Fact Check- ਸ਼ੋਸ਼ਲ ਮੀਡੀਆ ‘ਤੇ ਵਿਦੇਸ਼ੀ ਮਹਿਲਾ ਨਾਲ ਰਾਹੁਲ ਗਾਂਧੀ ਦੀ ਭ੍ਰਮਕ ਤਸਵੀਰ ਵਾਇਰਲ ਹੋ ਰਹੀ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸ਼ੋਸ਼ਲ ਮੀਡੀਆ ‘ਤੇ ਕਾੰਗ੍ਰੇਸ ਪ੍ਰੈਸੀਡੈਂਟ ਰਾਹੁਲ ਗਾਂਧੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਇੱਕ ਵਿਦੇਸ਼ੀ ਕੁੜੀ ਨਾਲ ਨਜ਼ਰ ਆ ਰਹੇ ਹਨ। ਵਾਇਰਲ ਹੋ ਰਹੇ ਪੋਸਟ ਵਿਚ ਦਾਵਾ ਕਰਿਆ ਜਾ ਰਿਹਾ ਹੈ ਕਿ ਤਸਵੀਰ ਵਿਚ ਨਜ਼ਰ ਆ ਰਹੀ ਕੁੜੀ ਰਾਹੁਲ ਗਾਂਧੀ ਦੀ ਕਥਿਤ ਪਤਨੀ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿਚ ਵਾਇਰਲ ਹੋ ਰਹੀ ਪੋਸਟ ਗਲਤ ਸਾਬਤ ਹੁੰਦੀ ਹੈ।

ਕੀ ਹੈ ਵਾਇਰਲ ਪੋਸਟ ਵਿਚ?

ਪੋਸਟ ਵਿਚ ਕਿਹਾ ਗਿਆ, ‘ਵਾਹ ਰੇ ਰਾਹੁਲ ਗਾਂਧੀ , ਚੁਪਕੇ ਚੁਪਕੇ ਸ਼ਾਦੀ,,ਕਰ ਦੀਆ ਕਮਾਲ,, ਸ਼ਾਦੀ ਕੋ ਹੋ ਗਏ 16 ਸਾਲ,,14 ਕਾ ਨਿਆਕ 10 ਕੀ ਲੜਕੀ,, ਭਾਰਤ ਮੇਂ ਚਲਾ ਰਹਾ ਨੌਟੰਕੀ,,।’

ਫੇਸਬੁੱਕ (Facebook) ‘ਤੇ ਇਸ ਪੋਸਟ ਨੂੰ ‘Sagarmal Chotiya’ ਨੇ 22 ਅਪ੍ਰੈਲ ਨੂੰ ਰਾਤ 9 ਵੱਜਕੇ 8 ਮਿੰਟ ਤੇ ਸ਼ੇਅਰ ਕਿੱਤਾ ਹੈ। ਪੜਤਾਲ ਕਰੇ ਜਾਣ ਤਕ ਇਸ ਪੋਸਟ ਨੂੰ 218 ਵਾਰ ਸ਼ੇਅਰ ਕਿੱਤਾ ਜਾ ਚੁੱਕਿਆ ਹੈ। ਫੇਸਬੁੱਕ ਦੇ ਇਲਾਵਾ ਇਹ ਫੋਟੋ ਇਸੇ ਦਾਅਵੇ ਨਾਲ Whatsapp ‘ਤੇ ਵੀ ਵਾਇਰਲ ਹੋ ਰਹੀ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਅਸੀਂ ਰੀਵਰਸ ਇਮੇਜ ਤੋਂ ਕਿੱਤੀ। ਇਸ ਦੌਰਾਨ ਸਾਂਨੂੰ ਪਤਾ ਚੱਲਿਆ ਕਿ ਇਹ ਤਸਵੀਰ ਕਰੀਬ ਦੋ ਸਾਲ ਪੁਰਾਣੀ ਹੈ ਅਤੇ ਵੱਖ-ਵੱਖ ਦਾਅਵੇ ਨਾਲ ਪਹਿਲਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁਕੀ ਹੈ। ਰੀਵਰਸ ਇਮੇਜ ਦੌਰਾਨ ਸਾਂਨੂੰ ਪਤਾ ਚੱਲਿਆ ਕਿ ਇਹ ਰਾਹੁਲ ਗਾਂਧੀ ਨਾਲ ਨਜ਼ਰ ਆ ਰਹੀ ਵਿਦੇਸ਼ ਮਹਿਲਾ ਨਤਾਲਿਆ ਨੋਰਾ ਰਾਮੋਸ ਕੋਹੇਨ ਹੈ, ਜੋ ਅਮਰੀਕਾ ਦੀ ਮਸ਼ਹੂਰ ਟੀਵੀ ਅਦਾਕਾਰ ਹੈ।

ਜਿਹੜੀ ਤਸਵੀਰ ਨੂੰ ਸ਼ੋਸ਼ਲ ਮੀਡੀਆ ‘ਤੇ ਗਲਤ ਦਾਅਵੇ ਨਾਲ ਵਾਇਰਲ ਕਿੱਤਾ ਜਾ ਰਿਹਾ ਹੈ, ਓਹਨੂੰ ਨਤਾਲਿਆ ਨੇ ਆਪਣੇ ਸ਼ੋਸ਼ਲ ਮੀਡੀਆ ਪ੍ਰੋਫ਼ਾਈਲ ਫੇਸਬੁੱਕ ਅਤੇ ਟਵਿੱਟਰ ‘ਤੇ ਆਪ ਹੀ ਅਪਲੋਡ ਕਿੱਤਾ ਸੀ।

ਨਤਾਲਿਆ ਨੇ ਇਸ ਤਸਵੀਰ ਨੂੰ 14 ਸਤੰਬਰ 2017 ਨੂੰ ਰਾਤ 9 ਵੱਜਕੇ 18 ਮਿੰਟ ਤੇ ਜਦਕਿ ਟਵਿੱਟਰ ‘ਤੇ ਇਸੇ ਦਿਨ ਰਾਤ 11 ਵੱਜਕੇ 21 ਮਿੰਟ ਤੇ ਅਪਲੋਡ ਕਿੱਤਾ ਸੀ। ਨਤਾਲਿਆ ਨੇ ਆਪਣੀ ਪੋਸਟ ਵਿਚ ਰਾਹੁਲ ਗਾਂਧੀ ਨਾਲ ਓਹਨਾ ਦੀ ਮੁਲਾਕਾਤ ਲਈ ਬੇਅਗ੍ਰੇਨ ਇੰਸਟੀਟਿਊਟ ਦਾ ਆਭਾਰ ਜਤਾਇਆ ਸੀ।

ਜਦ ਅਸੀਂ Berggruen Institute ਕੀ-ਵਰਡ ਨਾਲ ਨਿਊਜ਼ ਸਰਚ ਤੋਂ ਇਹਨੂੰ ਲੱਭਿਆ, ਤਾਂ ਸਾਂਨੂੰ ਹਫਪੋਸਟ ਦਾ ਇਕ ਆਰਟੀਕਲ ਮਿਲਿਆ, ਜਿਸ ਵਿੱਚ ਰਾਹੁਲ ਗਾਂਧੀ ਅਤੇ ਇੰਸਟੀਟਿਊਟ ਦੇ ਨਿਕੋਲਸ ਬੇਅਗ੍ਰੇਨ ਦੀ ਗੱਲਬਾਤ ਪ੍ਰਕਾਸ਼ਿਤ ਹੈ। 29 ਸਤੰਬਰ 2017 ਨੂੰ ਇਸ ਇੰਟਰਵਿਊ ਨੂੰ ਰਾਹੁਲ ਗਾਂਧੀ ਨੇ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ ਵੀ ਸ਼ੇਅਰ ਕਿੱਤਾ ਹੈ।

ਇੰਸਟੀਟਿਊਟ ਵਿਚ ਰਾਹੁਲ ਗਾਂਧੀ ਦੇ ਕਾਰਕ੍ਰਮ ਦੀ ਵੀਡੀਓ ਨੂੰ ਵੀ ਦੇਖਿਆ ਜਾ ਸਕਦਾ ਹੈ, ਜਿਸ ਵਿੱਚ ਉਹ ਮਿਲਿੰਦ ਦੇਵੜਾ ਅਤੇ ਓਵਰਸੀਜ਼ ਪ੍ਰੈਸੀਡੈਂਟ ਸੇਮ ਪਿਤ੍ਰੋਦਾ ਨਾਲ ਨਜ਼ਰ ਆ ਰਹੇ ਹਨ।

