Fact Check: ਔਰਤਾਂ ਲਈ ਬਣੀ ‘ਨਿਰਭੀਕ’ ਪਿਸਤੌਲ ਲਈ ਜ਼ਰੂਰੀ ਹੈ ਲਾਈਸੇਂਸ, ਬਿਨਾ ਲਾਈਸੇਂਸ ਮਿਲਦੀ ਹੈ ‘ਨਿਰਭੀਕ’ ਦਾ ਦਾਅਵਾ ਗਲਤ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਕੁਝ ਦਿਨਾਂ ਪਹਿਲਾਂ ਦੇਸ਼ ਦੇ ਵੱਡੇ ਸ਼ਹਿਰ ਹੈਦਰਾਬਾਦ ਵਿਚ ਸਮੂਹਿਕ ਜਬਰ ਜਨਾਹ, ਕਤਲ ਅਤੇ ਫੇਰ ਲਾਸ਼ ਨੂੰ ਸਾੜਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਨ੍ਹੇ ਇੱਕ ਵਾਰੀ ਫੇਰ ਤੋਂ ਦੇਸ਼ ਨੂੰ ਸੋਚਣ ‘ਤੇ ਮਜਬੂਰ ਕੀਤਾ ਹੈ। ਇਸੇ ਸੰਦਰਭ ਵਿਚ ਇੱਕ ਪਿਸਤੌਲ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਅੰਦਰ ਦਿੱਸ ਰਹੀ ਪਿਸਤੌਲ ਦਾ ਨਾਂ ਨਿਰਭੀਕ ਹੈ ਅਤੇ ਇਹ ਖਾਸ ਔਰਤਾਂ ਲਈ ਬਣਾਈ ਜਾਂਦੀ ਹੈ। ਇਸਦੇ ਵਿਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਪਿਸਤੌਲ ਨੂੰ ਲੈਣ ਲਈ ਲਾਈਸੇਂਸ ਦੀ ਜਰੂਰਤ ਨਹੀਂ ਹੁੰਦੀ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਪਿਸਤੌਲ ਨਿਰਭੀਕ ਹੀ ਹੈ ਪਰ ਇਸਨੂੰ ਲੈਣ ਲਈ ਲਾਈਸੇਂਸ ਜਰੂਰੀ ਹੁੰਦਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਇੱਕ ਪਿਸਤੌਲ ਦੀ ਤਸਵੀਰ ਹੈ ਜਿਸਦੇ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: “ये pistol माहिलाओं के लिए सरकारी कानपुर ordnance factory बनाती है , इसके लिए license ज़रुरी नहीं है , बलात्कार ओर दुसरे दुकर्मो पर सीधे दागी जा सकती हैं . पर्स मे रखना allowed हैं . प्रियंका कांड दिल दहला देने वाला है इसलिये ये pistol सब माहिलाओं के पर्स मे होनी चहिये .“

ਪੜਤਾਲ

ਆਪਣੀ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਦੈਨਿਕ ਜਾਗਰਣ ਦੀ ਇੱਕ ਖਬਰ ਮਿਲੀ ਜਿਸਦੀ ਹੈਡਲਾਈਨ ਸੀ: दुश्मनों से मोर्चा लेगा ‘निर्भीक’ (ਪੰਜਾਬੀ ਅਨੁਵਾਦ: ਦੁਸ਼ਮਣਾਂ ਤੋਂ ਮੋਰਚਾ ਲਵੇਗਾ ਨਿਰਭੀਕ)

ਇਹ ਖਬਰ 25 ਮਾਰਚ 2014 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਖਬਰ ਵਿਚ ਨਿਰਭੀਕ ਰਿਵੋਲਵਰ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ ਸੀ। ਇਸ ਖਬਰ ਦੇ ਅਨੁਸਾਰ, ਇਸ ਪਿਸਤੌਲ ਨੂੰ ਲੈਣ ਲਈ ਲਾਈਸੇਂਸ ਦੀ ਜਰੂਰਤ ਹੋਵੇਗੀ।

ਖਬਰ ਦੇ ਅਨੁਸਾਰ: ਲਾਈਸੇਂਸ ਮਿਲਣ ਵਿਚ ਕਾਫੀ ਮੁਸ਼ਕਲਾਂ ਆਉਂਦੀਆਂ ਹਨ। ਹਾਲ ਦੇ ਸਮੇਂ ਵਿਚ ਕੋਈ ਵੀ ਅਸਲਾ ਹਾਸਲ ਕਰਨਾ ਮੁਸ਼ਕਲ ਬਣ ਗਿਆ ਹੈ। ਇਹ ਕਹਿਣਾ ਹੈ ਫੀਲਡ ਗਨ ਫੈਕਟਰੀ ਦੇ ਮਹਾਪ੍ਰਬੰਧਕ ਦਾ। ਉਨ੍ਹਾਂ ਨੇ ਕਿਹਾ, ਜੇਕਰ ਅਸਲਾ ਲੈਣ ਦੀ ਪ੍ਰਕ੍ਰਿਆ ਜਿਲ੍ਹਾ ਪ੍ਰਸ਼ਾਸਨ ਥੋੜੀ ਅਸਾਨ ਕਰ ਦੇਵੇ ਤਾਂ ਇਹ ਅਸਲਾ ਬਹੁਤ ਔਰਤਾਂ ਕੋਲ ਆ ਜਾਵੇਗਾ।

ਰਿਵਰਸ ਇਮੇਜ ਸਰਚ ਵਿਚ ਸਾਨੂੰ ਅਮਰ ਉਜਾਲਾ ਦੀ ਇੱਕ ਖਬਰ ਵਿਚ ਇਹ ਵਾਇਰਲ ਤਸਵੀਰ ਮਿਲੀ। ਖਬਰ 21 ਜੁਲਾਈ 2019 ਨੂੰ ਅਪਡੇਟ ਕੀਤੀ ਗਈ ਸੀ ਜਿਸਦੀ ਹੈਡਲਾਈਨ ਸੀ: पांच साल की हुई महिलाओं के लिए बनी रिवॉल्वर ‘निर्भीक’, अब तक 2500 बिकीं (ਪੰਜਾਬੀ ਅਨੁਵਾਦ: ਪੰਜ ਸਾਲਾਂ ਦੀ ਹੋਈ ਔਰਤਾਂ ਲਈ ਬਣੀ ਪਿਸਤੌਲ ‘ਨਿਰਭੀਕ’, ਹੁਣ ਤੱਕ 2500 ਵਿਕੀਆਂ)

ਖਬਰ ਅਨੁਸਾਰ: ਔਰਤਾਂ ਦੀ ਸੁਰੱਖਿਆ ਲਈ ਆਰਡੀਨੈਂਸ ਫੈਕਟਰੀ ਕਾਨਪੁਰ ਦੁਆਰਾ ਸਾਲ 2014 ਵਿਚ ਲੌਂਚ ਪਿਸਤੌਲ ਨਿਰਭੀਕ ਦੇ ਹੁਣ ਤੱਕ 2500 ਯੂਨਿਟ ਨੂੰ ਵੇਚਿਆ ਜਾ ਚੁੱਕਿਆ ਹੈ। ਇਸ ਪਿਸਤੌਲ ਨੂੰ ਨਿਰਭਿਯਾ ਜਬਰ ਜਨਾਹ ਕਾਂਡ ਤੋਂ ਬਾਅਦ ਲੌਂਚ ਕੀਤਾ ਗਿਆ ਸੀ। ਵਜ਼ਨ ਵਿਚ ਹਲਕੀ ਹੋਣ ਦੇ ਕਾਰਣ ਇਸਨੂੰ ਔਰਤਾਂ ਨੇ ਕਾਫੀ ਪਸੰਦ ਕੀਤਾ।

ਹੁਣ ਤੱਕ ਦੀ ਪੜਤਾਲ ਤੋਂ ਸਾਨੂੰ ਪਤਾ ਚਲ ਚੁੱਕਿਆ ਸੀ ਕਿ ਇਸ ਪਿਸਤੌਲ ਨੂੰ ਲੈਣ ਲਈ ਲਾਈਸੇਂਸ ਦੀ ਜਰੂਰਤ ਹੁੰਦੀ ਹੈ ਅਤੇ ਇਹ ਫੀਲਡ ਗਨ ਫੈਕਟਰੀ ਕਾਨਪੁਰ ਵਿਚ ਬਣਾਈ ਜਾਂਦੀ ਹੈ।

ਹੁਣ ਅਸੀਂ ਅਧਿਕਾਰਕ ਪੁਸ਼ਟੀ ਲੈਣ ਲਈ ਸਿੱਧਾ ਫੀਲਡ ਗਨ ਫੈਕਟਰੀ ਕਾਨਪੁਰ ਵਿਚ ਸੰਪਰਕ ਕੀਤਾ। ਸਾਡੀ ਗੱਲ ਜੂਨੀਅਰ ਵਰਕ ਮੈਨੇਜਰ ਅਵਨਿਸ਼ ਸ਼ੁਕਲਾ ਨਾਲ ਹੋਈ। ਉਨ੍ਹਾਂ ਨੇ ਸਾਨੂੰ ਦੱਸਿਆ, “ਨਿਰਭੀਕ ਰਿਵੋਲਵਰ ਲਈ ਲਾਈਸੇਂਸ ਜਰੂਰੀ ਹੁੰਦਾ ਹੈ ਅਤੇ ਸਿਰਫ ਨਿਰਭੀਕ ਹੀ ਨਹੀਂ ਹਰ ਅਸਲੇ-ਪਿਸਤੌਲ ਨੂੰ ਲੈਣ ਲਈ ਲਾਈਸੇਂਸ ਜਰੂਰੀ ਹੁੰਦਾ ਹੈ। ਵਾਇਰਲ ਹੋ ਰਹੇ ਪੋਸਟ ਦਾ ਦਾਅਵਾ ਫਰਜ਼ੀ ਹੈ।”

ਇਸ ਪੋਸਟ ਨੂੰ ਕਈ ਸਾਰੇ ਯੂਜ਼ਰ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ “Chhatarpur – City of Chhatrasal” ਨਾਂ ਦਾ ਫੇਸਬੁੱਕ ਪੇਜ ਜਿਸਨੂੰ 11,125 ਲੋਕ ਫਾਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਨਿਰਭੀਕ ਰਿਵੋਲਵਰ ਦੇ ਲਾਈਸੇਂਸ ਨੂੰ ਲੈ ਕੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਇਹ ਪਿਸਤੌਲ ਬਣਾਈ ਤਾਂ ਔਰਤਾਂ ਲਈ ਹੀ ਗਈ ਹੈ ਪਰ ਇਸਨੂੰ ਲੈਣ ਲਈ ਲਾਈਸੇਂਸ ਹੋਣਾ ਜਰੂਰੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts