Fact Check : ਪੰਜਾਬੀ ਗਾਇਕ ਅਤੇ ਐਕਟਰ ਐੱਮੀ ਵਿਰਕ ਨੇ ਭਗਵੰਤ ਮਾਨ ਨੂੰ ਨਹੀਂ ਕਿਹਾ ਸ਼ਰਾਬੀ, ਵਾਇਰਲ ਵੀਡੀਓ ਹੈ ਐਡੀਟੇਡ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ। ਪੰਜਾਬੀ ਸਿੰਗਰ ਅਤੇ ਐਕਟਰ ਐੱਮੀ ਵਿਰਕ ਨੇ ਭਗਵੰਤ ਮਾਨ ਨੂੰ ਸ਼ਰਾਬੀ ਨਹੀਂ ਕਿਹਾ ਸੀ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਐੱਮੀ ਵਿਰਕ ਦੀ ਇਹ ਵੀਡੀਓ ਪੁਰਾਣੀ ਅਤੇ ਐਡੀਟੇਡ ਹੈ।
- By: Jyoti Kumari
- Published: Feb 22, 2022 at 01:56 PM
- Updated: Mar 4, 2022 at 12:29 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ 38 ਸੈਕੰਡ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਪੰਜਾਬੀ ਗਾਇਕ ਅਤੇ ਐਕਟਰ ਐੱਮੀ ਵਿਰਕ ਨੂੰ ਸਟੇਜ ਸ਼ੋਅ ਦੌਰਾਨ ਭਗਵੰਤ ਮਾਨ ਨੂੰ ਸ਼ਰਾਬੀ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ। ਸੋਸ਼ਲ ਮੀਡਿਆ ਯੂਜ਼ਰਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਗਾਇਕ ਨੇ ਸਟੇਜ ਤੇ ਲਾਈਵ ਸ਼ੋਅ ਦੌਰਾਨ ਭਗਵੰਤ ਮਾਨ ਨੂੰ ਸ਼ਰਾਬੀ ਦੱਸਿਆ ਹੈ । ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਜਾਂਚ ਕੀਤੀ ਅਤੇ ਇਸਨੂੰ ਭ੍ਰਮਕ ਪਾਇਆ। ਐੱਮੀ ਵਿਰਕ ਨੇ ਭਗਵੰਤ ਮਾਨ ਨੂੰ ਸ਼ਰਾਬੀ ਨਹੀਂ ਕਿਹਾ ਸੀ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਐੱਮੀ ਵਿਰਕ ਦੀ ਇਹ ਵੀਡੀਓ ਪੁਰਾਣੀ ਅਤੇ ਐਡੀਟੇਡ ਹੈ। ਇਸਦਾ ਹਾਲੀਆ ਸਮੇਂ ਨਾਲ ਕੋਈ ਸੰਬੰਧ ਨਹੀਂ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਤੇ Aaap party pap party ਨਾਮ ਦੇ ਪੇਜ ਨੇ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ “ਚਲਦੇ ਸ਼ੋਅ ‘ਚ ਐਮੀ ਵਿਰਕ ਨੇ ਭਗਵੰਤ ਮਾਨ ਨੂੰ ਦੱਸਿਆ ਸ਼ਰਾਬੀ, ਕਿਹਾ ਕਲਾਕਾਰ ਸਟੇਜ ਚਲਾ ਸਕਦੇ ਐ ਸਟੇਟ ਨਹੀਂ”
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸ ਪੋਸਟ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਅਤੇ ਉਸਦੇ ਆਰਕਾਈਵ ਲਿੰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਪੜਤਾਲ ਕਰਦੇ ਹੋਏ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਸਾਨੂੰ ਇਸ ਕਲਿੱਪ ਉੱਤੇ Malwa TV ਦਾ ਵਾਟਰਮਾਰਕ ਲੱਗਿਆ ਨਜ਼ਰ ਆਇਆ। ਅਸੀਂ ਯੂਟਿਊਬ ਤੇ ਇਸਨੂੰ ਸਰਚ ਕੀਤਾ ,ਸਾਨੂੰ ਅਸਲ ਵੀਡੀਓ Malwa Punjabi Cultural LIVE Frames ਦੇ ਅਧਿਕਾਰਿਕ ਯੂਟਿਊਬ ਚੈਨਲ ਤੇ 5 ਜੂਨ 2020 ਨੂੰ ਅਪਲੋਡ ਮਿਲਿਆ। ਵੀਡੀਓ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਵੱਲੋਂ ਸਿਰਲੇਖ ਦਿੱਤਾ ਗਿਆ ਸੀ , “”ਪੰਜਾਬੀ ਬੋਲੀਆਂ” ਨਵੇਂ ਅੰਦਾਜ ‘ਚ 🔴 AMMY VIRK 🔴 Latest New Punjabi Songs 2020 🔴 NEW SINGLE TRACK 2020″
ਸਾਨੂੰ ਇਸ ਵੀਡੀਓ ਦੀ ਸ਼ੁਰੂਆਤ ਅਤੇ ਵਾਇਰਲ ਵੀਡੀਓ ਕਲਿੱਪ ਵਿੱਚ ਬਹੁਤ ਸਮਾਨਤਾਵਾਂ ਦਿਖਾਈ ਦਿੱਤੀਆਂ। ਵਾਇਰਲ ਵੀਡੀਓ ਵਿੱਚ ਜਦੋਂ ਐੱਮੀ ਭਗਵੰਤ ਬਾਰੇ ਬੋਲ ਰਹੇ ਹੁੰਦੇ ਹਨ ਓਦੋਂ ਸਟੇਜ ਤੇ ਇੱਕ ਵਿਅਕਤੀ ਉਨ੍ਹਾਂ ਦੇ ਪਿੱਛੇ ਤੋਂ ਲੰਘਦਾ ਹੈ ਅਤੇ ਅਸਲ ਵੀਡੀਓ ਵਿੱਚ ਵੀ ਇਹ ਹੀ ਦ੍ਰਿਸ਼ ਵੇਖਿਆ ਜਾ ਸਕਦਾ ਹੈ। ਵੀਡੀਓ ਦੀ ਸ਼ੁਰੂਆਤ ਵਿੱਚ ਗਾਇਕ ਐੱਮੀ ਵਿਰਕ ਨੇ ਉਹ ਹੀ ਬੋਲੀ ਪਾਈ ਹੈ। ਜਿਹੜੀ ਵਾਇਰਲ ਵੀਡੀਓ ਵਿੱਚ ਸੁਣਦੀ ਹੈ। ਪਰ ਅਸਲ ਵੀਡੀਓ ਵਿੱਚ ਐੱਮੀ ਵਿਰਕ ਨੇ ਕਿਤੇ ਵੀ ਭਗਵੰਤ ਮਾਨ ਨੂੰ ਸ਼ਰਾਬੀ ਨਹੀਂ ਕਿਹਾ ਹੈ। ਮਤਬਲ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ।
ਅਸੀਂ ਇਸ ਬਾਰੇ ਗੂਗਲ ਤੇ ਵੀ ਕੁਝ ਕੀ ਵਰਡ ਰਾਹੀਂ ਸਰਚ ਕੀਤਾ , ਪਰ ਸਾਨੂੰ ਕਿਤੇ ਵੀ ਇਸ ਨਾਲ ਜੁੜੀ ਕੋਈ ਖਬਰ ਪ੍ਰਕਾਸ਼ਿਤ ਨਹੀਂ ਮਿਲੀ।
ਵੱਧ ਜਾਣਕਾਰੀ ਲਈ ਅਸੀਂ ਐੱਮੀ ਵਿਰਕ ਨੂੰ ਸੰਪਰਕ ਕੀਤਾ, ਸਾਡੀ ਗੱਲ ਉਨ੍ਹਾਂ ਦੀ ਟੀਮ ਨਾਲ ਹੋਈ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਗ਼ਲਤ ਦਾਅਵਾ ਹੈ। ਐੱਮੀ ਵਿਰਕ ਭਾਰਤ ਚ ਨਹੀਂ ਹਨ ਅਤੇ ਲੋਕ ਅਜਿਹੀਆਂ ਵੀਡੀਓ ਬਣਾ ਕੇ ਗ਼ਲਤ ਦਾਅਵੇ ਨਾਲ ਵਾਇਰਲ ਕਰਦੇ ਰਹਿੰਦੇ ਹਨ। ਵੀਡੀਓ ਪੂਰੀ ਤਰ੍ਹਾਂ ਗ਼ਲਤ ਹੈ। ਉਨ੍ਹਾਂ ਨੇ ਕਦੇ ਵੀ ਅਜਿਹਾ ਕੁਝ ਨਹੀਂ ਕਿਹਾ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 52,524 ਲੋਕ ਫੋਲੋ ਕਰਦੇ ਹਨ ਅਤੇ ਪੇਜ ਨੂੰ 3 ਜੁਲਾਈ 2015 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ। ਪੰਜਾਬੀ ਸਿੰਗਰ ਅਤੇ ਐਕਟਰ ਐੱਮੀ ਵਿਰਕ ਨੇ ਭਗਵੰਤ ਮਾਨ ਨੂੰ ਸ਼ਰਾਬੀ ਨਹੀਂ ਕਿਹਾ ਸੀ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਐੱਮੀ ਵਿਰਕ ਦੀ ਇਹ ਵੀਡੀਓ ਪੁਰਾਣੀ ਅਤੇ ਐਡੀਟੇਡ ਹੈ।
- Claim Review : ਚਲਦੇ ਸ਼ੋਅ 'ਚ ਐਮੀ ਵਿਰਕ ਨੇ ਭਗਵੰਤ ਮਾਨ ਨੂੰ ਦੱਸਿਆ ਸ਼ਰਾਬੀ, ਕਿਹਾ ਕਲਾਕਾਰ ਸਟੇਜ ਚਲਾ ਸਕਦੇ ਐ ਸਟੇਟ ਨਹੀਂ
- Claimed By : Aaap party pap party
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...