ਉਤਰਾਖੰਡ ਦੇ ਚਮੋਲੀ ਦੇ ਰਹਿਣ ਵਾਲੇ ਉਮੇਸ਼ ਨੇ ਮਾਰਕਸ਼ੀਟ ਅਤੇ ਇੱਕ ਹੋਰ ਫੋਟੋ ਅਪਲੋਡ ਕਰਕੇ ਮਜ਼ਾਕ ਵਿੱਚ 26 ਵਾਰ 10ਵੀਂ ਜਮਾਤ ਚ ਫੇਲ ਹੋਣ ਦੀ ਗੱਲ ਲਿਖੀ ਸੀ। ਇਸਨੂੰ ਯੂਜ਼ਰਸ ਅਸਲ ਸਮਝ ਕੇ ਸ਼ੇਅਰ ਕਰ ਰਹੇ ਹਨ। 26 ਵਾਰ 10ਵੀਂ ‘ਚ ਫੇਲ ਹੋਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਇੱਕ ਸਕ੍ਰੀਨਸ਼ਾਟ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਿੱਚ ਲਿਖਿਆ ਹੈ ਕਿ ਹਾਈ ਸਕੂਲ ਵਿੱਚ ਲਗਾਤਾਰ 26ਵੀਂ ਵਾਰ ਫੇਲ੍ਹ ਹੋਣ ਤੇ ਪਿੰਡ ਵਾਲਿਆਂ ਨੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ। ਇਸ ਵਿੱਚ ਇੱਕ ਫੋਟੋ ਤਾਂ ਮਾਰਕਸ਼ੀਟ ਦੀ ਹੈ ਜਦੋਂ ਕਿ ਦੂਜੀ ਫੋਟੋ ਮਾਲਾ ਪਹਿਨਾਉਂਦੇ ਹੋਏ ਹੈ। ਯੂਜ਼ਰਸ ਇਸ ਨੂੰ ਅਸਲੀ ਸਮਝ ਕੇ ਸ਼ੇਅਰ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਉੱਤਰਾਖੰਡ ਦੇ ਚਮੋਲੀ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਇਸਨੂੰ ਮਜ਼ਾਕ ਦੇ ਰੂਪ ਵਿੱਚ ਸਾਂਝਾ ਕੀਤਾ ਸੀ। ਉੱਥੇ ਇਸ ਵਾਰ ਬੋਰਡ ਪ੍ਰੀਖਿਆ ‘ਚ 26 ਵਾਰ ਹਾਈ ਸਕੂਲ ਵਿੱਚ ਫੇਲ ਹੋਣ ਵਰਗਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਯੂਜ਼ਰ WeGarhwali (ਆਰਕਾਈਵ ਲਿੰਕ) ਨੇ 7 ਜੂਨ ਨੂੰ ਸਕ੍ਰੀਨਸ਼ਾਟ ਸ਼ੇਅਰ ਕਰਦੇ ਹੋਏ ਲਿਖਿਆ,
ਇਸ ਵਾਰ ਪੂਰੀ ਉਮੀਦ ਸੀ ਸਾਨੂੰ ਚਲੋ ਅਗਲੀ ਵਾਰ ਦੇਖਦੇ ਹਾਂ , ਬੋਰਡ ਹੀ ਤਾਂ ਹੈ
ਸਕ੍ਰੀਨਸ਼ਾਟ ਤੇ ਲਿਖਿਆ ਹੈ,
ਵਿਸ਼ਵ ਰਿਕਾਰਡ ਲਗਾਤਾਰ 26ਵੀਂ ਵਾਰ ਹਾਈ ਸਕੂਲ ‘ਚ ਫੇਲ ਹੋਣ ਤੇ ਅੱਜ ਸਮੂਹ ਪਿੰਡ ਵਾਸੀਆਂ ਨੇ ਫੁੱਲ ਮਾਲਾ ਨਾਲ ਸਨਮਾਨਿਤ ਕੀਤਾ ਧੰਨਵਾਦ ਤੁਸੀਂ ਸਾਰੀਆਂ ਦਾ ਅਗ੍ਰਿਮ ਕੋਸ਼ਿਸ਼ ਜਾਰੀ ਰਹੇਗੀ
ਫੇਸਬੁੱਕ ਤੇ ਕਈ ਹੋਰ ਯੂਜ਼ਰਸ ਨੇ ਵੀ ਇਸ ਸਕ੍ਰੀਨਸ਼ਾਟ ਨੂੰ ਸ਼ੇਅਰ ਕੀਤਾ ਹੈ।
ਪੜਤਾਲ
ਵਾਇਰਲ ਦਾਅਵੇ ਦੀ ਪੜਤਾਲ ਦੇ ਲਈ ਅਸੀਂ ਸਭ ਤੋਂ ਪਹਿਲਾਂ ਅਸਲ ਪੋਸਟ ਦੀ ਖੋਜ ਕੀਤੀ। ਫੇਸਬੁੱਕ ਯੂਜ਼ਰ Umesh Chandra Sati (ਆਰਕਾਈਵ ਲਿੰਕ) ਨੇ 6 ਜੂਨ ਨੂੰ ਇਹ ਪੋਸਟ ਕੀਤੀ ਹੈ। ਇਸਦਾ ਹੀ ਸਕ੍ਰੀਨਸ਼ਾਟ ਵਾਇਰਲ ਹੋ ਰਿਹਾ ਹੈ। ਪ੍ਰੋਫਾਈਲ ਦੇ ਅਨੁਸਾਰ, ਯੂਜ਼ਰ ਉੱਤਰਾਖੰਡ ਦੇ ਪੀਪਲਕੋਟੀ ਵਿੱਚ ਰਹਿੰਦਾ ਹੈ।
ਮਾਮਲਾ ਉਤਰਾਖੰਡ ਨਾਲ ਸਬੰਧਿਤ ਹੋਣ ਕਾਰਨ ਅਸੀਂ ਉਤਰਾਖੰਡ ਬੋਰਡ ਦੇ 10ਵੀਂ ਦੇ ਨਤੀਜੇ ਬਾਰੇ ਸਰਚ ਕੀਤਾ। ਜਾਗਰਣ ਵਿੱਚ 6 ਜੂਨ ਨੂੰ ਛਪੀ ਖ਼ਬਰ ਅਨੁਸਾਰ, ਉੱਤਰਾਖੰਡ ਬੋਰਡ ਦਾ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦਾ ਪਰਿਣਾਮ ਜਾਰੀ ਕਰ ਦਿੱਤਾ ਗਿਆ ਹੈ।
ਇਸ ਤੋਂ ਬਾਅਦ ਅਸੀਂ 10ਵੀਂ ਵਿੱਚ 26 ਵਾਰ ਫੇਲ ਹੋਣ ਦੀ ਖਬਰ ਨੂੰ ਕੀਵਰਡਸ ਨਾਲ ਤਲਾਸ਼ ਕੀਤਾ, ਪਰ ਕੁਝ ਨਹੀਂ ਮਿਲਿਆ। ਪਿੱਪਲਕੋਟੀ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦਾ ਇੱਕ ਪਿੰਡ ਹੈ। ਅਸੀਂ ਉੱਥੇ ਦੇ ਦੈਨਿਕ ਜਾਗਰਣ ਦੇ ਰਿਪੋਰਟਰ ਦੇਵੇਂਦਰ ਰਾਵਤ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ, ‘ਅਜਿਹਾ ਕੁਝ ਵੀ ਨਹੀਂ ਹੈ। ਇਸ ਮਾਮਲੇ ਵਿੱਚ ਉਨ੍ਹਾਂ ਨੇ ਬੋਰਡ ਸਚਿਵ ਨਾਲ ਵੀ ਗੱਲ ਕੀਤੀ ਸੀ, ਪਰ ਉਨ੍ਹਾਂ ਨੇ ਵੀ ਅਜਿਹੇ ਕਿਸੇ ਵੀ ਮਾਮਲੇ ਤੋਂ ਇਨਕਾਰ ਕੀਤਾ ਸੀ। ਮਾਰਕਸ਼ੀਟ ਦੀ ਤਸਵੀਰ ਅਤੇ ਮਾਲਾ ਪਹਿਨਾਉਂਦੇ ਹੋਏ ਦੀ ਤਸਵੀਰ ਪੋਸਟ ਕਰਨ ਵਾਲੇ ਉਮੇਸ਼ ਪ੍ਰਾਈਵੇਟ ਕੰਪਨੀ ਵਿੱਚ ਗਾਰਡ ਹਨ। ਉਨ੍ਹਾਂ ਨੇ ਮਜ਼ਾਕ ਵਿੱਚ ਇਹ ਪੋਸਟ ਕੀਤੀ ਸੀ।
ਅਸੀਂ ਇਹ ਪੋਸਟ ਕਰਨ ਵਾਲੇ ਉਮੇਸ਼ ਨਾਲ ਵੀ ਗੱਲ ਕੀਤੀ। ਉਨ੍ਹਾਂ ਦਾ ਕਹਿੰਣਾ ਹੈ, ‘ਮੈਂ 11ਵੀਂ ਪਾਸ ਹਾਂ ਅਤੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਹਾਂ। ਇਹ ਪੋਸਟ ਮੈਂ ਮਜ਼ਾਕ ਵਿੱਚ ਪਾਈ ਸੀ। ਉਸ ਦਿਨ ਬੋਰਡ ਦਾ ਨਤੀਜਾ ਆਇਆ ਸੀ। ਅਜਿਹੇ ‘ਚ ਕਈ ਬੱਚੇ ਨਿਰਾਸ਼ ਹੋ ਕੇ ਗਲਤ ਕਦਮ ਚੁੱਕ ਲੈਂਦੇ ਹਨ। ਮੇਰਾ ਮਕਸਦ ਉਨ੍ਹਾਂ ਨੂੰ ਹਿੰਮਤ ਦੇਣਾ ਸੀ। ਮੈਨੂੰ ਵਟਸਐਪ ਗਰੁੱਪ ਤੇ ਤਿੰਨ-ਚਾਰ ਸਾਲ ਪਹਿਲਾਂ ਮਾਰਕਸ਼ੀਟ ਦੀ ਫੋਟੋ ਮਿਲੀ ਸੀ।ਇਸ ਤੋਂ ਪਹਿਲਾਂ ਵੀ ਮੈਂ ਇਸਨੂੰ ਪੋਸਟ ਕਰ ਚੁੱਕਿਆ ਹਾਂ। ਮਾਲਾ ਪਹਿਨਾਉਣ ਦਾ ਮਾਮਲਾ ਪਿਛਲੇ ਸਾਲ ਦਾ ਹੈ। ਉਸ ਸਮੇਂ ਸਾਡੇ ਪਿੰਡ ਦੇ ਵਿਧਾਇਕ ਆਏ ਸਨ। ਉਨ੍ਹਾਂ ਦੇ ਜਾਣ ਤੋਂ ਬਾਅਦ ਤਿੰਨ-ਚਾਰ ਮਾਲਾ ਰਹਿ ਗਈ ਸੀ ਤਾਂ ਮਜ਼ਾਕ ਵਿਚ ਮੈਂ ਇਨ੍ਹਾਂ ਨੂੰ ਪਹਿਨ ਕੇ ਫੋਟੋ ਖਿਚਵਾਈ ਸੀ। 26 ਵਾਰ ਹਾਈ ਸਕੂਲ ਵਿੱਚ ਫੇਲ ਹੋਣ ਦੀ ਗੱਲ ਗਲਤ ਹੈ। ਮੈਂ ਸਿਰਫ਼ ਮਜ਼ਾਕ ਕੀਤਾ ਸੀ। ਮੇਰੀ 10ਵੀਂ ਦੀ ਮਾਰਕਸ਼ੀਟ ਗੁਆਚ ਗਈ ਹੈ। ਹੁਣ ਤਾਂ ਮੈਨੂੰ ਸਾਲ ਵੀ ਯਾਦ ਨਹੀਂ ਹੈ।’
ਮਜ਼ਾਕੀਆ ਪੋਸਟ ਨੂੰ ਅਸਲ ਸਮਝ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ WeGarhwali ਨੂੰ ਅਸੀਂ ਸਕੈਨ ਕੀਤਾ। 28 ਮਾਰਚ 2014 ਨੂੰ ਬਣਾਏ ਗਏ ਇਸ ਪੇਜ ਨੂੰ 51 ਹਜ਼ਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਉਤਰਾਖੰਡ ਦੇ ਚਮੋਲੀ ਦੇ ਰਹਿਣ ਵਾਲੇ ਉਮੇਸ਼ ਨੇ ਮਾਰਕਸ਼ੀਟ ਅਤੇ ਇੱਕ ਹੋਰ ਫੋਟੋ ਅਪਲੋਡ ਕਰਕੇ ਮਜ਼ਾਕ ਵਿੱਚ 26 ਵਾਰ 10ਵੀਂ ਜਮਾਤ ਚ ਫੇਲ ਹੋਣ ਦੀ ਗੱਲ ਲਿਖੀ ਸੀ। ਇਸਨੂੰ ਯੂਜ਼ਰਸ ਅਸਲ ਸਮਝ ਕੇ ਸ਼ੇਅਰ ਕਰ ਰਹੇ ਹਨ। 26 ਵਾਰ 10ਵੀਂ ‘ਚ ਫੇਲ ਹੋਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।