ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਟਿਕਟਾਂ ਦੀ ਵੰਡ ਨੂੰ ਲੈ ਕੇ ‘ਆਪ’ ਵਰਕਰ ਰਾਘਵ ਚੱਢਾ ਤੋਂ ਨਾਰਾਜ਼ ਸਨ। ਉਨ੍ਹਾਂ ਨੇ ਰਾਘਵ ਚੱਢਾ ਖਿਲਾਫ ਨਾਅਰੇ ਵੀ ਲਗਾਏ ਸੀ ਪਰ ਵਰਕਰਾਂ ਨੇ ਰਾਘਵ ਚੱਢਾ ਦੇ ਨਾਲ ਕੁੱਟਮਾਰ ਨਹੀਂ ਕੀਤੀ ਸੀ । ਵਰਕਰਾਂ ਨੇ ਜਦੋਂ ਆਪਸ ਵਿੱਚ ਹੱਥੋਪਾਈ ਕਰਨੀ ਸ਼ੁਰੂ ਕੀਤੀ ਸੀ, ਉਸ ਦੌਰਾਨ ਰਾਘਵ ਚੱਢਾ ਪਿਛਲੇ ਦਰਵਾਜੇ ਤੋਂ ਬਾਹਰ ਚੱਲੇ ਗਏ ਸੀ।
ਨਵੀਂ ਦਿੱਲੀ (ਵਿਸ਼ਵਾਸ ਟੀਮ) ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਜਲੰਧਰ ਵਿੱਚ ‘ਆਪ’ ਵਰਕਰਾਂ ਨੇ ਵਿਧਾਇਕ ਰਾਘਵ ਚੱਢਾ ਨਾਲ ਕੁੱਟਮਾਰ ਕੀਤੀ ਹੈ।ਵੀਡੀਓ ‘ਚ ਵੱਡੀ ਭੀੜ ਆਪਸ ਵਿੱਚ ਹੱਥੋਪਾਈ ਹੁੰਦੀ ਹੋਈ ਨਜ਼ਰ ਆ ਰਹੀ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਟਿਕਟਾਂ ਦੀ ਵੰਡ ਨੂੰ ਲੈ ਕੇ ‘ਆਪ’ ਵਰਕਰ ਰਾਘਵ ਚੱਢਾ ਤੋਂ ਨਾਰਾਜ਼ ਸਨ। ਉਨ੍ਹਾਂ ਨੇ ਰਾਘਵ ਚੱਢਾ ਦੇ ਖਿਲਾਫ ਨਾਅਰੇ ਵੀ ਲਗਾਏ ਸੀ ,ਪਰ ਵਰਕਰਾਂ ਨੇ ਰਾਘਵ ਚੱਢਾ ਦੇ ਨਾਲ ਕੁੱਟਮਾਰ ਨਹੀਂ ਕੀਤੀ ਸੀ। ਵਰਕਰਾਂ ਨੇ ਜਦੋਂ ਆਪਸ ਵਿੱਚ ਹੱਥੋਪਾਈ ਕਰਨੀ ਸ਼ੁਰੂ ਕੀਤੀ ,ਉਸ ਦੌਰਾਨ ਹੀ ਰਾਘਵ ਚੱਢਾ ਪਿਛਲੇ ਦਰਵਾਜ਼ੇ ਤੋਂ ਬਾਹਰ ਚਲੇ ਗਏ ਸੀ।
ਕੀ ਹੈ ਵਾਇਰਲ ਪੋਸਟ ਵਿੱਚ ?
