ਨਵੀਂ ਦਿੱਲੀ (ਵਿਸ਼ਵਾਸ ਟੀਮ)। ਫੇਸਬੁੱਕ, ਯੂਟਿਊਬ ਅਤੇ ਟਵਿੱਟਰ ‘ਤੇ ਪਿਛਲੇ ਕੁੱਝ ਸਮੇਂ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰ ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਰਾਜਸਥਾਨ ਦੇ ਇੱਕ ਖੇਤ ਵਿਚ ਬੋਰਿੰਗ ਦੇ ਬਾਅਦ ਉਸ ਅੰਦਰੋਂ ਪਾਣੀ ਦੀ ਥਾਂ ਦੁੱਧ ਨਿਕਲਣ ਲੱਗਿਆ। ਕੁੱਝ ਲੋਕਾਂ ਦਾ ਦਾਅਵਾ ਕਿ ਜਦੋਂ ਇਸਨੂੰ ਪੀ ਕੇ ਵੇਖਿਆ ਗਿਆ ਤਾਂ ਇਹ ਦੁੱਧ ਸਾਬਤ ਹੋਇਆ। ਕੁੱਝ ਲੋਕਾਂ ਦਾ ਦਾਅਵਾ ਹੈ ਕਿ ਬੀਕਾਨੇਰ ਵਿਚ ਖੇਤ ਦੇ ਟਿਊਬਵੈਲ ਦੁੱਧ ਉਗਲ ਰਹੇ ਹਨ।
ਵਿਸ਼ਵਾਸ ਟੀਮ ਨੇ ਜਦੋਂ ਇਨ੍ਹਾਂ ਦਾਅਵਿਆਂ ਦੀ ਪੜਤਾਲ ਕੀਤੀ ਤਾਂ ਸਾਰੇ ਦਾਅਵੇ ਫਰਜ਼ੀ ਨਿਕਲੇ। ਸੱਚਾਈ ਇਹ ਹੈ ਕਿ ਨਵੰਬਰ ਵਿਚ ਬੀਕਾਨੇਰ ਦੇ ਨੋਰੰਗਦੇਸਰ ਪਿੰਡ ਵਿਚ ਇੱਕ ਪੁਰਾਣੇ ਟਿਊਬਵੈਲ ਨੂੰ ਫੇਰ ਤੋਂ ਸ਼ੁਰੂ ਕੀਤਾ ਗਿਆ ਤਾਂ ਕੁੱਝ ਦੇਰ ਲਈ ਚਿੱਟਾ ਪਾਣੀ ਨਿਕਲਿਆ ਸੀ। ਇਸੇ ਦਾ ਵੀਡੀਓ ਬਣਾ ਕੇ ਕੁੱਝ ਲੋਕਾਂ ਨੇ ਗਲਤ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ।
स्वदेश कुमार राणें ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ ਇੱਕ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “राजस्थान के एक गांव में खेत मे बोरींग के पश्चात पानी के स्थान दुध जैसा तत्व निकला किंतु पूर्व में यह लगा की सफेद पानी है,किंतु पीने के पश्चात दुध प्रमाणित हुआ”””ये प्रकृति का खेल है””या और कुछ😎🚩”
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਸੁਣਿਆ ਅਤੇ ਵੇਖਿਆ। ਵੀਡੀਓ ਵਿਚ ਦਿੱਸ ਰਹੀ ਬੋਰਿੰਗ ਦੇ ਕੋਲ ਜ਼ਮੀਨ ਅਤੇ ਲੋਕਾਂ ਦੀ ਗੱਲਾਂ ਬਾਤਾਂ ਨਾਲ ਸਾਨੂੰ ਇਹ ਅੰਦਾਜ਼ਾ ਲੱਗਿਆ ਕਿ ਵਾਇਰਲ ਵੀਡੀਓ ਰਾਜਸਥਾਨ ਦਾ ਹੋ ਸਕਦਾ ਹੈ। ਸਾਨੂੰ ਇਸਦੀ ਲੋਕੇਸ਼ਨ ਅਤੇ ਦਾਅਵੇ ਦੀ ਸੱਚਾਈ ਜਾਣਨੀ ਸੀ। ਇਸਲਈ ਅਸੀਂ ਗੂਗਲ ਵਿਚ “ਬੀਕਾਨੇਰ ਵਿਚ ਬੋਰਵੈਲ ਵਿਚੋਂ ਨਿਕਲਿਆ ਦੁੱਧ” ਟਾਈਪ ਕਰ ਸਰਚ ਕੀਤਾ। ਸਾਨੂੰ ਇਹ ਵੀਡੀਓ ਕਈ ਯੂਟਿਊਬ ਚੈਨਲਾਂ ‘ਤੇ ਅਪਲੋਡ ਮਿਲਿਆ। The News Repair ਨਾਂ ਦੇ ਇੱਕ ਯੂਟਿਊਬ ਚੈਨਲ ਨੇ ਇਸ ਵੀਡੀਓ ਨੂੰ ਬੀਕਾਨੇਰ ਦੇ ਨੋਰੰਗਦੇਸਰ ਪਿੰਡ ਦਾ ਦੱਸਿਆ ਹੈ। ਇਸ ਵੀਡੀਓ ਨੂੰ 17 ਨਵੰਬਰ 2019 ਨੂੰ ਅਪਲੋਡ ਕੀਤਾ ਗਿਆ ਸੀ।
ਸਾਨੂੰ ਇੱਕ ਅਜਿਹਾ ਹੀ ਵੀਡੀਓ INC News ਨਾਂ ਦੇ ਯੂਟਿਊਬ ਚੈਨਲ ‘ਤੇ ਵੀ ਮਿਲਿਆ। ਇਸਦੇ ਵਿਚ ਬੀਕਾਨੇਰ ਦੇ ਨੋਰੰਗਦੇਸਰ ਪਿੰਡ ਦੇ ਸਰਪੰਚ ਰਾਮਨਿਵਾਸ ਕੂਕਣਾ ਦੇ ਵੱਲੋ ਦੱਸਿਆ ਗਿਆ ਸੀ ਕਿ ਟਿਊਬਵੈਲ ਕਈ ਮਹੀਨਿਆਂ ਤੋਂ ਬੰਦ ਸੀ। ਜਦੋਂ ਇਸਨੂੰ ਫੇਰ ਦੁਬਾਰਾ ਸ਼ੁਰੂ ਕੀਤਾ ਗਿਆ ਤਾ ਹੇਠਾਂ ਵਿਚੋਂ ਚਿੱਟੀ ਝਾਗ ਵਾਲਾ ਪਾਣੀ ਨਿਕਲਣ ਲੱਗਿਆ। ਇਹ ਸਿਰਫ 2 ਘੰਟਿਆਂ ਦੀ ਹੀ ਗੱਲ ਰਹੀ। ਹੁਣ ਟਿਊਬਵੈਲ ਵਿਚੋਂ ਦੀ ਆਮ ਪਾਣੀ ਹੀ ਨਿਕਲ ਰਿਹਾ ਹੈ।
ਆਪਣੀ ਪੜਤਾਲ ਦੌਰਾਨ ਸਾਨੂੰ Youtube ‘ਤੇ ਇੱਕ ਹੋਰ ਵੀਡੀਓ ਮਿਲਿਆ। ਇਸਦੇ ਵਿਚ ਦੱਸਿਆ ਗਿਆ ਸੀ ਕਿ ਘਟਨਾ ਬੀਕਾਨੇਰ ਦੇ ਨੋਰੰਗਦੇਸਰ ਪਿੰਡ ਵਿਚ ਵੀਰ ਬਿਗਾਜੀ ਪੈਟਰੋਲ ਪੰਪ ਦੇ ਨੇੜੇ ਭਾਗੀਰਖ ਜਾਖੜ ਜਾਟ ਦੇ ਖੇਤ ਦੀ ਹੈ।
ਇਸਦੇ ਬਾਅਦ ਅਸੀਂ ਗੂਗਲ ਵਿਚ ਵੀਰ ਬਿਗਾਜੀ ਪਟ੍ਰੋਲ ਪੰਪ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਪਟ੍ਰੋਲ ਪੰਪ ਦੇ ਮਾਲਕ ਰਾਮ ਚੰਦਰ ਦਾ ਨੰਬਰ ਮਿਲਿਆ। ਇਸ ਨੰਬਰ ‘ਤੇ ਜਦੋਂ ਅਸੀਂ ਕਾਲ ਕੀਤਾ ਤਾਂ ਰਾਮ ਚੰਦਰ ਨੇ ਦੱਸਿਆ ਕਿ ਇਹ ਘਟਨਾ ਨਵੰਬਰ ਮਹੀਨੇ ਦੀ ਹੈ। ਉਨ੍ਹਾਂ ਦੇ ਭਰਾ ਦੇ ਖੇਤ ਵਿਚ ਕਰੀਬ ਦੋ ਸਾਲ ਤੋਂ ਇੱਕ ਟਿਊਬਵੈਲ ਬੰਦ ਪਿਆ ਹੋਇਆ ਸੀ। ਜਦੋਂ ਉਸਨੂੰ ਫੇਰ ਦੁਬਾਰਾ ਤੋਂ ਸ਼ੁਰੂ ਕਰਨ ਲਈ ਕੁਝ ਕੈਮੀਕਲ ਦੀ ਮਦਦ ਤੋਂ ਸਫਾਈ ਕੀਤੀ ਗਈ ਤਾਂ ਕੁਝ ਦੇਰ ਤੱਕ ਚਿੱਟੇ ਝਾਗ ਵਾਲਾ ਪਾਣੀ ਨਿਕਲਿਆ ਸੀ। ਪਿੰਡ ਦੇ ਹੀ ਕੁਝ ਲੋਕਾਂ ਨੇ ਉਸਦਾ ਵੀਡੀਓ ਬਣਾਇਆ ਅਤੇ ਦੁੱਧ ਵਾਲੇ ਝੂਠੇ ਦਾਅਵੇ ਨਾਲ ਵੀਡੀਓ ਵਾਇਰਲ ਕਰ ਦਿੱਤਾ।
ਪੜਤਾਲ ਦੇ ਅਗਲੇ ਪੜਾਅ ਵਿਚ ਅਸੀਂ ਬੀਕਾਨੇਰ ਦੇ ਕਲੈਕਟਰ ਕੁਮਾਰ ਪਾਲ ਗੌਤਮ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਬੀਕਾਨੇਰ ਵਿਚ ਬੋਰਿੰਗ ਤੋਂ ਦੁੱਧ ਨਿਕਲਣ ਵਾਲੀ ਗੱਲ ਸਿਰਫ ਅਫਵਾਹ ਹੈ। ਅਜਿਹਾ ਕੁਝ ਵੀ ਨਹੀਂ ਹੋਇਆ ਹੈ।
ਆਪਣੀ ਪੜਤਾਲ ਨੂੰ ਹੋਰ ਮਜ਼ਬੂਤ ਕਰਨ ਲਈ ਅਸੀਂ ਜਮੀਵਿਗਿਆਨਕ ਐਸਕੇ ਸੋਨੀ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕਈ ਵਾਰ ਜੇਕਰ ਬੋਰਿੰਗ ਨੂੰ ਕਈ ਦਿਨਾਂ ਬਾਅਦ ਸ਼ੁਰੂ ਕੀਤਾ ਜਾਵੇ ਤਾਂ ਇਸ ਪ੍ਰਕਾਰ ਦੀ ਘਟਨਾ ਹੁੰਦੀ ਹੈ। ਦੁੱਧ ਵਾਲੀ ਗੱਲ ਤਾਂ ਇੱਕਦਮ ਫਰਜ਼ੀ ਹੈ। ਹੋ ਸਕਦਾ ਹੈ ਕਿ ਬੋਰਿੰਗ ਦੇ ਪਾਈਪ ਨੂੰ ਸਾਫ ਕਰਨ ਲਈ ਕੈਮੀਕਲ ਜਾਂ ਸਰਫ ਪਾਇਆ ਹੋਵੇ, ਜਿਸਦੇ ਕਾਰਨ ਝਾਗ ਨਿਕਲਿਆ ਹੋ।
ਅੰਤ ਵਿਚ ਅਸੀਂ ਬੀਕਾਨੇਰ ਦੇ ਬੋਰਿੰਗ ਦੇ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕਰਨ ਵਾਲੇ ਯੂਜ਼ਰ “स्वदेश कुमार राणें” ਦੇ ਫੇਸਬੁੱਕ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਅਸੀਂ ਪਾਇਆ ਕਿ ਯੂਜ਼ਰ ਜੋਤਿਸ਼ ਪੜ੍ਹਾਈ ਨੂੰ ਜਾਣਦਾ ਹੈ ਅਤੇ ਇਸਨੂੰ 1,263 ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਬੋਰਿੰਗ ਤੋਂ ਦੁੱਧ ਨਿਕਲਣ ਦਾ ਦਾਅਵਾ ਫਰਜ਼ੀ ਹੈ। ਸੱਚਾਈ ਇਹ ਹੈ ਕਿ ਨਵੰਬਰ ਵਿਚ ਬੀਕਾਨੇਰ ਦੇ ਨੋਰੰਗਦੇਸਰ ਪਿੰਡ ਵਿਚ ਇੱਕ ਪੁਰਾਣੇ ਟਿਊਬਵੈਲ ਨੂੰ ਫੇਰ ਤੋਂ ਸ਼ੁਰੂ ਕੀਤਾ ਗਿਆ ਤਾਂ ਕੁੱਝ ਦੇਰ ਲਈ ਚਿੱਟਾ ਪਾਣੀ ਨਿਕਲਿਆ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।