Fact Check : ਰਾਹੁਲ ਗਾਂਧੀ ਦੀ ਤਸਵੀਰ ਨਾਲ ਛੇੜਛਾੜ ਕਰਕੇ ਜੋੜਿਆ ਗਿਆ ਚਿਕਨ ਅਤੇ ਸ਼ਰਾਬ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਰਾਹੁਲ ਗਾਂਧੀ ਦੀ ਤਸਵੀਰ ਨੂੰ ਐਡਿਟ ਕਰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਅਸਲ ਤਸਵੀਰ ਵਿੱਚ ਪਲੇਟ ਵਿੱਚ ਡ੍ਰਾਈ ਫਰੂਟਸ ਅਤੇ ਗਲਾਸ ਵਿੱਚ ਚਾਹ ਹੈ, ਜਿਸ ਨੂੰ ਕੂੜ ਪ੍ਰਚਾਰ ਦੇ ਇਰਾਦੇ ਨਾਲ ਐਡਿਟ ਕਰਕੇ ਬਦਲ ਦਿੱਤਾ ਗਿਆ ਹੈ।
- By: Pragya Shukla
- Published: Jan 12, 2023 at 02:56 PM
- Updated: Jan 12, 2023 at 03:13 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਕਾਂਗਰਸ ਦੀ ਭਾਰਤ ਜੋੜੋ ਯਾਤਰਾ ਆਪਣੇ ਦੂਜੇ ਪੜਾਅ ਵਿੱਚ ਉੱਤਰ ਭਾਰਤ ਪਹੁੰਚ ਗਈ ਹੈ ਅਤੇ ਇਸ ਸਮੇਂ ਉਹ ਪੰਜਾਬ ਚੋਂ ਗੁਜ਼ਰ ਰਹੀ ਹੈ। ਇਸ ਦੌਰਾਨ ਸੋਸ਼ਲ ਮੀਡਿਆ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਂਸਦ ਰਾਹੁਲ ਗਾਂਧੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਵਿੱਚ ਉਨ੍ਹਾਂ ਦੇ ਸਾਹਮਣੇ ਮੇਜ਼ ਉੱਤੇ ਡ੍ਰਾਈ ਫਰੂਟਸ, ਚਿਕਨ ਅਤੇ ਇੱਕ ਗਿਲਾਸ ਵਿੱਚ ਦਾਰੂ ਦਿਖਾਈ ਗਈ ਹੈ। ਇਸ ਤਸਵੀਰ ਨੂੰ ਵਾਇਰਲ ਕਰਦੇ ਹੋਏ ਕੁਝ ਸੋਸ਼ਲ ਮੀਡੀਆ ਯੂਜ਼ਰਸ ਰਾਹੁਲ ਗਾਂਧੀ ਖਿਲਾਫ ਕੂੜ ਪ੍ਰਚਾਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਇਸ ਤਸਵੀਰ ਦੀ ਜਾਂਚ ਕੀਤੀ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਰਾਹੁਲ ਗਾਂਧੀ ਦੀ ਤਸਵੀਰ ਨੂੰ ਐਡਿਟ ਕਰਕੇ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਅਸਲ ਤਸਵੀਰ ਵਿੱਚ ਪਲੇਟ ਵਿੱਚ ਚਿਕਨ ਅਤੇ ਗਲਾਸ ਵਿੱਚ ਦਾਰੂ ਨਹੀਂ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਅਸਲੀ ਤਸਵੀਰ ਨੂੰ ਡਿਜੀਟਲ ਟੂਲਸ ਦੀ ਮਦਦ ਨਾਲ ਐਡਿਟ ਕਰਕੇ ਚਿਕਨ ਅਤੇ ਸ਼ਰਾਬ ਨੂੰ ਜੋੜਿਆ ਗਿਆ ਹੈ।
ਕੀ ਹੈ ਵਾਇਰਲ ਪੋਸਟ ‘ਚ ?
ਫੇਸਬੁੱਕ ਯੂਜ਼ਰ ਮੁਕੇਸ਼ ਕੁਮਾਰ ਨੇ 9 ਜਨਵਰੀ 2023 ਨੂੰ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, “ਜੈ ਹੋ ਸ਼ੁਕਰਾਚਾਰੀਆ ਕੇ ਚੇਲੇ… ਤੈਨੂੰ ਕਿੱਥੇ ਠੰਡ ਲਗੇਗੀ।” ਵਾਇਰਲ ਤਸਵੀਰ ‘ਤੇ ਲਿਖਿਆ ਹੋਇਆ ਹੈ, “ਤਪੱਸਵੀ ਤਪੱਸਿਆ ਵਿੱਚ ਲੀਨ ਹੈ।”
ਸੋਸ਼ਲ ਮੀਡੀਆ ‘ਤੇ ਇਕ ਹੋਰ ਤਸਵੀਰ ਵਾਇਰਲ ਹੋ ਰਹੀ ਹੈ। ਇਸ ‘ਚ ਰਾਹੁਲ ਗਾਂਧੀ ਦੇ ਪਿੱਛੇ ਵਿਅਕਤੀ ਨੂੰ ਚਾਹ ਦੀ ਕੇਤਲੀ ਫੜੇ ਦੇਖਿਆ ਜਾ ਸਕਦਾ ਹੈ।
ਪੋਸਟ ਦੇ ਕੰਟੇੰਟ ਨੂੰ ਬਦਲਿਆ ਨਹੀਂ ਗਿਆ ਹੈ। ਹੋਰ ਯੂਜ਼ਰਸ ਵੀ ਇਸ ਨੂੰ ਵਾਇਰਲ ਕਰ ਰਹੇ ਹਨ। ਇਸ ਦਾ ਆਰਕਾਈਵ ਵਰਜਨ ਇੱਥੇ ਦੇਖੋ।
ਪੜਤਾਲ
ਰਾਹੁਲ ਗਾਂਧੀ ਦੀ ਵਾਇਰਲ ਤਸਵੀਰ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ‘ਤੇ ਸਬੰਧਤ ਕੀਵਰਡਸ ਨਾਲ ਸਰਚ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ ਅਸਲੀ ਤਸਵੀਰ ‘ਭਾਰਤ ਜੋੜੋ ਯਾਤਰਾ’ ਦੀ ਅਧਿਕਾਰਤ ਵੈੱਬਸਾਈਟ ‘ਤੇ ਮਿਲੀ। ਵੈੱਬਸਾਈਟ ‘ਤੇ ਭਾਰਤ ਜੋੜੋ ਯਾਤਰਾ ਬਾਰੇ ਅਪਡੇਟ ਦਿੰਦੇ ਹੋਏ ਪੱਤਰਕਾਰ ਪਰੰਜੋਏ ਗੁਹਾ ਠਾਕੁਰਤਾ ਦੇ ਇੱਕ ਟਵੀਟ ਦੀ ਵਰਤੋਂ ਕੀਤੀ ਗਈ ਹੈ। ਟਵੀਟ ਵਿੱਚ ਰਾਹੁਲ ਗਾਂਧੀ ਦੀ ਅਸਲ ਤਸਵੀਰ ਦੇਖੀ ਜਾ ਸਕਦੀ ਹੈ।
ਪੱਤਰਕਾਰ ਪਰੰਜੋਏ ਗੁਹਾ ਠਾਕੁਰਤਾ ਨੇ ਰਾਹੁਲ ਗਾਂਧੀ ਦੀ ਅਸਲੀ ਤਸਵੀਰ ਨੂੰ 7 ਜਨਵਰੀ 2023 ਨੂੰ ਸ਼ੇਅਰ ਕੀਤਾ ਹੈ। ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਦੱਸਿਆ ਹੈ ਕਿ ਉਹ ਪੰਜਾਬ ਜਾ ਰਹੇ ਸਨ, ਉਦੋਂ ਕਰਨਾਲ ਦੇ ਨੇੜੇ ਮੌਜੂਦ ਇੱਕ ਢਾਬੇ ਵਿੱਚ ਉਨ੍ਹਾਂ ਦੀ ਮੁਲਾਕਾਤ ਰਾਹੁਲ ਗਾਂਧੀ ਨਾਲ ਹੋਈ। ਇਹ ਤਸਵੀਰ ਉਸ ਸਮੇਂ ਦੀ ਹੈ।
ਪੜਤਾਲ ਦੌਰਾਨ ਸਾਨੂੰ ਅਸਲੀ ਤਸਵੀਰ ਕਈ ਨਿਊਜ਼ ਰਿਪੋਰਟਾਂ ਵਿੱਚ ਇਸ ਹੀ ਜਾਣਕਾਰੀ ਦੇ ਨਾਲ ਪ੍ਰਕਾਸ਼ਿਤ ਮਿਲੀ। ਟਾਈਮਜ਼ ਨਾਓ ਨੇ ਅਸਲੀ ਤਸਵੀਰ ਨੂੰ ਪ੍ਰਕਾਸ਼ਿਤ ਕਰਦੇ ਹੋਏ ਰਾਹੁਲ ਗਾਂਧੀ ਦੀ ਰੋਜ਼ਾਨਾ ਦੀ ਰੁਟੀਨ ਦੇ ਵਾਰੇ ਦੱਸਿਆ ,ਜਦੋਂ ਕਿ ਨਿਊਜ਼ 24 ਨੇ ਅਸਲੀ ਤਸਵੀਰ ਨੂੰ ‘ਭਾਰਤ ਜੋੜੋ ਯਾਤਰਾ‘ ਦੀਆਂ ਅਣਦੇਖੀਆਂ ਤਸਵੀਰਾਂ ਵਿਚ ਸ਼ਾਮਿਲ ਕਰਦੇ ਹਏ ਇੱਕ ਰਿਪੋਰਟ ਆਪਣੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤੀ ਹੈ।
ਵਧੇਰੇ ਜਾਣਕਾਰੀ ਲਈ ਅਸੀਂ ਰਾਹੁਲ ਗਾਂਧੀ ਦੇ ਨਾਲ ਰੈਲੀ ਵਿੱਚ ਸ਼ਾਮਲ ਹੋਏ ਨੇਤਾ ਰਾਜਪਾਲ ਬਿਸ਼ਟ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, ਵਾਇਰਲ ਤਸਵੀਰ ਐਡੀਟੇਡ ਹੈ। ਵਿਰੋਧੀ ਪਾਰਟੀਆਂ ਰਾਹੁਲ ਗਾਂਧੀ ਨੂੰ ਬਦਨਾਮ ਕਰਨ ਲਈ ਅਜਿਹੀਆਂ ਗਲਤ ਹਰਕਤਾਂ ਕਰ ਰਹੀਆਂ ਹਨ। ਉਹ ਰਾਹੁਲ ਗਾਂਧੀ ਦਾ ਅਕਸ ਖਰਾਬ ਕਰਨਾ ਚਾਹੁੰਦੇ ਹਨ, ਇਸ ਲਈ ਉਹ ਅਜਿਹੇ ਤਰੀਕੇ ਆਪਣਾ ਰਹੇ ਹਨ।
ਇਹ ਪਹਿਲੀ ਵਾਰ ਨਹੀਂ ਹੈ ਕਿ ਰਾਹੁਲ ਗਾਂਧੀ ਅਤੇ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਗਲਤ ਜਾਣਕਾਰੀ ਫੈਲੀ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਫਰਜ਼ੀ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਚੁੱਕੇ ਹਨ। ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੋਸ਼ਲ ਮੀਡੀਆ ‘ਤੇ ਵੱਖ – ਵੱਖ ਤਰ੍ਹਾਂ ਦੇ ਫਰਜ਼ੀ ਦਾਅਵੇ ਵਾਇਰਲ ਹੁੰਦੇ ਰਹਿੰਦੇ ਹਨ। ਤੁਸੀਂ ਇੱਥੇ ਕਲਿੱਕ ਕਰਕੇ ਉਨ੍ਹਾਂ ਦੀ ਫ਼ੈਕ੍ਟ ਚੈੱਕ ਰਿਪੋਰਟ ਪੜ੍ਹ ਸਕਦੇ ਹੋ।
ਜਾਂਚ ਦੇ ਅੰਤ ਵਿੱਚ ਵਿਸ਼ਵਾਸ ਨਿਊਜ਼ ਨੇ ਫਰਜ਼ੀ ਦਾਅਵੇ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਮੁਕੇਸ਼ ਕੁਮਾਰ ਦੇ ਫੇਸਬੁੱਕ ਹੈਂਡਲ ਦੀ ਸੋਸ਼ਲ ਸਕੈਨਿੰਗ ਕੀਤੀ। ਫੇਸਬੁੱਕ ‘ਤੇ ਯੂਜ਼ਰ ਦੇ 4 ਹਜ਼ਾਰ 4 ਸੌ ਤੋਂ ਵੱਧ ਦੋਸਤ ਹਨ। ਪ੍ਰੋਫਾਈਲ ਨੂੰ ਸਕੈਨ ਕਰਨ ‘ਤੇ ਅਸੀਂ ਪਾਇਆ ਕਿ ਯੂਜ਼ਰ ਕਿਸੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਰਾਹੁਲ ਗਾਂਧੀ ਦੀ ਤਸਵੀਰ ਨੂੰ ਐਡਿਟ ਕਰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਅਸਲ ਤਸਵੀਰ ਵਿੱਚ ਪਲੇਟ ਵਿੱਚ ਡ੍ਰਾਈ ਫਰੂਟਸ ਅਤੇ ਗਲਾਸ ਵਿੱਚ ਚਾਹ ਹੈ, ਜਿਸ ਨੂੰ ਕੂੜ ਪ੍ਰਚਾਰ ਦੇ ਇਰਾਦੇ ਨਾਲ ਐਡਿਟ ਕਰਕੇ ਬਦਲ ਦਿੱਤਾ ਗਿਆ ਹੈ।
- Claim Review : ਰਾਹੁਲ ਗਾਂਧੀ ਦੇ ਮੇਜ਼ 'ਤੇ ਸ਼ਰਾਬ ਦੇ ਨਾਲ ਚਿਕਨ ਰੱਖਿਆ ਹੋਇਆ ਹੈ।
- Claimed By : ਮੁਕੇਸ਼ ਕੁਮਾਰ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...