ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਭਾਰਤੀ ਗਾਇਕਾ ਲਤਾ ਮੰਗੇਸ਼ਕਰ ਨੂੰ ਲੈ ਕੇ ਇੱਕ ਦਾਅਵਾ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਲਤਾ ਮੰਗੇਸ਼ਕਰ ਹੁਣ ਸਾਡੇ ਵਿਚਕਾਰ ਨਹੀਂ ਰਹੀ, ਉਨ੍ਹਾਂ ਦੀ ਮੌਤ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਲਤਾ ਮੰਗੇਸ਼ਕਰ ਪਿਛਲੇ ਕੁਝ ਸਮੇਂ ਤੋਂ ਹਸਪਤਾਲ ਵਿਚ ਭਰਤੀ ਹਨ।
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਲਤਾ ਮੰਗੇਸ਼ਕਰ ਸਹੀ ਸਲਾਮਤ ਹਨ ਅਤੇ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ।
ਸੋਸ਼ਲ ਮੀਡੀਆ ਦੇ ਫੇਸਬੁੱਕ ਪਲੇਟਫਾਰਮ ‘ਤੇ “Harmilap Gill” ਨਾਂ ਦੇ ਯੂਜ਼ਰ ਨੇ ਲਤਾ ਮੰਗੇਸ਼ਕਰ ਨੂੰ ਲੈ ਕੇ ਇੱਕ ਪੋਸਟ ਅਪਲੋਡ ਕਰਦੇ ਹੋਏ ਲਿਖਿਆ: “ਨਹੀਂ ਰਹੇ ਲਤਾ ਮੰਗੇਸ਼ਕਰ”
ਵਿਸ਼ਵਾਸ ਟੀਮ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਬਤੋਂ ਪਹਿਲਾਂ ਲਤਾ ਮੰਗੇਸ਼ਕਰ ਦੇ ਪਰਿਵਾਰ ਨਾਲ ਗੱਲ ਕਰਨ ਦਾ ਫੈਸਲਾ ਕੀਤਾ। ਸਾਡੀ ਗੱਲ ਲਤਾ ਮੰਗੇਸ਼ਕਰ ਦੀ ਭਾਣਜੀ ਰਚਨਾ ਸ਼ਾਹ ਨਾਲ ਹੋਈ (15 ਨਵੰਬਰ 2019 ਨੂੰ ਸਵੇਰੇ 11 ਵੱਜਕੇ 10 ਮਿੰਟ ‘ਤੇ)। ਰਚਨਾ ਨੇ ਸਾਨੂੰ ਦੱਸਿਆ: “ਲਤਾ ਮੰਗੇਸ਼ਕਰ ਦੀ ਸਿਹਤ ਵਿਚ ਕਾਫੀ ਸੁਧਾਰ ਹੋ ਰਿਹਾ ਹੈ ਅਤੇ ਸਾਡਾ ਸਾਰਾ ਪਰਿਵਾਰ ਇਸ ਗੱਲ ਨਾਲ ਖੁਸ਼ ਹੈ। ਅਸੀਂ ਸਾਰੇ ਲਤਾ ਮੰਗੇਸ਼ਕਰ ਦੇ ਸਮਰਥਕਾਂ ਦਾ ਧੰਨਵਾਦ ਕਰਦੇ ਹਾਂ। ਜੇਕਰ ਇਹ ਵਾਇਰਲ ਪੋਸਟ ਸਹੀ ਹੁੰਦੀ ਤਾਂ ਸਾਡਾ ਪਰਿਵਾਰ ਹਾਲੇ ਕੋਈ ਫੋਨ ਨਹੀਂ ਚੁੱਕ ਰਿਹਾ ਹੁੰਦਾ।”
ਲਤਾ ਮੰਗੇਸ਼ਕਰ ਦੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਸਾਨੂੰ ਇੱਕ ਟਵੀਟ ਵੀ ਮਿਲਿਆ। ਜਿਸਦੇ ਵਿਚ ਦੱਸਿਆ ਗਿਆ ਸੀ, “ਲਤਾ ਜੀ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ… ਅਸੀਂ ਤੁਹਾਡੀ ਚਿੰਤਾ, ਦੇਖਭਾਲ ਅਤੇ ਅਰਦਾਸਾਂ ਲਈ ਹਰ ਇੱਕ ਦਾ ਧੰਨਵਾਦ ਕਰਦੇ ਹਾਂ!”
ਸਾਨੂੰ ਫਿਲਮ ਨਿਰਦੇਸ਼ਕ ਮਧੁਰ ਭੰਡਾਰਕਰ ਦੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਕੀਤਾ ਗਿਆ ਇੱਕ ਟਵੀਟ ਵੀ ਮਿਲਿਆ, ਜਿਸਦੇ ਵਿਚ ਲਿਖਿਆ ਗਿਆ ਸੀ। “ਹੁਣੇ-ਹੁਣੇ ਉਨ੍ਹਾਂ ਦੇ ਪਰਿਵਾਰ ਨਾਲ ਗੱਲ ਹੋਈ। #LataMangeshkar ਤਾਈ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਮੇਰੀ ਤੁਹਾਡੇ ਸਾਰਿਆਂ ਤੋਂ ਦਰਖ਼ਾਸਤ ਹੈ ਕਿ ਅਫਵਾਹਾਂ ‘ਤੇ ਧਿਆਨ ਨਾ ਦਵੋ ਅਤੇ ਲਤਾ ਮੰਗੇਸ਼ਕਰ ਦੀ ਚੰਗੀ ਸਿਹਤ ਲਈ ਅਰਦਾਸ ਕਰੋ।”
ਇਸ ਅਫਵਾਹ ਨੂੰ ਕਲ (14 ਨਵੰਬਰ 2019) ਤੋਂ ਹੀ ਕਾਫੀ ਯੂਜ਼ਰ ਸ਼ੇਅਰ ਕਰ ਰਹੇ ਹਨ। ਉਨ੍ਹਾਂ ਵਿਚੋਂ ਦੀ ਹੀ ਇੱਕ ਹੈ ਫੇਸਬੁੱਕ ਯੂਜ਼ਰ “Harmilap Gill”। ਅਸੀਂ ਪਾਇਆ ਕਿ ਯੂਜ਼ਰ ਨੂੰ “55,476” ਲੋਕ ਫਾਲੋ ਕਰਦੇ ਹਨ ਅਤੇ ਯੂਜ਼ਰ ਪੇਸ਼ੇ ਤੋਂ ਪੰਜਾਬੀ ਗਾਇਕ ਹੈ।
ਇਹ ਦਾਅਵਾ ਫੇਸਬੁੱਕ ਦੇ ਨਾਲ-ਨਾਲ ਟਵਿੱਟਰ ‘ਤੇ ਵੀ ਵਾਇਰਲ ਹੋ ਰਿਹਾ ਹੈ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਲਤਾ ਮੰਗੇਸ਼ਕਰ ਦੀ ਮੌਤ ਨੂੰ ਲੈ ਕੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਲਤਾ ਮੰਗੇਸ਼ਕਰ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।