Fact Check: ਪੈਰਾਸੀਟਾਮਾਲ P-500 ਵਿਚ ‘ਮਚੂਪੋ’ ਵਾਇਰਸ ਹੋਣ ਦੀ ਖਬਰ ਫਰਜ਼ੀ ਹੈ
- By: Bhagwant Singh
- Published: Jul 9, 2019 at 01:45 PM
- Updated: Aug 29, 2020 at 04:47 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਫੇਸਬੁੱਕ ‘ਤੇ ਇੱਕ ਮੈਸਜ ਵਾਇਰਲ ਹੋ ਰਿਹਾ ਹੈ। ਇਸ ਮੈਸਜ ਵਿਚ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਪੈਰਾਸੀਟਾਮਾਲ ਦਵਾਈ ਦਾ ਸੇਵਨ ਨਾ ਕਰਣ ਜਿਸ ਉੱਤੇ P-500 ਲਿਖਿਆ ਹੋਇਆ ਹੋਵੇ। ਮੈਸਜ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੈਰਾਸੀਟਾਮਾਲ P-500 ਟੈਬਲੇਟ ਵਿਚ ‘ਮਚੂਪੋ’ ਨਾਂ ਦਾ ਇੱਕ ਜਾਨਲੇਵਾ ਵਾਇਰਸ ਹੈ। ਇਸ ਪੋਸਟ ਨੂੰ ਦੋ ਤਸਵੀਰਾਂ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇੱਕ ਤਸਵੀਰ ਵਿਚ ਕੋਈ ਕੁੜੀ ਹੈ ਦੂਜੀ ਤਸਵੀਰ ਵਿਚ ਉਸ ਕੁੜੀ ਦੇ ਪੂਰੇ ਸ਼ਰੀਰ ਉੱਤੇ ਲਾਲ ਨਿਸ਼ਾਨ ਹਨ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਹੋ ਰਹੀ ਪੋਸ ਫਰਜ਼ੀ ਸਾਬਤ ਹੁੰਦੀ ਹੈ।
ਕੀ ਹੋ ਰਿਹਾ ਹੈ ਵਾਇਰਲ?
LangamDilipkumar ਨਾਂ ਦੇ ਫੇਸਬੁੱਕ ਯੂਜ਼ਰ ਨੇ ਇਹ ਪੋਸਟ ਸ਼ੇਅਰ ਕੀਤਾ ਹੈ। ਇਹ ਪੋਸਟ ਅੰਗਰੇਜ਼ੀ ਵਿਚ ਹੈ। ਪੰਜਾਬੀ ਵਿਚ ਇਸਦੇ ਮੁਤਾਬਕ, ‘ਅਰਜੇਂਟ ਵਾਰਨਿੰਗ! ਸਾਵਧਾਨ ਰਹੋ P/500 ਲਿਖੇ ਹੋਏ ਪੈਰਾਸੀਟਾਮਾਲ ਦਾ ਸੇਵਨ ਨਾ ਕਰੋ। ਇਹ ਇੱਕ ਨਵੀਂ, ਕਾਫੀ ਸਫੇਦ ਅਤੇ ਚਮਕਦਾਰ ਪੈਰਾਸੀਟਾਮਾਲ ਹੈ, ਡਾਕਟਰਾਂ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਇਸ ਵਿਚ ਸੰਸਾਰ ਦੇ ਸਬਤੋਂ ਖਤਰਨਾਕ ਵਾਇਰਸਾਂ ਵਿਚੋਂ ਦੀ ਇੱਕ ‘ਮਚੂਪੋ’ ਵਾਇਰਸ ਹੈ। ਸਾਰੇ ਲੋਕਾਂ ਅਤੇ ਆਪਣੇ ਪਰਿਵਾਰ ਲਈ ਕਿਰਪਾ ਕਰਕੇ ਇਸ ਮੈਸਜ ਨੂੰ ਸ਼ੇਅਰ ਕਰੋ। ਅਜਿਹਾ ਕਰਕੇ ਉਨ੍ਹਾਂ ਦੀ ਜਾਣ ਬਚਾਓ… ਮੈਂ ਆਪਣਾ ਕੰਮ ਕਰ ਦਿੱਤਾ ਹੈ ਹੁਣ ਵਾਰੀ ਤੁਹਾਡੀ ਹੈ… ਯਾਦ ਰੱਖੋ, ਭਗਵਾਨ ਉਨ੍ਹਾਂ ਦੀ ਮਦਦ ਕਰਦਾ ਹੈ ਜੋ ਦੁੱਜਿਆ ਦੀ ਮਦਦ ਕਰਦੇ ਹਨ।’ ਇਸ ਪੋਸਟ ਵਿਚ ਦੋ ਤਸਵੀਰਾਂ ਹਨ। ਇੱਕ ਤਸਵੀਰ ਵਿਚ ਕੋਈ ਕੁੜੀ ਹੈ ਦੂਜੀ ਤਸਵੀਰ ਵਿਚ ਉਸ ਕੁੜੀ ਦੇ ਪੂਰੇ ਸ਼ਰੀਰ ਉੱਤੇ ਲਾਲ ਨਿਸ਼ਾਨ ਹਨ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਗੂਗਲ ‘ਤੇ ‘ਮਚੂਪੋ ਵਾਇਰਸ’ ਕੀ-ਵਰਡ ਨੂੰ ਸਰਚ ਕਰ ਆਪਣੀ ਪੜਤਾਲ ਸ਼ੁਰੂ ਕੀਤੀ। ਸਾਨੂੰ ਹੈੱਲਥ ਸਾਇੰਸ ਅਥਾਰਿਟੀ (HSA) ਆੱਫ ਦ ਸਿੰਗਾਪੁਰ ਗਵਰਨਮੈਂਟ ਦੀ ਅਧਿਕਾਰਿਕ ਵੈੱਬਸਾਈਟ ‘ਤੇ ਇੱਕ ਐਡਵਾਇਜ਼ਰੀ ਮਿਲੀ। ਇਸ ਐਡਵਾਇਜ਼ਰੀ ਨੂੰ 2 ਅਗਸਤ 2017 ਨੂੰ ਜਾਰੀ ਕੀਤਾ ਗਿਆ ਸੀ। ਇਸ ਵਿਚ ਦੱਸਿਆ ਗਿਆ ਹੈ ਕਿ ਪੈਰਾਸੀਟਾਮਾਲ P-500 ਵਿਚ ‘ਮਚੂਪੋ’ ਵਾਇਰਸ ਹੋਣ ਦਾ ਦਾਅਵਾ ਕਰਨ ਵਾਲੀ ਪੋਸਟ ਫਰਜ਼ੀ ਹੈ।
ਕੀ ਹੈ ‘ਮਚੂਪੋ‘ ਵਾਇਰਸ
ਅਸੀਂ ਅੱਗੇ ‘ਮਚੂਪੋ’ ਵਾਇਰਸ ਦੇ ਬਾਰੇ ਵਿਚ ਵੀ ਸਰਚ ਕੀਤਾ। ਸਾਨੂੰ ਪਤਾ ਚਲਿਆ ਕਿ ‘ਮਚੂਪੋ’ ਵਾਇਰਸ ਜਾਂ ਬੋਲੀਵੀਅਨ ਹੇਮੋਰਾਜ਼ੀਕ ਫੀਵਰ (BHF) ਵਾਇਰਸ ਦੀ ਵਜ੍ਹਾ ਕਰਕੇ ਬੁਖਾਰ, ਮਾਸਪੇਸ਼ੀਆਂ ਵਿਚ ਦਰਦ, ਮਸੂੜਿਆਂ ਤੋਂ ਖੂਨ ਵਹਿਣਾ ਅਤੇ ਦੌਰਾ ਪੈਣ ਵਰਗੇ ਲੱਛਣ ਦਿਸ ਸਕਦੇ ਹਨ। ਹੁਣ ਤੱਕ ‘ਮਚੂਪੋ’ ਵਾਇਰਸ ਦੇ ਇੰਫੇਕਸ਼ਨ ਦਾ ਮਾਮਲਾ ਸਿਰਫ ਦੱਖਣ ਅਮਰੀਕਾ ਵਿਚ ਵੇਖਣ ਨੂੰ ਹੀ ਮਿਲਿਆ ਹੈ।
ਵਿਸ਼ਵਾਸ ਨਿਊਜ਼ ਨੇ ਇਸ ਮਾਮਲੇ ਹੋਰ ਪੜਤਾਲ ਕੀਤੀ। ਸਾਨੂੰ ਮਲੇਸ਼ੀਆ ਸਰਕਾਰ ਦੀ ਇੱਕ ਪ੍ਰੈਸ ਰਿਲੀਜ਼ ਮਿਲੀ। ਇਸ ਪ੍ਰੈਸ ਰਿਲੀਜ਼ ਦੇ ਮੁਤਾਬਕ, ‘ਮਚੂਪੋ ਵਾਇਰਸ ਨੂੰ ਅਰੇਨਾ ਵਾਇਰਸ ਸਮੂਹ ਵਿਚ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਡੇਂਗੂ ਬੁਖਾਰ ਹੋ ਸਕਦਾ ਹੈ। ਹੁਣ ਤੱਕ ਇਹ ਵਾਇਰਸ ਸਿਰਫ ਦੱਖਣ ਅਫ਼ਰੀਕਾ ਵਿਚ ਮਿਲਿਆ ਹੈ। ਇਹ ਚੂਹੇ ਦੇ ਮਲ-ਮੂਤ ਤੋਂ ਫੈਲ ਰਿਹਾ ਹੈ। ਹੋਰ ਦੂਜੇ ਵਾਇਰਸ ਦੀ ਤਰ੍ਹਾਂ, ਇਹ ਵੀ ਸੁੱਕੇ ਮਾਹੌਲ ਜਿਵੇਂ ਪੈਰਾਸੀਟਾਮਾਲ ਦੇ ਟੈਬਲੇਟ ਵਿਚ ਜ਼ਿੰਦਾ ਨਹੀਂ ਰਹਿ ਸਕਦਾ ਹੈ।’
ਅਸੀਂ ਪੜਤਾਲ ਜਾਰੀ ਰੱਖੀ। ਸਾਨੂੰ ਇੰਡੋਨੇਸ਼ੀਆ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (BPOM) ਦੁਆਰਾ ਜਾਰੀ ਕੀਤਾ ਗਿਆ ਇੱਕ ਅਧਿਕਾਰਕ ਬਿਆਨ ਮਿਲਿਆ। ਇਸ ਬਿਆਨ ਦੇ ਮੁਤਾਬਕ ਹੁਣ ਤੱਕ ਉਨ੍ਹਾਂ ਨੂੰ ਕੋਈ ਵਿਸ਼ਵਾਸ ਯੋਗ ਰਿਪੋਰਟ ਨਹੀਂ ਮਿਲੀ ਹੈ ਜੋ ਇਸ ਦਾਅਵੇ ਦਾ ਸਮਰਥਨ ਕਰਦੀ ਹੋਵੇ ਕਿ ਪੈਰਾਸੀਟਾਮਾਲ ਜਾਂ ਦੂਜੇ ਮੈਡੀਕਲ ਉਤਪਾਦਾਂ ਵਿਚ ‘ਮਚੂਪੋ’ ਵਾਇਰਸ ਪਾਇਆ ਗਿਆ ਹੈ।
ਸਾਨੂੰ ਇਸ ਸਬੰਧ ਵਿਚ ਜਨਰਲ ਫਿਜ਼ਿਸ਼ੀਅਨ ਡਾਕਟਰ ਸੰਜੀਵ ਕੁਮਾਰ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪੈਰਾਸੀਟਾਮਾਲ ਅੰਦਰ ‘ਮਚੂਪੋ’ ਵਾਇਰਸ ਨਹੀਂ ਹੁੰਦਾ ਹੈ। ਉਨ੍ਹਾਂ ਮੁਤਾਬਕ ਵੀ ਇਹ ਚੀਜ਼ ਫਰਜ਼ੀ ਹੈ ਅਤੇ ਕਾਫੀ ਦਿਨਾਂ ਤੋਂ ਵਾਇਰਲ ਹੋ ਰਹੀ ਹੈ।
ਨਤੀਜਾ: ਪੈਰਾਸੀਟਾਮਾਲ P-500 ਟੈਬਲੇਟ ਵਿਚ ‘ਮਚੂਪੋ’ ਵਾਇਰਸ ਹੋਣ ਦਾ ਦਾਅਵਾ ਕਰਨ ਵਾਲੀ ਪੋਸਟ ਫਰਜ਼ੀ ਸਾਬਤ ਹੁੰਦੀ ਹੈ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।
- Claim Review : ਪੈਰਾਸੀਟਾਮਾਲ P-500 ਵਿਚ ‘ਮਚੂਪੋ’ ਵਾਇਰਸ ਹੋਣ ਦੀ ਖਬਰ ਹੈ
- Claimed By : FB User- Langam Dilipkumar
- Fact Check : ਫਰਜ਼ੀ