨਵੀਂ ਦਿੱਲੀ (ਵਿਸ਼ਵਾਸ ਟੀਮ)। ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਬਾਲੀਵੁਡ ਅਭਿਨੇਤਾ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੂੰ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਵਿਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੇ ਗਲੇ ਵਿਚ ਇਕ ਕੇਸਰੀ ਰੰਗ ਦਾ ਦੁਪੱਟਾ ਪਿਆ ਹੈ, ਜਿਸ ਦੇ ਉਪਰ ਇਕ ਵਿਸ਼ੇਸ਼ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ ਗਈ ਹੈ। ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਤਸਵੀਰ ਫੋਟੋਸ਼ਾਪਡ ਹੈ। ਅਸਲੀ ਤਸਵੀਰ ਵਿਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਗਲੇ ਵਿਚ ਕੇਸਰੀ ਰੰਗ ਦਾ ਦੁਪੱਟਾ ਤਾਂ ਹੈ ਪਰ ਉਸ ਤੇ ਕੁਝ ਨਹੀਂ ਲਿਖਿਆ ਹੈ।
ਫੋਟੋ ਦੇ ਨਾਲ ਲੱਗੇ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ- ”ਜੈ ਸ਼੍ਰੀ ਰਾਮ। #Vote4Bjp, #NamoAgain 1 ” ਪੋਸਟ ਵਿਚ ਲੱਗੀ ਫੋਟੋ ਵਿਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੇ ਗਲੇ ਵਿਚ ਕੇਸਰੀ ਰੰਗ ਦਾ ਦੁਪੱਟਾ ਹੈ, ਜਿਸ ਤੇ ‘ਵੋਟ ਫਾਰ ਬੀਜੇਪੀ ਦੀ ਅਪੀਲ ਕੀਤੀ ਗਈ ਹੈ।’ ਨਾਲ ਹੀ ਫੋਟੋ ਦੇ ਅੰਦਰ ਲਿਖਿਆ ਹੈ- ‘ਕਮਲ ਦਾ ਬਟਨ ਦਬਾ ਕੇ ਦੇਸ਼ ਦੀ ਤਰੱਕੀ ਵਿਚ ਹਿੱਸੇਦਾਰ ਬਣੋ।’
ਆਪਣੀ ਪੜਤਾਲ ਨੂੰ ਸ਼ੁਰੂ ਕਰਨ ਦੇ ਲਈ ਅਸੀਂ ਸਭ ਤੋਂ ਪਹਿਲਾਂ ਇਸ ਫੋਟੋ ਦਾ ਸਕ੍ਰੀਨਸ਼ਾਟ ਲਿਆ ਅਤੇ ਉਸ ਨੂੰ ਗੂਗਲ ਰੀਵਰਸ ਇਮੇਜ ਸਰਚ ਕੀਤਾ। ਪਹਿਲਾਂ ਸਰਚ ਪੇਜ਼ ‘ਤੇ ਹੀ ਸਾਡੇ ਹੱਥ ਹਿੰਦੁਸਤਾਨ ਟਾਈਮਜ਼ ਦੀ ਇਕ ਖਬਰ ਲੱਗੀ। ਇਸ ਖਬਰ ਦੀ ਹੈਡਲਾਈਨ ਸੀ- ‘ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਸਿੱਧੀਵਿਨਾਇਕ ਮੰਦਿਰ ਦੇ ਦਰਸ਼ਨ ਕੀਤੇ।’ ਇਸ ਆਰਟੀਕਲ ਦੇ ਅੰਦਰ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ।
ਸਟੋਰੀ ਵਿਚ ਇਸਤੇਮਾਲ ਕੀਤੀ ਗਈ ਫੋਟੋ ਵਿਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੇ ਗਲੇ ਵਿਚ ਕੇਸਰੀ ਰੰਗ ਦਾ ਕੱਪੜਾ ਤਾਂ ਹੈ ਪਰ ਉਸ ਦੇ ਉਪਰ ਕੁਝ ਵੀ ਨਹੀਂ ਲਿਖਿਆ ਹੈ। ਜ਼ਾਹਿਰ ਹੈ ਕਿ ਫੋਟੋਸ਼ਾਪ ਦੇ ਜ਼ਰੀਏ ਇਸ ਕੱਪੜੇ ਦੇ ਉਪਰ ਇਕ ਵਿਸ਼ੇਸ਼ ਪਾਰਟੀ ਨੂੰ ਵੋਟ ਕਰਨ ਦੀ ਅਪੀਲ ਕੀਤੀ ਗਈ ਹੈ।
ਅਸਲ ਵਿਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਆਪਣੇ ਵਿਆਹ ਦੇ ਬਾਅਦ ਇਕੱਠਿਆਂ ਮੁੰਬਈ ਸਥਿਤ ਸਿੱਧੀਵਿਨਾਇਕ ਮੰਦਿਰ ਦੇ ਦਰਸ਼ਨ ਕੀਤੇ ਸਨ। ਇਸੇ ਵੇਲੇ ਦਾ ਇਹ ਫੋਟੋ ਹੈ। ਇਸੇ ਪੜਤਾਲ ਵਿਚ ਸਾਡੇ ਹੱਥ ਇਸੇ ਵੇਲੇ ਦਾ ਵੀਡੀਓ ਵੀ ਲੱਗਾ ਜਿਸ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਨ੍ਹਾਂ ਦੋਵਾਂ ਅਭਿਨੇਤਾਵਾਂ ਦੇ ਗਲੇ ਵਿਚ ਪਿਆ ਕੱਪੜਾ ਕੇਸਰੀ ਹੈ ਅਤੇ ਉਸ ਤੇ ਕੁਝ ਲਿਖਿਆ ਨਹੀਂ ਹੈ।
ਅਸੀਂ ਜ਼ਿਆਦਾ ਪੁਸ਼ਟੀ ਦੇ ਲਈ ਰਣਵੀਰ ਸਿੰਘ ਦੀ PRO ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਰਣਵੀਰ ਸਿੰਘ ਨੇ ਕੋਈ ਵੀ ਵਿਸ਼ੇਸ਼ ਰਾਜਨੀਤਿਕ ਪਾਰਟੀ ਜੁਆਇੰਨ ਨਹੀਂ ਕੀਤੀ ਹੈ ਅਤੇ ਨਾ ਹੀ ਕਿਸੇ ਰਾਜਨੀਤਿਕ ਪਾਰਟੀ ਦਾ ਪ੍ਰਚਾਰ ਕਰ ਰਹੇ ਹਨ।
ਇਸ ਤਸਵੀਰ ਨੂੰ ‘ਇਕ ਬਿਹਾਰੀ ਸੋ ‘ਤੇ ਭਾਰੀ’ ਨਾਮਕ ਇਕ ਪੇਜ਼ ਰਾਹੀਂ ਸ਼ੇਅਰ ਕੀਤਾ ਗਿਆ ਹੈ। ਇਸ ਪੇਜ਼ ਦੇ ਲਗਭਗ 38,000 ਫਾਲੋਅਰਸ਼ ਹਨ।
ਨਤੀਜਾ : ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਫੋਟੋਸ਼ਾਪਡ ਹੈ। ਅਸਲੀ ਤਸਵੀਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੇ ਵਿਆਹ ਦੇ ਬਾਅਦ ਸਿੱਧੀਵਿਨਾਇਕ ਮੰਦਿਰ ਵਿਚ ਦਰਸ਼ਨ ਦੇ ਦੌਰਾਨ ਦੀ ਹੈ ਜਿਸ ਵਿਚ ਉਨ੍ਹਾਂ ਦੇ ਗਲੇ ਵਿਚ ਕੇਸਰੀ ਰੰਗ ਦਾ ਕੱਪੜਾ ਤਾਂ ਹੈ ਪਰ ਉਸ ਦੇ ਉਪਰ ਕੁਝ ਨਹੀਂ ਲਿਖਿਆ ਹੈ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।