ਨਵੀਂ ਦਿੱਲੀ (ਵਿਸ਼ਵਾਸ ਟੀਮ)– ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਦਵਾਈ ਦੀ ਤਸਵੀਰ ਦਿੱਤੀ ਗਈ ਹੈ। ਇਸ ਦਵਾਈ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦਵਾਈ ਪਥਰੀ ਨੂੰ 4 ਘੰਟਿਆਂ ਵਿੱਚ ਖਤਮ ਕਰ ਸਕਦੀ ਹੈ। ਦਵਾਈ ਦਾ ਨਾਂ Uni-Sto ਲਿਖਿਆ ਹੋਇਆ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿੱਚ ਇਹ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ।
ਸੋਸ਼ਲ ਮੀਡੀਆ ਦੇ ਫੇਸਬੁੱਕ ਪਲੇਟਫਾਰਮ ‘ਤੇ ਇੱਕ ਪੋਸਟ ਸ਼ੇਅਰ ਹੁੰਦਾ ਹੈ ਜਿਸ ਵਿੱਚ ਦਾਅਵਾ ਕੀਤਾ ਜਾਂਦਾ ਹੈ ਕਿ Uniherbs ਦੀ ਇਹ ਦਵਾਈ ਪਥਰੀ ਨੂੰ 4 ਘੰਟਿਆਂ ਵਿੱਚ ਖਤਮ ਕਰ ਸਕਦੀ ਹੈ। ਇਹ ਪੋਸਟ ‘Sardhas’ ਨਾਂ ਦਾ ਇੱਕ ਫੇਸਬੁੱਕ ਪੇਜ ਸ਼ੇਅਰ ਕਰਦਾ ਹੈ। ਇਸ ਪੋਸਟ ‘ਤੇ 809 ਰੀਐਕਸ਼ਨ, 110 ਕਮੈਂਟ ਆਏ ਹਨ ਅਤੇ ਇਸਨੂੰ 21 ਹਜ਼ਾਰ ਸ਼ੇਅਰ ਮਿਲ ਚੁੱਕੇ ਹਨ।
ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਵਾਇਰਲ ਕਲੇਮ ਨੂੰ ਟੁਕੜਿਆਂ ਵਿੱਚ ਜਾਂਚਿਆ।
ਸਬਤੋਂ ਪਹਿਲਾਂ ਅਸੀਂ ਇਸ ਪੋਸਟ ਵਿੱਚ ਆਏ ਕਮੈਂਟਾਂ ਨੂੰ ਪੜ੍ਹਿਆ। ਕਈ ਲੋਕਾਂ ਨੇ ਕਮੈਂਟ ਵਿੱਚ ਦੱਸਿਆ ਹੋਇਆ ਸੀ ਕਿ ਇਹ ਦਵਾਈ ਆਸਾਨੀ ਨਾਲ ਮੈਡੀਕਲ ਸਟੋਰ ਤੇ ਨਹੀ ਮਿਲਦੀ ਹੈ। ਕਈਆਂ ਨੇ ਕਮੈਂਟਾਂ ਵਿੱਚ ਪੁੱਛਿਆ ਸੀ ਕਿ ਜੇਕਰ ਕਿਸੇ ਨੂੰ ਇਸਦੇ ਬਾਰੇ ਜਾਣਕਾਰੀ ਹੈ ਕਿ ਇਹ ਦਵਾਈ ਕਿਥੋਂ ਮਿਲੂਗੀ ਤਾਂ ਉਹ ਕਮੈਂਟ ਵਿੱਚ ਉਸਦਾ ਪਤਾ ਦੱਸਣ, ਪਰ ਸਾਨੂੰ ਕੋਈ ਵੀ ਅਜਿਹਾ ਕਮੈਂਟ ਨਹੀਂ ਦਿੱਸਿਆ ਜਿਸ ਵਿੱਚ ਦਵਾਈ ਦਾ ਪਤਾ ਦੱਸਿਆ ਗਿਆ ਹੋਵੇ।
ਇਸਤੋਂ ਬਾਅਦ ਅਸੀਂ Uniherbs ਜਿਹੜਾ ਦਵਾਈ ਕੰਪਨੀ ਦਾ ਨਾਂ ਹੈ, ਉਸਨੂੰ ਗੂਗਲ ਤੇ ਸਰਚ ਕੀਤਾ। ਇਸਤੋਂ ਬਾਅਦ ਤਿੰਨ ਕੰਪਨੀ ਦੇ ਨਾਂ ਸਾਡੇ ਸਾਹਮਣੇ ਆਏ ਜਿਹੜੇ ਇਸ ਕੰਪਨੀ ਦੇ ਨਾਂ ਨਾਲ ਮੇਲ ਖਾਂਦੇ ਸਨ। uniherbs.com (ਅਮਰੀਕਾ ਦੀ ਇੱਕ ਕੰਪਨੀ), Uniherbs India ਅਤੇ Uni Herbs.
ਅਸੀਂ ਅਮਰੀਕਾ ਨਾਲ ਸਬੰਧਤ UNIHERBS ਦੀ ਵੈੱਬਸਾਈਟ ਤੇ ਗਏ। ਅਸੀਂ ਇਹ ਦੇਖਿਆ ਕਿ ਜਿਹੜਾ ਲੋਗੋ ਤਸਵੀਰ ਵਿੱਚ ਦਿਖਾਇਆ ਗਿਆ ਹੈ ਉਹ ਇਸ ਕੰਪਨੀ ਦੇ ਲੋਗੋ ਨਾਲ ਮੇਲ ਨਹੀਂ ਖਾਉਂਦਾ ਹੈ। ਇਸ ਨਾਲ ਗੱਲ ਸਾਫ ਹੋਈ ਕਿ ਇਹ ਦਵਾ ਇਸ ਕੰਪਨੀ ਦੀ ਨਹੀਂ ਹੈ।
ਇਸਤੋਂ ਬਾਅਦ ਅਸੀਂ Uniherbs India ਬਾਰੇ ਪੜਤਾਲ ਕਿੱਤੀ। ਪੜਤਾਲ ਕਰਨ ਤੇ ਅਸੀਂ ਪਾਇਆ ਕਿ ਇਹ ਕੰਪਨੀ ਭਾਰਤ ਦੇ ਲਖਨਊ ਵਿਚ ਸਥਿੱਤ ਹੈ ਅਤੇ ਇਹ ਸਿਰਫ ਜਾਨਵਰਾਂ ਲਈ ਹੀ ਉਤਪਾਦ ਬਣਾਉਂਦੀ ਹੈ।
ਅਸੀਂ Uniherbs India ਦੇ ਦਫਤਰ ਵਿੱਚ ਫੋਨ ਮਿਲਾਇਆ ਅਤੇ ਉਹਨਾਂ ਦੇ ਅਧਿਕਾਰਕ ਸਦੱਸ ਨੇ ਸਾਨੂੰ ਦੱਸਿਆ ਕਿ “ਉਹ ਰੋਜ਼ਾਨਾ ਇਸ ਵਾਇਰਲ ਹੋ ਰਹੇ ਉਤਪਾਦ ਨੂੰ ਲੈ ਕੇ ਫੋਨ ਸੁਣਦੇ ਹਨ। ਉਹਨਾਂ ਨੇ ਸਾਫ ਦੱਸਿਆ ਕਿ ਉਹ ਇਸ ਤਰ੍ਹਾਂ ਦਾ ਕੋਈ ਉਤਪਾਦ ਨਹੀਂ ਬਣਾਉਂਦੇ ਹਨ ਅਤੇ ਇਹ ਵਾਇਰਲ ਹੋ ਰਿਹਾ ਪੋਸਟ ਬਿਲਕੁੱਲ ਫਰਜ਼ੀ ਹੈ। Uniherbs India ਸਿਰਫ ਜਾਨਵਰਾਂ ਲਈ ਹੀ ਉਤਪਾਦ ਬਣਾਉਂਦੀ ਹੈ।”
ਹੁਣ ਅਸੀਂ Uni Herbs ਬਾਰੇ ਜਾਂਚ ਪੜਤਾਲ ਕਿੱਤੀ। ਸਾਨੂੰ Uni Herbs ਦਾ ਫੇਸਬੁੱਕ ਪੇਜ ਮਿੱਲਿਆ।
ਇਸ ਕੰਪਨੀ ਦਾ UNI Herbs ਲੋਗੋ ਵਾਇਰਲ ਤਸਵੀਰ ਵਿਚ Uni-Sto ਦਵਾਈ ‘ਤੇ Uniherbs ਲੋਗੋ ਨਾਲ ਵੀ ਮੇਲ ਨਹੀਂ ਖਾਇਆ।
ਆਪਣੀ ਜਾਂਚ ਵਿੱਚ ਅਸੀਂ ਇਹ ਵੀ ਪਾਇਆ ਕਿ ਜਿਹੜਾ ਪੋਸਟ ਫੇਸਬੁੱਕ ‘ਤੇ ਵਾਇਰਲ ਕੀਤਾ ਜਾ ਰਿਹਾ ਹੈ ਉਸ ਵਿੱਚ ਇਸ ਦਵਾਈ ਦੀ ਸਿਰਫ ਤਸਵੀਰ ਹੀ ਦਿੱਤੀ ਗਈ ਹੈ। ਇਸ ਪੋਸਟ ਵਿਚ ਕੀਤੇ ਵੀ ਦਵਾ ਦਾ ਮੁੱਲ ਨਹੀਂ ਦਿੱਤਾ ਗਿਆ ਹੈ ਅਤੇ ਨਾ ਹੀ ਇਹ ਦਿੱਤਾ ਗਿਆ ਹੈ ਕਿ ਲੋਕੀ ਇਹ ਦਵਾਈ ਕਿਧਰੋਂ ਪ੍ਰਾਪਤ ਕਰ ਸਕਦੇ ਹਨ। ਫੇਸਬੁੱਕ ਤੇ ਇਹ ਪੋਸਟ M Faisul Hasan ਨਾਂ ਦੇ ਵਿਅਕਤੀ ਨੇ ਸ਼ੇਅਰ ਕਰਿਆ ਸੀ ਜਿਸਦਾ ਕੋਈ ਵੀ ਸਬੂਤ ਸਾਨੂੰ ਫੇਸਬੁੱਕ ਤੇ ਨਹੀਂ ਮਿਲਿਆ ਅਤੇ ਨਾ ਹੀ ਇਸਦਾ ਸਬੂਤ ਸਾਨੂੰ ਕਿਸੇ ਸੋਸ਼ਲ ਮੀਡੀਆ ਦੇ ਖੇਤਰ ਵਿਚ ਮਿੱਲਿਆ।
ਅੰਤ ਵਿੱਚ ਅਸੀਂ ਡਾ. ਸੰਜੀਵ ਕੁਮਾਰ, ਜਨਰਲ ਫਿਜ਼ਿਸ਼ੀਅਨ ਨਾਲ ਗੱਲ ਕਿੱਤੀ ਅਤੇ ਉਹਨਾਂ ਨੇ ਸਾਨੂੰ ਦੱਸਿਆ ਕਿ: “ਪਥਰੀ ਦੇ ਪੱਥਰ ਦਾ ਇਲਾਜ ਉਸਦੇ ਆਕਾਰ ਅਨੁਸਾਰ ਅਤੇ ਉਹ ਕਿੱਥੇ ਜੰਮਿਆ ਹੋਇਆ ਹੈ ਅਤੇ ਕਿਸ ਪ੍ਰਕਾਰ ਦਾ ਹੈ ਦੇ ਅਧਾਰ ਤੇ ਹੁੰਦਾ ਹੈ। ਜਿਹੜੀ ਤੁਸੀਂ ਪੋਸਟ ਦੀ ਗੱਲ ਕਰ ਰਹੇ ਹੋ ਉਹ ਇੱਕਦਮ ਫਰਜ਼ੀ ਹੈ।”
ਹੁਣ ਅਸੀਂ ਫੇਸਬੁੱਕ ਪੇਜ ‘Sardhas’ ਦਾ StalkScan ਕੀਤਾ ਅਤੇ ਪਾਇਆ ਕਿ ਇਸਦੇ ਕਈ ਸਾਰੇ ਪੋਸਟ ਫਰਜ਼ੀ ਅਤੇ ਭ੍ਰਮਕ ਹੁੰਦੇ ਹਨ। ਇਸ ਪੇਜ ਨੂੰ 12 ਹਜ਼ਾਰ ਤੋਂ ਵੀ ਵੱਧ ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਵਾਇਰਲ ਕਰਿਆ ਜਾ ਰਿਹਾ ਦਾਅਵਾ ਫਰਜ਼ੀ ਹੈ। Uni-Sto ਨਾਂ ਦੀ ਦਵਾਈ ਪਥਰੀ ਨੂੰ 4 ਘੰਟਿਆਂ ਵਿੱਚ ਨਹੀਂ ਖਤਮ ਕਰ ਸਕਦੀ ਹੈ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।