ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਟ੍ਰੈਫਿਕ ਜਾਮ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਹਾੜਾਂ ਵਿਚ ਪੈਟ੍ਰੋਲ ਪੰਪਾਂ ਅੰਦਰ ਤੇਲ ਖਤਮ ਹੋ ਗਿਆ ਹੈ ਅਤੇ ATM ਅੰਦਰ ਪੈਸੇ ਵੀ ਨਹੀਂ ਹਨ, ਜਿਸਦੀ ਵਜ੍ਹਾ ਨਾਲ ਸੜਕਾਂ ‘ਤੇ ਵੱਡਾ ਜਾਮ ਲੱਗਿਆ ਹੋਇਆ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ। ਜਿਨ੍ਹਾਂ ਤਸਵੀਰਾਂ ਦਾ ਹਵਾਲਾ ਦਿੰਦੇ ਹੋਏ ਵਾਇਰਲ ਦਾਅਵਾ ਕੀਤਾ ਜਾ ਰਿਹਾ ਹੈ, ਉਹ ਤਸਵੀਰਾਂ ਪੁਰਾਣੀਆਂ ਹਨ।
ਫੇਸਬੁੱਕ ‘ਤੇ Haridwar Live ਨਾਂ ਦੇ ਪੇਜ ਤੋਂ ਸ਼ੇਅਰ ਕੀਤੀ ਗਈ ਤਸਵੀਰ ਵਿਚ ਲਿਖਿਆ ਹੋਇਆ ਹੈ, ‘ਪਹਾੜ ਵਿਚ ਪੈਟ੍ਰੋਲ ਪੰਪਾਂ ਅੰਦਰ ਤੇਲ ਨਹੀਂ, ATM ਵਿਚ ਪੈਸੇ ਨਹੀਂ, ਸੜਕਾਂ ਹੋ ਗਈਆਂ ਹਨ ਜਾਮ।’
ਪੜਤਾਲ ਕਰੇ ਜਾਣ ਤੱਕ ਇਸ ਪੋਸਟ ਨੂੰ 100 ਤੋਂ ਵੱਧ ਵਾਰ ਸ਼ੇਅਰ ਕੀਤਾ ਜਾ ਚੁਕਿਆ ਹੈ।
ਫੇਸਬੁੱਕ ਪੋਸਟ ਵਿਚ ਟ੍ਰੈਫਿਕ ਜਾਮ ਦੀ ਇੱਕ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਗਿਆ ਹੈ ਕਿ ਪਹਾੜਾਂ ਵਿਚ ਪੈਟ੍ਰੋਲ ਪੰਪਾਂ ਅੰਦਰ ਤੇਲ ਖਤਮ ਹੋ ਗਿਆ ਹੈ ਅਤੇ ATM ਵਿਚ ਪੈਸੇ ਵੀ ਨਹੀਂ ਹਨ, ਜਿਸਦੀ ਵਜ੍ਹਾ ਨਾਲ ਸੜਕਾਂ ਤੇ ਵੱਡਾ ਜਾਮ ਲੱਗ ਗਿਆ ਹੈ।
ਤਸਵੀਰ ਅਤੇ ਉਸਦੇ ਨਾਲ ਕੀਤੇ ਗਏ ਦਾਅਵੇ ਦੀ ਸੱਚਾਈ ਨੂੰ ਪਰਖਣ ਲਈ ਅਸੀਂ ਗੂਗਲ ਰਿਵਰਸ ਇਮੇਜ ਦਾ ਸਹਾਰਾ ਲਿਆ। ਸਰਚ ਵਿਚ ਸਾਨੂੰ ਪਤਾ ਚੱਲਿਆ ਕਿ ਜਿਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਗਿਆ ਹੈ, ਉਹ ਕਰੀਬ 4 ਸਾਲ ਪੁਰਾਣੀ ਤਸਵੀਰ ਹੈ, ਜਿਸਦਾ ਦਿੱਤੇ ਦਾਅਵੇ ਨਾਲ ਕੋਈ ਲੈਣ ਦੇਣ ਨਹੀਂ ਹੈ।
ਇਹ ਤਸਵੀਰ 2015 ਦੇ ਜੂਨ ਮਹੀਨੇ ਦੀ ਹੈ, ਜਦੋਂ ਗਰਮੀਆਂ ਵਿਚ ਸੈਲਾਨੀਆਂ ਦੇ ਵੱਧ ਆਉਣ ਨਾਲ ਮਸੂਰੀ ਵਿਚ ਕਰੀਬ 6 ਕਿਲੋਮੀਟਰ ਵੱਡਾ ਜਾਮ ਲੱਗ ਗਿਆ ਸੀ। ਇਸ ਜਾਮ ਦੀ ਵਜ੍ਹਾ ਨਾਲ ਸੈਲਾਨੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।
ਹਿੰਦੀ ਅਖਬਾਰ ਅਮਰ ਉਜਾਲਾ ਦੇ ਡਿਜੀਟਲ ਸੰਸਕਰਣ ਵਿਚ 14 ਜੂਨ 2015 ਨੂੰ ਪ੍ਰਕਾਸ਼ਿਤ ਖਬਰ ਵਿਚ ਇਸ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ।
ਜੂਨ 2015 ਨੂੰ ਮਸੂਰੀ ਸ਼ਹਿਰ ਵਿਚ ਲਗੇ ਟ੍ਰੈਫਿਕ ਜਾਮ ਦੀ ਤਸਵੀਰ (ਸਰੋਤ-ਅਮਰ ਉਜਾਲਾ)
ਖਬਰ ਵਿਚ ਜਾਮ ਦੀ ਹੋਰ ਵੀ ਤਸਵੀਰਾਂ ਨੂੰ ਵੇਖਿਆ ਜਾ ਸਕਦਾ ਹੈ। 14 ਜੂਨ 2015 ਨੂੰ ਅਖਬਾਰ ਦੇ ਦੇਹਰਾਦੂਨ ਦੇ ਪ੍ਰਿੰਟ ਸੰਸਕਰਣ ਵਿਚ ਪਹਿਲੇ ਪੇਜ ‘ਤੇ ਵੀ ਇਹ ਖਬਰ ਛਪੀ ਸੀ।
ਖਬਰ ਮੁਤਾਬਕ, ਮਸੂਰੀ ਪਹੁੰਚਣ ਲਈ ਇੱਕ ਹੀ ਰਸਤਾ ਹੋਣ ਕਰਕੇ ਅਤੇ ਪਾਰਕਿੰਗ ਦੀ ਘਾਟ ਕਰਕੇ ਸੈਲਾਨੀਆਂ ਨੂੰ ਆਪਣੀ ਗੱਡੀਆਂ ਸੜਕਾਂ ‘ਤੇ ਹੀ ਖੜੀ ਕਰਨੀ ਪਈ ਜਿਸ ਕਰਕੇ ਵੱਡਾ ਜਾਮ ਲੱਗ ਗਿਆ ਸੀ। ਇੱਕ ਹੀ ਰਸਤਾ ਹੋਣ ਦੀ ਵਜ੍ਹਾ ਨਾਲ ਬੱਸਾਂ ਮਸੂਰੀ ਤੋਂ ਹੇਠਾਂ ਨਹੀਂ ਆ ਪਾਈਆਂ ਅਤੇ ਵੇਖਦੇ ਵੇਖਦੇ 6 ਕਿਲੋਮੀਟਰ ਵੱਡਾ ਜਾਮ ਲੱਗ ਗਿਆ।
ਮਤਲਬ ਜਿਹੜੀ ਤਸਵੀਰ ਨੂੰ ਪਹਾੜਾਂ ਵਿਚ ਪੈਟ੍ਰੋਲ ਅਤੇ ATM ਵਿਚ ਪੈਸੇ ਖਤਮ ਹੋਣ ਦਾ ਹਵਾਲਾ ਦਿੰਦੇ ਹੋਏ ਸ਼ੇਅਰ ਕੀਤਾ ਗਿਆ ਸੀ, ਉਹ 4 ਸਾਲ ਪੁਰਾਣੀ ਤਸਵੀਰ ਹੈ।
ਗਰਮੀਆਂ ਵਿਚ ਪਿਛਲੇ ਕੁੱਝ ਸਾਲਾਂ ਤੋਂ ਪਹਾੜੀ ਇਲਾਕਿਆਂ ਵਿਚ ਜਾਮ ਲੱਗਣਾ ਆਮ ਹੋ ਗਿਆ ਹੈ ਅਤੇ ਇਸਦੀ ਵਜ੍ਹਾ ਲੋਕਾਂ ਦਾ ਸੈਲਾਨੀਆਂ ਸੰਖਿਆ ਵਿਚ ਘੁੰਮਣ ਆਉਣਾ ਹੈ। ਇਸ ਸਾਲ ਵੀ ਇਹ ਵੇਖਣ ਨੂੰ ਮਿਲਿਆ ਹੈ, ਜਦੋਂ ਮਸੂਰੀ ਵਿਚ ਸੈਲਾਨੀਆਂ ਨੂੰ ਭਾਰੀ ਜਾਮ ਦਾ ਸਾਹਮਣਾ ਕਰਨਾ ਪਿਆ ਸੀ।
ਗਰਮੀਆਂ ‘ਚ ਪਹਾੜਾਂ ਦੀ ਠੰਡੀ ਵਾਦੀਆਂ ਦਾ ਆਨੰਦ ਲੈਣ ਲਈ ਸੈਲਾਨੀਆਂ ਦੀ ਭਾਰੀ ਭੀੜ ਉਮੜ ਰਹੀ ਹੈ, ਜਿਸਦੀ ਵਜ੍ਹਾ ਨਾਲ ਸੜਕਾਂ ‘ਤੇ ਜਾਮ ਲੱਗ ਰਿਹਾ ਹੈ। ਪਹਾੜਾਂ ਵਿਚ ਲੱਗ ਰਹੇ ਟ੍ਰੈਫਿਕ ਜਾਮ ਦੀ ਵਜ੍ਹਾ ਪੈਟ੍ਰੋਲ ਪੰਪਾਂ ਅੰਦਰ ਪੈਟਰੋਲ ਅਤੇ ATM ਵਿਚ ਪੈਸੇ ਮੁੱਕਣਾ ਨਹੀਂ ਹੈ, ਸਗੋਂ ਸੈਲਾਨੀਆਂ ਦੀ ਵੱਡੀ ਸੰਖਿਆ ਹੈ। 10 ਜੂਨ ਨੂੰ ਦੈਨਿਕ ਜਾਗਰਣ ਵਿਚ ਪ੍ਰਕਾਸ਼ਿਤ ਖਬਰ ਨਾਲ ਇਸਦੀ ਪੁਸ਼ਟੀ ਹੁੰਦੀ ਹੈ।
ਜੱਦ ਇਸ ਖਬਰ ਬਾਰੇ ਵਿਸ਼ਵਾਸ ਨਿਊਜ਼ ਨੇ CO ਸਿਟੀ (ਟ੍ਰੈਫਿਕ) ਹਰਿਦਵਾਰ ਅਭੈ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ATM ਵਿਚ ਪੈਸੇ ਨਾ ਹੋਣ ਅਤੇ ਪੈਟ੍ਰੋਲ ਪੰਪਾਂ ਵਿਚ ਪੈਟਰੋਲ ਨਾ ਹੋਣ ਦੇ ਦਾਅਵੇ ਨੂੰ ਖਾਰਿਜ ਕੀਤਾ। ਉਨ੍ਹਾਂ ਨੇ ਕਿਹਾ, ”ਉਤਰਾਖੰਡ ਵਿਚ ਸੈਲਾਨੀਆਂ ਦੇ ਕਈ ਗੜ ਹਨ ਅਤੇ ਇਸੇ ਵਜ੍ਹਾ ਨਾਲ ਇਥੇ ਵੱਡੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ ਅਤੇ ਇਸ ਵਾਰ ਟ੍ਰੈਫਿਕ ਦੀ ਸੱਮਸਿਆ ਇਸਲਈ ਸੁਰਖੀ ਬਣੀ ਕਿਉਂਕਿ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਬਾਅਦ ਸੋਮਵਾਰ ਨੂੰ ਸੋਮਵਾਤੀ ਅਮਾਵਸ ਦੀ ਵਜ੍ਹਾ ਨਾਲ ਲਗਾਤਾਰ ਤਿੰਨ ਦਿਨਾਂ ਵਿਚ ਸੈਲਾਨੀਆਂ ਦੇ ਨਾਲ ਤੀਰਥ ਯਾਤਰੀਆਂ ਦਾ ਵੀ ਹੁਜੂਮ ਸ਼ਹਿਰ ਵਿਚ ਆ ਗਿਆ। ਚਾਰਧਾਮ ਯਾਤਰਾ ਦੀ ਵਜ੍ਹਾ ਕਰਕੇ ਸ਼ਹਿਰ ਵਿਚ ਪਹਿਲਾਂ ਤੋਂ ਹੀ ਖਰਾਬ ਅਵਸਥਾ ਸੀ ਅਤੇ ਅਚਾਨਕ ਤਿੰਨ ਦਿਨਾਂ ਅੰਦਰ ਲੋਕਾਂ ਦੀ ਸੰਖਿਆ ਵਿਚ ਇਜਾਫਾ ਹੋਣ ਕਰਕੇ ਗੰਭੀਰ ਸਤਿਥੀ ਪੈਦਾ ਹੋ ਗਈ ਸੀ। ਇਸਦਾ ATM ਵਿਚ ਪੈਸੇ ਨਾ ਹੋਣ ਅਤੇ ਪੈਟ੍ਰੋਲ ਪੰਪਾਂ ਅੰਦਰ ਪੈਟ੍ਰੋਲ ਨਾ ਹੋਣ ਦਾ ਕੋਈ ਸਬੰਧ ਨਹੀਂ ਹੈ, ਸਗੋਂ ਪੈਟ੍ਰੋਲ ਅਤੇ ਪੈਸੇ ਦੀ ਪੂਰਤੀ ਵਿਚ ਕੋਈ ਵੀ ਬਾਧਾ ਨਹੀਂ ਆਈ ਹੈ।
ਨਤੀਜਾ: ਜਿਹੜੀ ਤਸਵੀਰ ਨੂੰ ਪਹਾੜਾਂ ਵਿਚ ਪੈਟ੍ਰੋਲ ਅਤੇ ATM ਵਿਚ ਪੈਸੇ ਖਤਮ ਹੋਣ ਦਾ ਹਵਾਲਾ ਦਿੰਦੇ ਹੋਏ ਸ਼ੇਅਰ ਕੀਤਾ ਗਿਆ ਹੈ, ਉਹ 4 ਸਾਲ ਪੁਰਾਣੀ ਤਸਵੀਰ ਹੈ। ਇਹ ਇੱਕ ਆਮ ਟ੍ਰੈਫਿਕ ਜਾਮ ਦੀ ਤਸਵੀਰ ਹੈ। ਪਿਛਲੇ ਕੁੱਝ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਸੈਲਾਨੀਆਂ ਦੀ ਗਿਣਤੀ ਵੱਧਣ ਕਰਕੇ ਜਾਮ ਦੀ ਸਤਿਥੀ ਪੈਦਾ ਹੋਈ ਹੈ, ਜਿਸਦਾ ਪੈਟਰੋਲ ਅਤੇ ਕਰੰਸੀ ਦੀ ਸਪਲਾਈ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।