ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਲੇਖਕ ਜਾਵੇਦ ਅਖ਼ਤਰ ਦੀ ਤਸਵੀਰ ਨਾਲ ਇੱਕ ਪੋਸਟ ਵਾਇਰਲ ਕੀਤਾ ਜਾ ਰਿਹਾ ਹੈ। ਇਸ ਪੋਸਟ ਵਿਚ ਲਿਖਿਆ ਹੈ, “ ਮੁਸਲਮਾਨ ਸੰਖਿਆ ਤੋਂ ਵੱਧ ਕਸ਼ਮੀਰ ਵਿਚ ਹਿੰਦੂ ਪੰਡਤਾਂ ਨੂੰ ਘਰਵਾਪ੍ਸੀ ਨਹੀਂ ਕਰਨ ਦਿੱਤਾ ਜਾ ਰਿਹਾ ਹੈ ਇਸਦਾ ਮਤਲਬ ਇਹ ਨਹੀਂ ਕਿ ਰੋਹਿੰਗਯਾ ਮੁਸਲਮਾਨਾਂ ਨੂੰ ਵੀ ਭਾਰਤ ‘ਚੋਂ ਕੱਡਿਆ ਜਾਵੇ। ਭਾਰਤ ਧਰਮ ਨਿਰਪੱਖ ਦੇਸ਼ ਹੈ, ਹਿੰਦੂਆਂ ਦੇ ਪਿਓ ਦੀ ਜਾਗੀਰ ਨਹੀਂ।” ਆਪਣੀ ਪੜਤਾਲ ਵਿਚ ਆਸਨ ਪਾਇਆ ਕਿ ਇਹ ਪੋਸਟ ਗਲਤ ਹੈ। ਜਾਵੇਦ ਅਖ਼ਤਰ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
ਵਾਇਰਲ ਪੋਸਟ ਵਿਚ ਲੇਖਕ ਜਾਵੇਦ ਅਖ਼ਤਰ ਦੀ ਤਸਵੀਰ ਨਾਲ ਲਿਖਿਆ ਹੈ, “ਮੁਸਲਮਾਨ ਸੰਖਿਆ ਤੋਂ ਵੱਧ ਕਸ਼ਮੀਰ ਵਿਚ ਹਿੰਦੂ ਪੰਡਤਾਂ ਨੂੰ ਘਰਵਾਪ੍ਸੀ ਨਹੀਂ ਕਰਨ ਦਿੱਤਾ ਜਾ ਰਿਹਾ ਹੈ ਇਸਦਾ ਮਤਲਬ ਇਹ ਨਹੀਂ ਕਿ ਰੋਹਿੰਗਯਾ ਮੁਸਲਮਾਨਾਂ ਨੂੰ ਵੀ ਭਾਰਤ ‘ਚੋਂ ਕੱਡਿਆ ਜਾਵੇ। ਭਾਰਤ ਧਰਮ ਨਿਰਪੱਖ ਦੇਸ਼ ਹੈ, ਹਿੰਦੂਆਂ ਦੇ ਪਿਓ ਦੀ ਜਾਗੀਰ ਨਹੀਂ।”
ਇਸ ਖਬਰ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਖਬਰ ਨੂੰ ਮੇਨ ਸਟ੍ਰੀਮ ਮੀਡੀਆ ਤੇ ਲੱਭਿਆ ਪਰ ਕਿਸੇ ਵੀ ਵੱਡੇ ਮੀਡੀਆ ਹਾਊਸ ਨੇ ਇਸ ਖਬਰ ਨੂੰ ਨਹੀਂ ਚਲਾਇਆ ਸੀ। ਇਸਦੇ ਬਾਅਦ ਅਸੀਂ ਜਾਵੇਦ ਅਖ਼ਤਰ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਵੀ ਸਕੈਨ ਕੀਤਾ। ਜਾਵੇਦ ਅਖਤਰ ਦਾ ਕੋਈ ਵੀ ਵੇਰੀਫਾਈਡ ਫੇਸਬੁੱਕ ਅਕਾਊਂਟ ਨਹੀਂ ਹੈ ਇਸਲਈ ਇਹ ਕਹਿਣਾ ਮੁਸ਼ਕਲ ਹੈ ਕਿ ਉਹ ਫੇਸਬੁੱਕ ਤੇ ਹੈ ਵੀ ਜਾਂ ਨਹੀਂ। ਅਸੀਂ ਉਹਨਾਂ ਦੇ ਟਵਿੱਟਰ ਅਕਾਊਂਟ ਦੀ ਜਾਂਚ ਕੀਤੀ ਤਾਂ ਪਾਇਆ ਕਿ ਉਨ੍ਹਾਂ ਨੇ ਅਜਿਹਾ ਆਪਣੇ ਕਿਸੇ ਵੀ ਟਵੀਟ ਵਿਚ ਨਹੀਂ ਲਿਖਿਆ ਹੈ।
ਵੱਧ ਪੁਸ਼ਟੀ ਕਰਨ ਲਈ ਅਸੀਂ ਜਾਵੇਦ ਅਖ਼ਤਰ ਦੇ ਮੈਨੇਜਰ ਸ਼੍ਰਵਣ ਕੁਮਾਰ ਨਾਲ ਗੱਲ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਖਬਰ ਫਰਜ਼ੀ ਹੈ। ਜਾਵੇਦ ਅਖ਼ਤਰ ਨੇ ਕਦੇ ਵੀ ਅਜਿਹਾ ਕੋਈ ਟਵੀਟ ਨਹੀਂ ਕੀਤਾ ਹੈ ਅਤੇ ਨਾ ਹੀ ਕਦੇ ਅਜਿਹੀ ਗੱਲ ਕਹੀ ਹੈ।
ਇਸ ਪੋਸਟ ਨੂੰ Anjali Dharmesh Thakkar ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ I Support Namo ਨਾਂ ਦੇ ਇੱਕ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤਾ ਸੀ। ਇਸ ਪੇਜ ਦੇ ਕੁੱਲ 479,592 ਮੇਂਬਰ ਹਨ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਪੋਸਟ ਗਲਤ ਹੈ। ਜਾਵੇਦ ਅਖ਼ਤਰ ਨੇ ਰੋਹਿੰਗੇਯਾ ਅਤੇ ਕਸ਼ਮੀਰੀ ਪੰਡਤਾਂ ਨੂੰ ਲੈ ਕੇ ਕਦੇ ਵੀ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।