ਇਸ ਵੀਡੀਓ ਨੂੰ ਬੇਅਗ੍ਰੇਨ इंਇੰਸਟੀਟਿਊਟ ਨੇ 21 ਸਤੰਬਰ 2017 ਨੂੰ youtube ‘ਤੇ ਅਪਲੋਡ ਕਿੱਤਾ ਸੀ।

ਨਿਊਜ਼ ਏਜੇਂਸੀ ਪੀਟੀਆਈ ਦੇ ਵੱਲੋ ਦ ਹਿੰਦੂ ਵਿਚ ਪ੍ਰਕਾਸ਼ਤ ਇਸ ਰੀਪੋਰਟ ਦੇ ਮੁਤਾਬਕ 2017 ਵਿਚ 11 ਸਤੰਬਰ ਤੋਂ ਰਾਹੁਲ ਗਾਂਧੀ ਦੇ ਅਮਰੀਕੀ ਦੌਰੇ ਦੀ ਸ਼ੁਰੂਆਤ ਹੋਈ ਸੀ, ਜਿਹੜਾ ਦੋ ਹਫਤੇ ਤੱਕ ਚੱਲਿਆ। ਰਾਹੁਲ ਗਾਂਧੀ ਦੇ ਟਵਿੱਟਰ ਹੈਂਡਲ ‘ਤੇ ਵੀ ਇਸਨੂੰ ਦੇਖਿਆ ਜਾ ਸਕਦਾ ਹੈ।

ਇਸਤੋਂ ਬਾਅਦ StalkScan ਦੀ ਮਦਦ ਨਾਲ ਨਤਾਲਿਆ ਰਾਮੋਸ ਦੇ ਪ੍ਰੋਫ਼ਾਈਲ ਨੂੰ ਖੰਗਾਲੇਆ। ਨਤਾਲਿਆ ਨੇ ਆਪਣੀ ਪ੍ਰੋਫ਼ਾਈਲ ਵਿਚ ਆਪਣਾ ਪੇਸ਼ਾ ਅਡਾਕਰੀ ਦੱਸਿਆ ਹੈ। ਨਿਊਜ਼ ਸਰਚ ਦੇ ਰਾਹੀਂ ਵੀ ਇਸਦੀ ਪੁਸ਼ਟੀ ਹੁੰਦੀ ਹੈ। ਨਤਾਲਿਆ ਹਾਊਸ ਆੱਫ ਏਨੁਬਿਸ ਦੇ ਸੀਜ਼ਨ ਇੱਕ ਅਤੇ ਦੋ ਵਿਚ ਲੀਡ ਰੋਲ ਨਿਭਾ ਚੁੱਕੀ ਹੈ। ਇਸਦੇ ਇਲਾਵਾ ਉਹ ਕਈ ਸੀਰੀਜ਼, ਟੀਵੀ ਦੇ ਕਾਰਕ੍ਰਮ ਅਤੇ ਫ਼ਿਲਮਾਂ ਵਿਚ ਵੀ ਕੰਮ ਕਰ ਚੁੱਕੀ ਹੈ।

ਨਤੀਜਾ: ਰਾਹੁਲ ਗਾਂਧੀ ਨਾਲ ਨਜ਼ਰ ਆ ਰਹੀ ਮਹਿਲਾ ਓਹਨਾ ਦੀ ਪਤਨੀ ਨਹੀਂ, ਸਗੋਂ ਸਪੈਨਿਸ਼ ਮੂਲ ਦੀ ਅਮਰੀਕੀ ਅਭਿਨੇਤ੍ਰੀ ਹੈ। ਵਾਇਰਲ ਹੋ ਰਹੀ ਤਸਵੀਰ ਰਾਹੁਲ ਗਾਂਧੀ ਦੇ ਅਮਰੀਕੀ ਦੌਰੇ ਦੌਰਾਨ ਦੀ ਹੈ। ਸਾਡੀ ਪੜਤਾਲ ਵਿਚ ਇਹ ਵਾਇਰਲ ਹੋ ਰਿਹਾ ਦਾਵਾ ਝੂਠਾ ਸਾਬਤ ਹੁੰਦਾ ਹੈ। ਰਾਹੁਲ ਗਾਂਧੀ ਦੀ ਪੁਰਾਣੀ ਤਸਵੀਰ ਨੂੰ ਗਲਤ ਦਾਅਵੇ ਨਾਲ ਫੇਰ ਤੋਂ ਵਾਇਰਲ ਕੀਤਾ ਜਾ ਰਿਹਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts