X
X

Fact Check : ਸਿੰਗਰ ਬੱਬੂ ਮਾਨ ਦੀ ਪੁਰਾਣੀ ਫੋਟੋ ਨੂੰ ਗ਼ਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਸਾਬਿਤ ਹੋਇਆ । ਵਾਇਰਲ ਹੋ ਰਹੀ ਇਹ ਤਸਵੀਰ ਪੁਰਾਣੀ ਹੈ , ਜਿਸਨੂੰ ਫਰਜੀ ਦਾਅਵੇ ਨਾਲ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ । ਸੋਸ਼ਲ ਮੀਡੀਆ ਤੇ ਇੱਕ ਤਸਵੀਰ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿੱਚ ਪੰਜਾਬੀ ਸਿੰਗਰ ਬੱਬੂ ਮਾਨ ਨੂੰ ਪੰਜਾਬ ਕਾਂਗਰਸ ਦੇ ਸੂੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ,ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨਾਲ ਦੇਖਿਆ ਜਾ ਸਕਦਾ ਹੈ। ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੱਬੂ ਮਾਨ ਵੀ ਕਾਂਗਰਸ ਨਾਲ ਹੀ ਹਨ । ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਜਾਂਚ ਕੀਤੀ ਤੇ ਪਾਇਆ ਕਿ ਅਸਲ ਵਿੱਚ ਇਹ ਸਾਲ 2017 ਦੀ ਤਸਵੀਰ ਹੈ ਜਦੋਂ ਬੱਬੂ ਮਾਨ ਨੇ ‘ਬੱਬੂ ਮਾਨ ਸਟੋਰ’ ਨਾਮ ਤੋਂ ਆਪਣਾ ਔਨਲਾਈਨ ਜਨਰਲ ਅਤੇ ਰੈਡੀਮੇਡ ਗਾਰਮੈਂਟ ਸਟੋਰ ਦੀ ਘੋਸ਼ਣਾ ਕੀਤੀ ਸੀ । ਉਸ ਸਮੇਂ ਹੀ ਨਵਜੋਤ ਸਿੰਘ ਸਿੱਧੂ , ਸੁਖਜਿੰਦਰ ਸਿੰਘ ਰੰਧਾਵਾ ਅਤੇ ਕੁਲਜੀਤ ਨਾਗਰਾ ਲੌਂਚ ਤੇ ਆਏ ਸੀ ਅਤੇ ਬੱਬੂ ਮਾਨ ਨੂੰ ਵਧਾਈ ਦਿੱਤੀ ਸੀ ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ “Gym to club ” ਨੇ 10 ਦਸੰਬਰ ਨੂੰ ਇਹ ਫੋਟੋ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ :ਮੂਸੇ ਵਾਲੇ ਨੂੰ ਇਕੱਲੇ ਨੂੰ ਗਾਲਾਂ ਕੱਢੀ ਜਾਂਦੇ ਹੋ।
ਬਿੱਲੀ ਇਹ ਵੀ ਕਾਂਗਰਸੀ ਹੈ।”

ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸ ਫੋਟੋ ਨੂੰ ਸਮਾਨ ਅਤੇ ਮਿਲਦੇ -ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਫੋਟੋ ਦੀ ਪੜਤਾਲ ਦੇ ਲਈ ਇਸਨੂੰ ਗੂਗਲ ਰਿਵਰਸ ਇਮੇਜ ਟੂਲ ਨਾਲ ਸਰਚ ਕੀਤਾ । ਇਹ ਫੋਟੋ ਸਾਨੂੰ babushahi.com ਵਿੱਚ 05, ਸਤੰਬਰ 2017 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ। ਇਸ ਵਿੱਚ ਸਾਨੂੰ ਵਾਇਰਲ ਫੋਟੋ ਵੀ ਮਿਲੀ । ਖਬਰ ਦੇ ਮੁਤਾਬਿਕ, ਪੰਜਾਬੀ ਗਾਇਕ ਬੱਬੂ ਮਾਨ ਨੇ ‘ਬੱਬੂ ਮਾਨ ਸਟੋਰ’ ਦੇ ਨਾਮ ਨਾਲ ਆਪਣਾ ਔਨਲਾਈਨ ਜਨਰਲ ਅਤੇ ਰੈਡੀਮੇਡ ਗਾਰਮੈਂਟ ਸਟੋਰ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ , ਜਿੱਥੇ ਉਨ੍ਹਾਂ ਦੇ ਆਪਣੇ ਬ੍ਰਾਂਡ ਨਾਮ ਵਾਲੇ ਕੱਪੜੇ ਵੇਚੇ ਜਾਣਗੇ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਵਿਧਾਇਕ ਸੁਖਜਿੰਦਰ ਰੰਧਾਵਾ ਅਤੇ ਕੁਲਜੀਤ ਨਾਗਰਾ ਨੇ ਲਾਂਚਿੰਗ ਮੌਕੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਮਾਨ ਨੂੰ ਉਨ੍ਹਾਂ ਦੇ ਨਵੇਂ ਉੱਦਮ ਲਈ ਵਧਾਈ ਦਿੱਤੀ।’ ਪੂਰੀ ਖਬਰ ਇੱਥੇ ਪੜ੍ਹੋ।

newznew.com ਤੇ 06, ਸਤੰਬਰ 2017 ਨੂੰ ਪ੍ਰਕਾਸ਼ਿਤ ਖਬਰ ਵਿਚ ਵੀ ਤੁਸੀਂ ਇਸ ਫੋਟੋ ਨੂੰ ਵੇਖ ਸਕਦੇ ਹੋ , ਜਿਸ ਵਿੱਚ ਬੱਬੂ ਮਾਨ ਨਾਲ ਨਵਜੋਤ ਸਿੰਘ ਸਿੱਧੂ ,ਸੁਖਜਿੰਦਰ ਰੰਧਾਵਾ ਅਤੇ ਕੁਲਜੀਤ ਨਾਗਰਾ ਬੈਠੇ ਹੋਏ ਹਨ , ਇਸ ਫੋਟੋ ਨੂੰ ਵਾਇਰਲ ਕੀਤਾ ਜਾ ਰਿਹਾ ਹੈ।

Sukh Jattizm live ਨਾਮ ਦੇ ਯੂਟਿਊਬ ਚੈਨਲ ਤੇ ਤੁਸੀਂ ਇਸ ਪ੍ਰੋਗਰਾਮ ਦੇ ਵੀਡੀਓ ਨੂੰ ਵੇਖ ਸਕਦੇ ਹੋ। 06, ਸਤੰਬਰ 2017 ਨੂੰ ਅਪਲੋਡ ਇਸ ਵੀਡੀਓ ਨਾਲ ਲਿਖਿਆ ਹੋਇਆ ਸੀ,’Babbu Maan de Store di Opening Te Pahunche Navjot singh ne ki keha dekho | ਵੀਡੀਓ ਨੂੰ ਇੱਥੇ ਵੇਖੋ ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਪੰਜਾਬ ਵਿੱਚ ਮੌਜੂਦ ਦੈਨਿਕ ਜਾਗਰਣ ਦੇ ਬਿਉਰੋ ਚੀਫ ਇੰਦਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਫੋਟੋ ਬਹੁਤ ਪੁਰਾਣੀ ਹੈ ਅਤੇ ਇਸਦਾ ਹਾਲੀਆ ਸਮੇਂ ਨਾਲ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਫੋਟੋ ਨਾਲ ਕੀਤਾ ਜਾ ਰਿਹਾ ਦਾਅਵਾ ਵੀ ਗ਼ਲਤ ਹੈ ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸੋਸ਼ਲ ਸਕੈਨਿੰਗ ਤੋਂ ਪਤਾ ਲੱਗਿਆ ਕਿ ਇਸ ਪੇਜ ਨੂੰ 72,023 ਲੋਕ ਫੋਲੋ ਕਰਦੇ ਹਨ ਅਤੇ ਇਸ ਪੇਜ ਨੂੰ 24,ਦਸੰਬਰ 2018 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਸਾਬਿਤ ਹੋਇਆ । ਵਾਇਰਲ ਹੋ ਰਹੀ ਇਹ ਤਸਵੀਰ ਪੁਰਾਣੀ ਹੈ , ਜਿਸਨੂੰ ਫਰਜੀ ਦਾਅਵੇ ਨਾਲ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ ।

  • Claim Review : ਮੂਸੇ ਵਾਲੇ ਨੂੰ ਇਕੱਲੇ ਨੂੰ ਗਾਲਾਂ ਕੱਢੀ ਜਾਂਦੇ ਹੋ। ਬਿੱਲੀ ਇਹ ਵੀ ਕਾਂਗਰਸੀ ਹੈ।
  • Claimed By : ਫੇਸਬੁੱਕ ਪੇਜ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later