ਵਿਸ਼ਵਾਸ਼ ਨਿਊਜ਼ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹ ਕਰਨ ਵਾਲਾ ਹੈ। ਵਾਇਰਲ ਫੋਟੋ ਨੂੰ ਐਡੀਟੇਡ ਕੀਤਾ ਗਿਆ ਹੈ। ਅਸਲ ਤਸਵੀਰ ਵਿੱਚ, ਰਾਕੇਸ਼ ਟਿਕੈਤ ਦੇ ਮੂੰਹ ‘ਤੇ ਕਾਲਿਖ ਨਹੀਂ ਸੀ । ਹਾਲਾਂਕਿ, ਇਹ ਗੱਲ ਸੱਚ ਹੈ ਕਿ ਰਾਕੇਸ਼ ਟਿਕੈਤ ਦੇ ਕਾਫ਼ਿਲੇ ਤੇ ਰਾਜਸਥਾਨ ਦੇ ਅਲਵਰ ਜ਼ਿਲੇ ਦੇ ਤਤਾਰਪੁਰ ਚੌਰਾਹੇ ਤੇ 2 ਅਪ੍ਰੈਲ ਨੂੰ ਹਮਲਾ ਕੀਤਾ ਗਿਆ ਸੀ, ਪਰ ਇਸ ਤਸਵੀਰ ਦਾ ਉਸ ਘਟਨਾ ਦਾ ਕੋਈ ਲੈਣਾ ਦੇਣਾ ਨਹੀਂ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਵਕਤਾ ਰਾਕੇਸ਼ ਟਿਕੈਤ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਥਿਤ ਤੌਰ ਤੇ ਉਹਨਾਂ ਦੇ ਮੂੰਹ ਤੇ ਕਾਲਿਖ ਲੱਗੀ ਹੋਈ ਹੈ। ਪੋਸਟ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਸਥਾਨ ਵਿੱਚ ਰਾਕੇਸ਼ ਟਿਕੈਤ ਤੇ ਹਮਲਾ ਹੋਇਆ, ਜਿਸ ਤੋਂ ਬਾਅਦ ਉਹਨਾਂ ਦੀ ਇਹ ਹਾਲਤ ਹੋ ਗਈ।
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਵਾਇਰਲ ਦਾਅਵਾ ਭ੍ਰਮਕ ਹੈ। ਵਾਇਰਲ ਤਸਵੀਰ ਐਡੀਟੇਡ ਹੈ।ਅਸਲੀ ਤਸਵੀਰ ਵਿੱਚ ਰਾਕੇਸ਼ ਟਿਕੈਤ ਤੇ ਮੂੰਹ ਤੇ ਕਾਲਿਖ ਨਹੀਂ ਲੱਗੀ ਹੋਈ ਹੈ। ਹਾਲਾਂਕਿ , ਇਹ ਗੱਲ ਸਹੀ ਹੈ ਕਿ ਰਾਕੇਸ਼ ਟਿਕੈਤ ਦੇ ਕਾਫ਼ਿਲੇ ਤੇ ਰਾਜਸਥਾਨ ਦੇ ਅਲਵਰ ਜ਼ਿਲੇ ਦੇ ਤਤਾਰਪੁਰ ਚੌਰਾਹੇ ਤੇ 2 ਅਪ੍ਰੈਲ ਨੂੰ ਹਮਲਾ ਹੋਇਆ ਸੀ,ਪਰੰਤੂ ਇਸ ਤਸਵੀਰ ਦਾ ਉਸ ਘਟਨਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਕੀ ਹੈ ਵਾਇਰਲ ਵੀਡੀਓ ?
ਵਾਇਰਲ ਤਸਵੀਰ ਵਿੱਚ ਭਾਰਤੀ ਕਿਸਾਨ ਯੂਨੀਅਰ ਦੇ ਪ੍ਰਵਕਤਾ ਰਾਕੇਸ਼ ਟਿਕੈਤ ਦੇ ਮੂੰਹ ਤੇ ਕਾਲਿਖ ਲੱਗੀ ਹੋਈ ਦੇਖੀ ਜਾ ਸਕਦੀ ਹੈ। ਇਸ ਪੋਸਟ ਦੇ ਨਾਲ ਡਿਸਕ੍ਰਿਪਸ਼ਨ ਵਿੱਚ ਲਿਖਿਆ ਹੈ : “ਭਾਰਤ ਬੰਦ ਕਰਵਾਉਣ ਚੱਲੇ ਸੀ। ਰਾਜਸਥਾਨ ਦੇ ਪਪਲਾਜ਼ ਵਿੱਚ ਜਨਤਾ ਨੇ ਬੁਰੀ ਤਰ੍ਹਾਂ ਕੁੱਟਿਆ ਅਤੇ ਮੂੰਹ ਤੇ ਕਾਲਿਖ ਲਗਾ ਦਿੱਤੀ ।
ਵਾਇਰਲ ਪੋਸਟ ਦਾ ਅਰਕਾਈਵਡ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਆਪਣੀ ਜਾਂਚ ਸ਼ੁਰੂ ਕਰਨ ਲਈ, ਅਸੀਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ਼ ਟੂਲ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਇਹ ਤਸਵੀਰ awazeuttarpradesh.com ਨਾਮ ਦੀ ਵੈਬਸਾਈਟ ਤੇ 19 ਜਨਵਰੀ 2021 ਨੂੰ ਪ੍ਰਕਾਸ਼ਿਤ ਇਕ ਖ਼ਬਰ ਵਿੱਚ ਮਿਲੀ। ਪਰ ਇਸ ਤਸਵੀਰ ਵਿੱਚ ਟਿਕੈਤ ਦੇ ਮੂੰਹ ‘ਤੇ ਕਾਲਿਖ ਨਹੀਂ ਲੱਗੀ ਸੀ।
ਸਾਨੂੰ ਨਿਊਜ਼ ਏਜੇਂਸੀ ਏ.ਐਨ.ਆਈ. ਦੇ ਯੂਟਿਊਬ ਚੈਨਲ ਤੇ ਮੌਜੂਦ ਵੀਡੀਓ ਦੇ ਥੰਬ ਤੇ ਵੀ ਇਹ ਤਸਵੀਰ ਮਿਲੀ। ਉੱਥੇ ਵੀ ਟਿਕੈਤ ਦੇ ਮੂੰਹ ਤੇ ਕਾਲਕ ਨਹੀਂ ਮਿਲੀ ਸੀ। ਇਸ ਵੀਡੀਓ ਨੂੰ 19 ਜਨਵਰੀ 2021 ਨੂੰ ਅੱਪਲੋਡ ਕੀਤਾ ਗਿਆ ਸੀ। ਪੋਸਟ ਦੇ ਮੁਤਾਬਿਕ, ਇਹ ਤਸਵੀਰ ਸਿੰਘੂ ਬਾਰਡਰ ਦੀ ਹੈ।
ਇਸ ਵਿਸ਼ੇ ਵਿਚ ਹੋਰ ਪੁਸ਼ਟੀ ਕਰਨ ਲਈ, ਅਸੀਂ ਸਿੰਘੂ ਬਾਰਡਰ ‘ਤੇ ਕਿਸਾਨ ਅੰਦੋਲਨ ਨੂੰ ਕਵਰ ਕਰਨ ਰਹੇ ਜਾਗਰਣ ਦੇ ਰਿਪੋਰਟਰ ਸੋਨੂ ਰਾਣਾ ਨਾਲ ਸੰਪਰਕ ਕੀਤਾ। ਉਸਨੇ ਕਿਹਾ, “ਇਹ ਫੋਟੋ ਐਡੀਟੇਡ ਕੀਤੀ ਗਈ ਹੈ। ਅਸਲ ਫੋਟੋ ਵਿਚ, ਰਾਕੇਸ਼ ਟਿਕੈਤ ਦੇ ਮੂੰਹ ‘ਤੇ ਕਾਲਿਖ ਨਹੀਂ ਸੀ। ਇਹ ਤਸਵੀਰ ਸਿੰਘੂ ਬਾਰਡਰ ਦੀ ਹੈ, ਜਦੋਂ 19 ਜਨਵਰੀ 2021 ਨੂੰ ਕਿਸਾਨ ਨੇਤਾ ਟਿਕੈਤ ਨੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ”
ਹੁਣ ਸਾਨੂੰ ਪਤਾ ਚੱਲਿਆ ਹੈ ਕਿ ਹਾਲ ਹੀ ਵਿੱਚ ਰਾਜਸਥਾਨ ਵਿੱਚ ਟਿਕੈਤ ਉੱਤੇ ਹਮਲਾ ਹੋਇਆ ਹੈ ਜਾਂ ਨਹੀਂ। ਕੀਵਰਡ ਦੀ ਭਾਲ ਕਰਨ ਤੇ ਸਾਨੂੰ jagran.com ਤੇ ਇੱਕ ਖ਼ਬਰ ਮਿਲੀ, ਜਿਸ ਵਿੱਚ ਦੱਸਿਆ ਗਿਆ ਹੈ,’ ‘ਸ਼ੁੱਕਰਵਾਰ (2 ਅਪ੍ਰੈਲ) ਨੂੰ ਟਿਕੈਤ ਨੇ ਅਲਵਰ ਜ਼ਿਲ੍ਹੇ ਵਿਚ ਹਰਸੌਲੀ ਅਤੇ ਫਿਰ ਬਾਨਸੁਰ ਵਿੱਚ ਕਿਸਾਨ ਸਭਾ ਨੂੰ ਸੰਬੋਧਿਤ ਕੀਤਾ ਸੀ । ਹਰਸੌਲੀ ਤੋਂ ਬਾਨਸੁਰ ਜਾਣ ਸਮੇਂ ਤਤਾਰਪੁਰ ਚੌਰਾਹੇ ਤੇ ਉਨ੍ਹਾਂ ਦੇ ਕਾਫ਼ਿਲੇ ਤੇ ਪੱਥਰਬਾਜ਼ੀ ਕਰਨ ਦੇ ਨਾਲ ਹੀ ਡਾਂਗਾ ਨਾਲ ਗੱਡੀਆਂ ਦੇ ਸ਼ੀਸ਼ੇ ਤੋੜੇ ਗਏ ਸੀ।
hindi.news18.com ਦੀ ਖ਼ਬਰ ਦੇ ਅਨੁਸਾਰ “ਕਿਸਾਨ ਅੰਦੋਲਨ ਦੇ ਆਗੂ ਨੇਤਾ ਰਾਕੇਸ਼ ਟਿਕੈਤ ਦੇ ਕਾਫ਼ਿਲੇ ਤੇ ਸ਼ੁੱਕਰਵਾਰ ਨੂੰ ਰਾਜਸਥਾਨ ਦੀ ਭੀੜ ਨੇ ਹਮਲਾ ਕਰ ਦਿੱਤਾ , ਜਦੋਂ ਟਿਕੈਤ ਅਲਵਰ ਦੇ ਹਾਰਸੌਰਾ ਵਿੱਚ ਸਭਾ ਨੂੰ ਸੰਬੋਧਨ ਕਰਕੇ ਬਾਨਸੁਰ ਜਾ ਰਹੇ ਸੀ , ਇਸ ਦੌਰਾਨ ਤਤਾਰਪੁਰ ਵਿੱਚ ਭੀੜ ਨੇ ਟਿਕੈਤ ਦੇ ਕਾਫ਼ਿਲੇ ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਪੱਥਰਬਾਜ਼ੀ ਵਿੱਚ ਟਿਕੈਤ ਦੀ ਕਾਰ ਦੇ ਸ਼ੀਸ਼ੇ ਟੁੱਟ ਗਏ , ਇਸ ਦੌਰਾਨ ਅਸਮਾਜਿਕ ਤੱਤਾਂ ਨੇ ਟਿਕੈਤ ਤੇ ਸਿਆਹੀ ਵੀ ਸੁੱਟੀ.”
ਇਸ ਪੋਸਟ ਨੂੰ ਫੇਸਬੁੱਕ ਯੂਜ਼ਰ Mukesh Patel ਨੇ ਸਾਂਝਾ ਕੀਤਾ ਸੀ । ਯੂਜ਼ਰ ਇੰਦੌਰ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ਼ ਨਿਊਜ਼ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹ ਕਰਨ ਵਾਲਾ ਹੈ। ਵਾਇਰਲ ਫੋਟੋ ਨੂੰ ਐਡੀਟੇਡ ਕੀਤਾ ਗਿਆ ਹੈ। ਅਸਲ ਤਸਵੀਰ ਵਿੱਚ, ਰਾਕੇਸ਼ ਟਿਕੈਤ ਦੇ ਮੂੰਹ ‘ਤੇ ਕਾਲਿਖ ਨਹੀਂ ਸੀ । ਹਾਲਾਂਕਿ, ਇਹ ਗੱਲ ਸੱਚ ਹੈ ਕਿ ਰਾਕੇਸ਼ ਟਿਕੈਤ ਦੇ ਕਾਫ਼ਿਲੇ ਤੇ ਰਾਜਸਥਾਨ ਦੇ ਅਲਵਰ ਜ਼ਿਲੇ ਦੇ ਤਤਾਰਪੁਰ ਚੌਰਾਹੇ ਤੇ 2 ਅਪ੍ਰੈਲ ਨੂੰ ਹਮਲਾ ਕੀਤਾ ਗਿਆ ਸੀ, ਪਰ ਇਸ ਤਸਵੀਰ ਦਾ ਉਸ ਘਟਨਾ ਦਾ ਕੋਈ ਲੈਣਾ ਦੇਣਾ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।