X
X

Fact Check: ਭਗਵੰਤ ਮਾਨ ਨਾਲ ਤਸਵੀਰ ਵਿੱਚ ਦਿੱਖ ਰਿਹਾ ਆਦਮੀ ਨਹੀਂ ਹੈ ਗੈਂਗਸਟਰ ਗੋਲਡੀ ਬਰਾੜ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਤਸਵੀਰ ਵਿੱਚ ਭਗਵੰਤ ਮਾਨ ਨਾਲ ਨਜ਼ਰ ਆ ਰਿਹਾ ਵਿਅਕਤੀ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲਾ ਗੋਲਡੀ ਬਰਾੜ ਨਹੀਂ ਹੈ। ਇਹ ਤਸਵੀਰ ਫਾਜ਼ਿਲਕਾ ਦੇ ਰਹਿਣ ਵਾਲੇ ਮਨਜੀਤ ਸਿੰਘ ਗੋਲਡੀ ਬਰਾੜ ਦੀ ਹੈ ਅਤੇ ਮਨਜੀਤ ਸਿੰਘ ਗੋਲਡੀ ਬਰਾੜ ਨੇ ਆਪ ਵਾਇਰਲ ਤਸਵੀਰ ਨੂੰ ਲੈ ਕੇ ਸਪਸ਼ਟੀਕਰਣ ਦਿੱਤਾ ਹੈ।

  • By: Jyoti Kumari
  • Published: May 31, 2022 at 05:14 PM
  • Updated: May 31, 2022 at 05:28 PM

ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ )। ਪੰਜਾਬ ਦੇ ਮਸ਼ਹੂਰ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲੇ ਦਾ 29 ਮਈ 2022 ਨੂੰ ਦਿਨ ਦਿਹਾੜੇ ਕੁਝ ਅਣਪਛਾਤਿਆਂ ਵਿਅਕਤੀਆ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਲਾਰੰਸ ਬਿਸ਼ਨੋਈ ਗੈਂਗ ਦੇ ਮੈਂਬਰ ਗੋਲਡੀ ਬਰਾੜ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਹੁਣ ਇਸ ਨਾਲ ਜੋੜਦੇ ਹੋਏ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਵਾਇਰਲ ਤਸਵੀਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਖੜੇ ਆਦਮੀ ਦੀ ਤਸਵੀਰ ਨੂੰ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿੱਚ ਦਿਖਾਈ ਦੇ ਰਿਹਾ ਇਹ ਆਦਮੀ ਉਹ ਹੀ ਗੋਲਡੀ ਬਰਾੜ ਹੈ ਜਿਸਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਤਸਵੀਰ ਵਿੱਚ ਭਗਵੰਤ ਮਾਨ ਨਾਲ ਨਜ਼ਰ ਆ ਰਿਹਾ ਵਿਅਕਤੀ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲਾ ਗੋਲਡੀ ਬਰਾੜ ਨਹੀਂ ਹੈ। ਇਹ ਤਸਵੀਰ ਫਾਜ਼ਿਲਕਾ ਦੇ ਰਹਿਣ ਵਾਲੇ ਮਨਜੀਤ ਸਿੰਘ ਗੋਲਡੀ ਬਰਾੜ ਦੀ ਹੈ ਅਤੇ ਮਨਜੀਤ ਸਿੰਘ ਗੋਲਡੀ ਬਰਾੜ ਨੇ ਆਪ ਵਾਇਰਲ ਤਸਵੀਰ ਨੂੰ ਲੈ ਕੇ ਸਪਸ਼ਟੀਕਰਣ ਦਿੱਤਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ “ਭੇਡਾਂ ਮੁੰਨਣ ਵਾਲਾ” ਨੇ 29 ਮਈ ਨੂੰ ਇਹ ਪੋਸਟ ਸ਼ੇਅਰ ਕੀਤੀ ਹੈ। ਪੋਸਟ ਵਿੱਚ ਸੀਐਮ ਭਗਵੰਤ ਮਾਨ ਨਾਲ ਇੱਕ ਆਦਮੀ ਦੀ ਫੋਟੋ ਹੈ ਅਤੇ ਨਾਲ ਲਿਖਿਆ ਹੈ ,”ਗੋਲਡੀ ਬਰਾੜ ਨੇ ਲਈ ਮੂਸੇਵਾਲਾ ਦੀ ਮੌਤ ਦੀ ਜ਼ਿੰਮੇਵਾਰੀ, ਕੱਲ੍ਹ ਭਗਵੰਤ ਮਾਨ ਨੇ ਸੁਰੱਖਿਆ ਵਾਪਸ ਲਈ ਤੇ ਅੱਜ ਭਗਵੰਤ ਮਾਨ ਨੂੰ ਵਧਾਈ ਦੇਣ ਵਾਲਿਆਂ ਨੇ ਮੂਸੇਵਾਲਾ ਦੀ ਮੌਤ ਦੀ ਜ਼ਿੰਮੇਵਾਰੀ ਲਈ।”

ਟਵਿਟਰ ਤੇ ਵੀ ਕਈ ਯੂਜ਼ਰਸ ਇਸ ਤਸਵੀਰ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਦੇ ਕੰਟੇੰਟ ਨੂੰ ਹੂਬਹੂ ਲਿਖਿਆ ਗਿਆ ਹੈ। ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਸੱਚਾਈ ਜਾਨਣ ਦੇ ਲਈ ਸਭ ਤੋਂ ਪਹਿਲਾਂ ਇਸਨੂੰ ਗੂਗਲ ਰਿਵਰਸ ਇਮੇਜ ਤੇ ਸਰਚ ਕੀਤਾ। ਸਾਨੂੰ ਇਹ ਤਸਵੀਰ ਮਨਜੀਤ ਸਿੰਘ ਗੋਲਡੀ ਬਰਾੜ ਦੇ ਫੇਸਬੁੱਕ ਅਕਾਊਂਟ ਤੇ ਮਿਲੀ। ਮਨਜੀਤ ਸਿੰਘ ਗੋਲਡੀ ਬਰਾੜ ਨੇ ਸੀਐਮ ਭਗਵੰਤ ਮਾਨ ਨਾਲ ਇਹ ਤਸਵੀਰ 10 ਮਾਰਚ 2022 ਨੂੰ ਆਮ ਆਦਮੀ ਪਾਰਟੀ ਦੀ ਵਿਧਾਨਸਭਾ ਚੋਣਾਂ ਵਿੱਚ ਜਿੱਤ ਤੋਂ ਬਾਅਦ ਅਪਲੋਡ ਕੀਤੀ ਸੀ।

ਸਾਨੂੰ ਇਸ ਫੇਸਬੁੱਕ ਪੇਜ ਤੇ ਇੱਕ ਵੀਡੀਓ ਵੀ ਮਿਲਿਆ। ਭਗਵੰਤ ਮਾਨ ਨਾਲ ਤਸਵੀਰ ਵਾਇਰਲ ਹੋਣ ਤੋਂ ਬਾਅਦ ਮਨਜੀਤ ਸਿੰਘ ਗੋਲਡੀ ਬਰਾੜ ਨੇ ਤਸਵੀਰ ਨੂੰ ਲੈ ਕੇ 29 ਮਈ ਨੂੰ ਇੱਕ ਸਪਸ਼ਟੀਕਰਨ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਵਿੱਚ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ ,” ਮੈਂ ਗੋਲਡੀ ਬਰਾੜ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਜੰਡਵਾਲ਼ਾ ਦਾ ਰਹਿਣ ਵਾਲ਼ਾ ਹਾਂ। ਜੋ ਅੱਜ ਦੀ ਸਿੱਧੂ ਮੂਸੇਵਾਲੇ ਦੇ ਕਤਲ ਦੀ ਦੁਖਦਾਈ ਘਟਨਾ ਵਾਪਰੀ ਹੈ ਉਸ ਵਿੱਚ ਸੋਸ਼ਲ ਮੀਡੀਆ ਵੱਲੋਂ ਮੇਰੀ ਤਸਵੀਰ ਦੀ ਦੁਰ-ਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਲੋਕਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗਾ “

ਸਾਨੂੰ ਕਈ ਖਬਰਾਂ ਵਿੱਚ ਗੋਲਡੀ ਬਰਾੜ ਦੇ ਸਪਸ਼ਟੀਕਰਣ ਦੀ ਰਿਪੋਰਟ ਮਿਲੀ। ਅਸੀਂ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਬਾਰੇ ਸਰਚ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ ਕਈ ਤਸਵੀਰਾਂ ਮਿਲੀਆ , ਜਿਨ੍ਹਾਂ ਦੀ ਤੁਲਨਾ ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਤਸਵੀਰ ਨਾਲ ਕੀਤੀ। ਦੋਨਾਂ ਤਸਵੀਰਾਂ ਵਿੱਚਕਾਰ ਅੰਤਰ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਕਈ ਰਿਪੋਰਟਾਂ ਮੁਤਾਬਿਕ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਫੇਸਬੁੱਕ ਤੇ ਪਾਈ ਗਈ ਇੱਕ ਪੋਸਟ ਮੁਤਾਬਿਕ ਗੈਂਗਸਟਰ ਗੋਲਡੀ ਬਰਾੜ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲੇ ਦਾ ਕਤਲ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਕੀਤਾ ਹੈ।

ਵਾਇਰਲ ਤਸਵੀਰ ਬਾਰੇ ਜਾਣਕਾਰੀ ਲਈ ਅਸੀਂ ਮਨਜੀਤ ਸਿੰਘ ਗੋਲਡੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਪੂਰੀ ਤਰ੍ਹਾਂ ਗ਼ਲਤ ਹੈ। ਮਨਜੀਤ ਸਿੰਘ ਗੋਲਡੀ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦਾ ਪੂਰਾ ਨਾਮ ਮਨਜੀਤ ਸਿੰਘ ਗੋਲਡੀ ਬਰਾੜ ਹੈ ਅਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹ ਹਰਕਤ ਕੀਤੀ ਗਈ ਹੈ। ਉਨ੍ਹਾਂ ਨੇ ਇਸ ਬਾਰੇ ਸ਼ਿਕਾਇਤ ਵੀ ਕੀਤੀ ਹੈ। ਗੋਲਡੀ ਨੇ ਸਾਡੇ ਨਾਲ ਆਪਣਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ।

ਜਾਂਚ ਦੇ ਅੰਤਿਮ ਪੜਾਵ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਫੇਸਬੁੱਕ ਤੇ ਯੂਜ਼ਰ ਦੇ 417 ਮਿੱਤਰ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਤਸਵੀਰ ਵਿੱਚ ਭਗਵੰਤ ਮਾਨ ਨਾਲ ਨਜ਼ਰ ਆ ਰਿਹਾ ਵਿਅਕਤੀ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲਾ ਗੋਲਡੀ ਬਰਾੜ ਨਹੀਂ ਹੈ। ਇਹ ਤਸਵੀਰ ਫਾਜ਼ਿਲਕਾ ਦੇ ਰਹਿਣ ਵਾਲੇ ਮਨਜੀਤ ਸਿੰਘ ਗੋਲਡੀ ਬਰਾੜ ਦੀ ਹੈ ਅਤੇ ਮਨਜੀਤ ਸਿੰਘ ਗੋਲਡੀ ਬਰਾੜ ਨੇ ਆਪ ਵਾਇਰਲ ਤਸਵੀਰ ਨੂੰ ਲੈ ਕੇ ਸਪਸ਼ਟੀਕਰਣ ਦਿੱਤਾ ਹੈ।

  • Claim Review : , ਕੱਲ੍ਹ ਭਗਵੰਤ ਮਾਨ ਨੇ ਸੁਰੱਖਿਆ ਵਾਪਸ ਲਈ ਤੇ ਅੱਜ ਭਗਵੰਤ ਮਾਨ ਨੂੰ ਵਧਾਈ ਦੇਣ ਵਾਲਿਆਂ ਨੇ ਮੂਸੇਵਾਲਾ ਦੀ ਮੌਤ ਦੀ ਜ਼ਿੰਮੇਵਾਰੀ ਲਈ।
  • Claimed By : ਭੇਡਾਂ ਮੁੰਨਣ ਵਾਲਾ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later