Fact Check: ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਦੀ ਗ੍ਰਿਫਤਾਰੀ ਦੇ ਦਾਅਵੇ ਵਾਲਾ ਵੀਡੀਓ ਹਮਲੇ ਤੋਂ 2 ਸਾਲ ਪਹਿਲਾਂ ਦਾ ਹੈ

Fact Check: ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਦੀ ਗ੍ਰਿਫਤਾਰੀ ਦੇ ਦਾਅਵੇ ਵਾਲਾ ਵੀਡੀਓ ਹਮਲੇ ਤੋਂ 2 ਸਾਲ ਪਹਿਲਾਂ ਦਾ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਲਵਾਮਾ ਹਮਲੇ ਲਈ ਜਿੰਮੇਵਾਰ ਗੱਦਾਰ ਨੂੰ ਫੜ ਲਿਆ ਹੈ। ਪੋਸਟ ਵਿਚ ਹਿੰਦੀ ਨਿਊਜ਼ ਚੈਨਲ ਦਾ ਇੱਕ ਵੀਡੀਓ ਹੈ, ਜਿਸਵਿਚ ਇੱਕ ਲਸ਼ਕਰ-ਏ-ਤਇਅਬਾ ਦੇ ਪਹਿਲੇ ਹਿੰਦੂ ਆਤੰਕਵਾਦੀ ਨੂੰ ਫੜੇ ਜਾਣ ਦਾ ਦਾਅਵਾ ਕੀਤਾ ਗਿਆ ਹੈ, ਜਿਸਦਾ ਨਾਂ ਸੰਦੀਪ ਸ਼ਰਮਾ ਹੈ।

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਹੋ ਰਹੀ ਵੀਡੀਓ ਫਰਜ਼ੀ ਸਾਬਤ ਹੁੰਦੀ ਹੈ। ਜਿਹੜੇ ਵਿਅਕਤੀ ਦੀ ਗ੍ਰਿਫਤਾਰੀ ਨੂੰ ਪੁਲਵਾਮਾ ਹਮਲੇ ਲਈ ਜਿੰਮੇਵਾਰ ਵਿਅਕਤੀ ਦੇ ਤੌਰ ਤੇ ਦਿਖਾਇਆ ਜਾ ਰਿਹਾ ਹੈ, ਉਹ ਹਮਲੇ ਤੋਂ ਕਰੀਬ ਦੋ ਸਾਲ ਪਹਿਲਾਂ ਆਤੰਕ ਦੇ ਵੱਖਰੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ‘Face The सच’ ਤੋਂ ਇੱਕ ਹਿੰਦੀ ਚੈਨਲ ਦੇ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ, ‘ਉਹ ਗੱਦਾਰ ਫੜ੍ਹਿਆ ਗਿਆ ਭਰਾਵੋ ਜਿਨ੍ਹੇ 44 ਜਵਾਨਾਂ ਦਾ ਸੌਦਾ ਕੀਤਾ, ਇਸਦਾ ਨਾਂ ਹੈ ਸੰਦੀਪ ਸ਼ਰਮਾ।’ ਵੀਡੀਓ ਵਿਚ ਦਿਖਾਇਆ ਜਾ ਰਿਹਾ ਹੈ ਕਿ ਪੁਲਿਸ ਦੇ ਹੱਥੋਂ ਲਸ਼ਕਰ ਦਾ ਇੱਕ ਆਤੰਕੀ ਗ੍ਰਿਫਤਾਰ ਹੋਇਆ ਹੈ, ਜਿਸਦਾ ਨਾਂ ਸੰਦੀਪ ਸ਼ਰਮਾ ਹੈ।


ਫੇਸਬੁੱਕ ‘ਤੇ ਵਾਇਰਲ ਹੋ ਰਿਹਾ ਪੋਸਟ

ਪੜਤਾਲ ਕਰੇ ਜਾਣ ਤੱਕ ਇਸ ਵੀਡੀਓ ਨੂੰ ਕਰੀਬ ਢਾਈ ਲੱਖ ਵਾਰ ਵੇਖਿਆ ਜਾ ਚੁੱਕਿਆ ਹੈ ਅਤੇ ਕਰੀਬ 8,000 ਲੋਕਾਂ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।

ਪੜਤਾਲ

ਫੇਸਬੁੱਕ ਪੋਸਟ ਵਿਚ ਜਿਹੜੇ ਵੀਡੀਓ ਦਾ ਇਸਤੇਮਾਲ ਕਰਦੇ ਹੋਏ ਦਾਅਵਾ ਕੀਤਾ ਗਿਆ ਹੈ, ਉਹ ਹਿੰਦੀ ਨਿਊਜ਼ ਚੈਨਲ ‘’ABP’’ ਦਾ ਹੈ। ਵੀਡੀਓ ਮੁਤਾਬਕ ਪਹਿਲੀ ਵਾਰ ਲਸ਼ਕਰ ਦੇ ਕਿਸੇ ਗੈਰ ਮੁਸਲਿਮ ਆਤੰਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸਦਾ ਨਾਂ ਸੰਦੀਪ ਸ਼ਰਮਾ ਉਰਫ ਆਦਿਲ ਹੈ। 10 ਜੁਲਾਈ 2017 ਨੂੰ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਤੋਂ ਸੰਦੀਪ ਸ਼ਰਮਾ ਦੀ ਗ੍ਰਿਫਤਾਰੀ ਹੋਈ ਸੀ।

ਵੀਡੀਓ ਰਿਪੋਰਟ ਦੇ ਮੁਤਾਬਕ 1 ਜੁਲਾਈ 2017 ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਵਿਚ ਸੁਰੱਖਿਆ ਬਲਾਂ ਅਤੇ ਆਤੰਕੀਆਂ ਵਿਚਕਾਰ ਮੁਕਾਬਲਾ ਹੋਇਆ ਸੀ। ਪੁਲਿਸ ਨੇ ਇਸ ਮੁਕਾਬਲੇ ਵਿਚ ਲਸ਼ਕਰ-ਏ-ਤਇਅਬਾ ਦੇ ਬਸ਼ੀਰ ਲਸ਼ਕਰੀ ਨੂੰ ਮਾਰ ਗਿਰਾਈਆ ਸੀ। ਪੁਲਿਸ ਮੁਤਾਬਕ ਇਨਕਾਉਂਟਰ ਸ਼ੁਰੂ ਹੋਣੇ ਤੋਂ ਪਹਿਲਾਂ ਹੀ ਸੰਦੀਪ ਸ਼ਰਮਾ ਲਸ਼ਕਰੀ ਦੇ ਨਾਲ ਉਸਦੇ ਘਰ ਵਿਚ ਮੌਜੂਦ ਸੀ, ਜਿਸਨੂੰ ਲਸ਼ਕਰੀ ਦੇ ਪਰਿਵਾਰ ਦੇ ਹੋਰ ਲੋਕਾਂ ਨਾਲ ਸੁਰੱਖਿਅਤ ਕੱਢ ਲਿਆ ਸੀ।

10 ਜੁਲਾਈ 2017 ਨੂੰ ਅੰਗ੍ਰੇਜ਼ੀ ਅਖਬਾਰ ‘’The Economic Times’’ ਵਿਚ ਪ੍ਰਕਾਸ਼ਿਤ ਰਿਪੋਰਟ ਤੋਂ ਇਸਦੀ ਪੁਸ਼ਟੀ ਹੁੰਦੀ ਹੈ।

ਸਰਚ ਵਿਚ ਸਾਨੂੰ ਜੰਮੂ-ਕਸ਼ਮੀਰ ਪੁਲਿਸ ਦੇ ਤੱਤਕਾਲੀਨ IG (ਪੁਲਿਸ ਨਿਰਖਕ) ਮੁਨੀਰ ਖਾਨ ਦੇ ਪ੍ਰੈਸ ਕਾਂਫ੍ਰੇਂਸ ਦਾ ਵੀਡੀਓ ਮਿਲਿਆ। ਖਾਨ ਦੇ, ‘ਫੜ੍ਹਿਆ ਗਿਆ ਵਿਅਕਤੀ ਸਿਰਫ ATM ਲੁੱਟ ਵਿਚ ਸ਼ਾਮਲ ਨਹੀਂ ਸੀ, ਬਲਕਿ ਉਹ ਵੱਡੀ ਆਤੰਕੀ ਕਾਰਵਾਈ ਵਿਚ ਸ਼ਾਮਲ ਸੀ।’

ਖਾਨ ਮੁਤਾਬਕ ਸ਼ਰਮਾ ਨਾ ਸਿਰਫ ATM ਲੁੱਟ ਵਿਚ ਸ਼ਾਮਲ ਸੀ, ਬਲਕਿ ਉਹ ਪਿੰਡਾਂ ਵਿਚ ਕਈ ਗਲਤ ਕੰਮ ਕਰਦਾ ਰਹਿੰਦਾ ਸੀ। ਇਸਦੇ ਬਾਅਦ ਉਹ ਇੱਕ ਖਤਰਨਾਕ ਆਤੰਕੀ ਬਣ ਗਿਆ ਅਤੇ ਲਸ਼ਕਰ ਦੇ ਆਤੰਕੀਆਂ ਨਾਲ ਤਿੰਨ ਵੱਡੀ ਵਾਰਦਾਤਾਂ ਵਿਚ ਨਾ ਕੇਵਲ ਸ਼ਾਮਲ ਹੋਇਆ, ਬਲਕਿ ਇੱਕ ਵੱਡੀ ਭੂਮਿਕਾ ਨਿਭਾਈ।

ਖਾਨ ਮੁਤਾਬਕ, ‘ਸੰਦੀਪ ਕੁਮਾਰ ਉਰਫ ਆਦਿਲ 16 ਜੂਨ 2017 ਦੀ ਘਟਨਾ ਦੇ ਅਲਾਵਾ, ਜਿਸਵਿਚ SHO ਫ਼ਿਰੋਜ਼ ਡਾਰ ਮਾਰੇ ਗਏ ਸੀ, ਮੁੰਡਾ ਇਲਾਕੇ ਵਿਚ ਸੇਨਾ ਦੇ ਕਾਫ਼ਿਲੇ ‘ਤੇ ਕੀਤੇ ਗਏ ਹਮਲੇ ਵਿਚ ਵੀ ਸ਼ਾਮਲ ਸੀ, ਜਿਸਵਿਚ ਸੇਨਾ ਦੇ ਦੋ ਜਵਾਨ ਸ਼ਹੀਦ ਹੋ ਗਏ ਸੀ ਅਤੇ 4 ਜਖਮੀ ਹੋ ਗਏ ਸਨ।’ ਉਨ੍ਹਾਂ ਨੇ ਕਿਹਾ ਕਿ ਤੀਜਾ ਮਾਮਲਾ ਅਨੰਤਨਾਗ ਵਿਚ ਰਹਿ ਰਹੇ ਰਿਟਾਇਰਡ ਜਸਟਿਸ ਦੇ ਗਾਰਡ ਤੋਂ ਹਥਿਆਰ ਨੂੰ ਖੋਣ ਦਾ ਸੀ।

ਖਾਨ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਦਾ ਰਹਿਣ ਵਾਲਾ ਸੰਦੀਪ ਸ਼ਰਮਾ ਪਹਿਲੀ ਵਾਰ 2012 ‘ਚ ਘਾਟੀ ਅੰਦਰ ਆਇਆ ਅਤੇ ਵੈਲਡਿੰਗ ਦਾ ਕੰਮ ਕਰਨ ਲੱਗਿਆ। ਸਰਦੀਆਂ ਵਿਚ ਉਹ ਘਾਟੀ ਤੋਂ ਬਾਹਰ ਖਾਸਕਰ ਪਟਿਆਲਾ ਚਲੇ ਜਾਂਦਾ ਸੀ ਅਤੇ ਇਸੇ ਦੌਰਾਨ ਉਹ ਲਸ਼ਕਰ ਦੇ ਆਤੰਕੀਆਂ ਦੇ ਸੰਪਰਕ ਵਿਚ ਆਇਆ। ਖਾਨ ਨੇ ਕਿਹਾ, ‘ਪੰਜਾਬ ਵਿਚ ਕੰਮ ਕਰਦੇ ਹੋਏ ਉਹ ਸ਼ਾਹਿਦ ਅਹਿਮਦ ਦੇ ਸੰਪਰਕ ਵਿਚ ਆਇਆ, ਜੋ ਕੁਲਗਾਮ ਦਾ ਰਹਿਣ ਵਾਲਾ ਸੀ ਅਤੇ ਪੰਜਾਬ ਵਿਚ ਕੰਮ ਕਰ ਰਿਹਾ ਸੀ। 2017 ਦੇ ਜਨਵਰੀ ਵਿਚ ਉਹ ਘਾਟੀ ਵਿਚ ਆਇਆ ਅਤੇ ਦੱਖਣੀ ਕਸ਼ਮੀਰ ਵਿਚ ATM ਲੁੱਟ ਦੇ ਨਾਲ ਨਾਲ ਹੋਰ ਵਾਰਦਾਤਾਂ ਦੀ ਨੀਤੀ ਬਣਾਈ।’

ਇਸਦੇ ਬਾਅਦ ਸੰਦੀਪ ਕੁਲਗਾਮ ਵਿਚ ਸ਼ਾਹਿਦ ਅਹਿਮਦ, ਮੁਨੀਬ ਸ਼ਾਹ ਅਤੇ ਮੁੱਜਫਰ ਅਹਿਮਦ ਨਾਲ ਰਹਿਣ ਲੱਗਿਆ ਅਤੇ ਇਥੋਂ ਹੀ ਇਸਦੀ ਮੁਲਾਕਾਤ ਵੱਡੇ ਲਸ਼ਕਰ ਆਤੰਕੀ ਸ਼ਕੂਰ ਅਹਿਮਦ ਨਾਲ ਹੋਈ। ਉਨ੍ਹਾਂ ਨੇ ਦੱਸਿਆ, ‘ਏਧਰੋਂ ਹੀ ਸਾਰੀ ਵਾਰਦਾਤਾਂ ਦੀ ਸ਼ੁਰੂਆਤ ਹੋਈ। ਆਤੰਕੀਆਂ ਨੇ ATM ਲੁੱਟ ਵਿਚ ਸੰਦੀਪ ਦੀ ਮਦਦ ਲਿੱਤੀ ਅਤੇ ਹਿੱਸੇਦਾਰੀ ਨੂੰ ਵੰਡਿਆ ਗਿਆ।’

ਜੰਮੂ-ਕਸ਼ਮੀਰ ਪੁਲਿਸ ਮੁਤਾਬਕ, ‘ਅਸੀਂ ਲਸ਼ਕਰੀ ਦੇ ਮੁਕਾਬਲੇ ਦੌਰਾਨ ਸੰਦੀਪ ਨੂੰ ਫੜ੍ਹਿਆ। ਇਸਦੇ ਬਾਅਦ ਸਦਾ ਸ਼ੱਕ ਵਧਿਆ। ਅਸੀਂ ਲਸ਼ਕਰੀ ਦੇ ਘਰ ਵਿਚ ਇੱਕ ਗੈਰ-ਕਸ਼ਮੀਰੀ ਵਿਅਕਤੀ ਦੀ ਮੌਜੂਦਗੀ ਨੂੰ ਲੈ ਕੇ ਹੈਰਾਨ ਸੀ। ਇਸਲਈ ਅਸੀਂ ਪੜਤਾਲ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ।’ ਨਿਊਜ਼ ਏਜੇਂਸੀ ANI ਦੀ ਰਿਪੋਰਟ ਤੋਂ ਵੀ ਇਸਦੀ ਪੁਸ਼ਟੀ ਹੁੰਦੀ ਹੈ।

ਹੁਣ ਆਉਂਦੇ ਹਾਂ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਆਤੰਕੀ ਹਮਲੇ ਦੀ ਖਬਰ ‘ਤੇ। ਨਿਊਜ਼ ਏਜੇਂਸੀ ANI ਦੇ ਮੁਤਾਬਕ 14 ਫਰਵਰੀ 2019 ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ CRPF ਦੇ ਕਾਫ਼ਿਲੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਤੰਕੀਆਂ ਨੇ ਹਮਲਾ ਕੀਤਾ ਸੀ।

https://twitter.com/ANI/status/1096005679326871552/photo/1

ANI ਦੇ ਮੁਤਾਬਕ ਇਸ ਹਮਲੇ ਦੀ ਜਿੰਮੇਵਾਰੀ ਪਾਕਿਸਤਾਨ ਵਿਚ ਆਤੰਕੀ ਸੰਗਠਨ ਜੈਸ਼-ਏ-ਮੋਹੰਮਦ ਨੇ ਲਿੱਤੀ ਸੀ। ਜੈਸ਼ ਨੇ ਇੱਕ ਕਸ਼ਮੀਰੀ ਨਿਊਜ਼ ਏਜੇਂਸੀ GNS ਨੂੰ ਮੈਸਜ ਕਰ ਇਸ ਹਮਲੇ ਦੀ ਜਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਸੀ। CRPF ਦੇ ਮੁਤਾਬਕ ਇਸ ਹਮਲੇ ਵਿਚ ਕੁੱਲ 40 ਜਵਾਨ ਸ਼ਹੀਦ ਹੋਏ ਸਨ।

ਮਤਲਬ ਨਿਊਜ਼ ਚੈਨਲ ABP ਦੇ ਜਿਹੜੇ ਵੀਡੀਓ ਦਾ ਇਸਤੇਮਾਲ ਕਰਦੇ ਹੋਏ ਪੁਲਵਾਮਾ ਹਮਲੇ ਦੇ ਦੋਸ਼ੀ ਨੂੰ ਫੜੇ ਜਾਣ ਦਾ ਦਾਅਵਾ ਕੀਤਾ ਗਿਆ ਹੈ, ਉਹ ਸਹੀ ਹੈ ਪਰ ਕਰੀਬ ਦੋ ਸਾਲ ਪੁਰਾਣੇ ਕਿਸੇ ਹੋਰ ਆਤੰਕੀ ਵਾਰਦਾਤ ਦਾ ਹੈ।

ਨਿਊਜ਼ ਏਜੇਂਸੀ PTI ਮੁਤਾਬਕ ਪੁਲਵਾਮਾ ਹਮਲੇ ਦੇ ਮਾਸਟਰਮਾਇੰਡ ਮੁਦਾਸਿਰ ਦੇ ਕਰੀਬੀ ਸੱਜਾਦ ਖਾਨ ਨੂੰ 22 ਮਾਰਚ ਨੂੰ ਦਿੱਲੀ ਵਿਚ ਗ੍ਰਿਫਤਾਰ ਕੀਤਾ ਗਿਆ। ਓਥੇ ਹੀ ਹਮਲੇ ਦੇ ਠੀਕ ਬਾਅਦ ਤ੍ਰਾਲ ਵਿਚ ਹੋਏ ਮੁਕਾਬਲੇ ਵਿਚ ਮੁਦਾਸਿਰ ਮਾਰ ਗਿਰਾਇਆ ਸੀ।

DD News ਦੀ ਖਬਰ ਮੁਤਾਬਕ, ”ਮੁਦਾਸਿਰ ਜੈਸ਼ ਦਾ ਕਮਾਂਡਰ ਸੀ ਅਤੇ ਉਸਨੇ ਹੀ ਪੁਲਵਾਮਾ ਹਮਲੇ ਦੀ ਨੀਤੀ ਬਣਾਈ ਸੀ। ਇਸਦੇ ਇਲਾਵਾ ਹਮਲੇ ਦਾ ਇੱਕ ਹੋਰ ਮਾਸਟਰਮਾਇੰਡ ਕਾਮਰਾਨ ਪਹਿਲਾਂ ਹੀ ਮਾਰਿਆ ਜਾ ਚੁਕਿਆ ਹੈ। ਸੁਰੱਖਿਆ ਬਲਾਂ ਮੁਤਾਬਕ ਪੁਲਵਾਮਾ ਹਮਲੇ ਦੇ ਬਾਅਦ ਤੋਂ 21 ਦਿਨਾਂ ਵਿਚ ਉਨ੍ਹਾਂ ਨੇ 18 ਆਤੰਕਵਾਦੀਆਂ ਨੂੰ ਢੇਰ ਕੀਤਾ ਸੀ ਜਿਸਵਿਚ 6 ਜੈਸ਼ ਦੇ ਉੱਚ ਕਮਾਂਡਰ ਸਨ। ਸੇਨਾ ਮੁਤਾਬਕ ਆਤੰਕਵਾਦੀਆਂ ਖਿਲਾਫ ਉਹਨਾਂ ਦਾ ਅਭਿਆਨ ਜਾਰੀ ਰਹੇਗਾ।”

ਨਤੀਜਾ: ਜਿਹੜੇ ਵਿਅਕਤੀ ਨੂੰ ਪੁਲਵਾਮਾ ਹਮਲੇ ਦਾ ਜਿੰਮੇਵਾਰ ਦਸਦੇ ਹੋਏ ਉਸਦੀ ਗ੍ਰਿਫਤਾਰੀ ਦਾ ਵੀਡੀਓ ਵਾਇਰਲ ਕੀਤਾ ਗਿਆ ਹੈ, ਉਹ ਇਸ ਹਮਲੇ ਤੋਂ ਦੋ ਸਾਲ ਪਹਿਲਾਂ ਦਾ ਹੈ। ਸੰਦੀਪ ਸ਼ਰਮਾ ਦੀ ਗ੍ਰਿਫਤਾਰੀ ATM ਲੁੱਟ, ਹਥਿਆਰ ਲੁੱਟ ਅਤੇ ਹੋਰ ਆਤੰਕੀ ਵਾਰਦਾਤਾਂ ਦੇ ਮਾਮਲਿਆਂ ਵਿਚ ਹੋਈ ਸੀ। ਓਥੇ ਹੀ, ਪੋਸਟ ਵਿਚ ਦੂਸਰਾ ਦਾਅਵਾ ਪੁਲਵਾਮਾ ਹਮਲੇ ਵਿਚ ਮਾਰੇ ਗਏ ਸ਼ਹੀਦਾਂ ਦੀ ਸੰਖਿਆ ਨੂੰ ਲੈ ਕੇ ਕੀਤਾ ਗਿਆ ਹੈ। ਪੋਸਟ ਮੁਤਾਬਕ ਇਸ ਹਮਲੇ ਵਿਚ ਕੁੱਲ 44 ਜਵਾਨ ਮਾਰੇ ਗਏ ਸੀ, ਜਦਕਿ CRPF ਦੇ ਮੁਤਾਬਕ ਸ਼ਹੀਦ ਹੋਏ ਜਵਾਨਾਂ ਦੀ ਸੰਖਿਆ 40 ਸੀ। ਵਾਇਰਲ ਪੋਸਟ ਵਿਚ ਕੀਤੇ ਗਏ ਦੋਨੋ ਦਾਅਵੇ ਗਲਤ ਸਾਬਤ ਹੁੰਦੇ ਹਨ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts