ਨਵੀਂ ਦਿੱਲੀ (ਵਿਸ਼ਵਾਸ ਟੀਮ)। ਉਨਾਵ ਜਬਰ ਜਨਾਹ ਪੀੜਤ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਕਿਹਾ ਜਾ ਰਿਹਾ ਹੈ ਕਿ ਟਰੱਕ ਨਾਲ ਹਾਦਸਾ ਹੋਣ ਦੇ ਬਾਅਦ ਪੀੜਤ ਦੀ ਹਸਪਤਾਲ ਅੰਦਰ ਮੌਤ ਹੋ ਗਈ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚੱਲਿਆ ਕਿ ਪੀੜਤ ਨੂੰ ਹਾਦਸੇ ਦੇ ਬਾਅਦ ਲਖਨਊ ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (KGMU) ਵਿਚ ਭਰਤੀ ਕਰਵਾਇਆ ਗਿਆ ਸੀ ਅਤੇ ਇਸ ਸਮੇਂ ਉਹ ਦਿੱਲੀ ਦੇ AIIMS ਅੰਦਰ ਭਰਤੀ ਹੈ। ਮੌਤ ਨਾਲ ਜੁੜੀਆਂ ਖਬਰਾਂ ਸਿਰਫ ਅਫਵਾਹ ਹਨ।
ਵਿਸ਼ਵਾਸ ਟੀਮ ਉਨਾਵ ਜਬਰ ਜਨਾਹ ਪੀੜਤ ਦੇ ਜਲਦ ਠੀਕ ਹੋ ਜਾਣ ਦੀ ਕਾਮਨਾ ਕਰਦੀ ਹੈ।
ਫੇਸਬੁੱਕ ਯੂਜ਼ਰ Sukhchain Singh Sikhan Wala ਨੇ 31 ਜੁਲਾਈ ਨੂੰ ਇੱਕ ਜਖਮੀ ਔਰਤ ਦੀ ਤਸਵੀਰ ਨੂੰ ਆਪਣੀ ਵਾਲ ‘ਤੇ ਅਪਲੋਡ ਕਰਦੇ ਹੋਏ ਲਿਖਿਆ: ”ਆ ਜਿਹੜੇ ਕਹਿੰਦੇ ਆ ਓਏ ਤੁਸੀਂ ਕਿਸੇ ਲਈ ਕਿਓ ਐਵੈ ਪੰਗੇ ਲੈਦੇ ਓ ਪੁਲਿਸ ਦੇ ਤੇ ਗੰਦੇ ਲੀਡਰਾ ਖਿਲਾਫ਼ ਬੋਲ ਕੇ ਕੀ ਮਿਲ ਦਾ ਥੋਨੂੰ ਐਵੈ ਵੈਰ ਆਪਣੇ ਗਲ ਵੈਰ ਪਵਾਉਣੇ ਓ।। ਆ ਚੀਕਾ ਨਹੀ ਸਾਨੂੰ ਟਿਕਣ ਦਿੰਦੀਆ ਜੋ ਅੱਜ ਉਨਾਵ ਵਿਚ ਪਈਆ.😥……ਉਨਾਵ ਰੇਪ ਪੀੜਿਤਾ ਨਹੀਂ ਰਹੀ.😥.😥 ….ਇਨਸਾਫ ਲਈ ਉਸਦੇ ਪੂਰੇ ਪਰਿਵਾਰ ਦੀ ਜਾਨ ਗਈ ਤੇ ਇਨਸਾਫ ਵੀ ਨਹੀਂ ਮਿਲਿਆ …ਅਪ੍ਰੇਸ਼ਨ ਟਰੱਕ ਸਫਲ ..ਵਧਾਈ ਹੋਵੇ ਸਬ ਨੂੰ ਬੇਇਨਸਾਫੀ ਦੇ ਲਈ ..ਇਸੇ ਲਈ ਤਾਂ ਇੰਨੇ ਰੇਪ ਹੋ ਰਹੇ ਨੇ ਕਿਉਂਕਿ ਇਨਸਾਫ ਤੇ ਹੈਂ ਹੀ ਨਹੀਂ ਕਿੱਦਰੇ ਵੀ ..ਸੱਚ ਚ ਕਾਨੂੰਨ ਅੰਨਾ ਹੈਂ ..ਅੰਨਾਂ ..Shame on our system 😠
,,,,,,,,,,,,,,,,,,,,,,,,,,,,,,,,,,,,,,,,,,,,,,,,,,,,,RIP DEMOCRACY❎
ਤੁਹਾਨੂੰ ਦੱਸ ਦਈਏ ਕਿ ਇਸ ਪੋਸਟ ਅੰਦਰ ਦੋ ਤਸਵੀਰਾਂ ਹਨ ਅਤੇ ਇੱਕ ਤਸਵੀਰ ਅੰਦਰ ਲਿਖਿਆ ਹੋਇਆ ਹੈ ਕਿ ਪੀੜਤ ਮੌਤ ਨਾਲ ਲੱੜ ਰਹੀ ਹੈ ਅਤੇ ਇਸ ਪੋਸਟ ਦੇ ਡਿਸਕ੍ਰਿਪਸ਼ਨ ਵਿਚ ਲਿਖਿਆ ਹੋਇਆ ਹੈ ਕਿ ਇਹ ਪੀੜਤ ਮਰ ਚੁੱਕੀ ਹੈ।
ਆਪਣੀ ਪੜਤਾਲ ਨੂੰ ਸ਼ੁਰੂ ਕਰਦਿਆਂ ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਦੈਨਿਕ ਜਾਗਰਣ ਦੇ ਲਖਨਊ E-paper ਨੂੰ ਖੰਗਾਲਣਾ ਸ਼ੁਰੂ ਕੀਤਾ। ਇਥੇ ਸਾਨੂੰ ਇੱਕ ਖਬਰ ਮਿਲੀ। ਇਸ ਖਬਰ ‘ਚ ਦੱਸਿਆ ਗਿਆ ਸੀ ਕਿ ਟ੍ਰਾਮਾ ਸੈਂਟਰ ਅੰਦਰ ਭਰਤੀ ਉਨਾਵ ਜਬਰ ਜਨਾਹ ਪੀੜਤ ਅਤੇ ਉਸਦਾ ਵਕੀਲ ਹਾਲੇ ਵੀ ਵੈਂਟੀਲੇਟਰ ‘ਤੇ ਹੈ। ਪੂਰੀ ਖਬਰ ਤੁਸੀਂ ਇਥੇ ਪੜ੍ਹ ਸਕਦੇ ਹੋ।
KGMU ਦੇ ਮੀਡੀਆ ਪ੍ਰਵਕਤਾ ਡਾ. ਸੰਦੀਪ ਤਿਵਾਰੀ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ ਪੀੜਤ ਦਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਅਤੇ ਉਸਦਾ ਸੀਟੀ ਸਕੈਨ ਕੀਤਾ ਗਿਆ ਹੈ। ਰਿਪੋਰਟ ਅੰਦਰ ਸਰ ਵਿਚ ਖੂਨ ਜੰਮਣ (ਬਲੱਡ ਕਲੋਟਿੰਗ) ਵਰਗੀ ਕੋਈ ਸੱਮਸਿਆ ਨਹੀਂ ਨਿਕਲੀ ਹੈ। ਛਾਤੀ ਵਿਚ ਗੰਭੀਰ ਸੱਟਾਂ ਹਨ। ਇਲਾਜ ਵਿਚ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ।
ਇਸਦੇ ਬਾਅਦ ਵਿਸ਼ਵਾਸ ਟੀਮ ਨੇ KGMU ਦੇ ਟ੍ਰਾਮਾ ਸੈਂਟਰ ਵਿਚ ਭਰਤੀ ਪੀੜਤ ਦਾ ਮੈਡੀਕਲ ਬੁਲੇਟਿਨ ਉਪਲੱਭਦ ਕਰਵਾਇਆ। ਇਸ ਬੁਲੇਟਿਨ ਵਿਚ ਦੱਸਿਆ ਗਿਆ ਹੈ ਕਿ ਮਰੀਜ ਦੀ ਹਾਲਤ ਨਾਜ਼ੁਕ ਹੈ। ਵੈਂਟੀਲੇਟਰ ‘ਤੇ ਹੈ, ਪਰ ਹਾਲਤ ਸਥਿਰ ਹੈ।
ਰਾਏਬਰੇਲੀ ਜਾਂਦੇ ਸਮੇਂ ਹੋਇਆ ਸੀ ਹਾਦਸਾ
ਉਨਾਵ ਜਬਰ ਜਨਾਹ ਪੀੜਤ 28 ਜੁਲਾਈ ਨੂੰ ਆਪਣੀ ਚਾਚੀ, ਮਾਸੀ ਅਤੇ ਵਕੀਲ ਨਾਲ ਕਾਰ ਤੋਂ ਰਾਏਬਰੇਲੀ ਜੇਲ੍ਹ ਅੰਦਰ ਬੰਦ ਆਪਣੇ ਚਾਚਾ ਨੂੰ ਮਿਲਣ ਜਾ ਰਹੀ ਸੀ। ਰਸਤੇ ਅੰਦਰ ਰਾਏਬਰੇਲੀ ਵਿਚ ਇੱਕ ਟਰੱਕ ਨਾਲ ਉਨ੍ਹਾਂ ਦੀ ਕਾਰ ਦਾ ਹਾਦਸਾ ਹੋ ਗਿਆ। ਹਾਦਸੇ ਅੰਦਰ ਪੀੜਤ ਦੀ ਚਾਚੀ ਅਤੇ ਮਾਸੀ ਦੀ ਮੌਤ ਹੋ ਗਈ ਸੀ। ਜਦਕਿ ਗੰਭੀਰ ਰੂਪ ਤੋਂ ਜਖਮੀ ਪੀੜਤ ਅਤੇ ਉਸਦੇ ਵਕੀਲ ਦਾ ਇਲਾਜ ਚਲ ਰਿਹਾ ਹੈ। ਹਾਦਸੇ ਦੇ ਬਾਅਦ ਪੂਰੇ ਮਾਮਲੇ ਨੂੰ CBI ਨੂੰ ਦੇ ਦਿੱਤਾ ਗਿਆ ਹੈ। ਰਾਏਬਰੇਲੀ ਦੇ ਗੁਰਬਖਸ਼ਗੰਜ ਥਾਣੇ ਅੰਦਰ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਸਣੇ 10 ਦੇ ਖਿਲਾਫ ਕੇਸ ਦਰਜ ਹੈ। ਉਨਾਵ ਜਿਲ੍ਹੇ ਦੇ ਬਾਂਗਰਮਾਉ ਦੇ ਵਿਧਾਇਕ ‘ਤੇ ਉਨ੍ਹਾਂ ਦੇ ਪਿੰਡ ਮਾਖੀ ਵਿਚ ਰਹਿਣ ਵਾਲੀ ਇੱਕ ਕੁੜੀ ਨੇ 4 ਜੂਨ 2017 ਨੂੰ ਜਬਰ ਜਨਾਹ ਦਾ ਆਰੋਪ ਲਾਇਆ ਸੀ।
ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਉਨਾਵ ਜਬਰ ਜਨਾਹ ਪੀੜਤ ਦਾ ਇਲਾਜ ਦਿੱਲੀ ਦੇ AIIMS ਵਿਚ ਹੋ ਰਿਹਾ ਹੈ।
ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਫਰਜ਼ੀ ਖਬਰ ਫੈਲਾਉਣ ਵਾਲੇ ਯੂਜ਼ਰ Sukhchain Singh Sikhan Wala ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਚਲਿਆ ਕਿ ਇਹ ਪੰਜਾਬ ਫਰੀਦਕੋਟ ਵਿਚ ਰਹਿੰਦੇ ਹਨ ਅਤੇ ਇਨ੍ਹਾਂ ਨੇ ਆਪਣਾ ਅਕਾਊਂਟ 2013 ਵਿਚ ਬਣਾਇਆ ਸੀ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਉਨਾਵ ਜਬਰ ਜਨਾਹ ਪੀੜਤ ਦਾ ਇਲਾਜ ਦਿੱਲੀ ਦੇ AIIMS ਵਿਚ ਹੋ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।