ਨਵੀਂ ਦਿੱਲੀ (ਵਿਸ਼ਵਾਸ ਟੀਮ)– ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਿਰੋਜ਼ਪੁਰ ਹਲਕੇ ਵਿੱਚ ਵੋਟਾਂ ਨੂੰ ਲੈ ਕੇ ਗੜਬੜੀ ਹੋਈ ਹੈ। ਇਸ ਪੋਸਟ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਘਪਲਾ ਕਰਕੇ ਜਿਤਾਇਆ ਗਿਆ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ।
ਸੋਸ਼ਲ ਮੀਡੀਆ ਦੇ ਫੇਸਬੁੱਕ ਪਲੇਟਫਾਰਮ ‘ਤੇ “ਪਿੰਡਾਂ ਆਲ਼ੇ” ਪੇਜ ਤੋਂ ਇੱਕ ਪੋਸਟ ਸ਼ੇਅਰ ਹੁੰਦਾ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਫਿਰੋਜ਼ਪੁਰ ਹਲਕੇ ਵਿਚ ਸੁਖਬੀਰ ਸਿੰਘ ਬਾਦਲ ਨੂੰ ਘਪਲਾ ਕਰਕੇ ਜਿਤਾਇਆ ਗਿਆ। ਇਸ ਪੋਸਟ ਵਿਚ ਦੱਸਿਆ ਗਿਆ ਹੈ ਕਿ ਕੁੱਲ ਵੋਟਰਾਂ ਦੀ ਗਿਣਤੀ ਘੱਟ ਸੀ ਅਤੇ ਪਾਏ ਗਏ ਵੋਟਾਂ ਦੀ ਗਿਣਤੀ ਜ਼ਿਆਦਾ ਸੀ। ਇਸ ਪੋਸਟ ਵਿਚ ਦੱਸਿਆ ਗਿਆ ਕਿ 3 ਲੱਖ ਤੋਂ ਵੀ ਵੱਧ ਵੋਟਾਂ ਦੀ ਗਿਣਤੀ ਵਿਚ ਗੜਬੜੀ ਹੋਈ ਹੈ।
ਪੋਸਟ ਵਿਚ ਕਲੇਮ;
“ਕੁੱਲ ਵੋਟਾਂ=11,37,000
ਉਮੀਦਵਾਰਾਂ ਨੂੰ ਵੋਟ=11,72,033
ਲਿਸਟ ਤੋਂ ਬਾਹਰ ਵੋਟਾਂ=35,033
ਜਦਕਿ ਪੋਲ ਹੋਈਆਂ ਵੋਟਾਂ=7,94,649
ਟੋਟਲ ਵੋਟਾਂ ਦਾ ਘਪਲਾ=3,42,351″
ਇਹ ਪੋਸਟ ਹੁਣ ਤੱਕ 417 ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ।
ਪੋਸਟ ਨੂੰ ਵੇਖਦਿਆਂ ਹੀ ਵਿਸ਼ਵਾਸ ਟੀਮ ਨੇ ਇਸਦੀ ਪੜਤਾਲ ਕਰਨ ਦਾ ਫੈਸਲਾ ਲਿਆ। ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਇਲੇਕਸ਼ਨ ਕਮਿਸ਼ਨ ਦੀ ਵੈੱਬਸਾਈਟ ‘ਤੇ ਇਸ ਜਾਣਕਾਰੀ ਨੂੰ ਸਰਚ ਕਿੱਤਾ ਕਿ ਫਿਰੋਜ਼ਪੁਰ ਹਲਕੇ ਵਿਚ ਕਿੰਨੇ ਵੋਟ ਉਮੀਦਵਾਰਾਂ ਨੂੰ ਪਾਏ ਗਏ। ਇਸਦੇ ਬਾਅਦ ਸਾਡੇ ਸਾਹਮਣੇ ਸਾਫ ਹੋ ਗਿਆ ਕਿ ਕੁੱਲ 11,72,033 ਵੋਟ ਉਮੀਦਵਾਰਾਂ ਨੂੰ ਪਏ। ਫੇਰ ਅਸੀਂ ਸਰਚ ਕਰਨਾ ਸ਼ੁਰੂ ਕੀਤਾ ਕਿ ਫਿਰੋਜ਼ਪੁਰ ਹਲਕੇ ਵਿਚ ਇਸ ਵਾਰ ਕੁੱਲ ਵੋਟਰਾਂ ਦੀ ਸੰਖਿਆ ਕਿੰਨੀ ਸੀ। ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ਤੇ ਸਾਨੂੰ 2019 ਦੀ ਵੋਟਰ ਗਿਣਤੀ ਤਾਂ ਨਹੀਂ ਮਿਲੀ ਪਰ 2014 ਦੀ ਜ਼ਰੂਰ ਮਿਲੀ। 2014 ਵਿਚ ਫਿਰੋਜ਼ਪੁਰ ਹਲਕੇ ਦੀ ਕੁੱਲ ਵੋਟਰਾਂ ਦੀ ਸੰਖਿਆ 15,22,111 ਸੀ। ਇਸ ਹਿਸਾਬ ਨਾਲ ਵੇਖਿਆ ਜਾਏ ਤਾਂ 2019 ਵਿਚ ਵੋਟਰ ਗਿਣਤੀ 15 ਲੱਖ ਤੋਂ ਉੱਤੇ ਹੀ ਹੁੰਦੀ ਹੈ। ਇਸ ਹਿਸਾਬ ਨਾਲ ਵਾਇਰਲ ਪੋਸਟ ਵਿਚ ਕਰਿਆ ਗਿਆ ਦਾਅਵਾ ਗਲਤ ਹੀ ਸਾਬਤ ਹੁੰਦਾ ਹੈ।
ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿੰਨੇ ਵੋਟ ਉਮੀਦਵਾਰਾਂ ਨੂੰ ਪਏ;
http://results.eci.gov.in/pc/en/constituencywise/ConstituencywiseS1910.htm?ac=10
ਇਸਤੋਂ ਬਾਅਦ ਅਸੀਂ ਆਪਣੀ ਪੜਤਾਲ ਨੂੰ ਹੋਰ ਵਧਾਇਆ ਤਾਂ ਜੋ ਗੱਲ ਹੋਰ ਵੀ ਸਾਫ ਹੋ ਸਕੇ। ਅਸੀਂ ਇਸ ਪੋਸਟ ਵਿਚ ਲੋਕਾਂ ਦੁਆਰਾ ਕਰੇ ਗਏ ਕਮੈਂਟਸ ਨੂੰ ਪੜ੍ਹਿਆ। ਕਮੈਂਟਸ ਵਿਚ ਕਈਆਂ ਨੇ ਕਿਹਾ ਕਿ ਇਹ ਪੋਸਟ ਫਰਜ਼ੀ ਹੈ ਕਿਉਂਕੀ 2014 ਵਿਚ ਫਿਰੋਜ਼ਪੁਰ ਹਲਕੇ ਵਿਚ ਕੁੱਲ ਵੋਟਰ 15 ਲੱਖ ਤੋਂ ਉੱਤੇ ਸਨ। ਇਸਦਾ ਸਬੂਤ ਸਾਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ਤੇ ਮਿਲਿਆ ਜਿਸ ਵਿਚ ਦਿੱਤਾ ਗਿਆ ਹੈ ਕਿ ਫਿਰੋਜ਼ਪੁਰ ਹਲਕੇ ਵਿਚ ਕਿੰਨ੍ਹੇ ਮਤਦਾਤਾ ਹਨ:
ਕੁੱਲ ਮਤਦਾਤਾ: 15 ਲੱਖ 87 ਹਜ਼ਾਰ 296
ਪੁਰਸ਼ ਮਤਦਾਤਾ: 8,45,907
ਮਹਿਲਾ ਮਤਦਾਤਾ: 7,41,350
ਹੋਰ ਜੈਂਡਰ: 39
ਇਸ ਆਰਟੀਕਲ ਦਾ ਲਿੰਕ ਇੱਥੇ ਦਿੱਤਾ ਗਿਆ ਹੈ;
ਫਿਰੋਜ਼ਪੁਰ ਹਲਕੇ ਵਿਚ ਪਏ ਵੋਟਾਂ ਦੀ ਪੂਰੀ ਸੂਚੀ ਵਾਰਡ ਅਨੁਸਾਰ:
ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਫਿਰੋਜ਼ਪੁਰ ਹਲਕੇ ਵਿਚ ਇਸ ਵਾਰ ਕੁੱਲ ਵੋਟ 11,72,033 ਪਏ ਜਿਨ੍ਹਾਂ ਵਿਚ EVM ਵੋਟ 11,66,717 ਹਨ ਅਤੇ ਪੋਸਟਲ ਵੋਟ 5316 ਹਨ। ਜਿਹਦੇ ਨਾਲ ਇਹ ਸਾਬਤ ਹੁੰਦਾ ਹੈ ਕਿ ਵਾਇਰਲ ਹੋ ਰਹੇ ਪੋਸਟ ਦੇ ਆਂਕੜੇ ਸਹੀ ਨਹੀਂ ਹਨ।
ਇਸਤੋਂ ਬਾਅਦ ਅਸੀਂ “ਪਿੰਡਾਂ ਆਲ਼ੇ” ਪੇਜ ਦਾ Stalkscan ਕੀਤਾ ਅਤੇ ਪਾਇਆ ਕਿ ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਹੀ ਪਾਉਂਦਾ ਹੈ ਅਤੇ ਇਹਦੇ ਕੁੱਝ ਪੋਸਟ ਮਜ਼ਾਕੀਆ ਵੀ ਹੁੰਦੇ ਨੇ। ਇਸ ਪੇਜ ਨੂੰ 10 ਲੱਖ ਤੋਂ ਵੀ ਜ਼ਿਆਦਾ ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ‘ਚ ਇਹ ਪੋਸਟ ਫਰਜ਼ੀ ਸਾਬਤ ਹੁੰਦਾ ਹੈ। ਕਿਸੇ ਵੀ ਤਰ੍ਹਾਂ ਦਾ ਘਪਲਾ ਅਤੇ ਗੜਬੜੀ ਦਾ ਵਜੂਦ ਸਾਂਨੂੰ ਨਹੀਂ ਦਿੱਸਿਆ ਜਿਸਦੇ ਆਧਾਰ ਤੇ ਅਸੀਂ ਕਹਿ ਸਕੀਏ ਕਿ ਜ਼ਰਾ ਜਿਹੀ ਵੀ ਸਚਾਈ ਹੈ ਵਾਇਰਲ ਪੋਸਟ ਵਿਚ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।