ਟਵਿੱਟਰ ਯੂਜ਼ਰ RAVAL KALPESH S ਨੇ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ Big BREAKING- ਆਮ ਆਦਮੀ ਪਾਰਟੀ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਨੂੰ AAP ਦੇ ਵਰਕਰਾਂ ਨੇ ਜਲੰਧਰ, ਪੰਜਾਬ ‘ਚ ‘ਧੁਨ ਦਿੱਤਾ । (ਠੀਕ ਵਿੱਚਕਾਰ ਹਨ )
ਇੱਥੇ ਵਾਇਰਲ ਮੈਸੇਜ ਨੂੰ ਜਿਉਂ ਦਾ ਤਿਉਂ ਪ੍ਰਸਤੁਤ ਕੀਤਾ ਗਿਆ ਹੈ। ਫੇਸਬੁੱਕ ਤੇ ਵੀ ਯੂਜ਼ਰਸ ਇਸ ਦਾਅਵੇ ਨੂੰ ਸ਼ੇਅਰ ਕਰ ਰਹੇ ਹਨ। ਪੋਸਟ ਨਾਲ ਜੁੜੇ ਆਰਕਾਈਵ ਲਿੰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ਤੇ ਕੁਝ ਕੀਵਰਡਸ ਰਾਹੀਂ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਇੱਕ ਰਿਪੋਰਟ ਦੈਨਿਕ ਜਾਗਰਣ ਦੀ ਵੈੱਬਸਾਈਟ ਤੇ 7 ਜਨਵਰੀ 2022 ਨੂੰ ਪ੍ਰਕਾਸ਼ਤ ਮਿਲੀ। ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਿਕ, ਜਦੋਂ ਰਾਘਵ ਚੱਢਾ ਪੰਜਾਬ ਦੇ ਜਲੰਧਰ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰ ਰਹੇ ਸੀ , ਉਸ ਦੌਰਾਨ ਹੀ ਵਰਕਰਾਂ ਨੇ ਨਾਅਰੇਬਾਜ਼ੀ ਕਰਨਾ ਸ਼ੁਰੂ ਕਰ ਦਿੱਤੀ। ਕੁਝ ਹੀ ਦੇਰ ਬਾਅਦ ਵਰਕਰਾਂ ਨੇ ਆਪਸ ਵਿੱਚ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ। ਸਥਿਤੀ ਨੂੰ ਵਿਗੜਦਾ ਦੇਖ ਰਾਘਵ ਚੱਢਾ ਪਿਛਲੇ ਦਰਵਾਜ਼ੇ ਤੋਂ ਬਾਹਰ ਚਲੇ ਗਏ।ਲਾਈਵ ਹਿੰਦੁਸਤਾਨ ਅਤੇ ਨਵਭਾਰਤ ਟਾਇਮਸ ਨੇ ਵੀ ਇਸ ਰਿਪੋਰਟ ਨੂੰ ਪ੍ਰਕਾਸ਼ਤ ਕੀਤਾ ਸੀ।
ਜਾਂਚ ਦੌਰਾਨ ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਇੱਕ ਵੀਡੀਓ ਰਿਪੋਰਟ ਨਿਊਜ਼18 ਦੇ ਯੂਟਿਊਬ ਚੈਨਲ ਤੇ 8 ਜਨਵਰੀ, 2022 ਨੂੰ ਅੱਪਲੋਡ ਮਿਲੀ। ਰਿਪੋਰਟ ਵਿੱਚ 25 ਸੈਕਿੰਡ ਤੋਂ ਵਾਇਰਲ ਵੀਡੀਓ ਨੂੰ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ। ਇੱਥੇ ਵੀ ਆਹੀ ਜਾਣਕਾਰੀ ਦਿੱਤੀ ਗਈ ਹੈ ਕਿ ਨਾਰਾਜ਼ ਵਰਕਰਾਂ ਨੇ ਟਿਕਟ ਦੀ ਵੰਡ ਨੂੰ ਲੈ ਕੇ ਪਹਿਲਾਂ ਨਾਅਰੇਬਾਜ਼ੀ ਕੀਤੀ ਅਤੇ ਫਿਰ ਆਪਸ ਵਿੱਚ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ। ਵੀਡੀਓ ‘ਚ ਅਸੀਂ ਕਿਤੇ ਵੀ ਰਾਘਵ ਚੱਢਾ ਨੂੰ ਨਹੀਂ ਦੇਖਿਆ। ਸਰਚ ਦੌਰਾਨ ਸਾਨੂੰ ਅਜਿਹੀ ਕੋਈ ਵੀ ਮੀਡੀਆ ਰਿਪੋਰਟ ਨਹੀਂ ਮਿਲੀ, ਜਿਸ ਵਿੱਚ ਇਸ ਗੱਲ ਦਾ ਜ਼ਿਕਰ ਹੋ ਕਿ ਵਰਕਰਾਂ ਨੇ ਰਾਘਵ ਚੱਢਾ ਨਾਲ ਕੁੱਟਮਾਰ ਕੀਤੀ ਹੈ ।
ਸਰਚ ਦੌਰਾਨ ਸਾਨੂੰ ਵਾਇਰਲ ਦਾਅਵੇ ਨਾਲ ਜੁੜਿਆ ਇੱਕ ਟਵੀਟ @INC_Television ਨਾਮ ਦੇ ਟਵਿੱਟਰ ਹੈਂਡਲ ‘ਤੇ 7 ਜਨਵਰੀ, 2022 ਨੂੰ ਅੱਪਲੋਡ ਮਿਲਿਆ। ਵੀਡੀਓ ‘ਚ ਸਾਫ ਤੌਰ ਤੇ ਰਾਘਵ ਚੱਢਾ ਨੂੰ ਪ੍ਰੈੱਸ ਵਾਰਤਾ ‘ਚੋਂ ਬਾਹਰ ਨਿਕਲਦੇ ਹੋਏ ਅਤੇ ਗੱਡੀ ਵਿੱਚ ਬੈਠ ਕੇ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ।
ਵਧੇਰੇ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਪੰਜਾਬ ਦੇ ਪੱਤਰਕਾਰ ਮਨੂਪਾਲ ਸ਼ਰਮਾ ਨਾਲ ਸੰਪਰਕ ਕੀਤਾ ਜੋ ਮੌਕੇ ਤੇ ਮੌਜੂਦ ਸਨ। ਅਸੀਂ ਉਨ੍ਹਾਂ ਦੇ ਨਾਲ ਵਾਇਰਲ ਪੋਸਟ ਨੂੰ ਵਹਟਸ ਐੱਪ ਤੇ ਸ਼ੇਅਰ ਵੀ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਮੈਂ ਉੱਥੇ ਮੌਜੂਦ ਸੀ, ‘ਆਪ’ ਵਰਕਰਾਂ ਨੇ ਆਪਸ ਵਿੱਚ ਕੁੱਟਮਾਰ ਕੀਤੀ ਸੀ। ਉਹ ਪਿਛਲੇ ਰਸਤੇ ਤੋਂ ਆਏ ਸੀ ਅਤੇ ਉੱਥੋਂ ਹੀ ਚੱਲੇ ਗਏ ਸੀ। ਉਨ੍ਹਾਂ ਦੇ ਨਾਲ ਵਰਕਰਾਂ ਨੇ ਕੁੱਟਮਾਰ ਨਹੀਂ ਕੀਤੀ ਸੀ। ਹਾਲਾਂਕਿ, ਲੋਕਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਸਨ ਅਤੇ ਉਨ੍ਹਾਂ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਸੀ ।
ਅਸੀਂ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਆਪ ਦੀ ਮੀਡੀਆ ਕੋ-ਆਰਡੀਨੇਟਰ ਆਯੂਸ਼ੀ ਸ਼੍ਰੀਵਾਸਤਵ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਵਰਕਰਾਂ ਵਿਚਾਲੇ ਹੱਥੋਪਾਈ ਜ਼ਰੂਰ ਹੋਈ ਹੈ, ਪਰ ਵਰਕਰਾਂ ਨੇ ਰਾਘਵ ਚੱਢਾ ਜੀ ਨਾਲ ਕਿਸੇ ਵੀ ਤਰ੍ਹਾਂ ਦੀ ਕੁੱਟਮਾਰ ਨਹੀਂ ਕੀਤੀ ਹੈ । ਗ਼ਲਤ ਦਾਅਵਾ ਵਾਇਰਲ ਹੋ ਰਿਹਾ ਹੈ। ਅਸੀਂ ਪੰਜਾਬ ਦੇ ‘ਆਪ’ ਆਗੂ Devinder Dhos ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਉਹ ਪਹਿਲਾਂ ਹੀ ਪ੍ਰੈਸਕਾਨਫਰੈਂਸ ਕਰਕੇ ਨਿਕਲ ਗਏ ਸਨ।
ਜਾਂਚ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਟਵਿੱਟਰ ਯੂਜ਼ਰ RAVAL KALPESH S ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ ਫੇਸਬੁੱਕ ਤੇ ਯੂਜ਼ਰ ਦੇ 35 ਹਜ਼ਾਰ ਤੋਂ ਜ਼ਿਆਦਾ ਫੋਲੋਵਰਸ ਹਨ। ਯੂਜ਼ਰ ਦਾ ਅਕਾਊਂਟ ਦਸੰਬਰ 2013 ਤੋਂ ਚਾਲੂ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਟਿਕਟਾਂ ਦੀ ਵੰਡ ਨੂੰ ਲੈ ਕੇ ‘ਆਪ’ ਵਰਕਰ ਰਾਘਵ ਚੱਢਾ ਤੋਂ ਨਾਰਾਜ਼ ਸਨ। ਉਨ੍ਹਾਂ ਨੇ ਰਾਘਵ ਚੱਢਾ ਖਿਲਾਫ ਨਾਅਰੇ ਵੀ ਲਗਾਏ ਸੀ ਪਰ ਵਰਕਰਾਂ ਨੇ ਰਾਘਵ ਚੱਢਾ ਦੇ ਨਾਲ ਕੁੱਟਮਾਰ ਨਹੀਂ ਕੀਤੀ ਸੀ । ਵਰਕਰਾਂ ਨੇ ਜਦੋਂ ਆਪਸ ਵਿੱਚ ਹੱਥੋਪਾਈ ਕਰਨੀ ਸ਼ੁਰੂ ਕੀਤੀ ਸੀ, ਉਸ ਦੌਰਾਨ ਰਾਘਵ ਚੱਢਾ ਪਿਛਲੇ ਦਰਵਾਜੇ ਤੋਂ ਬਾਹਰ ਚੱਲੇ ਗਏ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।