Fact Check: ਇੰਡਿਅਨ ਆਇਲ ਦੇ ਨਾਂ ਤੋਂ ਵਾਇਰਲ ਹੋ ਰਹੀ ਹੈ ਫਰਜ਼ੀ ਚੇਤਾਵਨੀ

Fact Check: ਇੰਡਿਅਨ ਆਇਲ ਦੇ ਨਾਂ ਤੋਂ ਵਾਇਰਲ ਹੋ ਰਹੀ ਹੈ ਫਰਜ਼ੀ ਚੇਤਾਵਨੀ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਦੇਸ਼ ਵਿਚ ਜਿਵੇਂ-ਜਿਵੇਂ ਮੌਸਮ ਗਰਮ ਹੁੰਦਾ ਹੈ, ਓਸੇ ਤਰ੍ਹਾਂ ਇੰਡਿਅਨ ਆਇਲ ਦੇ ਨਾਂ ਤੋਂ ਇੱਕ ਫਰਜ਼ੀ ਮੈਸਜ ਵਾਇਰਲ ਹੋਣ ਲੱਗ ਪੈਂਦਾ ਹੈ। ਇਸ ਵਾਰ ਵੀ ਇਹ ਮੈਸਜ ਫੇਰ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਮੈਸਜ ਵਿਚ ਇੰਡਿਅਨ ਆਇਲ ਦੀ ਤਰਫ਼ੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਰਮੀ ਵੱਧਣ ਕਰਕੇ ਆਪਣੇ ਵਾਹਨਾਂ ਵਿਚ ਸੀਮਾ ਤੋਂ ਵੱਧ ਪੈਟ੍ਰੋਲ ਨਾ ਪਵਾਓ। ਨਹੀਂ ਤਾਂ ਧਮਾਕਾ ਹੋ ਸਕਦਾ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਮੈਸਜ ਫਰਜ਼ੀ ਸਾਬਤ ਹੁੰਦਾ ਹੈ। ਇੰਡਿਅਨ ਆਇਲ ਨੇ ਅਜਿਹੀ ਕੋਈ ਵੀ ਚੇਤਾਵਨੀ ਜਾਰੀ ਨਹੀਂ ਕਿੱਤੀ ਹੈ।

ਕੀ ਹੋ ਰਿਹਾ ਹੈ ਵਾਇਰਲ?

RTI Club Uttarakhand ਨਾਂ ਦੇ ਫੇਸਬੁੱਕ ਪੇਜ ਨੇ ਇੰਡਿਅਨ ਆਇਲ ਦੀ ਚੇਤਾਵਨੀ ਵਾਲੇ ਮੈਸਜ ਨੂੰ ਅਪਲੋਡ ਕੀਤਾ। ਇਸਦੇ ਅਲਾਵਾ ਵੀ ਹੋਰ ਯੂਜ਼ਰ ਫੇਸਬੁੱਕ, Twitter ਅਤੇ WhatsApp ਤੇ ਇਸ ਫਰਜ਼ੀ ਮੈਸਜ ਨੂੰ ਫੈਲਾ ਰਹੇ ਹਨ। ਵਾਇਰਲ ਹੋ ਰਹੇ ਮੈਸਜ ਵਿਚ ਲਿਖਿਆ ਹੈ, ‘ਆਉਣ ਵਾਲੇ ਦਿਨਾਂ ਵਿਚ ਤਾਪਮਾਨ ਵਿਚ ਵਾਧਾ ਹੋਣਾ ਪੱਕਾ ਹੈ, ਇਸਲਈ ਆਪਣੇ ਵਾਹਨਾਂ ਵਿਚ ਪੈਟ੍ਰੋਲ ਵੱਧ ਸੀਮਾ ਤੋਂ ਜ਼ਿਆਦਾ ਨਾ ਪਵਾਓ। ਇਹ ਇੰਜਨ ਟੈਂਕ ਵਿਚ ਧਮਾਕੇ ਦਾ ਕਾਰਨ ਬਣ ਸਕਦਾ ਹੈ। ਕਿਰਪਾ ਕਰਕੇ ਤੁਸੀਂ ਆਪਣੇ ਵਾਹਨ ਵਿਚ ਅੱਧਾ ਟੈਂਕ ਹੀ ਪੈਟ੍ਰੋਲ ਭਰਵਾਓ ਅਤੇ ਹਵਾ ਲਈ ਜਗਾਹ ਰੱਖੋ। ਇਸ ਹਫਤੇ 5 ਧਮਾਕੇ ਦੀ ਘਟਨਾਵਾਂ ਦੀ ਵਜ੍ਹਾ ਸੀਮਾ ਤੋਂ ਵੱਧ ਪੈਟ੍ਰੋਲ ਭਰਵਾਣਾ ਹੋਇਆ ਹੈ। ਕਿਰਪਾ ਕਰਕੇ ਪੈਟ੍ਰੋਲ ਦੀ ਟੰਕੀ ਨੂੰ ਦਿਨ ਵਿਚ ਇੱਕ ਵਾਰ ਖੋਲ ਕੇ ਅੰਦਰ ਬਣੀ ਗੈਸ ਨੂੰ ਬਾਹਰ ਆਉਣ ਦਵੋ।’

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਇੰਡਿਅਨ ਆਇਲ ਦੀ ਵੈੱਬਸਾਈਟ https://www.iocl.com/ ਨੂੰ ਸਕੈਨ ਕਰਨਾ ਸ਼ੁਰੂ ਕੀਤਾ। ਸਾਨੂੰ ਇਸਦੇ ਹੋਮ ਪੇਜ ‘ਤੇ ਇੱਕ ਅਨਾਊਂਸਮੈਂਟ ਦਿੱਸਿਆ। ਇਸ ਵਿੱਚ ਸਾਫਤੋਰ ਤੇ ਇਸ ਗੱਲ ਨੂੰ ਲਿਖਿਆ ਗਿਆ ਸੀ ਕਿ ਸੋਸ਼ਲ ਮੀਡੀਆ ‘ਤੇ ਇੱਕ ਅਫਵਾਹ ਉੱਡ ਰਹੀ ਹੈ, ਜਿਸਦੇ ਵਿਚ ਇੰਡਿਅਨ ਆਇਲ ਦੀ ਤਰਫ਼ੋਂ ਚੇਤਾਵਨੀ ਦੀ ਗੱਲ ਕਹੀ ਰਹੀ ਹੈ। ਮੈਸਜ ਵਿਚ ਲਿਖਿਆ ਗਿਆ ਹੈ ਕਿ ਆਟੋਮੋਬਾਇਲ ਨਿਰਮਾਤਾ ਆਪਣੇ ਵਾਹਨਾਂ ਦੀ ਲੋੜ ਅਤੇ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਵਾਹਨ ਨੂੰ ਤਿਆਰ ਕਰਦੇ ਹਨ। ਫੁੱਲ ਲਿਮਿਟ ਤੱਕ ਪੈਟ੍ਰੋਲ ਜਾਂ ਡੀਜ਼ਲ ਭਰਵਾਣਾ ਪੂਰੀ ਤਰ੍ਹਾਂ ਸੇਫ ਹੈ।

ਇਸਦੇ ਬਾਅਦ ਵਿਸ਼ਵਾਸ ਟੀਮ ਨੇ InVID ਟੂਲ ਦੀ ਮਦਦ ਨਾਲ ਇੰਡਿਅਨ ਆਇਲ ਦੇ ਟਵਿੱਟਰ ਹੈਂਡਲ @IndianOilcl ਨੂੰ ਸਕੈਨ ਕੀਤਾ। ਇੱਥੇ ਸਾਨੂੰ 16 ਜੂਨ 2018 ਨੂੰ ਕੀਤਾ ਗਿਆ ਇੱਕ ਟਵੀਟ ਮਿਲਿਆ। ਇਸ ਵਿਚ ਵੀ ਹੀ ਗੱਲ ਕਹੀ ਗਈ ਸੀ ਕਿ ਫੁੱਲ ਲਿਮਿਟ ਤੱਕ ਪੈਟ੍ਰੋਲ ਜਾਂ ਡੀਜ਼ਲ ਭਰਵਾਣਾ ਪੂਰੀ ਤਰ੍ਹਾਂ ਸੇਫ ਹੈ। ਪੂਰਾ ਮੈਸਜ ਤੁਸੀਂ ਹੇਠਾਂ ਪੜ੍ਹ ਸਕਦੇ ਹੋ।

https://twitter.com/IndianOilcl/status/1140494279355199495/photo/1

ਇਸੇ ਟਵੀਟ ਨੂੰ ਪਿਛਲੇ ਸਾਲ ਵੀ ਕੀਤਾ ਗਿਆ ਸੀ। ਇਹ ਵੀ ਤੁਸੀਂ ਹੇਠਾਂ ਪੜ੍ਹ ਸਕਦੇ ਹੋ।

https://twitter.com/IndianOilcl/status/1005714934473379840/photo/1

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇੰਡਿਅਨ ਆਇਲ ਦੇ ਫੇਸਬੁੱਕ ਪੇਜ ‘ਤੇ ਗਏ। ਓਥੇ ਕਈ ਪੋਸਟਾਂ ਨੂੰ ਸਕੈਨ ਕਰਨ ਦੇ ਬਾਅਦ ਸਾਨੂੰ ਇੰਡਿਅਨ ਆਇਲ ਦੀ ਚੇਤਾਵਨੀ ਨਾਲ ਜੁੜੀ ਇੱਕ ਪੋਸਟ ਮਿਲੀ। ਇਸ ਉੱਤੇ ਵੀ ਹੀ ਇਹੀ ਕੰਟੇਂਟ ਸੀ, ਜਿਹੜਾ ਇੰਡਿਅਨ ਆਇਲ ਦੀ ਵੈੱਬਸਾਈਟ ਅਤੇ ਟਵਿੱਟਰ ਹੈਂਡਲ ‘ਤੇ ਮੌਜੂਦ ਸੀ। ਇਸਨੂੰ 27 ਅਪ੍ਰੈਲ 2019 ਨੂੰ ਪੋਸਟ ਕੀਤਾ ਗਿਆ ਸੀ। ਇੰਡਿਅਨ ਆਇਲ ਦੀ ਤਰਫ਼ੋਂ ਲਗਾਤਾਰ ਓਸੇ ਅਫਵਾਹ ਦਾ ਖੰਡਨ ਕੀਤਾ ਜਾ ਰਿਹਾ ਹੈ, ਜੋ ਉਸਦੇ ਨਾਂ ਤੋਂ ਲੋਕਾਂ ਵਿਚ ਫੈਲਾਈ ਜਾ ਰਹੀ ਹੈ।

ਇੰਨਾ ਕਰਨ ਦੇ ਬਾਅਦ ਅਸੀਂ ਇੰਡਿਅਨ ਆਇਲ ਦੇ ਮੁੱਖ ਦਫਤਰ ਵਿਚ ਸੰਪਰਕ ਕੀਤਾ। ਓਥੋਂ ਸਾਨੂੰ ਜਾਣਕਾਰੀ ਮਿਲੀ ਕਿ ਪਿਛਲੇ ਕੁੱਝ ਸਾਲਾਂ ਤੋਂ ਇਹੀ ਅਫਵਾਹ ਗਰਮੀਆਂ ਵਿਚ ਫੈਲਾਈ ਜਾਂਦੀ ਹੈ। ਇਸ ਅਫਵਾਹ ਵਿਚ ਕੋਈ ਵੀ ਸੱਚਾਈ ਨਹੀਂ ਹੈ।

ਅੰਤ ਵਿਚ ਅਸੀਂ ਫਰਜ਼ੀ ਚੇਤਾਵਨੀ ਵਾਲੇ ਮੈਸਜ ਨੂੰ ਵਾਇਰਲ ਕਰਨ ਵਾਲੇ ਫੇਸਬੁੱਕ ਪੇਜ RTI Club Uttarakhand ਨੂੰ ਸਕੈਨ ਕੀਤਾ। ਦੇਹਰਾਦੂਨ ਤੋਂ ਚੱਲਣ ਵਾਲੇ ਇਸ ਪੇਜ ਨੂੰ 2248 ਲੋਕ ਫਾਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇੰਡਿਅਨ ਆਇਲ ਦੀ ਚੇਤਾਵਨੀ ਦੇ ਨਾਂ ਤੋਂ ਫੈਲ ਰਿਹਾ ਮੈਸਜ ਫਰਜ਼ੀ ਸਾਬਤ ਹੁੰਦਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts