Fact Check: ਵਾਰਾਣਸੀ ਵਿਚ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਕਰਨ ਵਾਲੇ ਭਾਜਪਾ ਦੇ ਕਾਰਜਕਰਤਾ ਨਹੀਂ ਸਨ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਜ਼ਖਮੀ ਇੰਸਪੈਕਟਰ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਲੈ ਕੇ ਇੰਟਰਨੈੱਟ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਨਾਰਸ ਵਿਚ ਭਾਜਪਾ ਨੇਤਾ ਦੇ ਇਥੇ ਬਿਜਲੀ ਚੋਰੀ ਪਕੜਨ ਗਏ ਪੁਲਿਸ ਮੁਲਾਜ਼ਮ ਨਾਲ ਭਾਜਪਾ ਕਾਰਜਕਰਤਾਵਾਂ ਨੇ ਬੁਰੇ ਤਰੀਕੇ ਕੁੱਟਮਾਰ ਕੀਤੀ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ। ਤਸਵੀਰ 9 ਜੂਨ ਦੀ ਹੈ। ਜਦੋਂ ਇੰਸਪੈਕਟਰ ਬਨਾਰਸ ਦੇ ਕੈਂਟ ਥਾਣੇ ਖੇਤਰ ਵਿਚ ਬਿਜਲੀ ਚੈਕਿੰਗ ਲਈ ਪੁੱਜਿਆ ਸੀ। ਉਸ ਸਮੇਂ ਸਥਾਨਕ ਲੋਕਾਂ ਨੇ ਉਸ ਉੱਤੇ ਹਮਲਾ ਬੋਲ ਦਿੱਤਾ ਸੀ, ਪਰ ਇਸਦਾ ਭਾਜਪਾ ਨਾਲ ਕੋਈ ਸਬੰਧ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ਪਵਨ ਸਿੰਘ ਨੇ 10 ਜੂਨ ਨੂੰ ਇੱਕ ਜ਼ਖਮੀ ਪੁਲਿਸ ਮੁਲਾਜ਼ਮ ਦੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ ਸੀ: ”ਬਨਾਰਸ ਵਿਚ ਭਾਜਪਾ ਨੇਤਾ ਦੇ ਇਥੇ #ਬਿਜਲੀ_ਚੋਰੀ ਪਕੜਨ ਗਏ ਪੁਲਿਸ ਮੁਲਾਜ਼ਮ ਨਾਲ ਭਾਜਪਾ ਕਾਰਜਕਰਤਾਵਾਂ ਨੇ ਬੁਰੇ ਤਰੀਕੇ ਕੁੱਟਮਾਰ ਕੀਤੀ।”

ਇਸ ਪੋਸਟ ਨੂੰ ਹੁਣ ਤੱਕ 350 ਤੋਂ ਵੀ ਵੱਧ ਲੋਕੀਂ ਸ਼ੇਅਰ ਕਰ ਚੁੱਕੇ ਹਨ।

ਪੜਤਾਲ

ਵਿਸ਼ਵਾਸ ਤਿੰਨੇ ਸਬਤੋਂ ਪਹਿਲਾਂ ‘ਵਾਰਾਣਸੀ ਵਿਚ ਇੰਸਪੈਕਟਰ ਨੂੰ ਕੁੱਟਿਆ’ ਕੀ-ਵਰਡ ਪਾ ਕੇ ਗੂਗਲ ਵਿਚ ਸਬੰਧਿਤ ਖਬਰਾਂ ਨੂੰ ਤਲਾਸ਼ਣਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਸਾਨੂੰ ਇੱਕ ਖਬਰ ਮਿਲੀ। ਇਸਦੀ ਹੈਡਿੰਗ ਸੀ: ਬਿਜਲੀ ਚੋਰੀ ਦੀ ਸੂਚਨਾ ‘ਤੇ ਜਾਂਚ ਵਿਚ ਗਏ ਪਰਿਵਰਤਨ ਦਲ ਦੇ ਪੁਲਿਸ ਮੁਲਾਜ਼ਮ ਨੂੰ ਬੁਰੇ ਤਰੀਕੇ ਕੁੱਟਿਆ

ਖਬਰ ਵਿਚ ਦੱਸਿਆ ਗਿਆ ਸੀ ਕਿ ਬਿਜਲੀ ਚੋਰੀ ਦੀ ਪੁਰਾਣੀ ਸੂਚਨਾ ‘ਤੇ ਪਰਿਵਰਤਨ ਦਲ ਦੇ ਨਿਰੀਖਕ ਦੀਪਕ ਕੁਮਾਰ ਸ਼੍ਰੀਵਾਸਤਵ ਪਾਂਡੇਪੁਰ ‘ਚ ਵਿਰਾਟ ਨਗਰ ਕਾਲੋਨੀ ਵਿਚ RO ਸੰਚਾਲਕ ਅੰਮ੍ਰਿਤ ਲਾਲ ਦੇ ਇਥੇ ਜਾਂਚ ਵਿਚ ਗਏ ਸਨ। ਮੌਕੇ ‘ਤੇ ਪਾਇਆ ਕਿ ਪੋਲ ਤੋਂ ਦੂਸਰਾ ਕਨੈਕਸ਼ਨ ਲੈ ਕੇ ਪਲਾਂਟ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਸ ਗੱਲ ‘ਤੇ ਪੁੱਛਗਿੱਛ ਕਰਨ ‘ਤੇ ਭੜਕੇ ਅੰਮ੍ਰਿਤਲਾਲ, ਪਤਨੀ ਫੁਲਪੱਤੀ ਦੇਵੀ ਪੁੱਤਰ ਰੋਸ਼ਨ, ਨਿਸ਼ੂ ਸਮੇਤ ਅੱਧਾ ਦਰਜਨ ਅਣਪਛਾਤੇ ਹਮਲਾਵਰਾਂ ਨੇ ਡੰਡਿਆਂ, ਇੱਟ ਪੱਥਰ ਨਾਲ ਨਿਰੀਖਕ ‘ਤੇ ਹਮਲਾ ਕਰ ਦਿੱਤਾ।

ਇਸਦੇ ਬਾਅਦ ਵਿਸ਼ਵਾਸ ਟੀਮ ਨੇ ਦੈਨਿਕ ਜਾਗਰਣ ਦੇ ਵਾਰਾਣਸੀ ਸੰਸਕਰਣ ਨੂੰ ਸਕੈਨ ਕੀਤਾ। 10 ਜੂਨ 2019 ਦੇ ਅਖਬਾਰ ਦੇ ਪੇਜ ਨੰਬਰ ਪੰਜ ‘ਤੇ ‘ਫਾਲੋਅਰ ਨੇ ਇੰਸਪੈਕਟਰ ਨੂੰ ਡਾਂਗਾ ਨਾਲ ਕੁੱਟਿਆ’ ਟਾਈਟਲ ਨਾਲ ਇਹ ਖਬਰ ਪ੍ਰਕਾਸ਼ਿਤ ਹੋਈ ਸੀ। ਖਬਰ ਵਿਚ ਓਹੀ ਦੱਸਿਆ ਗਿਆ ਸੀ, ਜਿਹੜਾ ਕਿ ਦੈਨਿਕ ਜਾਗਰਣ ਦੀ ਵੈੱਬਸਾਈਟ ਦੀ ਖਬਰ ਵਿਚ ਕਿਹਾ ਗਿਆ ਸੀ।

ਇਸਦੇ ਬਾਅਦ ਵਿਸ਼ਵਾਸ ਟੀਮ ਨੇ ਵਾਰਾਣਸੀ ਦੇ ਕੈਂਟ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਵਿਜੇ ਬਹਾਦੁਰ ਸਿੰਘ ਨੇ ਵਿਸ਼ਵਾਸ ਟੀਮ ਨੂੰ ਦੱਸਿਆ ਕਿ ਜਿਹੜੀ ਘਟਨਾ ਦੀ ਤੁਸੀਂ ਗੱਲ ਕਰ ਰਹੇ ਹੋ, ਉਹ 9 ਜੂਨ ਦੀ ਹੈ। ਇੰਸਪੈਕਟਰ ਦੀਪਕ ਕੁਮਾਰ ਸ਼੍ਰੀਵਾਸਤਵ ‘ਤੇ ਪੁਲਿਸ ਵਿਭਾਗ ਦੇ ਫਾਲੋਅਰ ਦੇ ਪਰਿਵਾਰ ਦੇ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਇੰਸਪੈਕਟਰ ਦੀਪਕ ਕੁਮਾਰ ਸ਼੍ਰੀਵਾਸਤਵ RO ਪਲਾਂਟ ਦੀ ਜਾਂਚ ਲਈ ਪੁੱਜੇ ਸਨ। ਘਟਨਾ ਦੇ ਬਾਅਦ ਪੁਲਿਸ ਨੇ ਪੰਜ ਆਰੋਪੀਆਂ ਖਿਲਾਫ ਕੇਸ ਦਰਜ ਕੀਤਾ ਸੀ। ਇਸ ਘਟਨਾ ਦਾ ਭਾਜਪਾ ਜਾਂ ਉਸਦੇ ਕਿਸੇ ਵੀ ਨੇਤਾ ਦਾ ਕੋਈ ਸਬੰਧ ਨਹੀਂ ਹੈ।

ਅੰਤ ਵਿਚ ਅਸੀਂ ਫਰਜ਼ੀ ਪੋਸਟ ਵਾਇਰਲ ਕਰਨ ਵਾਲੇ ਪਵਨ ਸਿੰਘ ਨਾਂ ਦੇ ਫੇਸਬੁੱਕ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਇਹ ਇੱਕ ਫਰਜ਼ੀ ਅਕਾਊਂਟ ਨਿਕਲਿਆ। ਇਸ ਅਕਾਊਂਟ ਤੋਂ ਇੱਕ ਖਾਸ ਦਲ ਦੇ ਪੱਖ ਵਿਚ ਪੋਸਟ ਕੀਤੀਆਂ ਜਾਂਦੀਆਂ ਹਨ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚੱਲਿਆ ਕਿ ਵਾਰਾਣਸੀ ਵਿਚ ਇੰਸਪੈਕਟਰ ‘ਤੇ ਹਮਲਾ ਕਰਨ ਵਾਲਾ ਸ਼ਕਸ ਪੁਲਿਸ ਵਿਭਾਗ ਅੰਦਰ ਫਾਲੋਅਰ ਪਦ ‘ਤੇ ਤੈਨਾਤ ਹੈ। ਫਾਲੋਅਰ ਅਤੇ ਉਸਦੇ ਪਰਿਜਨਾ ‘ਤੇ ਪੁਲਿਸ ਇੰਸਪੈਕਟਰ ਉੱਤੇ ਹਮਲਾ ਕਰਨ ਦਾ ਆਰੋਪ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts