ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਗਾਇਕ ਬੱਬੂ ਮਾਨ ਦੀ 13 ਫ਼ਰਵਰੀ ਨੂੰ ਦਿੱਲੀ ਜਾਣ ਲਈ ਅਪੀਲ ਕਰਦੀ ਵੀਡੀਓ ਪੁਰਾਣੀ ਹੈ। ਸਾਲ 2020 ਦੇ ਵੀਡੀਓ ਨੂੰ ਹੁਣ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਸੋਸ਼ਲ ਮੀਡਿਆ ‘ਤੇ ਕਿਸਾਨ ਅੰਦੋਲਨ ਨੂੰ ਲੈ ਕੇ ਕਈ ਦਾਅਵੇ ਵਾਇਰਲ ਕੀਤੇ ਜਾ ਰਹੇ ਹਨ। ਹੁਣ ਇਸ ਨਾਲ ਜੋੜਦੇ ਹੋਏ ਪੰਜਾਬੀ ਸਿੰਗਰ ਬੱਬੂ ਮਾਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ‘ਚ ਬੱਬੂ ਮਾਨ 13 ਫ਼ਰਵਰੀ ਨੂੰ ਦਿੱਲੀ ਜਾਣ ਦੀ ਅਪੀਲ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਇਹ ਦਾਅਵਾ ਗੁੰਮਰਾਹਕੁੰਨ ਪਾਇਆ। ਅਸਲ ਵੀਡੀਓ ਸਾਲ 2020 ਦਾ ਹੈ। ਜਿਸ ਵਿੱਚ ਬੱਬੂ ਮਾਨ ਨੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਸਮਰਥਨ ਕੀਤਾ ਸੀ, ਹੁਣ ਉਸੇ ਵੀਡੀਓ ਨੂੰ ਹਾਲੀਆ ਕਿਸਾਨ ਅੰਦੋਲਨ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਦਾ ਹਾਲ-ਫਿਲਹਾਲ ਨਾਲ ਕੋਈ ਸੰਬੰਧ ਨਹੀਂ ਹੈ।
ਫੇਸਬੁੱਕ ਯੂਜ਼ਰ Fast Update ਨੇ 11 ਫਰਵਰੀ 2024 ਨੂੰ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ,”ਕਿਸਾਨਾਂ ਦੇ ਹੱਕ ਚ ਆਏ ਪੰਜਾਬੀ ਗਾਇਕ ਬੱਬੂ ਮਾਨ
13 ਫ਼ਰਵਰੀ ਨੂੰ ਦਿੱਲੀ ਜਾਣ ਲਈ ਸੁਣੋਂ ਕੀ ਕੀਤੀ ਅਪੀਲ?
ਕੀ ਤੁਸੀਂ ਵੀ ਕਿਸਾਨਾਂ ਦੇ ਹੱਕ ਚ ਹੋ ਜਾਂ ਨਹੀਂ? ਕਮੈਟ ਕਰ ਕੇ ਜਰੂਰ ਦੱਸੋਂ।kisan #Newsofpunjab #khararpunjab #kharar #kurali #kisanektazindabaad #babbumaan #babbumaanfan #babbumaanfanclub #babbumaanlive #kisanmajdooriktazindabad #dehli “
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਸੰਬੰਧਿਤ ਕੀਵਰਡ ਨਾਲ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਖਬਰ The Tribune ਕੇ ਅਧਿਕਾਰਿਕ ਯੂਟਿਊਬ ਚੈਨਲ ‘ਤੇ ਮਿਲੀ। 22 ਸਤੰਬਰ 2020 ਨੂੰ ਅਪਲੋਡ ਵੀਡੀਓ ਨਾਲ ਦਿੱਤੀ ਜਾਣਕਾਰੀ ਮੁਤਾਬਕ, “ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਨੇ 25 ਸਤੰਬਰ ਦੇ ‘ਬੰਦ’ ਦੇ ਸੱਦੇ ‘ਤੇ ਕਿਸਾਨਾਂ ਦੀ ਸਪੋਰਟ ‘ਚ ਸ਼ੇਅਰ ਕੀਤੀ ਵੀਡੀਓ।”
ਵੀਡੀਓ ਨਾਲ ਜੁੜੀ ਰਿਪੋਰਟ ਹਰਿਆਣਾ ਕ੍ਰਾਂਤੀ ਨਿਊਜ ਦੇ ਅਧਿਕਾਰਿਕ ਯੂਟਿਊਬ ਚੈਨਲ ‘ਤੇ ਵੀ ਮਿਲੀ। 23 ਸਤੰਬਰ 2020 ਨੂੰ ਅਪਲੋਡ ਵੀਡੀਓ ਨਾਲ ਦੱਸਿਆ ਗਿਆ ਹੈ ਕਿ,”ਪੰਜਾਬੀ ਗਾਇਕ ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਵੀ ਕੁਦੇ ਕਿਸਾਨ ਅੰਦੋਲਨ ਵਿੱਚ ਭਾਰਤ ਬੰਦ ਦੇ ਲਈ ਕੀਤਾ ਐਲਾਨ Babbu Mann “
ਪੜਤਾਲ ਵਿੱਚ ਸਾਨੂੰ ਇਹ ਵੀਡੀਓ ਬੱਬੂ ਮਾਨ ਦੇ ਅਧਿਕਾਰਿਕ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਮਿਲਾ। 22 ਸਤੰਬਰ 2020 ਨੂੰ ਅਪਲੋਡ ਵੀਡੀਓ ਨਾਲ ਲਿਖਿਆ ਗਿਆ, “Saada ailaan shareaam 25 tareek chakka jaam Kisaan Majdoor Ekta Zindabaad।”
ਵੀਡੀਓ ਨੂੰ ਲੈ ਕੇ ਅਸੀਂ ਪੰਜਾਬੀ ਜਾਗਰਣ ਬਰਨਾਲਾ ਦੇ ਰਿਪੋਰਟਰ ਯਾਦਵਿੰਦਰ ਸਿੰਘ ਭੁੱਲਰ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਬੱਬੂ ਮਾਨ ਦਾ ਇਹ ਵੀਡੀਓ ਪੁਰਾਣਾ ਹੈ। ਲੋਕ ਕਈ ਪੁਰਾਣੇ ਵੀਡੀਓ ਨੂੰ ਹਾਲੀਆ ਕਿਸਾਨ ਅੰਦੋਲਨ ਦਾ ਦੱਸਦੇ ਹੋਏ ਸ਼ੇਅਰ ਕਰ ਰਹੇ ਹਨ। ਵੀਡੀਓ ਦਾ ਹਾਲ-ਫਿਲਹਾਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਗ਼ਲਤ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਪੇਜ ਨੂੰ 26 ਹਜਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਗਾਇਕ ਬੱਬੂ ਮਾਨ ਦੀ 13 ਫ਼ਰਵਰੀ ਨੂੰ ਦਿੱਲੀ ਜਾਣ ਲਈ ਅਪੀਲ ਕਰਦੀ ਵੀਡੀਓ ਪੁਰਾਣੀ ਹੈ। ਸਾਲ 2020 ਦੇ ਵੀਡੀਓ ਨੂੰ ਹੁਣ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।