X
X

Fact Check: Amazon ਦੀ ਅਮਰੀਕੀ ਵੈੱਬਸਾਈਟ ‘ਤੇ ਮੌਜੂਦ ਸੀ ਹਿੰਦੂ ਧਾਰਮਿਕ ਪ੍ਰਤੀਕਾਂ ਵਾਲੇ ਉਤਪਾਦ, ਵਿਰੋਧ ਬਾਅਦ ਹਟਾਏ ਗਏ

  • By: Bhagwant Singh
  • Published: May 23, 2019 at 11:30 AM
  • Updated: Jun 27, 2019 at 01:22 PM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਾਅਵਾ ਕਰਿਆ ਜਾ ਰਿਹਾ ਹੈ ਕਿ Amazon ਆਪਣੇ ਮਾਰਕਟਪਲੇਸ ‘ਤੇ ਇਹੋ ਜਿਹੇ ਸਮਾਨਾ ਦੀ ਬਿਕਰੀ ਕਰ ਰਿਹਾ ਹੈ, ਜਿਸ ਵਿੱਚ ਹਿੰਦੂ ਧਾਰਮਕ ਪ੍ਰਤੀਕਾਂ ਦਾ ਗਲਤ ਤਰੀਕੇ ਨਾਲ ਇਸਤੇਮਾਲ ਹੋ ਰਿਹਾ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ Amazon ਦੀ ਅਮਰੀਕੀ ਵੈੱਬਸਾਈਟ ਤੇ ਵਾਇਰਲ ਹੋ ਰਹੀ ਤਸਵੀਰਾਂ ਸਹੀ ਸਾਬਤ ਹੁੰਦੀਆਂ ਹਨ।

ਕੀ ਹੈ ਵਾਇਰਲ ਪੋਸਟ ਵਿੱਚ?

ਫੇਸਬੁੱਕ ‘ਤੇ ਸ਼ੇਅਰ ਕਿੱਤੇ ਗਏ ਪੋਸਟ ਵਿੱਚ ਕਿਹਾ ਗਿਆ ਹੈ ”ਕਿ  #Amazon ਇਸਲਾਮ ਅਤੇ ਇਸਾਯਤ ਦੇ ਪਵਿੱਤਰ ਚਿਤਰਾਂ ਨੂੰ ਇਸ ਰੂਪ ਵਿੱਚ ਪੇਸ਼ ਕਰਕੇ ਉਹਨਾਂ ਦਾ ਅਪਮਾਨ ਕਰਨ ਦੀ ਕੋਸ਼ਸ਼ ਕਰ ਸਕਦਾ ਹੈ? ਹਮੇਸ਼ਾ ਭਾਰਤ ਦੇ ਹੀ ਪੂਰਵਜ ਦੇਵੀ ਦੇਵਤਾਵਾਂ ਦਾ ਅਪਮਾਨ ਕਿਉਂ? #Amazon_ਮੁਆਫੀ_ਮੰਗੇ , #AmazonInsultsHindu।”

ਪੜਤਾਲ

ਪੜਤਾਲ ਵਿੱਚ ਸਾਨੂੰ ਪਤਾ ਚੱਲਿਆ ਕਿ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮ ‘ਤੇ ਕਈ ਲੋਕਾਂ ਨੇ Amazon ਦੇ ਉਤਪਾਦਾਂ ਦੀ ਤਸਵੀਰ ਸ਼ੇਅਰ ਕਿੱਤੀ ਹੈ। ਸੋਸ਼ਲ ਮੀਡੀਆ ਤੇ ਯੂਜ਼ਰਸ ਨੇ #BoycottAmazon ਦੇ ਜਰੀਏ ਆਪਣਾ ਰੋਸ਼ ਜਤਾਇਆ।

ਯੋਗ ਗੁਰੂ ਰਾਮਦੇਵ ਨੇ ਵੀ ਆਪਣੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਿੱਤਾ ਹੈ। ਰਾਮਦੇਵ ਨੇ ਆਪਣੇ ਪੋਸਟ ਵਿੱਚ Amazon ਤੋਂ ਮੁਆਫੀ ਮੰਗਣ ਦੀ ਅਪੀਲ ਕਿੱਤੀ ਹੈ। ਪੋਸਟ ਦੀ ਸਚਾਈ ਜਾਨਣ ਲਈ ਅਸੀਂ ਉਸ ਵਿੱਚ ਦਿੱਤੇ ਗਏ ਲਿੰਕ ਨੂੰ ਜਦ ਕਲਿੱਕ ਕੀਤਾ ਤਾਂ ਸਾਨੂੰ Amazon ‘ਤੇ ਓਹੀ ਉਤਪਾਦ ਨਜ਼ਰ ਆਏ, ਜਿਹਨਾਂ ਦਾ ਜ਼ਿਕਰ ਵਾਇਰਲ ਪੋਸਟ ਵਿੱਚ ਕਰਿਆ ਗਿਆ ਹੈ।

https://twitter.com/yogrishiramdev/status/1129237405997789185/photo/1

17 ਮਈ ਨੂੰ  ਸ਼ਾਮੀ 5 ਵਜੇ ਤੱਕ ਇਸ ਉਤਪਾਦ ਨੂੰ Amazon ਦੇ ਵੇਖਿਆ ਜਾ ਸਕਦਾ ਸੀ। ਹਾਲਾਂਕਿ, ਜਿਹਨਾਂ ਉਤਪਾਦਾਂ ਦਾ ਵਾਇਰਲ ਪੋਸਟ ਵਿੱਚ ਜ਼ਿਕਰ ਕਿੱਤਾ ਗਿਆ ਸੀ, ਉਹਨਾਂ ਨੂੰ ਅਸੀਂ ਜਦ ਉਤਪਾਦ ਵਿਵਰਣ ਨਾਲ Amazon India (amazon.in) ਅਤੇ ਅਮੇਜ਼ਨ ਡਾਟ ਕਾਮ (amazon.com) ‘ਤੇ ਸਰਚ ਕੀਤਾ ਤਾਂ ਸਾਨੂੰ ਅਜਿਹਾ ਕੋਈ ਵੀ ਉਤਪਾਦ ਨਜ਼ਰ ਨਹੀਂ ਆਇਆ।

ਪਹਿਲੇ ਕੀ-ਵਰਡ ਦਾ ਸਰਚ ਰਿਜ਼ਲਟ-

Colorful 3 Piece Toilet mat set Traditional Asian Elephant Figure Of Spritual Importance on Importance on a Warm Toned Backdrop Printed Rug Set Multicolor

ਦੂੱਜੇ ਕੀ-ਵਰਡ ਦਾ ਸਰਚ ਰਿਜ਼ਲਟ-

iPrint 2 Pcs Toilet Cover Set Non Slip mat Bathroom Non Slip mat Oriental Lord Holding Axe South

ਤੀਸਰੇ ਕੀ-ਵਰਡ ਦਾ ਸਰਚ ਰਿਜ਼ਲਟ-

Ying Yang Comfortable Sports Shoe Pop Art Design Yin Yang Signs Hippie Eastern Asian Decorations Peace and Balance Men & Boys US Size 6.5

ਇਸ ਬਾਰੇ ਵਿੱਚ ਜੱਦ ਅਸੀਂ Amazon ਨਾਲ ਸੰਪਰਕ ਕਿੱਤਾ ਤਾਂ ਉਹਨਾਂ ਨੇ ਦੱਸਿਆ, ‘ਸਾਰੇ ਸੈਲਰਸ ਨੂੰ ਵਿਕਰੀ ਨਾਲ ਜੁੜੇ ਦਿਸ਼ਾਨਿਰਦੇਸ਼ਾਂ ਦਾ ਪਾਲਣ ਕਰਨਾ ਹੁੰਦਾ ਹੈ ਅਤੇ ਜੋ ਇਹ ਨਹੀਂ ਕਰਦੇ ਹਨ, ਉਹਨਾਂ ਖਿਲਾਫ ਕਾਰਵਾਈ ਕਿੱਤੀ ਜਾਂਦੀ ਹੈ, ਜਿਸ ਵਿੱਚ ਉਸਦੇ ਅਕਾਊਂਟ ਨੂੰ ਤੱਕ ਹਟਾਉਣਾ ਸ਼ਾਮਲ ਹੈ। ਜਿਨ੍ਹਾਂ ਉਤਪਾਦਾਂ ਨੂੰ ਲੈ ਕੇ ਸਵਾਲ ਕਰਿਆ ਜਾ ਰਿਹਾ ਹੈ, ਉਹਨਾਂ ਨੂੰ ਸਾਡੇ ਸਟੋਰ ਤੋਂ ਹਟਾਇਆ ਜਾ ਚੁੱਕਿਆ ਹੈ।’

ਵਿਸ਼ਵਾਸ ਨਿਊਜ਼ ਨਾਲ ਗੱਲਬਾਤ ਵਿੱਚ Amazon ਨੇ ਕਿਹਾ, ‘ਸਬੰਧਤ ਉਤਪਾਦ Amazon India ਦੀ ਸਾਈਟ ‘ਤੇ ਮੌਜੂਦ ਨਹੀਂ ਸਨ, ਬਲਕਿ ਉਹ Amazon.com ਤੇ ਉਪਲਬਧ ਸੀ, ਜਿਹਨਾਂ ਨੂੰ ਹਟਾਇਆ ਜਾ ਰਿਹਾ ਹੈ।’

ਫੇਸਬੁੱਕ ਤੇ ਵਾਇਰਲ ਪੋਸਟ ਵਿੱਚ ਸ਼ਾਮਲ ਤਸਵੀਰਾਂ ਨੂੰ ਵੇਖ ਕੇ ਵੀ ਇਨ੍ਹਾਂ ਦੀ ਪੁਸ਼ਟੀ ਕਿੱਤੀ ਜਾ ਸਕਦੀ ਹੈ। ਸ਼ੇਅਰ ਕਿੱਤੀ ਗਈ ਤਸਵੀਰਾਂ ਵਿੱਚ ਸਾਫ-ਸਾਫ Amazon.com ਲਿਖਿਆ ਵੇਖਿਆ ਜਾ ਸਕਦਾ ਹੈ।

ਨਤੀਜਾ: Amazon ਦੇ ਅਮਰੀਕੀ ਮਾਰਕਟਪਲੇਸ ਤੇ ਹਿੰਦੂ ਧਾਰਮਿਕ ਪ੍ਰਤੀਕ ਚਿੰਨ੍ਹਾਂ ਵਾਲੇ ਉਤਪਾਦਾਂ ਦੀ ਮੌਜੂਦਗੀ ਨੂੰ ਲੈ ਕੇ ਵਾਇਰਲ ਹੋ ਰਿਹਾ ਪੋਸਟ ਸਹੀ ਹੈ। Amazon India ਤੇ ਅਜਿਹੇ ਕੋਈ ਉਤਪਾਦ ਮੌਜੂਦ ਨਹੀਂ ਸਨ, ਓਥੇ ਹੀ Amazon.com ਤੇ ਮੌਜੂਦ ਇਹੋ ਜਿਹੇ ਉਤਪਾਦਾਂ ਨੂੰ ਕੰਪਨੀ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ, ਹਟਾਇਆ ਜਾ ਰਿਹਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

  • Claim Review : Amazon ਕਰ ਰਿਹਾ ਹਿੰਦੂ ਧਾਰਮਕ ਪ੍ਰਤੀਕਾਂ ਦਾ ਅਪਮਾਨ
  • Claimed By : FB User-आम जनता
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later