Fact Check: ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਫਰਜ਼ੀ ਤਸਵੀਰ ਗਲਤ ਦਾਅਵੇ ਨਾਲ ਹੋ ਰਹੀ ਹੈ ਵਾਇਰਲ

Fact Check: ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਫਰਜ਼ੀ ਤਸਵੀਰ ਗਲਤ ਦਾਅਵੇ ਨਾਲ ਹੋ ਰਹੀ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਵਾਇਰਲ ਪੋਸਟ ਵਿਚ ਮਨਮੋਹਨ ਸਿੰਘ ਦੀ ਤਸਵੀਰ ਵਾਇਰਲ ਸ਼ੇਅਰ ਕੀਤੀ ਗਈ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਨੇ ਦੁਨੀਆਂ ਦੇ 50 ਇਮਾਨਦਾਰ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ ਅਤੇ ਭਾਰਤ ਵਿਚੋਂ ਸਿਰਫ ਮਨਮੋਹਨ ਸਿੰਘ ਦਾ ਨਾਂ ਚੁਣਿਆ ਗਿਆ ਹੈ। ਦਾਅਵੇ ਮੁਤਾਬਕ, ਮਨਮੋਹਨ ਸਿੰਘ ਇਸ ਸੂਚੀ ਵਿਚ ਪਹਿਲੇ ਸਥਾਨ ‘ਤੇ ਹਨ।

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ। ਨਾਲ ਹੀ, ਪੋਸਟ ਵਿਚ ਮਨਮੋਹਨ ਸਿੰਘ ਦੀ ਜਿਹੜੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ ਉਹ ਫਰਜ਼ੀ ਹੈ, वह फर्जी है।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਅਮਰੀਕਾ ਦੀ ਜਾਰੀ ਕੀਤੀ ਦੁਨੀਆ ਦੇ 50 ਸਬਤੋਂ ਇਮਾਨਦਾਰ ਵਿਅਕਤੀਆਂ ਦੀ ਸੂਚੀ ਵਿਚ ਭਾਰਤ ਦੇ ਇਕੱਲੇ ਵਿਅਕਤੀ ਹਨ, ਡਾ ਮਨਮੋਹਨ ਸਿੰਘ ਜੀ। ਉਹ ਵੀ ਪਹਿਲੇ ਸਥਾਨ ‘ਤੇ।’


ਵਾਇਰਲ ਹੋ ਰਹੀ ਫੇਸਬੁੱਕ ਪੋਸਟ ਦਾ ਸਕ੍ਰੀਨਸ਼ੋਟ

ਸ਼ਿਵ ਦਾਸ (Shiv Das) ਨਾਂ ਦੇ ਪ੍ਰੋਫ਼ਾਈਲ ਤੋਂ ਮਨਮੋਹਨ ਸਿੰਘ ਦੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਗਿਆ ਹੈ, ਜਿਸਵਿਚ ਉਹ ਪੁਰਸਕਾਰ ਲੈਂਦੇ ਦਿੱਸ ਰਹੇ ਹਨ। ਪੜਤਾਲ ਕਰੇ ਜਾਣ ਤੱਕ ਇਸ ਤਸਵੀਰ ਨੂੰ ਕਰੀਬ 350 ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਸਨ।

ਪੜਤਾਲ

ਪੜਤਾਲ ਦੀ ਸ਼ੁਰੂਆਤ ਵਿਚ ਸਾਨੂੰ ਪਤਾ ਚੱਲਿਆ ਕਿ ਸੋਸ਼ਲ ਮੀਡੀਆ ‘ਤੇ ਇਸੇ ਦਾਅਵੇ ਨਾਲ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਤਸਵੀਰ ਵੀ ਵਾਇਰਲ ਹੋ ਚੁੱਕੀ ਹੈ ਅਤੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਨਮੋਹਨ ਸਿੰਘ ਨੂੰ ਲੈ ਕੇ ਇਹ ਦਾਅਵਾ ਵਾਇਰਲ ਹੋਇਆ ਹੈ।

ਤਸਵੀਰ ਨੂੰ ਧਿਆਨ ਨਾਲ ਵੇਖਣ ਤੇ ਪਤਾ ਚਲਦਾ ਹੈ ਕਿ ਤਸਵੀਰ ਵਿਚ ਨਜ਼ਰ ਆ ਰਹੇ ਮਨਮੋਹਨ ਸਿੰਘ (ਦੀ ਤਰ੍ਹਾਂ ਦਿੱਸਣ ਵਾਲੇ ਵਿਅਕਤੀ) ਦੇ ਹੱਥ ਵਿਚ ਔਸਕਰ ਅਵਾਰਡ ਹੈ, ਜੋ ਫ਼ਿਲਮਾਂ ਵਿਚ ਕਲਾ ਅਤੇ ਤਕਨੀਕ ਦੇ ਖੇਤਰ ਵਿਚ ਵਧੀਆ ਕੰਮ ਕਰਨ ਲਈ ਦਏ ਜਾਣ ਵਾਲਾ ਸਬਤੋਂ ਉੱਚਾ ਅਵਾਰਡ ਹੈ। https://oscar.go.com/ ਦੀ ਵੈੱਬਸਾਈਟ ‘ਤੇ ਅਵਾਰਡ ਦੇ ਤੋਰ ਤੇ ਦਏ ਜਾਣ ਵਾਲੇ ਪ੍ਰਤੀਕ ਨੂੰ ਵੇਖਿਆ ਜਾ ਸਕਦਾ ਹੈ।


ਔਸਕਰ ਦੀ ਅਧਿਕਾਰਕ ਵੈੱਬਸਾਈਟ ਤੋਂ ਲਿੱਤੀ ਗਈ ਤਸਵੀਰ ਵਿਚ ਅਵਾਰਡ ਦੇ ਪ੍ਰਤੀਕ ਨੂੰ ਵੇਖਿਆ ਜਾ ਸਕਦਾ ਹੈ।

ਮਤਲਬ ਮਨਮੋਹਨ ਸਿੰਘ ਦੀ ਤਰ੍ਹਾਂ ਦਿੱਸਣ ਵਾਲੇ ਵਿਅਕਤੀ ਦੇ ਹੱਥ ਵਿਚ ਜਿਹੜਾ ਅਵਾਰਡ ਹੈ ਉਹ ਔਸਕਰ ਅਵਾਰਡ ਹੈ, ਇਹ ਫਿਲਮ ਦੇ ਖੇਤਰ ਵਿਚ ਦਏ ਜਾਣ ਵਾਲਾ ਅਵਾਰਡ ਔਸਕਰ ਹੈ। ਇਸਦੇ ਬਾਅਦ ਅਸੀਂ ਰੀਵਰਸ ਇਮੇਜ ਦੀ ਮਦਦ ਲਿੱਤੀ, ਤਾਂ ਜੋ ਵਾਇਰਲ ਹੋ ਰਹੀ ਤਸਵੀਰ ਦੀ ਸੱਚਾਈ ਨੂੰ ਪਰਖਿਆ ਜਾ ਸਕੇ।

ਗੂਗਲ ਰਿਵਰਸ ਇਮੇਜ ਤੋਂ ਸਾਨੂੰ ਪਤਾ ਚੱਲਿਆ ਕਿ ਜਿਹੜੀ ਤਸਵੀਰ ਨੂੰ ਮਨਮੋਹਨ ਸਿੰਘ ਦੀ ਤਸਵੀਰ ਦੱਸ ਕੇ ਵਰਲ ਕੀਤਾ ਜਾ ਰਿਹਾ ਹੈ, ਉਹ ਭਾਰਤ ਦੇ ਮਸ਼ਹੂਰ ਗਾਇਕ, ਗੀਤਕਾਰ ਅਤੇ ਸੰਗੀਤਕਾਰ ਏ ਆਰ ਰਹਿਮਾਨ ਦੀ ਕਰੀਬ 10 ਸਾਲ ਪੁਰਾਣੀ ਤਸਵੀਰ ਹੈ, ਜਦੋਂ ਉਨ੍ਹਾਂ ਨੂੰ 81ਵਾਂ ਔਸਕਰ ਦੌਰਾਨ ਕੈਲੀਫੋਰਨੀਆ ਦੇ ਕੋਡੇਕ ਥੀਏਟਰ ਵਿਚ ਇਹ ਪੁਰਸਕਾਰ ਦਿੱਤਾ ਗਿਆ ਸੀ।

23 ਫਰਵਰੀ 2009 ਨੂੰ ਨਿਊਜ਼ ਏਜੇਂਸੀ Writers ਦੀ ਵੈੱਬਸਾਈਟ ‘ਤੇ ਪ੍ਰਕਾਸ਼ਤ ਖਬਰ ਤੋਂ ਇਸਦੀ ਪੁਸ਼ਟੀ ਹੁੰਦੀ ਹੈ। ਰਹਿਮਾਨ ਦੀ ਇਸ ਤਸਵੀਰ ਨੂੰ ਫੋਟੋਸ਼ਾਪਡ ਦੀ ਮਦਦ ਨਾਲ ਮਨਮੋਹਨ ਸਿੰਘ ਦਾ ਦੱਸਦੇ ਹੋਏ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਗਿਆ। ਤਸਵੀਰ ਦੀ ਸੱਚਾਈ ਨੂੰ ਪਰਖਣ ਬਾਅਦ ਅਸੀਂ ਇਸ ਗੱਲ ਦਾ ਪਤਾ ਲਗਿਆ ਕਿ ਕੀ ਸਹੀ ‘ਚ ਅਮਰੀਕਾ ਇਮਾਨਦਾਰ ਵਿਅਕਤੀਆਂ ਦੀ ਸੂਚੀ ਜਾਰੀ ਕਰਦਾ ਹੈ।

ਅਮਰੀਕੀ ਸਰਕਾਰ ਦੀ ਤਰਫ਼ੋਂ ਦਿੱਤੇ ਜਾਣ ਵਾਲੇ ਪੁਰਸਕਾਰਾਂ ਦੀ ਸੂਚੀ ਨੂੰ ਵੇਖਣ ਦੇ ਬਾਅਦ ਸਾਨੂੰ ਪਤਾ ਚੱਲਿਆ ਕਿ ਅਮਰੀਕੀ ਸਰਕਾਰ ਨਾ ਤਾਂ ਦੁਨੀਆ ਭਰ ਵਿਚ ਇਮਾਨਦਾਰ ਵਿਅਕਤੀਆਂ ਦੀ ਸੂਚੀ ਕਢਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਪੁਰਸਕਾਰ ਦਿੰਦਾ ਹੈ।

United States Senate ਦੀ ਸਾਈਟ ‘ਤੇ ਉਨ੍ਹਾਂ ਸਾਰੇ ਪੁਰਸਕਾਰਾਂ ਦੀ ਸੂਚੀ ਨੂੰ ਵੇਖਿਆ ਜਾ ਸਕਦਾ ਹੈ ਜਿਹੜੇ ਅਮਰੀਕੀ ਸਰਕਾਰ ਵੱਲੋਂ ਦਿੱਤੇ ਜਾਂਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ “ਅਮਰੀਕਾ ਦੀ ਤਰਫ਼ੋਂ ਦੁਨੀਆ ਦੇ 50 ਇਮਾਨਦਾਰ ਲੋਕਾਂ ਦੀ ਸੂਚੀ ਵਿਚ ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਸ਼ਾਮਲ ਹਨ” ਦਾ ਕਰਿਆ ਜਾ ਰਿਹਾ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ। ਜਿਹੜੀ ਤਸਵੀਰ ਨੂੰ ਮਨਮੋਹਨ ਸਿੰਘ ਦੀ ਤਸਵੀਰ ਦੱਸ ਕੇ ਵਰਲ ਕੀਤਾ ਜਾ ਰਿਹਾ ਹੈ, ਉਹ ਭਾਰਤ ਦੇ ਮਸ਼ਹੂਰ ਗਾਇਕ, ਗੀਤਕਾਰ ਅਤੇ ਸੰਗੀਤਕਾਰ ਏ ਆਰ ਰਹਿਮਾਨ ਦੀ ਕਰੀਬ 10 ਸਾਲ ਪੁਰਾਣੀ ਤਸਵੀਰ ਹੈ, ਜਦੋਂ ਉਨ੍ਹਾਂ ਨੂੰ 81ਵਾਂ ਔਸਕਰ ਦੌਰਾਨ ਕੈਲੀਫੋਰਨੀਆ ਦੇ ਕੋਡੇਕ ਥੀਏਟਰ ਵਿਚ ਇਹ ਪੁਰਸਕਾਰ ਦਿੱਤਾ ਗਿਆ ਸੀ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts