ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਅਸਲ ਵਿਚ ਇਹ ਵੀਡੀਓ ਅਕਤੂਬਰ 2019 ਦਾ ਹੈ, ਜਦੋਂ ਅਜਰਬੇਜਾਨ ਵਿਚ ਪੁਲਿਸਕਰਮੀਆਂ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਹੋ ਗਈ ਸੀ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਕੋਰੋਨਾ ਵਾਇਰਸ ਦੇ ਦੁਨੀਆਭਰ ਵਿਚ ਫੈਲੇ ਪ੍ਰਕੋਪ ਵਿਚਕਾਰ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਪੁਲਿਸਕਰਮੀਆਂ ਨੂੰ ਲੋਕਾਂ ਨਾਲ ਕੁੱਟਮਾਰ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਸਪੇਨ ਦਾ ਹੈ, ਜਿਥੇ ਪੁਲਿਸ ਉਨ੍ਹਾਂ ਲੋਕਾਂ ‘ਤੇ ਕਾਰਵਾਈ ਕਰ ਰਹੀ ਹੈ, ਜਿਨ੍ਹਾਂ ਨੇ ਕੋਰੋਨਾ ਦੇ ਚਲਦੇ ਹੋਏ ਲੋਕਡਾਊਨ ਦਾ ਪਾਲਨ ਨਹੀਂ ਕੀਤਾ। ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਅਸਲ ਵਿਚ ਇਹ ਵੀਡੀਓ ਅਕਤੂਬਰ 2019 ਦਾ ਹੈ, ਜਦੋਂ ਅਜਰਬੇਜਾਨ ਵਿਚ ਪੁਲਿਸਕਰਮੀਆਂ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਹੋ ਗਈ ਸੀ।
ਫੇਸਬੁੱਕ ‘ਤੇ ਕੁਝ ਯੂਜ਼ਰ ਇੱਕ ਵੀਡੀਓ ਨੂੰ ਵਾਇਰਲ ਕਰਦੇ ਹੋਏ ਡਿਸਕ੍ਰਿਪਸ਼ਨ ਵਿਚ ਲਿਖ ਰਹੇ ਹਨ, “Lockdown in Spain, you guys in India are lucky…”
ਇਸ ਪੋਸਟ ਦਾ ਆਰਕਾਇਵਡ ਇਥੇ ਵੇਖਿਆ ਜਾ ਸਕਦਾ ਹੈ।
ਅਸੀਂ ਇਸ ਪੋਸਟ ਦੀ ਜਾਂਚ ਕਰਨ ਲਈ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਦੇ ਉੱਤੇ ਅੰਗਰੇਜ਼ੀ ਵਿਚ TOPLUM TV ਲਿਖਿਆ ਵੇਖਿਆ ਜਾ ਸਕਦਾ ਹੈ।
ਅਸੀਂ Invid ਟੂਲ ‘ਤੇ ਇਸ ਵੀਡੀਓ ਨੂੰ ਪਾਇਆ ਅਤੇ ਇਸਦੇ ਕੀਫ਼੍ਰੇਮਸ ਕੱਢੇ। ਜਦੋਂ ਅਸੀਂ ਇਨ੍ਹਾਂ ਕੀਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ‘ਤੇ TOPLUM TV ਕੀਵਰਡ ਨਾਲ ਸਰਚ ਕੀਤਾ ਤਾਂ ਸਾਨੂੰ TOPLUM TV ਨਾਂ ਦੇ Youtube ਚੈਨਲ ‘ਤੇ ਅਪਲੋਡ ਇੱਕ ਵੀਡੀਓ ਮਿਲਿਆ, ਜਿਸਦੇ ਵਿਚ ਵਾਇਰਲ ਵੀਡੀਓ ਦੇ ਅੰਸ਼ਾ ਨੂੰ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ 19 ਅਕਤੂਬਰ, 2019 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਇਸਦਾ ਡਿਸਕ੍ਰਿਪਸ਼ਨ ਸੀ (ਟ੍ਰਾਂਸਲੇਟੇਡ)‘19 ਅਕਤੂਬਰ ਨੂੰ, ਰਾਸ਼ਟਰੀ ਪਰਿਸ਼ਦ ਅਤੇ ਪਾਪੂਲਰ ਫ੍ਰੰਟ ਪਾਰਟੀ ਨੇ ਬਾਕੂ ਦੇ ਕੇਂਦਰ ਵਿਚ ਰੈਲੀ ਕੀਤੀ। ਦੰਗਾ ਭੜਕਣ ‘ਤੇ ਪੁਲਿਸ ਨੇ ਸੈਂਕੜਾ ਪ੍ਰਦਰਸ਼ਨਕਾਰੀਆਂ ਨੂੰ ਹਟਾਇਆ।”
ਸਾਨੂੰ ਇਸ ਘਟਨਾ ਨੂੰ ਲੈ ਕੇ ਰਾਅਟਰਸ ‘ਤੇ ਇੱਕ ਖਬਰ ਵੀ ਮਿਲੀ, ਜਿਸਦੇ ਵਿਚ ਇਸ ਘਟਨਾ ਦੇ ਬਾਰੇ ਵਿਚ ਦੱਸਿਆ ਗਿਆ ਸੀ। ਖਬਰ ਨੂੰ 19 ਅਕਤੂਬਰ, 2019 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਖਬਰ ਅਨੁਸਾਰ, ਇਹ ਘਟਨਾ ’19 ਅਕਤੂਬਰ, 2019 ਨੂੰ ਅਜਰਬੇਜਾਨ ਵਿਚ ਘਟ ਤਨਖਾ, ਭ੍ਰਿਸ਼ਟਾਚਾਰ ਅਤੇ ਲੋਕਤੰਤਰ ਦੀ ਘਾਟ ਖਿਲਾਫ ਹੋਈ ਰੈਲੀ ਦਾ ਹੈ ਜਿਸਦੇ ਦੌਰਾਨ ਅਜਰਬੇਜਾਨ ਪੁਲਿਸ ਨੇ ਮੁਖ ਵਿਪਕ੍ਸ਼ੀ ਧੀਰ ਪਾਪੂਲਰ ਫ੍ਰੰਟ ਦੇ ਨੇਤਾ ਸਣੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਸੀ।’
ਅਸੀਂ ਇਸ ਵਿਸ਼ੇ ਵਿਚ ਵੱਧ ਪੁਸ਼ਟੀ ਲਈ ਟੋਪਲਮ ਟੀਵੀ ਦੇ ਐਡੀਟਰ ਇਨ ਚੀਫ, ਇੱਜਤਖ਼ਾਨਿਮ ਜਬਰਲੀ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਵੀਡੀਓ 19 ਅਕਤੂਬਰ, 2019 ਦਾ ਹੈ ਜਦੋਂ ਅਜਰਬੇਜਾਨ ਦੀ ਰਾਜਧਾਨੀ ਬਾਕੂ ਵਿਚ ਇੱਕ ਰੈਲੀ ਦੌਰਾਨ ਭੜਕਦੀ ਭੀੜ ਨੂੰ ਕਾਬੂ ਵਿਚ ਕਰਨ ਲਈ ਪੁਲਿਸ ਨੇ ਕਾਰਵਾਈ ਕੀਤੀ ਸੀ। ਇਸਦਾ ਕੋਰੋਨਾ ਵਾਇਰਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ।”
ਜਦੋਂ ਵਿਸ਼ਵਾਸ ਨਿਊਜ਼ ਨੇ ਪੜਤਾਲ ਕੀਤੀ ਤਾਂ ਸਾਨੂੰ ਵਿਸ਼ਵ ਸਿਹਤ ਸੰਗਠਨ (WHO) ਦੀ ਵੈੱਬਸਾਈਟ ‘ਤੇ ਨਾਵਲ ਕੋਰੋਨਾ ਵਾਇਰਸ (2019-nCoV) ‘ਤੇ ਇੱਕ ਸਟੇਟਮੈਂਟ ਮਿਲਿਆ। ਇਸਦੇ ਅਨੁਸਾਰ, COVID-2019 ਦਾ ਸਬਤੋਂ ਪਹਿਲਾ ਕੇਸ 31 ਦਸੰਬਰ 2019 ਨੂੰ ਚੀਨ ਦੇ ਵੁਹਾਨ ਵਿਚ ਆਇਆ ਸੀ। ਸਾਫ ਹੈ ਕਿ 19 ਅਕਤੂਬਰ, 2019 ਨੂੰ ਬਾਕੂ ਵਿਚ ਹੋਈ ਇਸ ਕੁੱਟਮਾਰ ਦਾ ਕੋਰੋਨਾ ਵਾਇਰਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Dhrubajyoti Dawka ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਅਸਲ ਵਿਚ ਇਹ ਵੀਡੀਓ ਅਕਤੂਬਰ 2019 ਦਾ ਹੈ, ਜਦੋਂ ਅਜਰਬੇਜਾਨ ਵਿਚ ਪੁਲਿਸਕਰਮੀਆਂ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਹੋ ਗਈ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।