ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ। ਇਸ ਤਸਵੀਰ ਵਿਚ ਦਿੱਸ ਰਹੀ ਬੁਜ਼ੁਰਗ ਨੂੰ ਇਸ ਨਿਹੰਗ ਸਿੱਖ ਨੇ ਨਹੀਂ ਮਾਰਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅਕਸਰ ਲੋਕ ਕਿਸੇ ਨੂੰ ਬਦਨਾਮ ਕਰਨ ਖਾਤਰ ਕੁਝ ਨਾ ਕੁਝ ਵਾਇਰਲ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਨਿਹੰਗ ਸਿੱਖ ਦੀ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ ਅਤੇ ਉਸਦੀ ਤਸਵੀਰ ਨਾਲ ਇੱਕ ਜਖਮੀ ਬੁਜ਼ੁਰਗ ਮਹਿਲਾ ਦੀ ਤਸਵੀਰ ਨੂੰ ਵੀ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਿੱਖ ਨੇ ਇਸ ਬੁਜ਼ੁਰਗ ਦੇ ਬਰਛਾ ਮਾਰਿਆ ਕਿਓਂਕਿ ਇਹ ਬੁਜ਼ੁਰਗ ਬਿਨਾ ਸਰ ਢਕੇ ਲੰਗਰ ਹਾਲ ਵਿਚ ਆ ਗਈ ਸੀ।
ਵਿਸ਼ਵਾਸ ਟੀਮ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵਾਇਰਲ ਪੋਸਟ ਫਰਜ਼ੀ ਹੈ। ਪੋਸਟ ਵਿਚ ਜਿਹੜੇ ਸਿੱਖ ਦੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ ਉਨ੍ਹਾਂ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਇਸ ਪੋਸਟ ਨੂੰ ਫਰਜ਼ੀ ਦੱਸਿਆ ਹੈ। ਇਸ ਤਸਵੀਰ ਵਿਚ ਦਿੱਸ ਰਹੀ ਔਰਤ ਉੜੀਸਾ ਦੀ ਰਹਿਣ ਵਾਲੀ ਹੈ ਅਤੇ ਇਹ ਤਸਵੀਰ 12 ਮਾਰਚ ਨੂੰ ਖਿੱਚੀ ਗਈ ਸੀ।
ਫੇਸਬੁੱਕ ਯੂਜ਼ਰ ਸਰਦਾਰ ਗੱਬਰ ਸਿੰਘ ਨੇ ਇੱਕ ਕੋਲਾਜ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਇਸ ਔਰਤ ਦਾ ਕਸੂਰ ਸਿਰਫ ਏਨਾ ਸੀ ਕਿ ਇਹ ਬਿਨਾ ਸਿਰ ਢਕੇ ਲੰਗਰ ਹਾਲ ਚ ਚਲੀ ਗੲੀ ਸੀ. ਇਸ ਹਰਾਮ ਦੇ ਕੰਜਰ ਨਹੀਗ ਪਰਮਜੀਤ ਸਿੰਘ ਅਕਾਲੀ ਨੇ ਬਰਸ਼ਾ ਮਾਰ ਕੇ ਇਸਦਾ ਸਿਰ ਪਾੜ ਤਾ. ਇਸ ਨਹੀਗ ਦਾ ਫੋਨ no. 781******4 ਹੈ. ਕਾਲ ਕਰਕੇ ਲਾਹਨਤਾ ਪਾਵੋ”
ਇਸ ਪੋਸਟ ਦਾ ਆਰਕਾਇਵਡ ਵਰਜ਼ਨ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਆਪਣੀ ਪੜਤਾਲ ਨੂੰ ਸ਼ੁਰੂ ਕਰਦੇ ਹੋਏ ਪੋਸਟ ਵਿਚ ਦਿੱਤੇ ਨੰਬਰ ‘ਤੇ ਕਾਲ ਕੀਤਾ। ਸਾਡੀ ਗੱਲ ਤਸਵੀਰ ਵਿਚ ਦਿੱਸ ਰਹੇ ਸਿੱਖ ਪਰਮਜੀਤ ਸਿੰਘ ਅਕਾਲੀ ਨਾਲ ਹੋਈ। ਪਰਮਜੀਤ ਨੇ ਦੱਸਿਆ ਕਿ ਇਹ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ। ਕੁਝ ਲੋਕਾਂ ਨੇ ਬਦਨਾਮ ਕਰਨ ਖਾਤਰ ਇਹ ਪੋਸਟ ਵਾਇਰਲ ਕਰ ਦਿੱਤਾ ਹੈ।
ਇਸ ਪੋਸਟ ਨੂੰ ਲੈ ਕੇ ਪਰਮਜੀਤ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਪੁਸ਼ਟੀ ਵੀ ਦਿੱਤੀ ਹੈ ਜਿਸਦਾ ਸਕ੍ਰੀਨਸ਼ੋਟ ਤੁਸੀਂ ਹੇਠਾਂ ਵੇਖ ਸਕਦੇ ਹੋ।
ਪਰਮਜੀਤ ਸਿੰਘ ਅਕਾਲੀ ਦੀ ਪ੍ਰੋਫ਼ਾਈਲ ਤਸਵੀਰ ਤੋਂ ਇਹ ਗੱਲ ਸਾਫ ਹੈ ਕਿ ਵਾਇਰਲ ਤਸਵੀਰ ਇਨ੍ਹਾਂ ਦੀ ਹੀ ਹੈ।
ਹੁਣ ਅਸੀਂ ਪੜਤਾਲ ਨੂੰ ਵਧਾਉਂਦੇ ਹੋਏ ਬੁਜ਼ੁਰਗ ਮਹਿਲਾ ਦੀ ਤਸਵੀਰ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ।ਗੂਗਲ ਰਿਵਰਸ ਇਮੇਜ ਕਰਨ ‘ਤੇ ਸਾਨੂੰ ਇਸ ਤਸਵੀਰ ਵਿਚ ਦਿੱਸ ਰਹੀ ਬੁਜ਼ੁਰਗ ਦਾ ਵੀਡੀਓ ਵੀ ਮਿਲਿਆ ਜਿਹੜਾ ਫੇਸਬੁੱਕ ‘ਤੇ 12 ਮਾਰਚ ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਅਨੁਸਾਰ ਇਸ ਬੁਜ਼ੁਰਗ ਨੂੰ ਇਸਦੇ ਪਰਿਵਾਰ ਨੇ ਹੀ ਮਾਰਿਆ ਹੈ। ਇਹ ਵੀਡੀਓ Sambad Dunia ਨਾਂ ਦੇ ਫੇਸਬੁੱਕ ਪੇਜ ਦੁਆਰਾ ਅਪਲੋਡ ਕੀਤਾ ਗਿਆ ਸੀ। ਇਸ ਵੀਡੀਓ ਨਾਲ ਟਾਈਟਲ ਲਿਖਿਆ ਗਿਆ: Son Attack Mother (ਵੀਡੀਓ ਵਿਚ ਇਹ ਬੁਜ਼ੁਰਗ ਵੀ ਬੋਲਦੀ ਨਜ਼ਰ ਆ ਰਹੀ ਹੈ।)
ਇਸ ਪੋਸਟ ਦਾ ਡਿਸਕ੍ਰਿਪਸ਼ਨ ਉਡਿਆ ਭਾਸ਼ਾ ਵਿਚ ਲਿਖਿਆ ਹੋਇਆ ਹੈ ਅਤੇ ਵੀਡੀਓ ਵਿਚ ਔਰਤ ਵੀ ਉਡਿਆ ਭਾਸ਼ਾ ਬੋਲ ਰਹੀ ਹੈ। ਇਸ ਕਰਕੇ ਅਸੀਂ ਇਸ ਪੋਸਟ ਵਿਚ ਲਿਖੇ ਡਿਸਕ੍ਰਿਪਸ਼ਨ ਅਤੇ ਵੀਡੀਓ ਵਿਚ ਬੋਲਦੀ ਮਹਿਲਾ ਬਾਰੇ ਇੱਕ ਉਡਿਆ ਭਾਸ਼ਾ ਐਕਸਪਰਟ ਸੁਧਾਂਸ਼ੂ ਸ਼ੇਖਰ ਸਾਹੁ ਨਾਲ ਗੱਲ ਕੀਤੀ। ਐਕਸਪਰਟ ਨੇ ਦੱਸਿਆ “ਇਹ ਮਹਿਲਾ ਦੱਸ ਰਹੀ ਹੈ ਕਿ ਇਸਨੂੰ ਇਸਦੇ ਪੋਤੇ, ਬਹੁ ਅਤੇ ਪੁੱਤ ਨੇ ਘਰ ਦੀ ਜਾਇਦਾਤ ਲਈ ਕੁੱਟਿਆ ਹੈ ਅਤੇ ਇਹ ਔਰਤ ਵੀਡੀਓ ਵਿਚ ਕਾਰਵਾਈ ਬਾਰੇ ਕਹਿ ਰਹੀ ਹੈ।” ਸੁਧਾਂਸ਼ੂ ਨੇ ਦੱਸਿਆ ਕਿ ਇਸ ਪੋਸਟ ਵਿਚ ਲਿਖੇ ਗਏ ਡਿਸਕ੍ਰਿਪਸ਼ਨ ਅਨੁਸਾਰ ਇਹ ਘਟਨਾ ਉੜੀਸਾ ਦੇ ਜਾਜਪੁਰ ਜ਼ਿਲ੍ਹੇ ਦੀ ਹੈ।
ਇਸ ਤਸਵੀਰ ਨੂੰ ਕਈ ਲੋਕ ਫਰਜ਼ੀ ਦਾਅਵੇ ਨਾਲ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਸਰਦਾਰ ਗੱਬਰ ਸਿੰਘ ਨਾਂ ਦਾ ਫੇਸਬੁੱਕ ਯੂਜ਼ਰ। ਇਹ ਯੂਜ਼ਰ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।
ਨਤੀਜਾ: ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ। ਇਸ ਤਸਵੀਰ ਵਿਚ ਦਿੱਸ ਰਹੀ ਬੁਜ਼ੁਰਗ ਨੂੰ ਇਸ ਨਿਹੰਗ ਸਿੱਖ ਨੇ ਨਹੀਂ ਮਾਰਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।