ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕੁੱਝ ਸਮੇਂ ਤੋਂ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਵਿਚ ਕਿਹਾ ਗਿਆ ਹੈ ਕਿ ਰਾਤੀ 12:30 ਵਜੇ ਤੋਂ ਲੈ ਕੇ 3:30 ਵਜੇ ਤਕ ਧਰਤੀ ਦੇ ਆਲੇ ਦੁਆਲੇ ਕੁੱਝ ਕੋਸਮਿਕ ਕਿਰਣਾਂ ਗੁਜ਼ਰਣਗੀਆਂ ਜਿਸ ਦੌਰਾਨ ਆਪਣੇ ਫੋਨ ਨੂੰ ਬੰਦ ਰੱਖਣ ਦੀ ਸਲਾਹ ਦਿੱਤੀ ਗਈ ਹੈ ਨਹੀਂ ਤਾਂ ਕਿਹਾ ਗਿਆ ਹੈ ਕਿ ਤੁਹਾਡੇ ਸ਼ਰੀਰ ਲਈ ਹਾਨੀਕਾਰਕ ਹੋਵੇਗਾ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ISRO ਨੇ ਸਾਡੇ ਨਾਲ ਗੱਲਬਾਤ ਵਿਚ ਇਹ ਸਾਫ ਕੀਤਾ ਕਿ ਇਹ ਖਬਰ ਫਰਜ਼ੀ ਹੈ।
ਪੋਸਟ ‘ਚ ਕਲੇਮ ਕੀਤਾ ਗਿਆ ਹੈ ਕਿ, “ਅੱਜ ਰਾਤ 12:30 ਤੋਂ ਲੈ ਕੇ 3:30 ਵਜੇ ਤਕ ਆਪਣੇ ਫੋਨ ਅਤੇ ਸਾਰੇ ਗੈਜੇਟਸ ਬੰਦ ਰੱਖੋ ਅਤੇ ਆਪਣੇ ਸ਼ਰੀਰ ਤੋਂ ਦੂਰ ਰੱਖੋ। ਸਿੰਗਾਪੁਰ ਟੀਵੀ ਨੇ ਇਹ ਗੋਸ਼ਣਾ ਕੀਤੀ ਹੈ। ਕਿਰਪਾ ਕਰਕੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਦੱਸੋ। ਸਾਡੇ ਗ੍ਰਹਿ ਦੇ ਨੇੜੇ ਕਰੀਬ ਅੱਜ ਰਾਤ 12:30 ਵਜੇ ਤੋਂ ਲੈ ਕੇ 3:30 ਵਜੇ ਤਕ ਕੁੱਝ ਕੋਸਮਿਕ ਕਿਰਣਾਂ ਗੁਜ਼ਰਣਗੀਆਂ। ਇਹ ਕੋਸਮਿਕ ਕਿਰਣਾਂ ਧਰਤੀ ਦੇ ਨੇੜਿਓਂ ਗੁਜ਼ਰਣਗੀਆਂ ਇਸਲਈ ਕਿਰਪਾ ਕਰਕੇ ਆਪਣੇ ਸੇਲ ਫੋਨ ਨੂੰ ਬੰਦ ਕਰ ਦਵੋ। ਆਪਣੇ ਮੋਬਾਈਲ ਡਿਵਾਈਸ ਨੂੰ ਆਪਣੇ ਸ਼ਰੀਰ ਤੋਂ ਦੂਰ ਰੱਖੋ। ਇਹ ਤੁਹਾਨੂੰ ਭਿਆਨਕ ਨੁਕਸਾਨ ਪਹੁੰਚਾ ਸਕਦਾ ਹੈ।“
ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਹ ਜਾਣਨਾ ਸੀ ਕਿ ਕੋਸਮਿਕ ਕਿਰਣਾਂ ਹੁੰਦੀਆਂ ਕੀ ਹਨ। ਅਸੀਂ ਜਾਂਚ ਕੀਤੀ ਤੇ ਪਾਇਆ ਕਿ ਕੋਸਮਿਕ ਕਿਰਣਾਂ ਅਸਲ ਵਿਚ ਵੱਧ ਊਰਜਾ ਅਭਿਕਰਣ ਹੈ ਜਿਹੜਾ ਮੂਲ ਰੂਪ ਤੋਂ ਸੋਰਮੰਡਲ ਦੇ ਬਾਹਰ ਪੈਦਾ ਹੁੰਦੀਆਂ ਹਨ। ਧਰਤੀ ਲਗਾਤਾਰ ਕੋਸਮਿਕ ਕਿਰਣਾਂ ਦੇ ਸੰਪਰਕ ਵਿਚ ਆਉਂਦੀ ਰਹਿੰਦੀ ਹੈ ਪਰ ਵਾਯੂਮੰਡਲ ਅਤੇ ਧਰਤੀ ਦੇ ਚੁਮਬਕੀ ਖੇਤਰ ਜ਼ਿਆਦਾਤਰ ਕੋਸਮਿਕ ਕਿਰਣਾਂ ਨੂੰ ਆਪਣੀ ਸਤਹਿ ਤੋਂ ਬਾਹਰ ਭੇਜ ਦਿੰਦੀ ਹੈ ਅਤੇ ਇੱਕ ਸੁਰੱਖਿਆ ਕਵਚ ਦੇ ਰੂਪ ਵਿਚ ਕੰਮ ਕਰਦੀ ਹੈ। ਹਾਲਾਂਕਿ, ਕੋਸਮਿਕ ਕਿਰਣਾਂ ਦੇ ਸਿੱਧੇ ਤੋਰ ਤੇ ਸੰਪਰਕ ਵਿਚ ਆਉਣ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਪਰ ਧਰਤੀ ਦੀਆਂ ਵਾਯੂ ਪਰਤਾਂ ਤੁਹਾਨੂੰ ਇਨ੍ਹਾਂ ਕਿਰਣਾਂ ਤੋਂ ਬਚਾਉਣਾ ਹੁੰਦਾ ਹੈ ਅਤੇ ਤੁਹਾਨੂੰ ਕਿਸੇ ਵੀ ਖਤਰੇ ਤੋਂ ਬਚਾਉਂਦੀ ਹੈ। ਅੰਤਰਿਕਸ਼ ਵਿਚ ਕੰਮ ਕਰ ਰਹੇ ਐਸਟ੍ਰੋਨੋਟ ਲਈ ਇਹ ਕਿਰਣਾਂ ਖਤਰਨਾਕ ਹੋ ਸਕਦੀਆਂ ਹਨ ਇਸਲਈ ISRO ਅਤੇ NASA ਵਰਗੀਆਂ ਏਜੇਂਸੀਆਂ ਲਗਾਤਾਰ ਇਨ੍ਹਾਂ ਕਿਰਣਾਂ ‘ਤੇ ਨਜ਼ਰ ਰੱਖਦੀ ਹੈ ਪਰ ਉਸ ਸਮੇਂ ਵੀ ਬਚਾਵ ਦੇ ਬਹੁਤ ਤਰੀਕੇ ਹੁੰਦੇ ਹਨ।
ਪੋਸਟ ਵਿਚ ਸਿੰਗਾਪੁਰ ਟੀਵੀ ਦਾ ਜਿਕਰ ਹੈ। ਅਸੀਂ ਜਾਂਚ ਕੀਤੀ ਤੇ ਪਾਇਆ ਕਿ ਅਜਿਹਾ ਕੋਈ ਟੀਵੀ ਚੈਨਲ ਨਹੀਂ ਹੈ।
ਵੱਧ ਪੁਸ਼ਟੀ ਲਈ ਅਸੀਂ ਭਾਰਤੀ ਅੰਤਰਿਕਸ਼ ਏਜੇਂਸੀ ISRO ਨਾਲ ਗੱਲ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਖਬਰ ਗਲਤ ਹੈ। ਧਰਤੀ ‘ਤੇ ਲੋਕ ਅਤੇ ਮਸ਼ੀਨਾਂ ਕੋਸਮਿਕ ਕਿਰਣਾਂ ਤੋਂ ਬਚਾਅ ਵਿਚ ਹਨ।
ਇਸ ਪੋਸਟ ਨੂੰ Ravindra Kumar Singh ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ ਸ਼ੇਅਰ ਕੀਤਾ ਸੀ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ISRO ਨੇ ਸਾਡੇ ਨਾਲ ਗੱਲਬਾਤ ਵਿਚ ਸਾਫ ਕਿਹਾ ਕਿ ਇਹ ਖਬਰ ਗਲਤ ਹੈ। ਧਰਤੀ ਲਗਾਤਾਰ ਕੋਸਮਿਕ ਕਿਰਣਾਂ ਦੇ ਸੰਪਰਕ ਵਿਚ ਆਉਂਦੀ ਰਹਿੰਦੀ ਹੈ ਪਰ ਵਾਯੂਮੰਡਲ ਅਤੇ ਧਰਤੀ ਦੇ ਚੁਮਬਕੀ ਖੇਤਰ ਜ਼ਿਆਦਾਤਰ ਕੋਸਮਿਕ ਕਿਰਣਾਂ ਨੂੰ ਆਪਣੀ ਸਤਹਿ ਤੋਂ ਬਾਹਰ ਭੇਜ ਦਿੰਦੀ ਹੈ ਅਤੇ ਇੱਕ ਸੁਰੱਖਿਆ ਕਵਚ ਦੇ ਰੂਪ ਵਿਚ ਕੰਮ ਕਰਦੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।