Fact Check : ਬਿਜਲੀ ਦੇ ਖੰਭੇ ਤੇ ਚੜ੍ਹੇ ਸੀ.ਐਮ ਚੰਨੀ ਦੀ ਪੁਰਾਣੀ ਫੋਟੋ ਨੂੰ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁਮਰਾਹਕੁੰਨ ਸਾਬਿਤ ਹੋਇਆ। ਸੀ.ਐਮ ਚੰਨੀ ਦੀ ਇਹ ਫੋਟੋ 2016 ਦੀ ਹੈ ਜਿਸਨੂੰ ਹੁਣ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇੱਕ ਫੋਟੋ ਵਾਇਰਲ ਹੋ ਰਹੀ ਹੈ। ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਿਜਲੀ ਦੇ ਖੰਭੇ ਦੇ ਚੜ੍ਹੇ ਹੋਏ ਵੇਖਿਆ ਜਾ ਸਕਦਾ ਹੈ। ਫੋਟੋ ਨੂੰ ਵਾਇਰਲ ਕਰਦੇ ਹੋਏ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਸੀ.ਐਮ ਚੰਨੀ ਨੇ ਕੁਰਾਲੀ ‘ਚ ਬਿਜਲੀ ਖੰਬੇ ਤੇ ਚੜ ਪਾਣੀ ਵਾਲੀ ਟੈਂਕੀ ਦੇ ਟਿਊਬਵੈਲ ਦਾ ਕੁਨੈਕਸ਼ਨ ਜੋੜਿਆ ਹੈ । ਇਸ ਫੋਟੋ ਨੂੰ ਹਾਲ ਦਾ ਦੱਸਦਿਆਂ ਹਰ ਜਗ੍ਹਾ ਵਾਇਰਲ ਕੀਤਾ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਾ ਕਿ ਸੀ.ਐਮ ਚੰਨੀ ਦੀ ਇਹ ਫੋਟੋ ਬਹੁਤ ਪੁਰਾਣੀ ਹੈ ਜਦੋਂ ਚਰਨਜੀਤ ਚੰਨੀ ਨੇ ਚਮਕੌਰ ਸਾਹਿਬ ਅਧੀਨ ਪੈਂਦੇ ਸੀਹੋਂ ਮਾਜਰਾ ਪਿੰਡ ਦੇ ਵਾਟਰ ਵਰਕਸ ਦੀ ਕੱਟੀ ਗਈ ਬਿਜਲੀ ਸਪਲਾਈ ਨੂੰ ਮੁੜ ਬਹਾਲ ਕੀਤਾ ਸੀ , ਜਿਸ ਨੂੰ ਹੁਣ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ ” ਸਿੱਧੂ ਬਠਿੰਡੇ ਆਲਾ” ਨੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ” ਆਹ ਪੰਜਾਬ ਦਾ ਮੁੱਖ ਮੰਤਰੀ, ਕੁਰਾਲੀ ਚ ਬਿਜਲੀ ਖੰਬੇ ਤੇ ਚੜ ਪਾਣੀ ਵਾਲੀ ਟੈਂਕੀ ਦੇ ਟਿਊਬਵੈਲ ਦਾ ਕੁਨੈਕਸ਼ਨ ਜੋੜਦੇ ਹੋਏ ਚਰਨਜੀਤ ਸਿੰਘ ਚੰਨੀ”

ਫੇਸਬੁੱਕ ਤੇ ਬਹੁਤ ਸਾਰੇ ਯੂਜ਼ਰਸ ਇਸ ਫੋਟੋ ਨੂੰ ਸਮਾਨ ਅਤੇ ਮਿਲਦੇ -ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਫੋਟੋ ਦੀ ਪੜਤਾਲ ਸ਼ੁਰੂ ਕਰਦੇ ਹੋਏ ਗੂਗਲ ਤੇ ਕੁਝ ਕੀਵਰਡ ਰਾਹੀਂ ਸਰਚ ਕੀਤਾ । ਸਾਨੂੰ ਇਸ ਫੋਟੋ ਨਾਲ ਜੁੜੇ ਕਈ ਸਾਰੇ ਪਰਿਣਾਮ ਮਿਲੇ । timesofindia ਦੀ ਵੈਬਸਾਈਟ ਤੇ 27 ਜੁਲਾਈ 2016 ਨੂੰ ਇਸ ਨਾਲ ਜੁੜੀ ਇੱਕ ਖਬਰ ਮਿਲੀ । ਖਬਰ ਅਨੁਸਾਰ “ਜੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ 2013 ਵਿੱਚ ਦਿੱਲੀ’ ਚ ਬਿਜਲੀ ਆਪੂਰਤੀ ਕੱਟ ਦਿੱਤੇ ਜਾਣ ਦੇ ਵਿਰੋਧ ‘ਚ 2013 ਵਿੱਚ ਬਿਜਲੀ ਦੇ ਖੰਭੇ ਤੇ ਚੜ੍ਹ ਗਏ ਸੀ ਤਾਂ ਕਾਂਗਰਸ ਵਿਧਾਇਕ ਦਲ (ਸੀਐਲਪੀ) ਦੇ ਨੇਤਾ ਚਰਨਜੀਤ ਚੰਨੀ ਨੇ ਵੀ ਰੋਪੜ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੁਆਰਾ ਕੱਟੇ ਗਏ ਬਿਜਲੀ ਕਨੈਕਸ਼ਨ ਨੂੰ ਬਹਾਲ ਕਰਨ ਲਈ ਐਦਾਂ ਹੀ ਕੀਤਾ । “ਆਪਣੇ ਟ੍ਰੇਡਮਾਰਕ ਚਿੱਟਾ ਕੁਰਤਾ-ਪਜਾਮਾ ਪਾ, ਸਪਲਾਈ ਲਾਈਨ ਤੱਕ ਪਹੁੰਚਣ ਲਈ ਇੱਕ ਉੱਚੀ ਪੌੜੀ ਤੇ ਚੜ੍ਹ ਗਏ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਅਗਲੀ ਵਾਰ ਪੀ.ਐਸ.ਪੀ.ਸੀ.ਐਲ ਨੇ ਇਸਨੂੰ ਫੇਰ ਤੋਂ ਕੱਟਿਆ ਤਾਂ ਉਹ ਰੋਪੜ ਦੇ ਡੀਸੀ ਦਫਤਰ ਦੇ ਸਾਹਮਣੇ ਅੰਦੋਲਨ ਦੀ ਅਗਵਾਈ ਕਰਨਗੇ। ਪੂਰੀ ਖਬਰ ਇੱਥੇ ਪੜ੍ਹੋ।

tribuneindia.com ਤੇ ਸਾਨੂੰ 27 ਜੁਲਾਈ 2016 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ । ਖਬਰ ਨੂੰ ਪ੍ਰਕਾਸ਼ਿਤ ਕਰ ਸਿਰਲੇਖ ਦਿੱਤੋ ਗਿਆ ਸੀ ” Channi ‘rises’ to occasion ” ਇਸ ਵਿੱਚ ਵਾਇਰਲ ਹੋ ਰਾਹੀਂ ਤਸਵੀਰ ਨੂੰ ਵੀ ਵੇਖਿਆ ਜਾ ਸਕਦਾ ਹੈ । ਤਸਵੀਰ ਨਾਲ ਕੈਪਸ਼ਨ ਲਿਖਿਆ ਹੈ ” CLP leader Charanjit Singh Channi climbs an electricity pole at a village in Chamkaur Sahib on Tuesday. Tribune photo ” ਪੂਰੀ ਖਬਰ ਇੱਥੇ ਪੜ੍ਹੋ ।

ਫੇਸਬੁੱਕ ਤੇ ਵੀ ਕਈ ਯੂਜ਼ਰਸ ਦੁਆਰਾ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਇਸਨੂੰ ਪੁਰਾਣੀ ਦੱਸਿਆ ਗਿਆ ਹੈ । Punjab Spectrum ਨਾਮ ਦੇ ਫੇਸਬੁੱਕ ਪੇਜ ਨੇ ਫੋਟੋ ਸ਼ੇਅਰ ਕਰ ਲਿਖਿਆ ਹੈ ” 2016 ਦੀ ਫੋਟੋ ਦੱਸਦੇ ਆਂ ਜਦੋਂ ਅਕਾਲੀ ਸਰਕਾਰ ਸੀ ਚਰਨਜੀਤ ਸਿੰਘ ਚੰਨੀ ਜੋ ਹੁਣ ਮੁੱਖ ਮੰਤਰੀ ਨੇ ਉਸ ਸਮੇ ਵਿਧਾਇਕ ਸੀ। ਇੱਕ ਪਿੰਡ ਦੇ ਵਿੱਚ ਬਿਜਲੀ ਕੁਨੈਕਸ਼ਨ ਠੀਕ ਕਰਨ ਲਈ ਆਪ ਖੰਬੇ ਤੇ ਚੜ੍ਹੇ ਸੀ” ਅਜਿਹਾ ਹੀ ਇੱਕ ਪੋਸਟ Gagan Bedi ਵੱਲੋਂ ਕੀਤੀ ਗਈ ਹੈ , ਜਿਸ ਵਿੱਚ ਲਿਖਿਆ ਹੈ : 2016 ਦਿ ਫੋਟੋ ਦੱਸਦੇ ਆਂ ਜਦੋਂ ਅਕਾਲੀ ਸਰਕਾਰ ਸੀ ਚਰਨਜੀਤ ਸਿੰਘ ਚੰਨੀ ਜੋ ਹੁਣ ਮੁੱਖ ਮੰਤਰੀ ਨੇ ਉਦੋਂ ਵਿਧਾਇਕ ਸੀ ਇੱਕ ਪਿੰਡ ਦੇ ਵਿੱਚ ਬਿਜਲੀ ਕੁਨੈਕਸ਼ਨ ਠੀਕ ਕਰਨ ਲਈ ਆਪ ਖੰਬੇ ਤੇ ਚੜ੍ਹੇ ਸੀ”

ਅਸੀਂ ਇਸ ਫੋਟੋ ਬਾਰੇ ਵੱਧ ਜਾਣਕਾਰੀ ਲਈ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਚਮਕੌਰ ਸਾਹਿਬ ਦੀ ਰਿਪੋਰਟਰ ਪਰਮਜੀਤ ਕੌਰ ਨਾਲ ਗੱਲ ਕੀਤੀ । ਵਾਇਰਲ ਫੋਟੋ ਉਨ੍ਹਾਂ ਦੇ ਨਾਲ ਸ਼ੇਅਰ ਵੀ ਕੀਤੀ , ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਫੋਟੋ ਬਹੁਤ ਪੁਰਾਣੀ ਹੈ ਇਸਦਾ ਹਾਲੀਆ ਸਮੇਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ । ਪਹਿਲਾਂ ਵੀ ਸੀਐਮ ਚੰਨੀ ਨਾਲ ਜੁੜੀ ਕਈ ਪੋਸਟ ਵਾਇਰਲ ਹੋ ਚੁਕੀ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਫੋਟੋ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ ।ਸੋਸ਼ਲ ਸਕੈਨਿੰਗ ਤੋਂ ਬਾਅਦ ਸਾਨੂੰ ਪਤਾ ਲੱਗਿਆ ਕੀ ਇਸ ਪੇਜ ਨੂੰ 95 ਲੋਕ ਫੋਲੋ ਕਰਦੇ ਹਨ ਅਤੇ ਇਸ ਨੂੰ 1, ਅਕਤੂਬਰ 2021 ਨੂੰ ਬਣਾਇਆ ਗਿਆ ਹੈ ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁਮਰਾਹਕੁੰਨ ਸਾਬਿਤ ਹੋਇਆ। ਸੀ.ਐਮ ਚੰਨੀ ਦੀ ਇਹ ਫੋਟੋ 2016 ਦੀ ਹੈ ਜਿਸਨੂੰ ਹੁਣ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts