Fact Check: WHO ਡਾਇਰੈਕਟਰ-ਜਨਰਲ ਨੇ ਕੋਰੋਨਾ ਮਰੀਜ ਦੇ ਸੰਪਰਕ ਵਿਚ ਆਉਣ ਦੀ ਜਾਣਕਾਰੀ ਦਿੱਤੀ ਸੀ, ਆਪ ਸੰਕ੍ਰਮਿਤ ਹੋਣ ਦੀ ਨਹੀਂ, ਵਾਇਰਲ ਦਾਅਵਾ ਫਰਜੀ ਹੈ

WHO ਦੇ ਮਹਾਨਿਦੇਸ਼ਕ ਕੋਰੋਨਾ ਸੰਕ੍ਰਮਿਤ ਨਹੀਂ ਪਾਏ ਗਏ ਹਨ। ਉਹ ਕੋਰੋਨਾ ਸੰਕ੍ਰਮਿਤ ਮਰੀਜ ਦੇ ਸੰਪਰਕ ਵਿਚ ਆਏ ਸਨ। ਵਾਇਰਲ ਪੋਸਟ ਦਾ ਦਾਅਵਾ ਫਰਜੀ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵਾਇਰਲ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ ਜਨਰਲ ਨੇ ਕਿਹਾ ਹੈ ਕਿ ਉਹ ਕੋਰੋਨਾ ਸੰਕ੍ਰਮਿਤ ਹੋ ਗਏ ਹਨ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਸਾਹਮਣੇ ਆਇਆ ਹੈ ਕਿ WHO ਡਿਜੀ ਨੇ ਇਹ ਦੱਸਦੇ ਹੋਏ ਟਵੀਟ ਕੀਤਾ ਹੈ ਕਿ ਉਹ ਕੋਰੋਨਾ ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿਚ ਆਏ ਹਨ ਨਾ ਕਿ ਆਪ ਕੋਰੋਨਾ ਸੰਕ੍ਰਮਿਤ ਹੋਏ ਹਨ। ਸਾਡੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਨਿਕਲਿਆ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Ismaeel Kasim ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਕਿ ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ ਜਨਰਲ ਨੇ ਕਿਹਾ ਹੈ ਕਿ ਉਹ ਕੋਰੋਨਾ ਸੰਕ੍ਰਮਿਤ ਹੋ ਗਏ ਹਨ।

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਅਸੀਂ InVID tool ਦੇ ਟਵਿੱਟਰ ਐਡਵਾਂਸਡ ਸਰਚ ਦਾ ਇਸਤੇਮਾਲ ਕਰਕੇ ਪੜਤਾਲ ਨੂੰ ਸ਼ੁਰੂ ਕੀਤਾ। ਸਾਨੂੰ WHO ਦੇ ਮਹਾਨਿਦੇਸ਼ਕ ਟੀਏ ਗੈਬਰੇਐਸ ਦਾ ਇੱਕ ਟਵੀਟ ਮਿਲਿਆ। ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ ਹੈ, ‘ਮੈਂ ਕੋਵਿਡ-19 ਸੰਕ੍ਰਮਿਤ ਸ਼ਕਸ ਦੇ ਸੰਪਰਕ ਵਿਚ ਆਇਆ ਹਾਂ। ਮੈਂ ਬਿਲਕੁਲ ਠੀਕ ਹਾਂ ਅਤੇ ਕੋਈ ਲੱਛਣ ਨਹੀਂ ਹਨ, ਪਰ ਆਉਣ ਵਾਲੇ ਦਿਨਾਂ ਵਿਚ ਮੈਂ WHO ਦੇ ਪ੍ਰੋਟੋਕੋਲ ਤਹਿਤ ਸੈਲਫ ਕੁਆਰੰਟੀਨ ਰਹਾਂਗਾ ਅਤੇ ਘਰੋਂ ਹੀ ਕੰਮ ਕਰਾਂਗਾ।’ ਇਸ ਟਵੀਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

ਇਸ ਟਵੀਟ ਜਾਂ ਇਸਦੇ ਨਾਲ ਕਿਸੇ ਵੀ ਦੂਜੇ ਟਵੀਟ ਵਿਚ ਉਨ੍ਹਾਂ ਨੇ ਇਸ ਗੱਲ ਦਾ ਕੀਤੇ ਜਿਕਰ ਨਹੀਂ ਕੀਤਾ ਹੈ ਕਿ ਉਹ ਕੋਰੋਨਾ ਸੰਕ੍ਰਮਿਤ ਪਾਏ ਗਏ ਹਨ।

ਇੱਕ ਟਵੀਟ ਦੇ ਜਰੀਏ WHO ਨੇ ਇਸ ਦਾਅਵੇ ਨੂੰ ਖਾਰਿਜ ਵੀ ਕੀਤਾ ਹੈ ਕਿ ਟੀਏ ਗੈਬਰੇਐਸ ਕੋਰੋਨਾ ਸੰਕ੍ਰਮਿਤ ਪਾਏ ਗਏ ਹਨ। ਇਸ ਟਵੀਟ ਵਿਚ ਲਿਖਿਆ ਹੈ, ‘ਕੁਝ ਗਲਤ ਰਿਪੋਰਟ ਦੇ ਉਲਟ @DrTedros ਕੋਵਿਡ-19 ਸੰਕ੍ਰਮਿਤ ਨਹੀਂ ਪਾਏ ਗਏ ਹਨ। ਉਹ ਅਜਿਹੇ ਸ਼ਕਸ ਦੇ ਸੰਪਰਕ ਵਿਚ ਆਏ ਹਨ ਜਿਹੜੇ ਕੋਰੋਨਾ ਸੰਕ੍ਰਮਿਤ ਹਨ। ਡਾਕਟਰ ਟ੍ਰੇਡੋਸ ਬਿਲਕੁਲ ਠੀਕ ਮਹਿਸੂਸ ਕਰ ਰਹੇ ਹਨ ਅਤੇ WHO ਦੇ ਪ੍ਰੋਟੋਕੋਲ ਤਹਿਤ ਸਾਵਧਾਨੀਆਂ ਵਰਤਦੇ ਹੋਏ ਸੈਲਫ ਕੁਆਰੰਟੀਨ ਵਿਚ ਹਨ।’

WHO ਮਹਾਨਿਦੇਸ਼ਕ ਟੀਏ ਗੈਬਰੇਐਸ ਨੇ 2 ਨਵੰਬਰ 2020 ਨੂੰ ਸ਼ੇਅਰ ਕੀਤੀ ਗਈ ਇੱਕ ਮੀਡੀਆ ਬ੍ਰੀਫਿੰਗ ਵਿਚ ਵੀ ਦੱਸਿਆ ਸੀ ਕਿ ਉਹ ਕੋਰੋਨਾ ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿਚ ਆਏ ਹਨ। ਉਸ ਮੀਡੀਆ ਬ੍ਰੀਫਿੰਗ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਵਿਸ਼ਵਾਸ ਟੀਮ ਨੇ ਇਸ ਸਬੰਧ ਵਿਚ WHO ਦੀ ਟੈਕਨੀਕਲ ਅਫਸਰ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਇਸ WHO ਮਹਾਨਿਦੇਸ਼ਕ ਦੇ ਕੋਰੋਨਾ ਸੰਕ੍ਰਮਿਤ ਹੋਣ ਦੇ ਦਾਅਵੇ ਨੂੰ ਖਾਰਿਜ ਕੀਤਾ। ਉਨ੍ਹਾਂ ਨੇ ਕਿਹਾ, ‘WHO ਮਹਾਨਿਦੇਸ਼ਕ ਕੋਵਿਡ-19 ਸੰਕ੍ਰਮਿਤ ਸ਼ਖਸ ਦੇ ਸੰਪਰਕ ਵਿਚ ਆਏ ਸਨ। ਉਹ ਆਪ ਕੋਰੋਨਾ ਸੰਕ੍ਰਮਿਤ ਨਹੀਂ ਹਨ।’

ਇਸ ਦਾਅਵੇ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Ismaeel Kasim ਨਾਂ ਦਾ ਫੇਸਬੁੱਕ ਯੂਜ਼ਰ।

ਨਤੀਜਾ: WHO ਦੇ ਮਹਾਨਿਦੇਸ਼ਕ ਕੋਰੋਨਾ ਸੰਕ੍ਰਮਿਤ ਨਹੀਂ ਪਾਏ ਗਏ ਹਨ। ਉਹ ਕੋਰੋਨਾ ਸੰਕ੍ਰਮਿਤ ਮਰੀਜ ਦੇ ਸੰਪਰਕ ਵਿਚ ਆਏ ਸਨ। ਵਾਇਰਲ ਪੋਸਟ ਦਾ ਦਾਅਵਾ ਫਰਜੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts