Fact Check: ਇਹ ਮਸ਼ੀਨ ਰਾਹੀਂ ਬਣਾਏ ਕੋਈ ਨਕਲੀ ਕਾਜੂ ਨਹੀਂ, ਇਹ ਕਾਜੂ ਵਰਗੇ ਦਿੱਸ ਰਹੇ ਸਨੈਕਸ ਹਨ

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ। ਇਹ ਮਸ਼ੀਨ ਕੋਈ ਫਰਜੀ ਕਾਜੂ ਨਹੀਂ, ਬਲਕਿ ਕਾਜੂ ਵਰਗੇ ਦਿੱਸ ਰਹੇ ਸਨੈਕਸ ਬਣਾ ਰਹੀ ਹੈ।

Fact Check: ਇਹ ਮਸ਼ੀਨ ਰਾਹੀਂ ਬਣਾਏ ਕੋਈ ਨਕਲੀ ਕਾਜੂ ਨਹੀਂ, ਇਹ ਕਾਜੂ ਵਰਗੇ ਦਿੱਸ ਰਹੇ ਸਨੈਕਸ ਹਨ

ਨਵੀਂ ਦਿੱਲੀ (ਵਿਸ਼ਵਾਸ ਟੀਮ): ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਸ਼ੀਨ ਫਰਜੀ ਕਾਜੂ ਬਣਾ ਰਹੀ ਹੈ। ਇਸ ਵੀਡੀਓ ਵਿਚ, ਇੱਕ ਮਸ਼ੀਨ ਨੂੰ ਕਾਜੂ ਵਰਗੇ ਪਦਾਰਥ ਨੂੰ ਇੱਕ ਸਫੇਦ ਸ਼ੀਟ ਤੋਂ ਕੱਟਦੇ ਹੋਏ ਵੇਖਿਆ ਜਾ ਸਕਦਾ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ। ਇਹ ਮਸ਼ੀਨ ਕੋਈ ਫਰਜੀ ਕਾਜੂ ਨਹੀਂ, ਬਲਕਿ ਕਾਜੂ ਵਰਗੇ ਦਿੱਸ ਰਹੇ ਸਨੈਕਸ ਬਣਾ ਰਹੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ Bright future vala yaar ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਲਓ ਜੀ ਨਕਲੀ ਕਾਜੂ ਬਣਦੇ ਵੇਖਲੋ,ਵੱਧ ਤੋਂ ਵੱਧ ਸ਼ੇਅਰ ਕਰੋ ਜੀ”

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਵੀਡੀਓ ਦੇ ਕੀਫ਼੍ਰੇਮਸ ਨੂੰ Invid ਟੂਲ ਦੀ ਮਦਦ ਨਾਲ ਕੱਢਿਆ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ।

ਸਾਨੂੰ ਇਹ ਪੂਰਾ ਵੀਡੀਓ ‘Tushar Pandya’ ਨਾਂ ਦੇ ਯੂਟਿਊਬ ਅਕਾਊਂਟ ‘ਤੇ ਅਪਲੋਡ ਮਿਲਿਆ। ਇਸ ਵੀਡੀਓ ਨਾਲ ਟਾਈਟਲ ਲਿਖਿਆ ਗਿਆ ਸੀ ‘Kaju Nimki Making Machine.’

ਇਸ ਚੈੱਨਲ ਦੀ ਸੋਸ਼ਲ ਸਕੈਨਿੰਗ ਕਰਨ ‘ਤੇ ਸਾਨੂੰ ਪਤਾ ਚਲਿਆ ਕਿ ਤੁਸ਼ਾਰ ਸਨੈਕਸ ਬਣਾਉਣ ਵਾਲੀ ਮਸ਼ੀਨਾਂ ਨੂੰ ਤਿਆਰ ਕਰਦੇ ਹਨ।

ਹੋਰ ਸਰਚ ਕਰਨ ‘ਤੇ ਸਾਨੂੰ ਇਹ ਸਮਾਨ ਵੀਡੀਓ ਤੁਸ਼ਾਰ ਦੇ ਟਵਿੱਟਰ ਅਕਾਊਂਟ ‘ਤੇ ਅਪਲੋਡ ਮਿਲਿਆ। ਇਸ ਵੀਡੀਓ ਨਾਲ ਦਿੱਤੀ ਜਾਣਕਾਰੀ ਅਨੁਸਾਰ ਇਹ ਕਾਜੂ ਵਰਗੇ ਦਿੱਸਣ ਵਾਲੇ ਸਨੈਕਸ ਬਣਾਉਂਦੀ ਹੈ। ਇਸ ਵੀਡੀਓ ਵਿਚ ਇਸ ਮਸ਼ੀਨ ਨੂੰ ਵੱਖ-ਵੱਖ ਐਂਗਲ ਤੋਂ ਵੇਖਿਆ ਜਾ ਸਕਦਾ ਹੈ ਅਤੇ ਇਸਦਾ ਮੂਲ ਉਤਪਾਦ ਕਾਜੂ ਵਰਗੇ ਦਿੱਸਣ ਵਾਲੇ ਸਨੈਕਸ ਹਨ।

ਅਸੀਂ ਇਸ ਮਾਮਲੇ ਨੂੰ ਲੈ ਕੇ ਤੁਸ਼ਾਰ ਪਾਂਡੇ ਨਾਲ ਸੰਪਰਕ ਕੀਤਾ ਜਿਹੜੇ Chotiwala Foods and Machines ਦੇ ਮਾਲਕ ਹਨ ਅਤੇ ਸਨੈਕਸ ਬਣਾਉਣ ਵਾਲੀ ਮਸ਼ੀਨਾਂ ਤਿਆਰ ਕਰਦੇ ਹਨ।

ਉਨ੍ਹਾਂ ਨੇ ਕਿਹਾ: “ਇਹ ਵਾਇਰਲ ਦਾਅਵਾ ਫਰਜੀ ਹੈ ਜਿਹੜਾ ਕਹਿੰਦਾ ਹੈ ਕਿ ਮਸ਼ੀਨ ਨਕਲੀ ਕਾਜੂ ਤਿਆਰ ਕਰ ਰਹੀ ਹੈ। ਇਹ ਆਟੇ ਦੇ ਬਣੇ ਸਨੈਕਸ ਹਨ। ਮਸ਼ੀਨ ਕਾਜੂ ਦੀ ਸ਼ਕਲ ਵਿਚ ਆਟੇ ਦੀ ਸ਼ੀਟ ਦੇ ਕਟੇ ਹੋਣ ਨੂੰ ਦਰਸਾ ਰਹੀ ਹੈ। ਇਹ ਸਨੈਕ ਦੇ ਤੌਰ ‘ਤੇ ਵੇਚਿਆ ਜਾਂਦਾ ਹੈ ਅਤੇ ਖਾਣ ਤੋਂ ਪਹਿਲਾਂ ਭੁੰਨਿਆ ਜਾਂਦਾ ਹੈ।”

ਇਸ ਵੀਡੀਓ ਨੂੰ ਕਈ ਲੋਕ ਫਰਜੀ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Bright future vala yaar ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ। ਇਹ ਮਸ਼ੀਨ ਕੋਈ ਫਰਜੀ ਕਾਜੂ ਨਹੀਂ, ਬਲਕਿ ਕਾਜੂ ਵਰਗੇ ਦਿੱਸ ਰਹੇ ਸਨੈਕਸ ਬਣਾ ਰਹੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts