Fact Check: ਰਾਮਪੁਰ ਵਿਚ ਜਬਰ ਜਨਾਹ ਅਤੇ ਹੱਤਿਆ ਦੇ ਆਰੋਪੀ ਨੂੰ IPS ਨੇ ਨਹੀਂ ਮਾਰੀ ਸੀ ਗੋਲੀ
- By: Bhagwant Singh
- Published: Jun 25, 2019 at 12:40 PM
- Updated: Aug 30, 2020 at 01:09 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੋਂ ਲੈ ਕੇ ਵਹਟਸਐਪ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਮਪੁਰ ਵਿਚ ਇੱਕ ਬੱਚੀ ਨਾਲ ਜਬਰ ਜਨਾਹ ਦੇ ਆਰੋਪੀ ਨੂੰ IPS ਡਾ. ਅਜੇਯ ਪਾਲ ਸ਼ਰਮਾ ਨੇ ਗੋਲੀ ਮਾਰ ਕੇ ਚਿੱਤ ਕਰਤਾ। ਵਿਸ਼ਵਾਸ ਟੀਮ ਨੇ ਜਦੋਂ ਇਸਦੀ ਪੜਤਾਲ ਕੀਤੀ ਤਾਂ ਪਾਇਆ ਕਿ ਰਾਮਪੁਰ ਦੇ ਪੁਲਸ ਸੁਪਰਡੈਂਟ ਡਾ. ਅਜੇਯ ਪਾਲ ਸ਼ਰਮਾ ਨੇ ਜਬਰ ਜਨਾਹ ਦੇ ਆਰੋਪੀ ਨੂੰ ਆਪ ਕੋਈ ਗੋਲੀ ਨਹੀਂ ਮਾਰੀ ਸੀ। ਜਿਸ ਸਮੇਂ ਇਹ ਇਨਕਾਊਂਟਰ ਹੋਇਆ, ਪੁਲਸ ਸੁਪਰਡੈਂਟ ਆਪਣੇ ਘਰ ‘ਚ ਸੀ। ਇਸ ਇਨਕਾਊਂਟਰ ਵਿਚ ਦੂਜੇ ਪੁਲਿਸ ਕਰਮੀ ਸ਼ਾਮਲ ਸਨ। ਦੋਵੇਂ ਪੈਰਾਂ ‘ਚ ਗੋਲੀ ਲੱਗਣ ਦੇ ਬਾਅਦ ਜਬਰ ਜਨਾਹ ਅਤੇ ਹੱਤਿਆ ਦਾ ਆਰੋਪੀ ਨਾਜ਼ਿਲ ਹਾਲੇ ਮੇਰਠ ਦੇ ਹਸਪਤਾਲ ਵਿਚ ਭਰਤੀ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ, ਟਵਿੱਟਰ ਤੋਂ ਲੈ ਕੇ ਵਹਟਸਐਪ ‘ਤੇ SP ਡਾ. ਅਜੇਯ ਪਾਲ ਸ਼ਰਮਾ ਨੂੰ ਲੈ ਕੇ 23 ਜੂਨ ਤੋਂ ਕਈ ਪੋਸਟ ਵਾਇਰਲ ਹੋ ਰਹੇ ਹਨ। ਇੱਕ ਅਜਿਹਾ ਹੀ ਪੋਸਟ Hindus of Punjab ਨਾਂ ਦੇ ਫੇਸਬੁੱਕ ਪੇਜ ‘ਤੇ ਵੀ 23 ਜੂਨ ਨੂੰ ਕੀਤੀ ਗਈ। ਇਸ ਵਿਚ ਦਾਅਵਾ ਕੀਤਾ ਗਿਆ ਹੈ, ”ਦੇਸ਼ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਇਨਕਾਊਂਟਰ। ਰਾਮਪੁਰ ਵਿਚ ਇੱਕ ਬੱਚੀ ਦੇ ਅਪਰਾਧੀ ਨੂੰ ਇਨਕਾਊਂਟਰ ਸਪੈਸ਼ਲਿਸਟ ਦਬੰਗ IPS ਅਜੇਯ ਪਾਲ ਸ਼ਰਮਾ ਨੇ ਕੀਤਾ ਢੇਰ। ਰਾਸ਼ਟ੍ਰ ਨੂੰ ਇਸ ਨਵੀਂ ਸ਼ੁਰੂਆਤ ਦੀ ਵਧਾਈ। ਹੁਣ ਸਾਨੂੰ ਆਪ ਹੀ ਅਦਾਲਤ ਬਣਕੇ ਫੈਸਲੇ ਦੇਣੇ ਪੈਣਗੇ।”
ਇਸ ਪੋਸਟ ‘ਚ Policenewsup.com ਦੀ ਇੱਕ ਖਬਰ ਦਾ ਪ੍ਰਿੰਟਸ਼ੋਟ ਲਗਾਇਆ ਗਿਆ ਹੈ। ਅਜਿਹੇ ਕਈ ਪੋਸਟ ਸਾਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਮਿਲੇ।
ਪੜਤਾਲ
ਵਿਸ਼ਵਾਸ ਟੀਮ ਨੇ ਸੱਚਾਈ ਦਾ ਪਤਾ ਲਗਾਉਣ ਲਈ ਸਬਤੋਂ ਪਹਿਲਾਂ ਦੈਨਿਕ ਜਾਗਰਣ ਦੇ ਰਾਮਪੁਰ ਸੰਸਕਰਣ ਦੇ E-paper ਨੂੰ ਸਕੈਨ ਕਰਨਾ ਸ਼ੁਰੂ ਕੀਤਾ। 24 ਜੂਨ ਦੇ ਸੰਸਕਰਣ ਵਿਚ ਸਾਨੂੰ ਫਰੰਟ ਪੇਜ ‘ਤੇ ਇੱਕ ਖਬਰ ਮਿਲੀ। ਖਬਰ ਦੀ ਹੈਡਿੰਗ ਸੀ: ਬੱਚੀ ਦੇ ਆਰੋਪੀ ਨੂੰ ਮਾਰੀ ਗੋਲੀ। ਖਬਰ ਬੜੀ ਵਿਸਥਾਰ ‘ਚ ਸੀ। ਇਸ ਪੂਰੀ ਖਬਰ ਵਿਚ ਕੀਤੇ ਵੀ ਇਹ ਦਾਅਵਾ ਨਹੀਂ ਮਿਲਿਆ ਕਿ ਪੁਲਿਸ ਸੁਪਰਡੈਂਟ ਡਾ. ਅਜੇਯ ਪਾਲ ਸ਼ਰਮਾ ਨੇ ਗੋਲੀ ਮਾਰੀ।
ਇਸਦੇ ਬਾਅਦ ਅਸੀਂ ਪੇਜ ਨੰਬਰ 5 ‘ਤੇ ਗਏ। ਓਥੇ ਸਾਨੂੰ ਪਤਾ ਚਲਿਆ ਕਿ ਪੁਲਿਸ ਨੇ ਜਬਰ ਜਨਾਹ ਦੇ ਬਾਅਦ ਮਾਸੂਮ ਦੀ ਹੱਤਿਆ ਕਰਨ ਵਾਲੇ ਬਦਮਾਸ਼ਾਂ ਨੂੰ ਮੁਕਾਬਲੇ ਬਾਅਦ ਫੜ ਲਿਆ। ਉਨ੍ਹਾਂ ਨੂੰ ਫੜਨ ਵਾਲੀ ਟੀਮ ਵਿਚ ਸਿਵਿਲ ਕੋਤਵਾਲ ਰਾਧੇਸ਼ਿਆਮ, ਕ੍ਰਾਈਮ ਬ੍ਰਾਂਚ ਇੰਚਾਰਜ ਰਾਮਵੀਰ ਸਿੰਘ, ਸਿਵਿਲ ਲਾਈਨ ਕੋਤਵਾਲੀ ਵਿਚ ਤੈਨਾਤ ਇੰਸਪੈਕਟਰ ਰਿਸ਼ੀਪਾਲ ਸਿੰਘ, SSI ਸੁਭਾਸ਼ ਚੰਦ ਯਾਦਵ, ਕ੍ਰਾਈਮ ਬ੍ਰਾਂਚ ਵਿਚ ਤੈਨਾਤ ਸਿਪਾਹੀ ਰਾਹੁਲ ਕੁਮਾਰ ਮਲਿਕ, ਸਰਫਰਾਜ਼ ਅਹਿਮਦ, ਨਿਤਿਨ, ਅੰਕਿਤ, ਅੰਕੁਰ ਅਤੇ ਸੁਸ਼ੀਲ ਸ਼ਾਮਲ ਰਹੇ।
ਪੂਰੀ ਸਟੋਰੀ ਵਿਚ ਕੀਤੇ ਵੀ ਪੁਲਿਸ ਸੁਪਰਡੈਂਟ ਦੀ ਤਰਫ਼ੋਂ ਗੋਲੀ ਚਲਾਉਣ ਦੀ ਗੱਲ ਸਾਨੂੰ ਨਹੀਂ ਮਿਲੀ। ਪੂਰੀ ਖਬਰ ਤੁਸੀਂ ਦੈਨਿਕ ਜਾਗਰਣ ਦੀ ਵੈੱਬਸਾਈਟ jagran.com ‘ਤੇ ਅਤੇ ਇਥੇ ਪੜ੍ਹ ਸਕਦੇ ਹੋ।
ਇਸਦੇ ਬਾਅਦ ਅਸੀਂ ਰਾਮਪੁਰ ਪੁਲਿਸ ਦੇ ਟਵਿੱਟਰ ਹੈਂਡਲ @rampurpolice ‘ਤੇ ਗਏ। ਓਥੇ ਸਾਨੂੰ ਡਾ. ਅਜੇਯ ਪਾਲ ਸ਼ਰਮਾ ਦਾ ਇੱਕ ਵੀਡੀਓ ਮਿਲਿਆ। ਇਸ ਵਿਚ SP ਰਾਮਪੁਰ ਦੇ ਇਨਕਾਊਂਟਰ ਦੀ ਜਾਣਕਾਰੀ ਦੇ ਰਹੇ ਹਨ, ਪਰ ਇਸ ਵਿਚ ਕੀਤੇ ਵੀ ਇਹ ਗੱਲ ਨਹੀਂ ਕਹੀ ਗਈ ਕਿ ਇਨਕਾਊਂਟਰ ਵਿਚ ਆਪ SP ਸ਼ਾਮਲ ਸਨ।
ਵਿਸ਼ਵਾਸ ਟੀਮ ਆਪਣੀ ਪੜਤਾਲ ਦੇ ਅਗਲੇ ਕਦਮ ਵਜੋਂ ਡਾ. ਅਜੇਯ ਪਾਲ ਸ਼ਰਮਾ ਤਕ ਪੁੱਜੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਬਦਮਾਸ਼ ਨੂੰ ਗੋਲੀ ਮਾਰੀ ਗਈ ਤਾਂ ਉਹ ਆਪਣੇ ਘਰ ਵਿਚ ਸਨ। ਇਨਕਾਊਂਟਰ ਦੀ ਜਾਣਕਾਰੀ ਮਿਲਣ ‘ਤੇ ਉਹ ਜਿਲਾ ਹਸਪਤਾਲ ਪੁੱਜੇ ਸਨ। ਸੋਸ਼ਲ ਮੀਡੀਆ ‘ਤੇ ਗਲਤ ਪ੍ਰਚਾਰ ਦੇ ਬਾਰੇ ਵਿਚ ਪੁਲਿਸ ਸੁਪਰਡੈਂਟ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸਦੀ ਓਇ ਜਾਣਕਾਰੀ ਨਹੀਂ ਹੈ ਕਿ ਇਹ ਕਿਵੇਂ ਹੋ ਗਿਆ।
ਰਾਮਪੁਰ ਦੇ SP ਨਾਲ ਗੱਲ ਕਰਨ ਬਾਅਦ ਵਿਸ਼ਵਾਸ ਟੀਮ ਉਸ ਵੈੱਬਸਾਈਟ ‘ਤੇ ਗਈ, ਜਿਸਦੇ ਪ੍ਰਿੰਟਸ਼ੋਟ ਦੀ ਵਰਤੋਂ ਵਾਇਰਲ ਪੋਸਟ ਵਿਚ ਕੀਤੀ ਗਈ ਹੈ। policenewsup.com ਦੀ ਇਸ ਵੈੱਬਸਾਈਟ ‘ਤੇ ਸਾਨੂੰ ਮੂਲ ਖਬਰ ਮਿਲੀ। ਖਬਰ ਦੀ ਹੈਡਿੰਗ ਸੀ: ਬੱਚੀ ਦੇ ਰੇਪਿਸਟ ਨੂੰ IPS ਅਜੇਯ ਪਾਲ ਸ਼ਰਮਾ ਨੇ ਸਿੱਧਾ ਗੋਲੀ ਮਾਰੀ। ਖਬਰ 23 ਜੂਨ ਨੂੰ ਸਵੇਰੇ 8:13 ਵਜੇ ਅਪਲੋਡ ਕੀਤੀ ਗਈ ਸੀ। ਇਸ ਖਬਰ ਵਿਚ ਸਾਫ-ਸਾਫ ਲਿਖਿਆ ਸੀ ਕਿ ਰਾਮਪੁਰ ਦੇ ਕਪਤਾਨ ਇਨਕਾਊਂਟਰ ਸਪੈਸ਼ਲਿਸਟ ਅਜੇਯ ਪਾਲ ਸ਼ਰਮਾ ਨੇ ਨਾਜ਼ਿਲ ਦਾ ਇਨਕਾਊਂਟਰ ਕੀਤਾ। ਇਸ ਵੈੱਬਸਾਈਟ ‘ਤੇ ਪੁਲਿਸ ਨਾਲ ਜੁੜੀ ਖਬਰਾਂ ਨੂੰ ਪ੍ਰਕਾਸ਼ਿਤ ਕੀਤਾ ਜਾਂਦਾ ਹੈ।
ਕੀ ਸੀ ਪੂਰਾ ਮਾਮਲਾ
ਰਾਮਪੁਰ ਦੇ ਕਾਂਸ਼ੀਰਾਮ ਕਾਲੋਨੀ ਪਹਾੜੀ ਗੇਟ ਦੇ ਨਿਵਾਸੀ ਇੱਕ ਵਿਅਕਤੀ ਦੀ 6 ਸਾਲਾਂ ਬੇਟੀ 7 ਮਈ ਨੂੰ ਬਾਹਰ ਖੇਡਦੇ ਸਮੇਂ ਅਚਾਨਕ ਗਾਯਬ ਹੋ ਗਈ ਸੀ। ਪਰਿਜਨਾ ਨੇ ਸਿਵਿਲ ਲਾਈਨ ਕੋਤਵਾਲੀ ਵਿਚ ਲਾਪਤਾ ਹੋਣ ਦੀ ਗੱਲ ਵੀ ਦਰਜ ਕਰਵਾਈ ਸੀ। 22 ਜੂਨ ਨੂੰ ਬੱਚੀ ਦਾ ਕੰਕਾਲ ਇੱਕ ਉਸਾਰੀ ਘਰ ਦੇ ਅਧੀਨ ਬਰਾਮਦ ਕੀਤਾ, ਜਿਸਦੇ ਬਾਅਦ ਪੁਲਿਸ ਨਾਲ ਮੁਕਾਬਲੇ ਵਿਚ ਆਰੋਪੀ ਦੇ ਪੈਰ ‘ਚ ਗੋਲੀ ਲੱਗ ਗਈ। ਉਸਨੂੰ ਇਲਾਜ ਲਈ ਮੇਰਠ ਭੇਜਿਆ ਗਿਆ ਹੈ।
ਅੰਤ ਵਿਚ ਅਸੀਂ ਵਾਇਰਲ ਪੋਸਟ ਫੈਲਾਉਣ ਵਾਲੇ ਫੇਸਬੁੱਕ ਪੇਜ Hindus of Punjab ਦਾ ਸੋਸ਼ਲ ਸਕੈਨ ਕੀਤਾ। ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 55 ਹਜ਼ਾਰ ਲੋਕ ਫਾਲੋ ਕਰਦੇ ਹਨ।
ਨਤੀਜਾ: ਆਪਣੀ ਪੜਤਾਲ ਵਿਚ ਸਾਨੂੰ ਪਤਾ ਚਲਿਆ ਕਿ ਰਾਮਪੁਰ ਵਿਚ ਹੋਏ ਇਨਕਾਊਂਟਰ ‘ਚ ਜਿਲ੍ਹੇ ਦੇ SP ਡਾ. ਅਜੇਯ ਪਾਲ ਸ਼ਰਮਾ ਨੇ ਗੋਲੀ ਨਹੀਂ ਚਲਾਈ ਸੀ। ਇਨਕਾਊਂਟਰ ਸਮੇਂ ਉਹ ਆਪਣੇ ਘਰ ਵਿਚ ਮੌਜੂਦ ਸਨ। ਜਾਣਕਾਰੀ ਮਿਲਣ ਬਾਅਦ ਉਹ ਸਿੱਧਾ ਹਸਪਤਾਲ ਪੁੱਜੇ ਸਨ। ਜਿਹੜੇ ਆਰੋਪੀ ਦੇ ਪੈਰ ‘ਚ ਗੋਲੀ ਲੱਗੀ ਹੈ, ਉਸਨੂੰ ਇਲਾਜ ਲਈ ਮੇਰਠ ਭੇਜਿਆ ਜਾ ਚੁੱਕਿਆ ਹੈ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।
- Claim Review : ਰਾਮਪੁਰ ਵਿਚ ਜਬਰ ਜਨਾਹ ਅਤੇ ਹੱਤਿਆ ਦੇ ਆਰੋਪੀ ਨੂੰ IPS ਨੇ ਮਾਰੀ ਗੋਲੀ
- Claimed By : FB Page-Hindus Of Punjab
- Fact Check : ਫਰਜ਼ੀ