Fact Check: ਕੰਗਣਾ ਦੀ ਤਾਰੀਫ ਵਿੱਚ ਰਾਜ ਠਾਕਰੇ ਦੇ ਨਾਂ ਤੇ ਵਾਇਰਲ ਹੋ ਰਿਹਾ ਇਹ ਟਵੀਟ ਉਨ੍ਹਾਂ ਦੇ ਨਾਂ ਤੇ ਬਣੇ ਫਰਜ਼ੀ ਪ੍ਰੋਫਾਈਲ ਤੋਂ ਕੀਤਾ ਗਿਆ ਹੈ

ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੀ ਤਾਰੀਫ ਵਿੱਚ ਮਨਸੇ ਪ੍ਰਮੁੱਖ ਰਾਜ ਠਾਕਰੇ ਦੇ ਨਾਂ ਤੇ ਵਾਇਰਲ ਹੋ ਰਿਹਾ ਟਵੀਟ ਫੇਕ ਹੈ , ਜੋ ਉਨ੍ਹਾਂ ਦੇ ਨਾਂ ‘ਤੇ ਫਰਜ਼ੀ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਟਵਿਟਰ ਤੋਂ ਇਹ ਅਕਾਊਂਟ ਹੁਣ ਸਸਪੈਂਡ ਕਰ ਦਿੱਤਾ ਗਿਆ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡਿਆ ਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਪ੍ਰਮੁੱਖ ਰਾਜ ਠਾਕਰੇ ਦੇ ਨਾਂ ‘ਤੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਤੇ ਕੀਤੇ ਗਏ ਟਵੀਟ ਦਾ ਸਕ੍ਰੀਨਸ਼ਾਟ ਵਾਇਰਲ ਹੋ ਰਿਹਾ ਹੈ। ਕੰਗਨਾ ਰਣੌਤ ਨੂੰ ਪਦਮ ਪੁਰਸਕਾਰ ਮਿਲਣ ਤੋਂ ਬਾਅਦ ਵਾਇਰਲ ਹੋਏ ਇਸ ਟਵੀਟ ‘ਚ ਕਰੀਨਾ ਕਪੂਰ ਦੀ ਆਲੋਚਨਾ ਦੇ ਨਾਲ ਕੰਗਨਾ ਦੀ ਤਾਰੀਫ ਕੀਤੀ ਗਈ ਹੈ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਟਵੀਟ ਫਰਜ਼ੀ ਨਿਕਲਿਆ। ਰਾਜ ਠਾਕਰੇ ਦੇ ਨਾਂ ‘ਤੇ ਵਾਇਰਲ ਹੋ ਰਿਹਾ ਇਹ ਟਵੀਟ ਉਨ੍ਹਾਂ ਦੇ ਨਾਮ ਵਾਲੇ ਫਰਜ਼ੀ ਟਵਿਟਰ ਹੈਂਡਲ ਦੁਆਰਾ ਕੀਤਾ ਗਿਆ ਸੀ, ਜੋ ਹੁਣ ਟਵਿੱਟਰ ‘ਤੇ ਮੌਜੂਦ ਨਹੀਂ ਹੈ। ਰਾਜ ਠਾਕਰੇ ਟਵਿੱਟਰ ‘ਤੇ ਅਧਿਕਾਰਤ ਤੌਰ ‘ਤੇ ਵੇਰੀਫਾਈਡ ਹੈਂਡਲ ਦੇ ਨਾਲ ਮੌਜੂਦ ਹਨ ਅਤੇ ਉਨ੍ਹਾਂ ਦੇ ਵੱਲੋਂ ਅਜਿਹਾ ਕੋਈ ਟਵੀਟ ਨਹੀਂ ਕੀਤਾ ਗਿਆ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ‘Amit Trivedi’ ਨੇ ਵਾਇਰਲ ਟਵੀਟ ਨੂੰ ਆਪਣੀ ਪ੍ਰੋਫਾਈਲ ਤੋਂ ਸ਼ੇਅਰ ਕੀਤਾ ਹੈ।

ਕਈ ਹੋਰ ਯੂਜ਼ਰਸ ਨੇ ਇਸ ਟਵੀਟ ਨੂੰ ਸਮਾਨ ਅਤੇ ਮਿਲਦੇ- ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ ।

https://www.facebook.com/raghuraam.mallaadi.9/posts/294127112588491

ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਕਈ ਹੋਰ ਯੂਜ਼ਰਸ ਨੇ ਇਸ ਟਵੀਟ ਨੂੰ ਰਾਜ ਠਾਕਰੇ ਵੱਲੋਂ ਕੀਤਾ ਗਿਆ ਟਵੀਟ ਮੰਨਦੇ ਉਸਨੂੰ ਸਮਾਨ ਅਤੇ ਮਿਲਦੇ -ਜੁਲਦੇ ਦਾਅਵੇ ਦੇ ਨਾਲ ਸ਼ੇਅਰ ਕੀਤਾ ਹੈ। ਟਵਿਟਰ ‘ਤੇ ਵੀ ਕਈ ਯੂਜ਼ਰਸ ਨੇ ਆਪਣੀ ਪ੍ਰੋਫਾਈਲ ਤੋਂ ਇਸ ਟਵੀਟ ਨੂੰ ਸਾਂਝਾ ਸ਼ੇਅਰ ਕੀਤਾ ਹੈ।

ਪੜਤਾਲ

ਕੰਗਨਾ ਦੀ ਤਾਰੀਫ ਵਿੱਚ ਰਾਜ ਠਾਕਰੇ ਦੇ ਨਾਂ ‘ਤੇ ਵਾਇਰਲ ਹੋ ਰਹੇ ਟਵੀਟ ਦੇ ਸਕਰੀਨ ਸ਼ਾਟ ਵਿੱਚ ਟਵਿਟਰ ਹੈਂਡਲ ਦਾ ਨਾਂ ‘@iRajthackerey’ ਲਿਖਿਆ ਹੋਇਆ ਹੈ, ਜਦਕਿ ਰਾਜ ਠਾਕਰੇ ਟਵਿਟਰ ‘ਤੇ ਆਪਣੇ ਅਧਿਕਾਰਤ ਹੈਂਡਲ ‘@RajThackeray’ ਦੇ ਨਾਮ ਤੋਂ ਮੌਜੂਦ ਹਨ। ਇਸ ਤੋਂ ਇਹ ਸਪੱਸ਼ਟ ਹੈ ਕਿ ਕੰਗਣਾ ਦੀ ਤਾਰੀਫ ‘ਚ ਰਾਜ ਠਾਕਰੇ ਦੇ ਨਾਂ ‘ਤੇ ਵਾਇਰਲ ਹੋ ਰਿਹਾ ਟਵੀਟ ਉਨ੍ਹਾਂ ਦੇ ਨਾਮ ਤੋਂ ਬਣੇ ਫਰਜ਼ੀ ਟਵਿਟਰ ਹੈਂਡਲ ਤੋਂ ਕੀਤਾ ਗਿਆ ਹੈ।

ਇਸ ਹੈਂਡਲ ‘ਤੇ ਸਰਚ ਕਰਨ ‘ਤੇ, ਸਾਨੂੰ ‘@OfficeKangna’ ਨਾਮ ਦੇ ਟਵੀਟਰ ਹੈਂਡਲ ਨੂੰ ਟੈਗ ਕੀਤੇ ਕਈ ਟਵੀਟ ਮਿਲੇ, ਜਿਸ ਤੋਂ ਇਹ ਪਤਾ ਚੱਲਦਾ ਹੈ ਕਿ ਇਹ ਅਕਾਊਂਟ ਪਹਿਲਾ ਇਸੇ ਨਾਮ ਨਾਲ ਮੌਜੂਦ ਸੀ।’ @OfficeKangna’ਤੇ ਕਲਿੱਕ ਕਰਨ ਤੇ ਟਵੀਟਰ ਤੋਂ ਇਸ ਅਕਾਊਂਟ ਦੇ ਸਸਪੈਂਡ ਹੋਣ ਦੀ ਜਾਣਕਾਰੀ ਮਿਲੀ ।

ਸਾਡੀ ਜਾਂਚ ਤੋਂ ਇਹ ਸਾਫ਼ ਹੋ ਗਿਆ ਹੈ ਕਿ ਜਿਸ ਟਵੀਟ ਨੂੰ ਕੰਗਨਾ ਰਣੌਤ ਦੀ ਤਾਰੀਫ਼ ਵਿੱਚ ਰਾਜ ਠਾਕਰੇ ਦਾ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ, ਉਹ ਉਨ੍ਹਾਂ ਦੇ ਨਾਂ ‘ਤੇ ਬਣੇ ਇੱਕ ਫਰਜ਼ੀ ਟਵਿਟਰ ਹੈਂਡਲ ਤੋਂ ਕੀਤਾ ਗਿਆ ਟਵੀਟ ਹੈ ਅਤੇ ਇਹ ਹੈਂਡਲ ਹੁਣ ਟਵਿੱਟਰ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ।

ਰਾਜ ਠਾਕਰੇ ਦੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਕੰਗਨਾ ਦੀ ਤਾਰੀਫ ਵਿੱਚ ਕੀਤਾ ਗਿਆ ਸਾਨੂੰ ਅਜਿਹਾ ਕੋਈ ਟਵੀਟ ਨਹੀਂ ਮਿਲਿਆ। ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਮੁੰਬਈ ਬਿਊਰੋ ਚੀਫ ਓਮ ਪ੍ਰਕਾਸ਼ ਤਿਵਾਰੀ ਨੇ ਦੱਸਿਆ, ‘ਰਾਜ ਠਾਕਰੇ ਦੇ ਨਾਮ ਤੇ ਕੰਗਨਾ ਦੀ ਤਾਰੀਫ ਵਿੱਚ ਵਾਇਰਲ ਹੋ ਰਿਹਾ ਇਹ ਟਵੀਟ ਫਰਜ਼ੀ ਹੈ, ਜਿਸਨੂੰ ਉਨ੍ਹਾਂ ਦੇ ਨਾਂ ਤੇ ਫਰਜ਼ੀ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ।’

ਵਾਇਰਲ ਟਵੀਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਨੂੰ ਫੇਸਬੁੱਕ ‘ਤੇ ਕਰੀਬ 700 ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੀ ਤਾਰੀਫ ਵਿੱਚ ਮਨਸੇ ਪ੍ਰਮੁੱਖ ਰਾਜ ਠਾਕਰੇ ਦੇ ਨਾਂ ਤੇ ਵਾਇਰਲ ਹੋ ਰਿਹਾ ਟਵੀਟ ਫੇਕ ਹੈ , ਜੋ ਉਨ੍ਹਾਂ ਦੇ ਨਾਂ ‘ਤੇ ਫਰਜ਼ੀ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਟਵਿਟਰ ਤੋਂ ਇਹ ਅਕਾਊਂਟ ਹੁਣ ਸਸਪੈਂਡ ਕਰ ਦਿੱਤਾ ਗਿਆ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts