ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਰਘੂਰਾਮ ਰਾਜਨ ਨੂੰ ਬੈਂਕ ਆਫ਼ ਇੰਗਲੈਂਡ ਦਾ ਗਵਰਨਰ ਨਿਯੁਕਤ ਕੀਤੇ ਜਾਣ ਦਾ ਵਾਇਰਲ ਦਾਅਵਾ ਗ਼ਲਤ ਨਿਕਲਿਆ। ਐਂਡਰਿਊ ਬੇਲੀ ਬੈਂਕ ਆਫ ਇੰਗਲੈਂਡ ਦੇ ਵਰਤਮਾਨ ਗਵਰਨਰ ਹਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਘੂਰਾਮ ਰਾਜਨ ਨੂੰ ਬੈਂਕ ਆਫ ਇੰਗਲੈਂਡ ਦਾ ਗਵਰਨਰ ਬਣਾਇਆ ਗਿਆ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਐਂਡਰਿਊ ਬੇਲੀ ਬੈਂਕ ਆਫ ਇੰਗਲੈਂਡ ਦੇ ਮੌਜੂਦਾ ਗਵਰਨਰ ਹਨ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ R R Bag ਨੇ ਰਘੂਰਾਮ ਰਾਜਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ”ਸ਼੍ਰੀ ਰਘੁਰਾਮ ਰਾਜਨ ਜੀ ਨੂੰ ਬੈਂਕ ਆਫ ਇੰਗਲੈਂਡ ਦਾ ਗਵਰਨਰ ਬਣਾਏ ਜਾਣ ਤੇ ਬਹੁਤ-ਬਹੁਤ ਵਧਾਈਆਂ। । #RaghuramRajan #bankofengland”
ਫ਼ੈਕਟ ਚੈੱਕ ਦੇ ਉਦੇਸ਼ ਲਈ ਪੋਸਟ ਵਿੱਚ ਲਿਖੀਆਂ ਗੱਲਾਂ ਨੂੰ ਹੂਬਹੂ ਲਿਖਿਆ ਗਿਆ ਹੈ। ਇਸ ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ –
ਅਸੀਂ ‘ਰਘੂਰਾਮ ਰਾਜਨ’, ‘ਗਵਰਨਰ’, ‘ਬੈਂਕ ਆਫ ਇੰਗਲੈਂਡ’ ਵਰਗੇ ਕਈ ਕੀਵਰਡਸ ਦੀ ਵਰਤੋਂ ਕਰਕੇ ਗੂਗਲ ਤੇ ਖੋਜ ਕਰਨ ਦੀ ਕੋਸ਼ਿਸ਼ ਕੀਤੀ। ਪਰ ਸਾਨੂੰ ਵਾਇਰਲ ਦਾਅਵੇ ਨਾਲ ਸੰਬੰਧਿਤ ਕੋਈ ਭਰੋਸੇਯੋਗ ਮੀਡੀਆ ਰਿਪੋਰਟ ਨਹੀਂ ਮਿਲੀ। ਅਸੀਂ ਰਘੂਰਾਮ ਰਾਜਨ ਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਵੀ ਜਾਂਚ ਕੀਤੀ, ਪਰ ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਕੋਈ ਪੋਸਟ ਪ੍ਰਾਪਤ ਨਹੀਂ ਹੋਈ।
ਆਪਣੀ ਜਾਂਚ ਨੂੰ ਜਾਰੀ ਰੱਖਦੇ ਹੋਏ, ਅਸੀਂ ਬੈਂਕ ਆਫ਼ ਇੰਗਲੈਂਡ ਦੀ ਅਧਿਕਾਰਿਤ ਵੈੱਬਸਾਈਟ ਨੂੰ ਖੰਗਾਲਣਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ ਪਤਾ ਲੱਗਾ ਕਿ ਐਂਡਰਿਊ ਬੇਲੀ ਬੈਂਕ ਆਫ ਇੰਗਲੈਂਡ ਦੇ ਮੌਜੂਦਾ ਗਵਰਨਰ ਹਨ, ਜਿਨ੍ਹਾਂ ਦੀ ਨਿਯੁਕਤੀ 2020 ਵਿੱਚ ਕੀਤੀ ਗਈ ਸੀ। ਇਸ ਤੋਂ ਇਲਾਵਾ ਅਸੀਂ ਵੈੱਬਸਾਈਟ ਤੇ ਪਿਛਲੇ ਗਵਰਨਰਾਂ ਦੀ ਸੂਚੀ ਨੂੰ ਵੀ ਖੰਗਾਲਿਆ। ਅਸੀਂ ਪਾਇਆ ਕਿ ਬੇਲੀ ਤੋਂ ਪਹਿਲਾਂ, ਮਾਰਕ ਕਾਰਨੀ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਸਨ। ਉਨ੍ਹਾਂ ਨੇ 2013 ਤੋਂ ਲੈ ਕੇ ਮਾਰਚ 2020 ਤੱਕ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਵਜੋਂ ਕੰਮ ਕੀਤਾ ਸੀ।
ਸਾਲ 2019 ‘ਚ ਅਜਿਹੇ ਅਨੁਮਾਨ ਲਗਾਏ ਜਾ ਰਹੇ ਸਨ ਕਿ ਰਘੂਰਾਮ ਰਾਜਨ ਬੈਂਕ ਆਫ ਇੰਗਲੈਂਡ ਦੇ ਗਵਰਨਰ ਬਣ ਸਕਦੇ ਹਨ, ਉਹ ਵੀ ਗਵਰਨਰ ਬਣਨ ਦੀ ਦੌੜ ‘ਚ ਹਨ। ਉਸ ਸਮੇਂ ਉਨ੍ਹਾਂ ਨੇ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਥਿਤ ਤੌਰ ਤੇ ਇਸਦਾ ਖੰਡਨ ਕੀਤਾ ਸੀ। ਰਘੂਰਾਮ ਰਾਜਨ ਨੇ ਕਿਹਾ ਸੀ, ”ਮੈਂ ਬੈਂਕ ਆਫ ਇੰਗਲੈਂਡ ਦੇ ਗਵਰਨਰ ਬਣਨ ਲਈ ਆਵੇਦਨ ਨਹੀਂ ਕੀਤਾ ਹੈ, ਕਿਉਂਕਿ ਮੈਨੂੰ ਲੱਗਦਾ ਹੈ ਕਿ ਹਾਲ ਦੇ ਦਿਨਾਂ ਵਿੱਚ ਕੇਂਦਰੀ ਬੈਂਕਿੰਗ ਸਿਸਟਮ ‘ਚ ਵੱਧ ਰਾਜਨੀਤੀ ਹੋਣ ਲੱਗੀ ਹੈ। ਰਘੂਰਾਮ ਰਾਜਨ ਸਤੰਬਰ 2013 ਤੋਂ ਸਤੰਬਰ 2016 ਦੇ ਵਿੱਚਕਾਰ ਭਾਰਤੀ ਰਿਜ਼ਰਵ ਬੈਂਕ ਦੇ 23ਵੇਂ ਗਵਰਨਰ ਸਨ। ਉਨ੍ਹਾਂ ਨੇ ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਮੁੱਖ ਅਰਥ ਸ਼ਾਸਤਰੀ ਵਜੋਂ ਵੀ ਕੰਮ ਕੀਤਾ ਹੈ ਅਤੇ ਵਰਤਮਾਨ ਵਿੱਚ ਸ਼ਿਕਾਗੋ ਬੂਥ ਸਕੂਲ ਆਫ਼ ਬਿਜ਼ਨਸ ਵਿੱਚ ਪੜ੍ਹਾਉਂਦੇ ਹਨ।
ਅਸੀਂ ਇਸ ਵਿਸ਼ੇ ਵਿੱਚ ਰਘੂਰਾਮ ਰਾਜਨ ਨਾਲ ਮੇਲ ਰਾਹੀਂ ਸੰਪਰਕ ਕੀਤਾ ਹੈ। ਉਨ੍ਹਾਂ ਦਾ ਜਵਾਬ ਮਿਲਦੇ ਹੀ ਇਸ ਖਬਰ ਨੂੰ ਅਪਡੇਟ ਕੀਤਾ ਜਾਵੇਗਾ।
ਜਾਂਚ ਦੇ ਅੰਤ ‘ਚ ਪੋਸਟ ਨੂੰ ਵਾਇਰਲ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਫੇਸਬੁੱਕ ਯੂਜ਼ਰ R R Bag ਦੀ ਸੋਸ਼ਲ ਸਕੈਨਿੰਗ ‘ਚ ਪਤਾ ਲੱਗਿਆ ਕਿ ਯੂਜ਼ਰ ਦੇ ਫੇਸਬੁੱਕ ਤੇ ਤਿੰਨ ਹਜ਼ਾਰ ਸੱਤ ਸੌ ਤੋਂ ਵੱਧ ਦੋਸਤ ਮੌਜੂਦ ਹਨ ਅਤੇ ਉਹ ਦਿੱਲੀ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਰਘੂਰਾਮ ਰਾਜਨ ਨੂੰ ਬੈਂਕ ਆਫ਼ ਇੰਗਲੈਂਡ ਦਾ ਗਵਰਨਰ ਨਿਯੁਕਤ ਕੀਤੇ ਜਾਣ ਦਾ ਵਾਇਰਲ ਦਾਅਵਾ ਗ਼ਲਤ ਨਿਕਲਿਆ। ਐਂਡਰਿਊ ਬੇਲੀ ਬੈਂਕ ਆਫ ਇੰਗਲੈਂਡ ਦੇ ਵਰਤਮਾਨ ਗਵਰਨਰ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।